ਅੰਤਰ-ਰਾਸ਼ਟਰੀ

ਕੈਨੇਡਾ ਦੇ ਅਲਬਰਟਾ ਦੀ ਸੂਬਾਈ ਵਿਧਾਨ ਸਭਾ ਚੋਣਾਂ ਵਿੱਚ ਪੰਜਾਬੀ ਮੂਲ ਦੇ 4 ਜਿੱਤੇ
ਐਡਮਿੰਟਨ, 01 ਜੂਨ : ਕੈਨੇਡਾ ਵਿੱਚ ਹੋਈਆਂ ਅਲਬਰਟਾ ਦੀ ਸੂਬਾਈ ਵਿਧਾਨ ਸਭਾ ਚੋਣਾਂ ਵਿੱਚ ਪੰਜਾਬੀ ਮੂਲ ਦੇ ਚਾਰ ਆਗੂ ਚੁਣੇ ਗਏ ਹਨ। ਕੈਲਗਰੀ ਅਤੇ ਐਡਮਿੰਟਨ ਵਿੱਚ ਕੁੱਲ 15 ਪੰਜਾਬੀ ਮੂਲ ਦੇ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ ਚਾਰ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਰਾਜਨ ਸਾਹਨੀ, ਪਰਮੀਤ ਸਿੰਘ ਬੋਪੋਰਾ, ਜਸਵੀਰ ਦਿਓਲ ਅਤੇ ਗੁਰਿੰਦਰ ਬਰਾੜ ਸ਼ਾਮਲ ਹਨ। ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (UCP) ਦੇ ਮੌਜੂਦਾ ਕੈਬਨਿਟ ਮੰਤਰੀ ਰਾਜਨ ਸਾਹਨੀ ਕੈਲਗਰੀ ਨਾਰਥ ਵੈਸਟ ਤੋਂ ਜਿੱਤ ਗਏ ਹਨ।....
ਕਦੇ ਨਹੀਂ ਸੋਚਿਆ ਸੀ ਕਿ ਮਾਣਹਾਨੀ ਦੇ ਮਾਮਲੇ ਵਿਚ ਇੰਨੀ ਵੱਡੀ ਸਜ਼ਾ ਮਿਲੇਗੀ ਅਤੇ ਸੰਸਦ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਜਾਵੇਗਾ : ਰਾਹੁਲ ਗਾਂਧੀ 
ਕੈਲੀਫੋਰਨੀਆ, 01 ਜੂਨ : ਰਾਹੁਲ ਗਾਂਧੀ ਅਮਰੀਕਾ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਫਿਰ ਅਮਰੀਕਾ 'ਚ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਨੂੰ ਮਾਣਹਾਨੀ ਦੇ ਮਾਮਲੇ ਵਿਚ ਸਭ ਤੋਂ ਵੱਧ ਸਜ਼ਾ ਮਿਲੇਗੀ ਅਤੇ ਸੰਸਦ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਜਾਵੇਗਾ। ਕੈਲੀਫੋਰਨੀਆ ਵਿੱਚ ਵੱਕਾਰੀ ਸਟੈਨਫੋਰਡ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਲੈਕਚਰ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ। “ਮੈਂ ਸੰਸਦ ਦੀ ਮੈਂਬਰਸ਼ਿਪ....
ਯੂਨਾਈਟਿਡ ਵਰਲਡ ਰੈਸਲਿੰਗ ਨੇ ਪਹਿਲਵਾਨਾਂ ਦੀ ਨਜ਼ਰਬੰਦੀ ਦੀ ਨਿੰਦਾ ਕੀਤੀ, WFI ਨੂੰ ਚੇਤਾਵਨੀ ਦਿੱਤੀ ਅਤੇ ਸਮੇਂ ਸਿਰ ਚੋਣਾਂ ਦੀ ਮੰਗ ਕੀਤੀ
ਸਵਿਜ਼ਰਲੈਂਡ, 31 ਮਈ : ਪਹਿਲਵਾਨਾਂ ਦੀ ਲਹਿਰ ਦੀ ਗੂੰਜ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਵੀ ਸੁਣਾਈ ਦੇ ਰਹੀ ਹੈ। ਰੈਸਲਿੰਗ ਦੇ ਸਭ ਤੋਂ ਵੱਡੇ ਸੰਗਠਨ ਨੇ ਵੀ ਇਸ ਮਾਮਲੇ 'ਚ ਬਿਆਨ ਜਾਰੀ ਕਰਕੇ ਚਿਤਾਵਨੀ ਦਿੱਤੀ ਹੈ। ਯੂਨਾਈਟਿਡ ਵਰਲਡ ਰੈਸਲਿੰਗ (UWW) ਨੇ ਅੰਦੋਲਨਕਾਰੀ ਪਹਿਲਵਾਨਾਂ ਦੀ ਹਿਰਾਸਤ 'ਚ ਲਏ ਜਾਣ ਦੀ ਨਿੰਦਾ ਕੀਤੀ ਹੈ। ਸੰਗਠਨ ਨੇ ਚਿਤਾਵਨੀ ਦਿੱਤੀ ਕਿ ਜੇਕਰ 45 ਦਿਨਾਂ ਦੇ ਅੰਦਰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀਆਂ ਚੋਣਾਂ ਨਾ ਕਰਵਾਈਆਂ ਗਈਆਂ ਤਾਂ ਡਬਲਿਊ.ਐੱਫ.ਆਈ. ਨੂੰ ਮੁਅੱਤਲ ਕੀਤਾ ਜਾ....
ਨਵੀਂ ਸੰਸਦ ਅਤੇ ਸੇਂਗੋਲ ਸਥਾਪਨਾ ਦੇ ਉਦਘਾਟਨ ਨੂੰ ਲੈ ਕੇ ਸਰਕਾਰ ਦੀ ਕੀਤੀ ਆਲੋਚਨਾ, ਲੋਕਾਂ ਨੂੰ ਅਸਲੀਅਤ ਤੋਂ ਭਟਕਾਉਣ ਲਈ ਕੀਤਾ ਗਿਆ ਡਰਾਮਾ : ਰਾਹੁਲ ਗਾਂਧੀ 
ਸੈਨ ਫਰਾਂਸਿਸਕੋ, 31 ਮਈ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਵਿਦੇਸ਼ੀ ਧਰਤੀ 'ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ ਅਤੇ ਇਸ ਵਾਰ ਨਵੀਂ ਸੰਸਦ ਅਤੇ ਪਵਿੱਤਰ ਸੇਂਗੋਲ ਦਾ ਅਪਮਾਨ ਕੀਤਾ ਹੈ। ਬੁੱਧਵਾਰ ਨੂੰ, ਸੈਨ ਫਰਾਂਸਿਸਕੋ ਵਿੱਚ 'ਮੁਹੱਬਤ ਕੀ ਦੁਕਾਨ' ਸਮਾਗਮ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ, ਰਾਹੁਲ ਗਾਂਧੀ ਨੇ ਨਵੀਂ ਸੰਸਦ ਅਤੇ ਸੇਂਗੋਲ ਸਥਾਪਨਾ ਦੇ ਉਦਘਾਟਨ ਨੂੰ ਲੈ ਕੇ ਭਾਰਤ ਸਰਕਾਰ ਦੀ ਆਲੋਚਨਾ....
ਆਸਟ੍ਰੇਲੀਆ ਨੇ ਦਾਖ਼ਲੇ ‘ਤੇ ਪਾਬੰਦੀ ਲਗਾਉਣ ਮਾਮਲੇ ‘ਚ ਲਿਆ ਯੂ-ਟਰਨ, ਪੰਜਾਬ, ਹਰਿਆਣਾ ਦੇ ਵਿਦਿਆਰਥੀਆਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰਨ ਦੀ ਉਮੀਦ ਜਾਗੀ
ਸਿਡਨੀ, 30 ਮਈ : ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਨੇ ਪੰਜਾਬ, ਹਰਿਆਣਾ ਸਮੇਤ ਛੇ ਰਾਜਾਂ ਦੇ ਵਿਦਿਆਰਥੀਆਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾਉਣ ਦੇ ਮਾਮਲੇ ‘ਚ ਯੂ-ਟਰਨ ਲੈ ਲਿਆ ਹੈ। ਹੁਣ ਆਸਟ੍ਰੇਲੀਆ ਦੀਆਂ ਮਿਆਰੀ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਕਾਰਾਤਮਕ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਇਹੀ ਕਾਰਨ ਹੈ ਕਿ ਜਿਨ੍ਹਾਂ 7....
ਅਫ਼ਗਾਨਿਸਤਾਨ 'ਚ ਹੋਏ ਧਮਾਕੇ ਵਿੱਚ 3 ਬੱਚਿਆਂ ਦੀ ਮੌਤ, 1 ਜ਼ਖ਼ਮੀ 
ਕਾਬੁਲ, 30 ਮਈ : ਖਾਮਾ ਪ੍ਰੈੱਸ ਨੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਅਫ਼ਗਾਨਿਸਤਾਨ ਦੇ ਵਾਰਦਕ ਸੂਬੇ 'ਚ ਖਾਨ 'ਚ ਧਮਾਕੇ 'ਚ ਘੱਟੋ-ਘੱਟ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਵਾਰਡਕ ਪ੍ਰਾਂਤ ਵਿੱਚ ਅਜੇ ਵੀ ਪਿਛਲੀਆਂ ਜੰਗਾਂ ਦੀਆਂ ਖਾਣਾਂ ਬਚੀਆਂ ਹਨ। ਇਸੇ ਸੂਬੇ ਵਿੱਚ ਦੋ ਘਟਨਾਵਾਂ ਵਿੱਚ ਬੱਚੇ ਮਾਰੇ ਗਏ ਅਤੇ ਜ਼ਖ਼ਮੀ ਹੋ ਗਏ। ਖਾਮਾ ਪ੍ਰੈੱਸ ਨੇ ਤਾਲਿਬਾਨ ਦੀ ਅਗਵਾਈ ਵਾਲੇ ਸੂਬਾਈ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਐਤਵਾਰ ਦੁਪਹਿਰ ਨੂੰ ਸੱਯਦ ਅਬਾਦ ਜ਼ਿਲੇ 'ਚ....
ਮਾਸਕੋ 'ਚ  ਕਾਗ਼ਜ਼ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, 3 ਲੋਕਾਂ ਦੀ ਮੌਤ
ਮਾਸਕੋ, 30 ਮਈ : ਰੂਸ ਦੀ ਰਾਜਧਾਨੀ ਮਾਸਕੋ 'ਚ ਮੰਗਲਵਾਰ ਸਵੇਰੇ ਕਾਗ਼ਜ਼ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ 'ਚ 3 ਲੋਕਾਂ ਦੀ ਮੌਤ ਹੋ ਗਈ। ਰੂਸ ਦੀ ਆਰਆਈਏ ਸਟੇਟ ਨਿਊਜ਼ ਏਜੰਸੀ ਨੇ ਐਮਰਜੈਂਸੀ ਸੇਵਾਵਾਂ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਮਰਜੈਂਸੀ ਸੇਵਾਵਾਂ ਦੇ ਇਕ ਨੁਮਾਇੰਦੇ ਨੇ ਦੱਸਿਆ ਕਿ ਅੱਜ ਸਵੇਰੇ ਮਾਸਕੋ ਨੇੜੇ ਓਡਿਨਸੋਵੋ ਵਿਚ ਕਾਗਜ਼ ਅਤੇ ਗੱਤੇ ਦੇ ਗੋਦਾਮ ਵਿਚ ਅੱਗ ਲੱਗ ਗਈ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਝੁਲਸਣ ਕਾਰਨ ਮੌਤ ਹੋ ਗਈ।....
ਕੈਨੇਡਾ ਵਿੱਚ ਗੈਂਗਸਟਰ ਅਮਰਪ੍ਰੀਤ ਸਮਰਾ ਉਰਫ ਚੱਕੀ ਦਾ ਗੋਲੀ ਮਾਰ ਕੇ ਕੀਤਾ ਕਤਲ
ਵੈਨਕੂਵਰ, 29 ਮਈ : ਕੈਨੇਡਾ ਦੇ ਟਾਪ-10 ਗੈਂਗਸਟਰਾਂ ਵਿੱਚੋਂ ਇੱਕ ਅਮਰਪ੍ਰੀਤ ਸਮਰਾ ਉਰਫ ਚੱਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅਮਰਪ੍ਰੀਤ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੈਨਕੂਵਰ ਵਿੱਚ ਸੀ। ਰਾਤ ਨੂੰ ਡਿਨਰ ਅਤੇ ਡਾਂਸ ਤੋਂ ਬਾਅਦ ਜਿਵੇਂ ਹੀ ਫਰੇਜ਼ਰਵਿਊ ਹਾਲ ਤੋਂ ਬਾਹਰ ਆਏ ਤਾਂ ਬ੍ਰਦਰਜ਼ ਕੀਪਰਜ਼ ਗਰੁੱਪ ਦੇ ਕਾਰਕੁਨਾਂ ਨੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਕੈਨੇਡਾ ਦੇ ਸਮੇਂ ਮੁਤਾਬਕ ਰਾਤ ਕਰੀਬ ਡੇਢ ਵਜੇ ਵਾਪਰੀ। ਅਮਰਪ੍ਰੀਤ ਆਪਣੇ ਭਰਾ ਰਵਿੰਦਰ ਨਾਲ ਵਿਆਹ ਸਮਾਗਮ ਵਿੱਚ ਆਇਆ....
ਕੈਮਰੂਨ ਵਿਚ ਸਵਾਰੀਆਂ ਨਾਲ ਭਰੀ ਬੱਸ ਦੇ ਟਰੱਕ ਨਾਲ ਟਕਰਾਉਣ ਕਾਰਨ 19 ਯਾਤਰੀਆਂ ਦੀ ਮੌਤ 
ਕੈਮਰੂਨ, 27 ਮਈ : ਕੈਮਰੂਨ ਵਿਚ ਇੱਕ ਸਵਾਰੀਆਂ ਨਾਲ ਭਰੀ ਬੱਸ ਦੇ ਟਰੱਕ ਨਾਲ ਟਕਰਾਉਣ ਕਾਰਨ ਘੱਟੋ-ਘੱਟ 19 ਯਾਤਰੀਆਂ ਦੀ ਮੌਤ ਹੋ ਗਈ। ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿਤੀ। ਟਰਾਂਸਪੋਰਟ ਮੰਤਰੀ ਜੀਨ-ਅਰਨੇਸਟ ਮਾਸੇਨਾ ਨਗਾਲੇ ਬਿਬੇਹੇ ਨੇ ਕਿਹਾ ਕਿ ਐਸੇਕਾ ਸ਼ਹਿਰ ਵੱਲ ਜਾ ਰਹੀ ਬੱਸ ਦੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿਤਾ, ਜਿਸ ਕਾਰਨ ਇਹ ਆ ਰਹੇ ਰੇਤ ਦੇ ਟਰੱਕ ਨਾਲ ਟਕਰਾ ਗਈ। ਉਹਨਾਂ ਨੇ ਦਸਿਆ ਕਿ ਹਾਦਸੇ ਵਿੱਚ ਬੱਸ ਵਿਚ ਸਵਾਰ ਜ਼ਿਆਦਾਤਰ ਸਵਾਰੀਆਂ ਦੀ ਮੌਤ ਹੋ ਗਈ। ਉਨ੍ਹਾਂ ਨੇ....
ਰਾਹੁਲ ਗਾਂਧੀ ਦੀ ਅਮਰੀਕਾ ਫੇਰੀ 'ਚ ਸਵਾਗਤ ਕਰਨ ਲਈ ਓਵਰਸੀਜ਼ ਕਾਂਗਰਸੀ ਹੋਏ ਪੱਬਾਂ ਭਾਰ
ਮਹਿੰਦਰ ਸਿੰਘ ਗਿਲਚੀਆ ਅਤੇ ਗੁਰਮੀਤ ਸਿੰਘ ਗਿੱਲ ਨਿਊਯਾਰਕ 'ਚ ਸਮਾਗਮ ਦੀ ਕਾਮਯਾਬੀ ਲਈ ਸਖ਼ਤ ਮਿਹਨਤ ਕਰ ਰਹੇ ਹਨ ਬਾਵਾ ਦਾ ਅਮਰੀਕਾ ਨਿਊ ਜਰਸੀ ਪਹੁੰਚਣ 'ਤੇ ਕੀਤਾ ਨਿੱਘਾ ਸਵਾਗਤ ਨਿਊ ਜਰਸੀ, 27 ਮਈ : ਰਾਹੁਲ ਗਾਂਧੀ ਦੀ ਅਮਰੀਕਾ ਫੇਰੀ 'ਚ ਸਵਾਗਤ ਕਰਨ ਲਈ ਓਵਰਸੀਜ਼ ਕਾਂਗਰਸੀ ਪੱਬਾਂ ਭਾਰ ਹੋਏ। ਇਹ ਜਾਣਕਾਰੀ ਗੁਰਮੀਤ ਸਿੰਘ ਗਿੱਲ ਪ੍ਰਧਾਨ ਪੰਜਾਬ ਚੈਪਟਰ ਕਾਂਗਰਸ ਅਮਰੀਕਾ ਨੇ ਦਿੱਤੀ। ਉਹਨਾਂ ਕਿਹਾ ਕਿ ਸਾਡੀ ਸਾਰੀ ਟੀਮ ਮਹਿੰਦਰ ਸਿੰਘ ਗਿਲਚੀਆ ਦੇ ਨਾਲ ਸੈਮ ਪਟਰੌਦਾ ਦੀ ਅਗਵਾਈ 'ਚ ਰਾਹੁਲ ਗਾਂਧੀ ਜੀ....
ਬਰੈਂਪਟਨ ਵਿਚ ਪਤੀ ਨੇ ਪਤਨੀ ‘ਤੇ ਚਾਕੂਆਂ ਨਾਲ ਵਾਰ ਕਰ ਕੀਤਾ ਕਤਲ, ਗ੍ਰਿਫਤਾਰ 
ਬਰੈਂਪਟਨ, 27 ਮਈ : ਕੈਨੇਡਾ ਦੇ ਬਰੈਂਪਟਨ ਵਿਚ ਪੰਜਾਬੀ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ। ਪਤੀ-ਪਤਨੀ ਲਗਭਗ 6 ਮਹੀਨਿਆਂ ਤੋਂ ਵੱਖ ਰਹਿ ਹਹੇ ਸਨ। ਮਹਿਲਾ ਤਲਾਕ ਲੈਣਾ ਚਾਹੁੰਦੀ ਸੀ। ਮ੍ਰਿਤਕਾ ਪਤੀ ਨਾਲ ਗੱਲ ਕਰਨ ਲਈ ਪਾਰਕ ਪਹੁੰਚੀ ਸੀ, ਪਰ ਪਾਰਕ ਵਿਚ ਹੀ ਉਸਨੇ ਆਪਣੀ ਪਤਨੀ ‘ਤੇ ਚਾਕੂਆਂ ਨਾਲ ਵਾਰ ਕਰ ਦਿੱਤਾ। ਜਿਸ ਦੀ ਵੀਡੀਓ ਵੀ ਵਾਇਰਲ ਹੋ ਗਈ। ਪੀਲ ਰਿਜਨਲ ਪੁਲਿਸ ਨੇ ਬਰੈਂਪਟਨ ਦੇ ਪਾਰਕ ਵਿਚ 43 ਸਾਲ ਦੀ ਮਹਿਲਾ ਦਵਿੰਦਰ ਕੌਰ ਦੇ ਕਤਲ ਦੇ ਦੋਸ਼ ਵਿਚ 44 ਸਾਲ ਦੇ ਨਵਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕਰ....
ਕੈਨੇਡਾ ‘ਚ ਪਰਿਵਾਰਾਂ ਨੂੰ ਹੁਣ ਪੀ ਆਰ ਦੀ ਉਡੀਕ ਨਹੀਂ ਕਰਨੀ ਪਵੇਗੀ : ਇਮੀਗ੍ਰੇਸ਼ਨ ਮੰਤਰੀ ਫਰੇਜ਼ਰ 
ਓਟਵਾ, 27 ਮਈ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਪਰਿਵਾਰਾਂ ਦੀ ਪੀਆਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਹਨਾਂ ਟਵੀਟ ਕੀਤਾ ਹੈ ਕਿ ਪਰਿਵਾਰਾਂ ਨੂੰ ਹੁਣ ਪੀਆਰ ਦੀ ਉਡੀਕ ਨਹੀਂ ਕਰਨੀ ਪਵੇਗੀ ਤੇ ਉਹਨਾਂ ਨੂੰ ਆਰਜ਼ੀ ਪ੍ਰਬੰਧਾਂ ਤਹਿਤ ਕੈਨੇਡਾ ਆਉਣ ਦੀ ਛੋਟ ਦਿੱਤੀ ਜਾਵੇਗੀ। ਤੇਜ਼ੀ ਨਾਲ ਟੀਆਰਵੀ ਪ੍ਰੋਸੈਸਿੰਗ ਕੀਤੀ ਜਾਵੇਗੀ ਅਤੇ ਸਪਾਊਸ ਕੇਸਾਂ ਦੀ ਪ੍ਰੋਸੈਸਿੰਗ ਲਈ ਨਵੇਂ ਟੂਲ ਵਰਤੇ ਜਾਣਗੇ ਅਤੇ ਸਪਾਊਸ ਤੇ ਫੈਮਿਲੀ ਕਲਾਸ ਬਿਨੈਕਾਰਾਂ ਲਈ ਨਵੇਂ ਓਪਨ ਵਰਕ ਪਰਮਿਟ ਦਿੱਤੇ ਜਾਣਗੇ।
ਭੂਮੱਧ ਸਾਗਰ ਵਿੱਚ 500 ਸ਼ਰਨਾਰਥੀਆਂ ਨਾਲ ਭਰੀ ਇੱਕ ਕਿਸ਼ਤੀ ਲਾਪਤਾ
ਇਟਲੀ, 26 ਮਈ : ਭੂਮੱਧ ਸਾਗਰ ਵਿੱਚ 500 ਸ਼ਰਨਾਰਥੀਆਂ ਨਾਲ ਭਰੀ ਇੱਕ ਕਿਸ਼ਤੀ ਲਾਪਤਾ ਹੋ ਗਈ ਹੈ। ਇਸ ਕਿਸ਼ਤੀ ਵਿੱਚ ਇੱਕ ਨਵਜੰਮਿਆ ਬੱਚਾ ਅਤੇ ਇੱਕ ਗਰਭਵਤੀ ਔਰਤ ਵੀ ਮੌਜੂਦ ਹੈ। ਸ਼ਰਨਾਰਥੀਆਂ ਦੀਆਂ ਕਿਸ਼ਤੀਆਂ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਅਲਾਰਮ ਫੋਨ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਸੰਗਠਨ ਮੁਤਾਬਕ ਸ਼ਰਨਾਰਥੀਆਂ ਨਾਲ ਉਨ੍ਹਾਂ ਦੀ ਕਿਸ਼ਤੀ ਦਾ ਆਖਰੀ ਸੰਪਰਕ ਬੁੱਧਵਾਰ ਸਵੇਰੇ ਹੋਇਆ ਸੀ। ਉਸ ਸਮੇਂ ਕਿਸ਼ਤੀ ਲੀਬੀਆ ਦੇ ਬੇਨਗਾਜ਼ੀ ਬੰਦਰਗਾਹ ਤੋਂ 320 ਕਿਲੋਮੀਟਰ ਅਤੇ ਇਟਲੀ ਤੋਂ....
‘ਟਾਵਰ ਆਫ਼ ਲੰਡਨ' ਵਿਖੇ ਪ੍ਰਦਰਸ਼ਨੀ ਵਿਚ ਕੋਹਿਨੂਰ ਹੀਰੇ ਨੂੰ ਕੀਤਾ ਜਾਵੇਗਾ ਪ੍ਰਦਰਸ਼ਿਤ
ਲੰਡਨ, 26 ਮਈ : ਕੋਹਿਨੂਰ ਹੀਰੇ ਨੂੰ ਇਸ ਦੇ ਅਸ਼ਾਂਤ ਬਸਤੀਵਾਦੀ ਇਤਿਹਾਸ ਨੂੰ ‘ਪਾਰਦਰਸ਼ੀ, ਸੰਤੁਲਤ ਅਤੇ ਸੰਮਲਤ' ਤਰੀਕੇ ਨਾਲ ਪ੍ਰਦਰਸ਼ਿਤ ਕਰਨ ਲਈ ਜਿੱਤ ਦੇ ਪ੍ਰਤੀਕ ਵਜੋਂ ਅੱਜ ਤੋਂ ‘ਟਾਵਰ ਆਫ਼ ਲੰਡਨ' ਵਿਖੇ ਇਕ ਨਵੀਂ ਪ੍ਰਦਰਸ਼ਨੀ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ। ਕੋਹਿਨੂਰ ਨੂੰ ‘ਕੋਹ-ਏ-ਨੂਰ’ ਵੀ ਕਿਹਾ ਜਾਂਦਾ ਹੈ। ਇਹ ਨਵੀਂ ਜਵੈੱਲ ਹਾਊਸ ਪ੍ਰਦਰਸ਼ਨੀ ਦਾ ਹਿੱਸਾ ਹੈ ਅਤੇ ਇਸ ਦੇ ਨਾਲ ਇਕ ਵੀਡੀਉ ਵੀ ਹੈ, ਜੋ ਦੁਨੀਆਂ ਭਰ ਵਿਚ ਹੀਰੇ ਦੀ ਯਾਤਰਾ ਨੂੰ ਦਰਸਾਉਂਦਾ ਹੈ। ਪ੍ਰਦਰਸ਼ਨੀ ਵਿਚ ਕੋਹਿਨੂਰ ਦੀ....
ਰਾਸ਼ਟਰਪਤੀ ਬਾਇਡਨ ਨੂੰ ਮਾਰਨ ਦੇ ਇਰਾਦੇ ਨਾਲ ਵ੍ਹਾਈਟ ਹਾਊਸ ਨੇੜੇ ਪਹੁੰਚਿਆ ਭਾਰਤੀ ਮੂਲ ਦਾ ਨੌਜਵਾਨ ਟਰੱਕ ਸਮੇਤ ਗ੍ਰਿਫਤਾਰ
ਵਾਸ਼ਿੰਗਟਨ, 25 ਮਈ : ਵਾਸ਼ਿੰਗਟਨ ਡੀ.ਸੀ. ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਵ੍ਹਾਈਟ ਹਾਊਸ ਨੇੜੇ ਸੁਰੱਖਿਆ ਰੁਕਾਵਟਾਂ ਤੋੜਨ ਤੋਂ ਬਾਦ ਕਿਰਾਏ ਦੇ ਟਰੱਕ ਨੂੰ ਭਜਾਉਦਿਆਂ ਗ੍ਰਿਫਤਾਰ ਕੀਤਾ ਗਿਆ ਹੈ।ਐਨਬੀਸੀ ਨਿਊਜ਼ ਨੇ ਇਹ ਰਿਪੋਰਟ ਦਿੱਤੀ ਹੈ।ਰਿਪੋਰਟ ਵਿੱਚ ਕਿਹਾ ਗਿਆ ਹੈ ਉਸਨੇ ਕਥਿਤ ਤੌਰ 'ਤੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਾਜ਼ੀਆਂ ਨੂੰ ਪਸੰਦ ਕਰਦਾ ਹੈ,"ਸੱਤਾ ਹਥਿਆਉਣਾ" ਅਤੇ "ਰਾਸ਼ਟਰਪਤੀ ਜੋ ਬਾਇਡਨ ਨੂੰ ਮਾਰਨਾ" ਚਾਹੁੰਦਾ ਹੈ।। ਐਨਬੀਸੀ ਨਿਊਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ....