ਅੰਤਰ-ਰਾਸ਼ਟਰੀ

ਅਮਰੀਕਾ ‘ਚ ਸੜਕ ਹਾਦਸੇ ‘ਚ ਪਿਓ ਅਤੇ ਪੁੱਤ ਦੀ ਮੌਤ, ਮਾਂ ਜਖ਼ਮੀ
ਫਰਿਜ਼ਨੋ, 17 ਮਈ : ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿੱਚ ‘ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ‘ਚ ਦੋ ਪੰਜਾਬੀ ਪਿਉ-ਪੁੱਤ ਦੀ ਮੌਤ ਅਤੇ ਮਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕਰਕੇ ਡਿਗਰੀ ਲਈ ਸੀ, ਜਿਸ ਦੀ ਖੁਸ਼ੀ ਵਜੋਂ ਪਰਿਵਾਰ ਜਸ਼ਨ ਮਨਾਉਣ ਲਈ ਨਿਕਲਿਆ ਸੀ, ਪਰ ਰਸਤੇ ਵਿੱਚ ਕਾਰ ਦਾ ਟਾਇਰ ਖੁੱਲ੍ਹ ਗਿਆ, ਜਿਸ ਕਾਰਨ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਇਹ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ‘ਚ ਸੁਖਵਿੰਦਰ ਸਿੰਘ....
ਇਟਲੀ ਵਿਚ ਪੰਜਾਬੀ ਮੂਲ ਦੀ ਜੈਸਿਕਾ ਕੌਰ ਨੇ ਸਿਰਜਿਆ ਨਵਾਂ ਇਤਿਹਾਸ
ਮਿਲਾਨ, 16 ਮਈ : ਇਟਲੀ ਵਿਚ ਹੋਈਆਂ ਨਗਰ ਕੌਂਸਲ ੳਫਲਾਗਾਂ ਦੀਆਂ ਹੋਈਆਂ ਚੋਣਾਂ ਵਿਚ ਸਲਾਹਕਾਰ ਵਜੋਂ ਚੋਣ ਲੜਦਿਆਂ ਵੱਡੀ ਜਿੱਤ ਪ੍ਰਾਪਤ ਕਰਕੇ ਪੰਜਾਬੀ ਮੂਲ ਦੀ ਜੈਸਿਕਾ ਕੌਰ ਨੇ ਨਵਾਂ ਇਤਿਹਾਸ ਸਿਰਜਿਆ ਹੈ। ਜੈਸਿਕਾ ਇਹਨਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੀ ਇੱਕੋ ਇੱਕ ਅਜਿਹੀ ਪੰਜਾਬੀ ਮੂਲ ਦੀ ਔਰਤ ਬਣ ਗਈ ਹੈ, ਜਿਸ ਨੇ ਇੰਨਾਂ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਮੋਰਿੰਡਾ ਸ਼ਹਿਰ ਨਾਲ ਸਬੰਧਤ ਜੈਸਿਕਾ ਨੇ ਇਟਲੀ ਵਿੱਚ ਪੜਾਈ ਵਜੋਂ ਹੋਟਲ ਮੈਨੇਜਮੈਂਟ ਦਾ ਡਿਪਲੋਮਾ....
ਵੈਲਿੰਗਟਨ 'ਚ ਚਾਰ ਮੰਜ਼ਿਲਾ ਹੋਸਟਲ 'ਚ ਅੱਗ ਲਗਣ ਕਾਰਨ 6 ਲੋਕਾਂ ਦੀ ਮੌਤ ਅਤੇ 20 ਦੇ ਕਰੀਬ ਲੋਕ ਲਾਪਤਾ
ਵੈਲਿੰਗਟਨ, 16 ਮਈ : ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ 'ਚ ਚਾਰ ਮੰਜ਼ਿਲਾ ਹੋਸਟਲ 'ਚ ਅੱਗ ਲਗਣ ਕਾਰਨ 6 ਲੋਕਾਂ ਦੀ ਮੌਤ ਅਤੇ 20 ਦੇ ਕਰੀਬ ਲੋਕ ਲਾਪਤਾ ਹੋਣ ਦੀ ਖਬਰ ਹੈ। ਹੋਸਟਲ ਦਾ ਨਾਂ ਲੋਫਰਸ ਲਾਜ ਹੋਸਟਲ ਹੈ, ਜਿਸ ਵਿਚ 92 ਕਮਰੇ ਸਨ। ਅੱਗ 'ਤੇ ਕਾਬੂ ਪਾਉਣ ਲਈ 90 ਫਾਇਰ ਫਾਈਟਰਜ਼ ਅਤੇ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੰਮ ਕੀਤਾ। ਉਨ੍ਹਾਂ ਨੇ 50 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਿਨ੍ਹਾਂ 'ਚੋਂ 5 ਲੋਕਾਂ ਨੂੰ ਹੋਸਟਲ ਦੀ ਛੱਤ ਤੋਂ ਬਚਾਇਆ ਗਿਆ। ਇੱਕ ਵਿਅਕਤੀ ਨੇ ਜਾਨ ਬਚਾਉਣ ਲਈ....
ਅਮਰੀਕਾ ਦੇ ਨਿਊ ਮੈਕਸੀਕੋ ਇੱਕ 18 ਸਾਲ ਦੇ ਨੌਜਵਾਨ ਵੱਲੋਂ ਕੀਤੀ ਗੋਲੀਬਾਰੀ ‘ਚ ਤਿੰਨ ਦੀ ਮੌਤ 
ਨਿਊ ਮੈਕਸੀਕੋ, 16 ਮਈ : ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ‘ਚ ਇੱਕ 18 ਸਾਲ ਦੇ ਨੌਜਵਾਨ ਵੱਲੋਂ ਕੀਤੀ ਗਈ ਗੋਲੀਬਾਰੀ ‘ਚ ਤਿੰਨ ਦੀ ਮੌਤ ਅਤੇ ਕਈ ਜਖ਼ਮੀ ਹੋ ਜਾਣ ਦੀ ਖਬਰ ਹੈ। ਘਟਨਾ ਸੋਮਵਾਰ ਨੂੰ ਨਿਊ ਮੈਕਸੀਕੋ ਦੇ ਫਾਰਮਿੰਗਟਨ ਦੇ ਇਕ ਰਿਹਾਇਸ਼ੀ ਖੇਤਰ ਵਿਚ, ਅਲਬੂਕਰਕ ਦੇ ਉੱਤਰ-ਪੱਛਮ ਵਿਚ ਲਗਭਗ 290 ਕਿਲੋਮੀਟਰ (180 ਮੀਲ) ਦੀ ਦੂਰੀ 'ਤੇ ਵਾਪਰੀ ਦੱਸੀ ਜਾ ਰਹੀ ਹੈ। ਫਾਰਮਿੰਗਟਨ ਦੇ ਡਿਪਟੀ ਪੁਲਿਸ ਚੀਫ਼ ਬੈਰਿਕ ਕਰਮ ਨੇ ਇਕ ਨਿਊਜ਼ ਬ੍ਰੀਫਿੰਗ ਵਿਚ ਕਿਹਾ ਕਿ ਕੁੱਲ ਨੌਂ ਲੋਕ ਇਸ ਗੋਲੀਬਾਰੀ ਦਾ ਸ਼ਿਕਾਰ....
ਕੈਲਗਰੀ ’ਚ ਪੰਜ ਪਿਅਰਿਆਂ ਦੀ ਅਗਵਾਈ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। 
ਕੈਲਗਰੀ, 15 ਮਈ : ਕੈਨੇਡਾ ਦੇ ਕੈਲਗਰੀ ’ਚ ਗੁਰਦੁਆਰਾ ਸਿੱਖ ਕਲਚਰ ਸੈਂਟਰ ਮਾਰਟਿਨ ਡੇਲ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਦੀ ਅਗਵਾਈ ਪੰਜ ਪਿਅਰਿਆਂ ਨੇ ਕੀਤੀ। ਗੁਰੂ ਗ੍ਰੰਥ ਸਾਹਿਬ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸਨ। ਨਗਰ ਕੀਰਤਨ ਵਿਚ ਕੈਲਗਰੀ ਅਤੇ ਸਮੁੱਚੇ ਕੈਨੇਡਾ ’ਚੋਂ ਸਿੱਖ ਸੰਗਤ ਨੇ ਵੱਡੀ ਭਾਰੀ ਗਿਣਤੀ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੇ ਰਸਤੇ ’ਚ ਥਾਂ-ਥਾਂ ਵੱਖ-ਵੱਖ ਪਦਾਰਥਾਂ ਦੇ ਲੰਗਰ....
ਮੈਕਸੀਕੋ ਵਿਚ ਯਾਤਰੀ ਵੈਨ ਅਤੇ ਇੱਕ ਟਰੱਕ ਦੀ ਭਿਆਨਕ ਟੱਕਰ, 26 ਲੋਕਾਂ ਦੀ ਮੌਤ 
ਵਿਕਟੋਰੀਆ, 15 ਮਈ : ਮੈਕਸੀਕੋ ਵਿਚ ਇੱਕ ਭਿਆਨਕ ਹਾਦਸਾ ਵਾਪਰਿਆ। ਉਤਰੀ ਮੈਕਸੀਕੋ ਵਿਚ ਸਿਉਡਾਡ ਵਿਕਟੋਰੀਆ ਹਾਈਵੇਅ ਉਤੇ ਇੱਕ ਯਾਤਰੀ ਵੈਨ ਅਤੇ ਇੱਕ ਟਰੱਕ ਦੀ ਟੱਕਰ ਹੋ ਗਈ। ਇਸ 'ਚ 26 ਲੋਕਾਂ ਦੀ ਮੌਤ ਹੋ ਗਈ ਸੀ। ਜ਼ੋਰਦਾਰ ਟੱਕਰ ਕਾਰਨ ਦੋਵੇਂ ਵਾਹਨਾਂ ਨੂੰ ਅੱਗ ਲਗ ਗਈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਵੈਨ 'ਚ ਕਿੰਨੇ ਲੋਕ ਸਵਾਰ ਸਨ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਮੈਕਸੀਕਨ ਰਾਜ ਤਾਮਾਉਲਿਪਾਸ ਵਿੱਚ ਇੱਕ ਟਰੈਕਟਰ-ਟ੍ਰੇਲਰ ਅਤੇ ਇੱਕ ਵੈਨ ਦੇ ਟਕਰਾ ਜਾਣ ਅਤੇ ਅੱਗ....
ਨੇਪਾਲ ਦੇ ਪਾਸੰਗ ਦਾਵਾ ਸ਼ੇਰਪਾ ਨੇ 26ਵੀਂ ਵਾਰ ਮਾਊਂਟ ਐਵਰੈਸਟ ਨੂੰ ਕੀਤਾ ਫਤਹਿ 
ਨੇਪਾਲ, 14 ਮਈ : ਨੇਪਾਲ ਦੇ ਪਾਸੰਗ ਦਾਵਾ ਸ਼ੇਰਪਾ ਨੇ ਐਤਵਾਰ ਨੂੰ 26ਵੀਂ ਵਾਰ ਮਾਊਂਟ ਐਵਰੈਸਟ ਨੂੰ ਫਤਹਿ ਕੀਤਾ। ਇਸ ਨਾਲ ਉਸ ਨੇ ਐਵਰੈਸਟ ‘ਤੇ ਚੜ੍ਹਨ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਪਾਸੰਗ ਨੇ ਪਹਿਲੀ ਵਾਰ 1998 ਵਿੱਚ 8,849 ਮੀਟਰ ਦੀ ਮਾਊਂਟ ਐਵਰੈਸਟ ਦੀ ਚੜ੍ਹਾਈ ਕੀਤੀ ਸੀ। ਉਦੋਂ ਤੋਂ, ਉਹ ਲਗਭਗ ਹਰ ਸਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਫਤਹਿ ਕਰਦਾ ਰਿਹਾ ਹੈ। ਪਰਬਤਾਰੋਹ ਮੁਹਿੰਮ ਦੇ ਆਯੋਜਕ, ਏਮਾਜਿਨ ਨੇਪਾਲ ਟ੍ਰੇਕਸ ਦੇ ਅਨੁਸਾਰ, ਪਾਸੰਗ ਇੱਕ ਹੰਗਰੀ ਪਰਬਤਾਰੋਹੀ ਦੇ ਨਾਲ....
ਦੱਖਣੀ ਜ਼ੈਂਬੀਆ ਵਿਚ ਬੱਸ ਦੇ ਟਰੱਕ ਨਾਲ ਟਕਰਾ ਜਾਣ ਕਾਰਨ 24 ਲੋਕਾਂ ਦੀ ਮੌਤ
ਲੁਸਾਕਾ, 14 ਮਈ : ਦੱਖਣੀ ਜ਼ੈਂਬੀਆ ਵਿਚ ਬੱਸ ਦੇ ਟਰੱਕ ਨਾਲ ਟਕਰਾ ਜਾਣ ਕਾਰਨ 24 ਲੋਕਾਂ ਦੀ ਮੌਤ ਹੋ ਗਈ ਅਤੇ 12 ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ ਹੈ। ਜ਼ੈਂਬੀਆ ਪੁਲਿਸ ਦੇ ਉਪ ਲੋਕ ਸੰਪਰਕ ਅਧਿਕਾਰੀ ਡੈਨੀ ਮਵਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ 35 ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾਉਣ ਤੋਂ ਬਾਅਦ ਸੜਕ ਦੇ ਖੱਬੇ ਪਾਸੇ ਇਕ ਟੋਏ ਵਿਚ ਪਲਟ ਗਈ, 24 ਲੋਕਾਂ ਦੀ ਮੌਤ ਹੋ ਗਈ, 12 ਗੰਭੀਰ ਜ਼ਖ਼ਮੀਆਂ ਵਿਚ....
ਅਮਰੀਕਾ ਦੇ ਟੈਕਸਾਸ ਵਿੱਚ ਆਇਆ ਸ਼ਕਤੀਸ਼ਾਲੀ ਤੂਫ਼ਾਨ, ਕਈ ਘਰਾਂ ਨੂੰ ਨੁਕਸਾਨ ਪਹੁੰਚਿਆ, ਇਕ ਮੌਤ 
ਟੈਕਸਾਸ, 14 ਮਈ : ਅਮਰੀਕਾ ਦੇ ਟੈਕਸਾਸ ਸੂਬੇ ਦੇ ਨੇੜੇ ਇਕ ਸ਼ਕਤੀਸ਼ਾਲੀ ਤੂਫ਼ਾਨ ਆਇਆ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਤੂਫਾਨ ਕੈਮਰੂਨ ਕਾਉਂਟੀ 'ਚ ਆਇਆ। ਕਾਉਂਟੀ ਦੇ ਐਮਰਜੈਂਸੀ ਪ੍ਰਬੰਧਨ ਕੋਆਰਡੀਨੇਟਰ ਟੌਮ ਹੁਸਨ ਨੇ ਕਿਹਾ, ਘੱਟੋ-ਘੱਟ 10 ਹੋਰ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਕਈ ਨਿਵਾਸੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਕੈਮਰੂਨ ਕਾਉਂਟੀ ਦੇ....
ਅਫਗਾਨਿਸਤਾਨ 'ਚ ਸੜਕ ਹਾਦਸੇ 'ਚ 7 ਯਾਤਰੀਆਂ ਦੀ ਮੌਤ 
ਕਾਬੁਲ, 13 ਮਈ : ਸੂਚਨਾ ਅਤੇ ਸੱਭਿਆਚਾਰ ਦੇ ਸੂਬਾਈ ਵਿਭਾਗ ਦੇ ਮੁਖੀ ਕਾਰੀ ਮਾਜ਼ੂਦੀਨ ਅਹਿਮਦੀ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਉੱਤਰੀ ਬਦਖਸ਼ਾਨ ਸੂਬੇ 'ਚ ਇਕ ਸੜਕ ਹਾਦਸੇ 'ਚ ਘੱਟੋ-ਘੱਟ 7 ਯਾਤਰੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਅਹਿਮਦੀ ਨੇ ਦੱਸਿਆ ਕਿ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਖਾਸ਼ ਜ਼ਿਲੇ ਦੇ ਕੇਜ਼ਰ ਪਿੰਡ 'ਚ ਹੋਇਆ ਜਦੋਂ ਤਕਨੀਕੀ ਖਰਾਬੀ ਕਾਰਨ ਇਕ ਬੱਸ ਪਲਟ ਗਈ, ਜਿਸ 'ਚ ਔਰਤਾਂ ਅਤੇ ਬੱਚਿਆਂ ਸਮੇਤ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ....
ਪਾਕਿਸਤਾਨ ਨੇ ਭਾਰਤ ਦੇ 500 ਕੈਦੀਆਂ ਨੂੰ ਰਿਹਾਅ ਕਰਨ ਦਾ ਕੀਤਾ ਫੈਸਲਾ 
ਕਰਾਚੀ, 12 ਮਈ : ਗੁਆਂਢੀ ਮੁਲਕ ਪਾਕਿਸਤਾਨ ਨੇ ਭਾਰਤ ਦੇ 500 ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇੰਨ੍ਹਾਂ ਕੈਦੀਆਂ ਵਿੱਚ 499 ਮਛੇਰੇ ਹਨ, ਜਿੰਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ। ਜੇਲ੍ਹਾਂ ਵਿੱਚੋਂ ਭਾਰਤੀ ਕੈਦੀਆਂ ਨੂੰ ਪੜਾਅ ਵਾਰ ਰਿਹਾਅ ਕੀਤਾ ਜਾਵੇਗਾ। ਮਲਿਰ ਜਿਲ੍ਹਾ ਜੇਲ੍ਹ ‘ਚੋ 200 ਕੈਦੀਆਂ ਦੇ ਪਹਿਲੇ ਜੱਥੇ ਨੂੰ ਰਿਹਾਅ ਕੀਤਾ ਗਿਆ ਅਤੇ ਲਾਹੌਰ ਭੇਜ ਦਿੱਤਾ ਗਿਆ ਹੈ। ਜਿੰਨ੍ਹਾਂ ਨੂੰ ਸ਼ੁੱਕਰਵਾਰ ਨੂੰ ਵਾਹਗਾ ਬਾਰਡਰ ਤੇ ਭਾਰਤੀ ਅਧਿਕਾਰੀਆਂ ਨੁੰ ਸੌਂਪ....
ਜਾਤੀ ਭੇਦਭਾਵ ‘ਤੇ ਪਾਬੰਦੀ ਲਗਾਉਣ ਲਈ ਕੈਲੀਫੋਰਨੀਆ ਸੂਬੇ ਵਿਚ ਬਿੱਲ ਪਾਸ 
ਕੈਲੀਫੋਰਨੀਆ, 12 ਮਈ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਜਾਤੀ ਭੇਦਭਾਵ ‘ਤੇ ਪਾਬੰਦੀ ਲਗਾਉਣ ਲਈ ਇਕ ਬਿੱਲ ਪਾਸ ਕੀਤਾ ਗਿਆ ਹੈ। ਅਜਿਹਾ ਕਰਨ ਵਾਲਾ ਕੈਲੀਫੋਰਨੀਆ ਅਮਰੀਕਾ ਦਾ ਪਹਿਲਾ ਸੂਬਾ ਬਣ ਗਿਆ ਹੈ। ਰਾਜਪਾਲ ਬਿੱਲ ‘ਤੇ ਦਸਤਖਤ ਕਰਨ ਤੋਂ ਪਹਿਲਾਂ, ਇਸ ਨੂੰ ਰਾਜ ਦੇ ਉਪਰਲੇ ਸਦਨ ਦੁਆਰਾ ਵੀ ਪਾਸ ਕੀਤਾ ਜਾਵੇਗਾ। ਇਹ ਬਿੱਲ ਕੈਲੀਫੋਰਨੀਆ ਦੀ ਸੈਨੇਟਰ ਆਇਸ਼ਾ ਵਹਾਬ ਨੇ ਪੇਸ਼ ਕੀਤਾ ਸੀ। ਇਸ ਨੂੰ ‘SB 403’ ਕਿਹਾ ਜਾ ਰਿਹਾ ਹੈ। ਇਸ ਤਹਿਤ ਮੌਜੂਦਾ ਕਾਨੂੰਨ ਵਿੱਚ ਬਦਲਾਅ ਕੀਤੇ ਗਏ ਹਨ ਅਤੇ ਜਾਤ ਨੂੰ....
ਇਟਲੀ ਦੇ ਮਿਲਾਨ ਵਿੱਚ ਪਾਰਕਿੰਗ ਵਿੱਚ ਖੜ੍ਹੀ ਵੈਨ 'ਚ ਹੋਏ ਧਮਾਕੇ ਕਾਰਨ ਕਈ ਗੱਡੀਆਂ ਨੂੰ ਲੱਗੀ ਅੱਗ 
ਮਿਲਾਨ, 11 ਮਈ : ਇਟਲੀ ਦੇ ਸ਼ਹਿਰ ਮਿਲਾਨ ਵਿੱਚ ਵੀਰਵਾਰ ਨੂੰ ਵੱਡਾ ਧਮਾਕਾ ਹੋ ਗਿਆ। ਪਾਰਕਿੰਗ ਵਿੱਚ ਖੜ੍ਹੀ ਵੈਨ ਵਿੱਚ ਧਮਾਕੇ ਨਾਲ ਕਈ ਗੱਡੀਆਂ ਨੂੰ ਅੱਗ ਲੱਗ ਗਈ। ਪੁਲਿਸ ਨੇ ਦੱਸਿਆ ਕਿ ਕੁਝ ਗੱਡੀਆਂ ਵਿੱਚ ਅੱਗ ਲੱਗੀ ਹੈ। ਪੁਲਿਸ ਮੁਤਾਬਕ ਇਹ ਧਮਾਕਾ ਇੱਕ ਵੈਨ ਵਿੱਚ ਹੋਇਆ ਹੈ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਧਮਾਕੇ ਵਿੱਚ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਹੈ। ਦੂਰੋਂ ਅੱਗ ਅਤੇ ਧੂੰਆਂ ਨਜ਼ਰ ਆ ਰਿਹਾ ਹੈ। ਇਸ....
ਫਿਨਲੈਂਡ ਦੇ ਸ਼ਹਿਰ ਐੱਸਪੂ ਵਿੱਚ ਇੱਕ ਪੁਲ ਡਿੱਗਣ ਨਾਲ 27 ਲੋਕ ਜ਼ਖ਼ਮੀ 
ਫਿਨਲੈਂਡ (ਏਜੰਸੀ), 11 ਮਈ : ਦੇਸ਼ ਦੀ ਰਾਜਧਾਨੀ ਤੋਂ ਬਾਹਰ ਫਿਨਲੈਂਡ ਦੇ ਸ਼ਹਿਰ ਐੱਸਪੂ ਵਿੱਚ ਇੱਕ ਪੁਲ ਡਿੱਗਣ ਨਾਲ ਘੱਟੋ ਘੱਟ 27 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਸਨ। ਘਟਨਾ ਦੀ ਸੂਚਨਾ ਹੇਲਸਿੰਕੀ ਖੇਤਰੀ ਬਚਾਅ ਸੇਵਾ ਦੇ ਬੁਲਾਰੇ ਨੇ ਦਿੱਤੀ। ਹੇਲਸਿੰਕੀ ਹਸਪਤਾਲ ਅਥਾਰਟੀ ਨੇ ਇਕ ਬਿਆਨ ਵਿਚ ਕਿਹਾ ਕਿ ਜ਼ਖ਼ਮੀਆਂ ਵਿਚ ਕਈ ਸਕੂਲੀ ਬੱਚੇ ਵੀ ਸ਼ਾਮਲ ਹਨ। ਫਿਨਲੈਂਡ ਦੇ ਮੀਡੀਆ ਨੇ ਜ਼ਮੀਨ 'ਤੇ ਪਏ ਘੱਟੋ-ਘੱਟ ਪੰਜ ਲੋਕਾਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਹਨ।
ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਨੂੰ ਸੁਪਰੀਮ ਕੋਰਟ ਨੇ ਦਿੱਤਾ ਗ਼ੈਰ-ਕਾਨੂੰਨੀ ਕਰਾਰ, ਤੁਰੰਤ ਰਿਹਾਈ ਦੇ ਹੁਕਮ
ਇਸਲਾਮਾਬਾਦ, ਏਐਨਆਈ, 11 ਮਈ : ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਚੇਅਰਮੈਨ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਨੂੰ ਸੁਪਰੀਮ ਕੋਰਟ ਨੇ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਦੀ ਤੁਰੰਤ ਰਿਹਾਈ ਦੇ ਹੁਕਮ ਵੀ ਦਿੱਤੇ ਹਨ। ਇਮਰਾਨ ਖਾਨ ਨੂੰ ਕੱਲ੍ਹ ਇਸਲਾਮਾਬਾਦ ਹਾਈ ਕੋਰਟ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਦੇਸ਼ 'ਚ ਹੰਗਾਮਾ ਮਚ ਗਿਆ ਹੈ। ਇਸ ਦੌਰਾਨ ਦੇਸ਼ ਦੀ ਸੁਪਰੀਮ ਕੋਰਟ ਨੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਜਾਰੀ....