ਅੰਤਰ-ਰਾਸ਼ਟਰੀ

ਧਮਾਕਿਆਂ ਨਾਲ ਫਿਰ ਹਿੱਲਿਆ ਸੋਮਾਲੀਆ, ਆਤਮਘਾਤੀ ਹਮਲੇ ਵਿੱਚ 20 ਲੋਕਾਂ ਦੀ ਮੌਤ
ਮੋਗਾਦਿਸ਼ੂ, 24 ਸਤੰਬਰ : ਸੋਮਾਲੀਆ ਵਿੱਚ ਆਤਮਘਾਤੀ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ ਹੈ। ਸੋਮਾਲੀਆ ਇਕ ਵਾਰ ਫਿਰ ਧਮਾਕਿਆਂ ਨਾਲ ਹਿੱਲ ਗਿਆ ਹੈ। ਤਾਜ਼ਾ ਘਟਨਾ ਐਤਵਾਰ ਨੂੰ ਵਾਪਰੀ, ਜਿੱਥੇ ਬੇਲੇਡਵਿਨ ਸ਼ਹਿਰ ਵਿੱਚ ਇੱਕ ਆਤਮਘਾਤੀ ਕਾਰ ਬੰਬ ਹਮਲੇ ਵਿੱਚ 20 ਲੋਕ ਮਾਰੇ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਆਮ ਨਾਗਰਿਕ ਸਨ। ਬੇਲੇਦਵੇਨ ਦੇ ਜ਼ਿਲ੍ਹਾ ਕਮਿਸ਼ਨਰ ਉਮਰ ਦੇ ਅਨੁਸਾਰ, ਹਮਲਿਆਂ ਵਿੱਚ ਇੱਕ ਬਾਜ਼ਾਰ ਅਤੇ ਦੋ ਪੈਟਰੋਲ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਨਾਲ....
ਕੈਨੇਡੀਅਨ ਸਰਕਾਰ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਬਾਰੇ ਜਾਣਕਾਰੀ ਲੁਕਾ ਰਹੀ ਹੈ : ਡੇਵਿਡ ਏਬੀ 
ਬ੍ਰਿਟਿਸ਼ ਕੋਲੰਬੀਆ, 23 ਸਤੰਬਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਹਰ ਪਾਸਿਓਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਨੇ ਟਰੂਡੋ 'ਤੇ ਵੱਡਾ ਇਲਜ਼ਾਮ ਲਗਾਇਆ ਹੈ। ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਕਿਹਾ ਹੈ ਕਿ ਕੈਨੇਡੀਅਨ ਸਰਕਾਰ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ....
ਦੱਖਣੀ ਤਾਇਵਾਨ ਵਿੱਚ ਗੋਲਫ ਬਾਲ ਫੈਕਟਰੀ 'ਚ ਲੱਗੀ ਭਿਆਨਕ ਅੱਗ, 5 ਲੋਕਾਂ ਦੀ ਮੌਤ 100 ਜ਼ਖ਼ਮੀ 
ਬੀਜਿੰਗ, 23 ਸਤੰਬਰ : ਦੱਖਣੀ ਤਾਇਵਾਨ ਵਿੱਚ ਗੋਲਫ ਬਾਲ ਫੈਕਟਰੀ 'ਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਸ ਧਮਾਕੇ 'ਚ ਕਰੀਬ 5 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ। ਹਾਲਾਂਕਿ ਅਜੇ ਤੱਕ ਪੰਜ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸਮਾਚਾਰ ਏਜੰਸੀ ਏਪੀ ਮੁਤਾਬਕ ਪਿੰਗਤੁੰਗ ਕਾਉਂਟੀ ਦੀ ਫੈਕਟਰੀ ਵਿਚ ਸ਼ੁੱਕਰਵਾਰ ਰਾਤ ਨੂੰ ਅੱਗ ਲੱਗੀ ਅਤੇ ਰਾਤ ਭਰ ਭੜਕਦੀ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਰਮਚਾਰੀ ਅਜੇ ਵੀ ਚਾਰ ਫੈਕਟਰੀ ਕਰਮਚਾਰੀਆਂ ਅਤੇ ਇੱਕ ਫਾਇਰ....
ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਭਾਰਤ ਦੇ ਸਬੰਧ ਹੋਣ ਦਾ ਦੋਸ਼ ਲਗਾ ਕੇ ਵੱਡੀ ਗਲਤੀ ਕੀਤੀ ਹੈ : ਮਾਈਕਲ ਰੁਬਿਨ
ਵਾਸ਼ਿੰਗਟਨ, 23 ਸਤੰਬਰ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਾਲਿਸਤਾਨੀ ਕੱਟੜਪੰਥੀ ਹਰਜੀਤ ਸਿੰਘ ਨਿੱਝਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਨੂੰ ਲੈ ਕੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ੀ ਨੇਤਾਵਾਂ ਦੇ ਵੀ ਨਿਸ਼ਾਨੇ 'ਤੇ ਆ ਗਏ ਹਨ। ਹੁਣ ਅਮਰੀਕਾ ਦੇ ਸਾਬਕਾ ਅਧਿਕਾਰੀ ਨੇ ਕਿਹਾ ਕਿ ਟਰੂਡੋ ਨੇ ਵੱਡੀ ਗਲਤੀ ਕੀਤੀ ਹੈ। ਪੈਂਟਾਗਨ ਦੇ ਸਾਬਕਾ ਅਧਿਕਾਰੀ ਮਾਈਕਲ ਰੁਬਿਨ ਨੇ ਕਿਹਾ ਕਿ ਕੈਨੇਡੀਅਨ ਪੀਐਮ ਟਰੂਡੋ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਭਾਰਤ ਦੇ ਸਬੰਧ....
ਕੈਨੇਡਾ ਦੀ ਹਮਾਇਤ 'ਚ ਆਇਆ ਅਮਰੀਕਾ, ਹਰਦੀਪ ਨਿੱਝਰ ਦੇ ਕਤਲ ਮਾਮਲੇ ਦੀ ਕੀਤੀ ਮੰਗ
ਵਾਸਿੰਗਟਨ, 22 ਸਤੰਬਰ : ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮੁੱਦੇ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਵਿਚਕਾਰ ਤਣਾਓ ਘਟਨ ਦੀ ਬਜਾਏ ਵਧਦਾ ਹੀ ਜਾ ਰਿਹਾ ਹੈ। ਇਸ ਸਬੰਧੀ ਵੀਰਵਾਰ ਨੂੰ ਦੇਰ ਰਾਤ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਜੇਕ ਸੁਲੀਵਨ ਨੇ ਵਾਈਟ ਹਾਊਸ ‘ਚ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਇਸ ਕਤਲ ਮਾਮਲੇ 'ਚ ਭਾਰਤ ਖਿਲਾਫ ਜਾਂਚ 'ਚ ਕੈਨੇਡਾ ਦਾ ਸਮਰਥਨ ਕਰਦੇ ਹਨ। ਸੁਲੀਵਨ ਨੇ ਅੱਗੇ ਕਿਹਾ - ਕੋਈ ਵੀ ਦੇਸ਼ ਹੋਵੇ, ਅਜਿਹੇ ਕੰਮ ਲਈ ਕਿਸੇ ਨੂੰ ਵੀ ਵਿਸ਼ੇਸ਼ ਛੋਟ ਨਹੀਂ....
ਦੇਸ਼ ਵਿਚ ਹਮਲਾਵਾਰਤਾ, ਨਫ਼ਰਤ, ਧਮਕੀਆਂ ਜਾਂ ਡਰ ਪੈਦਾ ਕਰਨ ਵਾਲਿਆਂ ਦੀ ਕੋਈ ਥਾਂ ਨਹੀਂ ਹੈ : ਕੈਨੇਡੀਅਨ ਸਰਕਾਰ 
ਓਟਾਵਾ, 22 ਸਤੰਬਰ : ਕੈਨੇਡੀਅਨ ਹਿੰਦੂਆਂ ਨੂੰ ਦੇਸ਼ ਛੱਡਣ ਦੀ ਧਮਕੀ ਦੇਣ ਵਾਲੀ ਇਕ ਆਨਲਾਈਨ ਵੀਡੀਉ ਨੂੰ ਕੈਨੇਡੀਅਨ ਸਰਕਾਰ ਨੇ ਇਤਰਾਜ਼ਯੋਗ ਅਤੇ ਨਫਰਤ ਨਾਲ ਭਰਿਆ ਕਰਾਰ ਦਿਤਾ ਅਤੇ ਇਹ ਵੀ ਕਿਹਾ ਕਿ ਦੇਸ਼ ਵਿਚ ਹਮਲਾਵਾਰਤਾ, ਨਫ਼ਰਤ, ਧਮਕੀਆਂ ਜਾਂ ਡਰ ਪੈਦਾ ਕਰਨ ਵਾਲਿਆਂ ਦੀ ਕੋਈ ਥਾਂ ਨਹੀਂ ਹੈ। ਜਨਤਕ ਸੁਰਖਿਆ, ਐਮਰਜੈਂਸੀ ਪ੍ਰਬੰਧਨ, ਰਾਸ਼ਟਰੀ ਸੁਰੱਖਿਆ ਅਤੇ ਸੰਕਟਕਾਲੀਨ ਤਿਆਰੀਆਂ ਲਈ ਜ਼ਿੰਮੇਵਾਰ ‘ਜਨਤਕ ਸੁਰਖਿਆ ਕੈਨੇਡਾ’ ਨੇ ਕਿਹਾ ਕਿ ਵੀਡੀਉ ਦਾ ਪ੍ਰਸਾਰਤ ਹੋਣਾ ਅਪਮਾਨਜਨਕ ਅਤੇ ਨਫ਼ਰਤ ਫੈਲਾਉਣ ਵਾਲਾ ਹੈ....
ਭਾਰਤ ਸਰਕਾਰ ਸਾਡੇ ਨਾਲ ਕੰਮ ਕਰੇ, ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਇਨਸਾਫ਼ ਨੂੰ ਅਮਲ ਵਿਚ ਲਿਆਉਣ : ਪ੍ਰਧਾਨ ਮੰਤਰੀ ਟਰੂਡੋ 
ਓਟਾਵਾ, 21 ਸਤੰਬਰ : ਭਾਰਤ ਵੱਲੋਂ ਕੈਨੇਡੀਅਨ ਨਾਗਰਿਕਾਂ ਲਈ ਵੀਜਾ ਸੇਵਾਵਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਭਾਰਤ ਨੂੰ ਉਨ੍ਹਾਂ ਨਾਲ ਕੰਮ ਕਰਨ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਮੈਂ ਭਾਰਤ ਸਰਕਾਰ ਨੂੰ ਸੱਦਾ ਦਿੰਦਾ ਹਾਂ ਕਿ ਉਹ ਸਾਡੇ ਨਾਲ ਕੰਮ ਕਰਨ, ਇਨ੍ਹਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਇਨਸਾਫ਼ ਨੂੰ ਅਮਲ ਵਿਚ ਲਿਆਉਣ। ਟਰੂਡੋ ਨੇ ਕਿਹਾ....
ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵੱਲੋਂ ਗੱਤਕੇ ਨੂੰ ਵਿਸ਼ਵ ਭਰ ਵਿੱਚ ਅੱਗੇ ਵਧਾਉਣ ਦਾ ਅਹਿਦ
ਲੰਡਨ, 21 ਸਤੰਬਰ : ਵਿਸ਼ਵ ਭਰ ਵਿੱਚ ਸਿੱਖ ਮਾਰਸ਼ਲ ਆਰਟ ਗੱਤਕੇ ਨੂੰ ਪ੍ਰਫੁੱਲਤ ਕਰਨ, ਪ੍ਰਚਾਰ-ਪਸਾਰ ਅਤੇ ਸੰਭਾਲਣ ਦੇ ਉਦੇਸ਼ ਨਾਲ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ (ਕੌਮਾਂਤਰੀ ਸਿੱਖ ਸਸ਼ਤਰ ਵਿੱਦਿਆ ਕੌਂਸਲ) ਨੇ ਹੇਜ਼, ਲੰਡਨ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਅਤੇ ਇਸ ਖੇਡ ਦੇ ਗਤੀਸ਼ੀਲ ਵਿਕਾਸ ਅਤੇ ਵਿਸਥਾਰ ਕਰਨ ਦਾ ਫੈਸਲਾ ਲਿਆ। ਇਹ ਮੀਟਿੰਗ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਗੱਤਕਾ ਖੇਡ ਦੇ ਖੇਤਰ ਵਿੱਚ ਹੁਣ ਤੱਕ ਹੋਈ....
ਘੋਟਕੀ ‘ਚ ਲਾੜੇ ਸਮੇਤ ਇੱਕੋ ਪਰਿਵਾਰ ਦੇ 9 ਮੈਂਬਰਾਂ ਦੀ ਮੌਤ
ਘੋਟਕੀ, 16 ਸਤੰਬਰ : ਪਾਕਿਸਤਾਨ ਦੇ ਸਿੰਧ ਸੂਬੇ ਦੇ ਜਿਲ੍ਹਾ ਘੋਟਕੀ ‘ਚ ਬੀਤੀ ਰਾਤ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਪੁਲਿਸ ਅਨੁਸਾਰ ਘੋਟਕੀ ‘ਚ ਸ਼ੁੱਕਰ-ਮੁਲਤਾਨ ਮੋਟਰਵੇਅ ਤੇ ਰਾਵੰਤ ਦਿਹਾਤੀ ਖੇਤਰ ਵਿੱਚ ਇੱਕ ਕੰਟੇਨਰ ਟਰਾਲੇ ਨੇ ਇੱਕ ਵਾਹਨ ਨੂੰ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਗੱਡੀ ‘ਚ ਸਵਾਰ ਇੱਕ ਲਾੜੇ ਸਮੇਤ ਇੱਕੋ ਪਰਿਵਾਰ ਦੇ 9 ਮੈਂਬਰਾਂ ਦੀ ਮੌਤ ਹੋ ਗਈ। ਪੁਲਿਸ ਅਤੇ ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਪੂਰੀ ਤਰ੍ਹਾਂ ਨੁਕਸਾਨੇ ਗਏ....
ਲਿਬੀਆ 'ਚ ਵਿਨਾਸ਼ਕਾਰੀ ਹੜ੍ਹ ਕਾਰਨ ਰੂਹ ਕਬਾਊ ਮੰਜ਼ਰ, ਗਲੀਆਂ 'ਚ ਤੈਰਦੀਆਂ ਮਿਲ ਰਹੀਆਂ ਨੇ ਲਾਸ਼ਾਂ, ਹੁਣ ਤੱਕ 11,470 ਲੋਕਾਂ ਦੀ ਮੌਤ
ਹੜ੍ਹਾਂ ਕਾਰਨ 10,100 ਲੋਕ ਲਾਪਤਾ ਹਨ : ਅਧਿਕਾਰੀ ਲੀਬੀਆ, 16 ਸਤੰਬਰ : ਲੀਬੀਆ ਵਿੱਚ ਵਿਨਾਸ਼ਕਾਰੀ ਹੜ੍ਹ ਕਾਰਨ ਹੁਣ ਤੱਕ 10,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰਬੀ ਲੀਬੀਆ ਦਾ ਡੇਰਨਾ ਸ਼ਹਿਰ ਤਬਾਹੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਜਿੱਥੇ ਅਜੇ ਵੀ ਕਈ ਲੋਕਾਂ ਦੀ ਭਾਲ ਦਾ ਕੰਮ ਜਾਰੀ ਹੈ। ਡੇਰਨਾ ਸ਼ਹਿਰ ਦੇ ਬਾਹਰ ਦੋ ਬੰਨ੍ਹ ਵੀ ਟੁੱਟ ਗਏ। ਪ੍ਰਭਾਵਿਤ ਪਰਿਵਾਰ ਮਿੰਟਾਂ ਵਿੱਚ ਹੀ ਡੁੱਬ ਗਏ। ਬਚਾਅ ਕਰਮਚਾਰੀਆਂ ਨੂੰ ਪੀੜਤਾਂ ਤੱਕ ਪਹੁੰਚਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ....
ਮੈਨੀਟੋਬਾ ਸੂਬਾਈ ਚੋਣਾਂ 'ਚ ਪੰਜਾਬੀ ਮੂਲ ਦੇ 9 ਉਮੀਦਵਾਰ ਮੈਦਾਨ, 3 ਅਕਤੂਬਰ ਪੈਣਗੀਆਂ ਵੋਟਾਂ 
ਮੈਨੀਟੋਬਾ, 15 ਸਤੰਬਰ : ਕੈਨੇਡਾ ਵਿਚ ਮੈਨੀਟੋਬਾ ਸੂਬਾਈ ਚੋਣਾਂ ਲਈ ਪੰਜਾਬੀ ਮੂਲ ਦੇ 9 ਉਮੀਦਵਾਰ ਮੈਦਾਨ ਵਿਚ ਹਨ। ਸੂਬੇ ਵਿਚ 3 ਅਕਤੂਬਰ ਨੂੰ ਸਾਰੇ 57 ਹਲਕਿਆਂ ਲਈ ਵੋਟਾਂ ਪੈਣੀਆਂ ਹਨ। ਇਸ ਦੌਰਾਨ ਮੁੱਖ ਮੁਕਾਬਲਾ ਦੋ ਵੱਡੀਆਂ ਸਿਆਸੀ ਪਾਰਟੀਆਂ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਅਤੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀ.ਸੀ.) ਵਿਚ ਹੈ। ਇਨ੍ਹਾਂ ਪਾਰਟੀਆਂ ਨੇ ਦੱਖਣੀ ਏਸ਼ੀਆਈ ਦੇ ਨਾਲ-ਨਾਲ ਪੰਜਾਬੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ (ਪੀ.ਸੀ.)....
ਬੰਗਲਾਦੇਸ਼ ’ਚ ਡੇਂਗੂ ਬੁਖਾਰ ਦਾ ਕਹਿਰ, ਹੁਣ ਤੱਕ 778 ਲੋਕਾਂ ਦੀ ਮੌਤ
ਢਾਕਾ, 15 ਸਤੰਬਰ : ਬੰਗਲਾਦੇਸ਼ ’ਚ ਡੇਂਗੂ ਬੁਖਾਰ ਦਾ ਕਹਿਰ ਜਾਰੀ ਹੈ। ਇਸ ਸਾਲ ਹੁਣ ਤੱਕ 778 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1,57,172 ਲੋਕ ਪ੍ਰਭਾਵਿਤ ਹੋਏ ਹਨ। ਬੰਗਲਾਦੇਸ਼ ਇਸ ਨਾਲ ਨਜਿੱਠਣ ਲਈ ਸੰਘਰਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਇਸ ਬਿਮਾਰੀ ਨਾਲ ਮੌਤ ਦਾ ਸਭ ਤੋਂ ਵੱਧ ਅੰਕੜਾ ਸਾਲ 2022 ’ਚ 281 ਸੀ। ਸੰਯੁਕਤ ਰਾਸ਼ਟਰ ਦੀ ਬੱਚਿਆਂ ਨਾਲ ਜੁੜੀ ਏਜੰਸੀ ਦਾ ਕਹਿਣਾ ਹੈ ਕਿ ਇਹ ਅੰਕੜਾ ਹੋਰ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਕਈ ਮਾਮਲਿਆਂ ਦੀ ਸੂਚਨਾ ਨਹੀਂ ਦਿੱਤੀ ਜਾਂਦੀ। ਹਾਲ ਹੀ ’ਚ ਵਿਸ਼ਵ ਸਿਹਤ....
ਲੀਬੀਆ ਵਿੱਚ ਹੜ੍ਹ ਨੇ ਮਚਾਈ ਭਾਰੀ ਤਬਾਹੀ, 6900 ਲੋਕਾਂ ਦੀ ਮੌਤ, 20 ਹਜ਼ਾਰ ਤੋਂ ਵੱਧ ਲੋਕ ਲਾਪਤਾ 
ਤੁਰਕੀ, ਇਟਲੀ, ਕਤਰ ਅਤੇ ਯੂਏਈ ਨੇ ਪ੍ਰਭਾਵਿਤ ਇਲਾਕਿਆਂ ਨੂੰ ਪਹੁੰਚਾਈ ਮੱਦਦ ਡੇਰਨਾ, 14 ਸਤੰਬਰ : ਅਫਰੀਕੀ ਦੇਸ਼ ਲੀਬੀਆ ਵਿੱਚ ਡੇਨਿਅਲ ਤੂਫਾਨ ਅਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਤੂਫਾਨ ਤੋਂ ਬਾਅਦ 10 ਹਜ਼ਾਰ ਦੀ ਆਬਾਦੀ ਵਾਲੇ ਡੇਰਨਾ ਸ਼ਹਿਰ ਨੇੜੇ ਦੋ ਬੰਨ੍ਹ ਟੁੱਟ ਗਏ। ਇਸ ਨਾਲ ਪੂਰਾ ਸ਼ਹਿਰ ਤਬਾਹ ਹੋ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਦੇਸ਼ ਵਿੱਚ ਹੁਣ ਤੱਕ 6,900 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ ਮੌਤਾਂ ਦਾ ਅੰਕੜਾ ਹੋਰ ਵਧਣ ਦਾ ਖਦਸ਼ਾ ਹੈ। ਉੱਥੇ ਹੀ 20 ਹਜ਼ਾਰ ਤੋਂ ਵੱਧ....
ਭਾਰਤੀ ਹਾਈ ਕਮਿਸ਼ਨ ਵਿੱਚ ਹਿੰਸਾ ਦੇ ਮਾਮਲੇ 'ਚ ਐਨਆਈਏ ਨੇ 15 ਲੋਕਾਂ ਦੀ ਕੀਤੀ ਪਛਾਣ, ਲੁੱਕ ਆਊਟ ਸਰਕੂਲਰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ
ਲੰਡਨ, 13 ਸਤੰਬਰ : ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਵਿੱਚ ਹਿੰਸਾ ਦੇ ਮਾਮਲੇ ਵਿੱਚ ਹੁਣ ਤੱਕ ਐਨਆਈਏ ਨੇ 15 ਲੋਕਾਂ ਦੀ ਪਛਾਣ ਕੀਤੀ ਹੈ। ਐਨਆਈਏ ਨੇ ਲੰਡਨ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ, 19 ਮਾਰਚ ਨੂੰ ਲੰਡਨ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਭਾਰਤੀ ਦੂਤਾਵਾਸ ਉੱਤੇ ਹੋਏ ਹਮਲੇ ਵਿੱਚ ਸ਼ਾਮਲ 45 ਲੋਕਾਂ ਦੀਆਂ ਤਸਵੀਰਾਂ ਜਾਰੀ ਕਰਨ ਤੋਂ ਦੋ ਮਹੀਨੇ ਬਾਅਦ ਐਨਆਈ ਨੇ 15 ਹਮਲਾਵਰਾਂ ਦੀ ਪਛਾਣ ਕੀਤੀ ਹੈ।....
ਦੱਖਣੀ ਚੀਨ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 7 ਲੋਕਾਂ ਦੀ ਮੌਤ, ਫਾਰਮ ਵਿੱਚੋਂ 70 ਮਗਰਮੱਛ ਹੋਏ ਫਰਾਰ 
ਬੀਜਿੰਗ,12 ਸਤੰਬਰ : ਦੱਖਣੀ ਚੀਨ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਇਸ ਕਾਰਨ ਕਰੀਬ 7 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਮਗਰਮੱਛ ਇੱਕ ਫਾਰਮ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਏ। ਚੀਨੀ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਨਿਊਜ਼ ਏਜੰਸੀ ਨੇ ਦੱਸਿਆ ਕਿ ਪੱਛਮੀ ਗੁਆਂਗਡੋਂਗ ਸੂਬੇ ਦੇ ਤੱਟ ਦੇ ਨੇੜੇ ਸਥਿਤ ਸ਼ਹਿਰ ਮਾਓਮਿੰਗ 'ਚ 70 ਤੋਂ ਵੱਧ ਮਗਰਮੱਛ ਫਰਾਰ ਹੋ ਗਏ ਹਨ। ਇਸ ਕਾਰਨ ਪ੍ਰਸ਼ਾਸਨ ਨੇ ਆਸਪਾਸ ਦੇ ਵਸਨੀਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਇਕ....