ਅੰਤਰ-ਰਾਸ਼ਟਰੀ

ਲੀਬੀਆ ਵਿੱਚ ਤੂਫ਼ਾਨ ਨੇ ਮਚਾਈ ਤਬਾਹੀ, 3000 ਲੋਕਾਂ ਦੀ ਮੌਤ ਦਾ ਖ਼ਦਸ਼ਾ, 700 ਲਾਸ਼ਾਂ ਨੂੰ ਦਫ਼ਨਾਇਆ, 10,000 ਲੋਕ ਅਜੇ ਵੀ ਲਾਪਤਾ
ਇਹ ਹੜ੍ਹ ਬਹੁਤ ਵਿਨਾਸ਼ਕਾਰੀ ਹੈ। ਹਰ ਜਗ੍ਹਾ ਲਾਸ਼ਾਂ ਹਨ : ਪ੍ਰਸ਼ਾਸਨ ਮੰਤਰੀ ਡੇਰਨਾ , 2 ਸਤੰਬਰ : ਭੂਮੱਧ ਸਾਗਰ ਵਿੱਚ ਆਏ ਤੂਫ਼ਾਨ ਡੈਨੀਅਲ ਨੇ ਲੀਬੀਆ ਵਿੱਚ ਤਬਾਹੀ ਮਚਾਈ ਹੈ। ਦੇਸ਼ 'ਚ ਤੂਫਾਨ ਕਾਰਨ ਆਏ ਹੜ੍ਹ 'ਚ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਲੀਬੀਆ ਵਿੱਚ ਹੁਣ ਤੱਕ 700 ਲਾਸ਼ਾਂ ਨੂੰ ਦਫ਼ਨਾਇਆ ਜਾ ਚੁੱਕਿਆ ਹੈ ਅਤੇ 3000 ਲੋਕਾਂ ਦੇ ਮੌਤ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 10,000 ਲੋਕ ਅਜੇ ਵੀ ਲਾਪਤਾ ਹਨ। ਪੂਰਬੀ ਲੀਬੀਆ ਸਰਕਾਰ ਦੇ ਸਿਹਤ ਮੰਤਰੀ ਨੇ....
ਲੀਬੀਆ 'ਚ ਤੂਫਾਨ ਡੈਨੀਅਲ ਨੇ ਮਚਾਈ ਭਾਰੀ ਤਬਾਹੀ, 150 ਲੋਕਾਂ ਦੀ ਮੌਤ, 200 ਲਾਪਤਾ 
ਕਾਹਿਰਾ, 11 ਸਤੰਬਰ : ਲੀਬੀਆ ਵਿਚ ਤੂਫਾਨ ਡੈਨੀਅਲ ਨੇ ਭਾਰੀ ਤਬਾਹੀ ਮਚਾਈ ਹੈ। ਤੂਫਾਨ ਕਾਰਨ ਹੁਣ ਤੱਕ 150 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਤੋਂ ਵੱਧ ਲਾਪਤਾ ਹਨ। ਲੀਬੀਆ ਦੇ ਸਿਹਤ ਮੰਤਰੀ ਅਬਦੁਲ ਜਲੀਲ ਨੇ ਦਸਿਆ ਕਿ ਭਾਰੀ ਮੀਂਹ ਅਤੇ ਤੂਫਾਨੀ ਹਵਾਵਾਂ ਕਾਰਨ ਬਚਾਅ ਕਾਰਜਾਂ ਵਿਚ ਵੀ ਕਾਫੀ ਮੁਸ਼ਕਲ ਹੋ ਰਹੀ ਹੈ। ਦੇਸ਼ ਦੇ ਪੂਰਬੀ ਹਿੱਸੇ ਵਿਚ ਹਜ਼ਾਰਾਂ ਘਰ ਅਜਿਹੇ ਹਨ ਜਿਥੇ ਦੋ ਦਿਨਾਂ ਤੋਂ ਬਿਜਲੀ ਨਹੀਂ ਹੈ। ਇਕ ਰੀਪੋਰਟ ਮੁਤਾਬਕ ਪੁਰਾਣੀ ਇਮਾਰਤ ਦੇ ਡਿੱਗਣ ਨਾਲ ਉਸ ਵਿਚ ਰਹਿ ਰਹੇ ਸਾਰੇ 12....
ਨਾਈਜੀਰੀਆ 'ਚ ਕਿਸ਼ਤੀ ਪਲਟਣ ਕਾਰਨ 26 ਲੋਕਾਂ ਦੀ ਮੌਤ, ਕਈ ਲਾਪਤਾ
ਨਾਈਜਰ, 11 ਸਤੰਬਰ : ਨਾਈਜੀਰੀਆ 'ਚ ਇਕ ਕਿਸ਼ਤੀ ਪਲਟ ਗਈ। ਕਿਸ਼ਤੀ ਪਲਟਣ ਕਾਰਨ 26 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ ਜੋ ਨਾਈਜੀਰੀਆ ਦੇ ਨਾਈਜਰ ਸੂਬੇ ਦੇ ਮੋਕਵਾ 'ਚ ਕਿਸ਼ਤੀ 'ਚ ਸਫਰ ਕਰਦੇ ਸਮੇਂ ਡੁੱਬ ਗਏ। ਨਾਈਜੀਰੀਆ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੀ ਸੂਬਾਈ ਮੁਖੀ ਜ਼ੈਨਬ ਸੁਲੇਮਾਨ ਮੁਤਾਬਕ ਕਿਸ਼ਤੀ 'ਚ 100 ਤੋਂ ਵੱਧ ਯਾਤਰੀ ਸਵਾਰ ਸਨ ਅਤੇ ਖਦਸ਼ਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ....
“ਮੈਂ ਗੀਤਾ, ਉਪਨਿਸ਼ਦ ਅਤੇ ਹੋਰ ਹਿੰਦੂ ਕਿਤਾਬਾਂ ਪੜ੍ਹੀਆਂ ਹਨ, ਪਰ ਭਾਜਪਾ ਜੋ ਕਰਦੀ ਹੈ, ਉਸ ਵਿੱਚ ਕੁਝ ਵੀ ਹਿੰਦੂ ਨਹੀਂ ਹੈ : ਰਾਹੁਲ ਗਾਂਧੀ 
ਜੋ ਲੋਕ ਕਿਸੇ ਚੀਜ਼ ਦਾ ਨਾਮ ਬਦਲਣਾ ਚਾਹੁੰਦੇ ਹਨ, ਉਹ ਇਤਿਹਾਸ ਨੂੰ ਨਕਾਰਨ ਦੀ ਕੋਸ਼ਿਸ਼ ਕਰ ਰਹੇ ਹਨ : ਰਾਹੁਲ ਪੈਰਿਸ, 10 ਸਤੰਬਰ : ਫਰਾਂਸ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਪੈਰਿਸ ‘ਚ ਭਾਰਤ-ਇੰਡੀਆ ਨਾਮ ਵਿਵਾਦ ਅਤੇ ਹਿੰਦੂਤਵ ਵਰਗੇ ਮੁੱਦਿਆਂ ‘ਤੇ ਬੋਲਦਿਆਂ ਕਿਹਾ ਕਿ ਜੋ ਲੋਕ ਕਿਸੇ ਚੀਜ਼ ਦਾ ਨਾਮ ਬਦਲਣਾ ਚਾਹੁੰਦੇ ਹਨ, ਉਹ ਇਤਿਹਾਸ ਨੂੰ ਨਕਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਰਾਹੁਲ ਨੇ ਕਿਹਾ, “ਸਾਡੇ ਸੰਵਿਧਾਨ ਵਿੱਚ ਇੰਡੀਆ....
ਸੂਡਾਨ ਦੀ ਰਾਜਧਾਨੀ ਖਾਰਟੂਮ 'ਚ ਡ੍ਰੋਨ ਹਮਲਾ, 40 ਮੌਤਾਂ, 36 ਜ਼ਖਮੀ
ਕਾਹਿਰਾ, 10 ਸਤੰਬਰ : ਸੁਡਾਨ ਵਿੱਚ ਫ਼ੌਜ ਅਤੇ ਨੀਮ ਫ਼ੌਜੀ ਬਲ ਵਿਚਾਲੇ ਸੰਘਰਸ਼ ਦੇ ਵਿਚਕਾਰ ਐਤਵਾਰ ਨੂੰ ਰਾਜਧਾਨੀ ਖਾਰਤੂਮ ਦੇ ਇੱਕ ਬਾਜ਼ਾਰ ਵਿੱਚ ਇੱਕ ਡ੍ਰੋਨ ਹਮਲਾ ਕੀਤਾ ਗਿਆ। ਇਸ ਹਮਲੇ 'ਚ 40 ਲੋਕਾਂ ਦੀ ਮੌਤ ਹੋ ਗਈ ਸੀ। ਸਿਹਤ ਕਰਮਚਾਰੀਆਂ ਨੇ ਦੱਸਿਆ ਕਿ 36 ਤੋਂ ਵੱਧ ਲੋਕ ਗੰਭੀਰ ਜ਼ਖਮੀ ਹਨ। ਜ਼ਖਮੀਆਂ ਨੂੰ ਬਸ਼ੀਰ ਯੂਨੀਵਰਸਿਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਸਾਰੇ ਜ਼ਖਮੀਆਂ ਨੂੰ ਸੂਡਾਨ ਦੇ ਬਸ਼ੀਰ ਯੂਨੀਵਰਸਿਟੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਅਜੇ ਤੱਕ ਇਹ....
ਪ੍ਰਧਾਨ ਮੰਤਰੀ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਕੋਲ ਚੁੱਕਿਆ ਖਾਲਿਸਤਾਨ ਦਾ ਮੁੱਦਾ 
ਨਵੀਂ ਦਿੱਲੀ 10 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਇਸ ਮੁਲਾਕਾਤ ਦੇ ਦੌਰਾਨ ਕੈਨੇਡਾ ਵਿੱਚ ਕੱਟੜਪੰਥੀ ਤੱਤਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਜਾਰੀ ਰੱਖਣ ਬਾਰੇ ਸਖ਼ਤ ਚਿੰਤਾਵਾਂ ਤੋਂ ਟਰੂਡੋ ਨੂੰ ਜਾਣੂ ਕਰਵਾਇਆ। ਇਸ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਖਾਲਿਸਤਾਨ ਕੱਟੜਪੰਥੀ ਅਤੇ "ਵਿਦੇਸ਼ੀ ਦਖਲਅੰਦਾਜ਼ੀ" ਦੇ ਮੁੱਦੇ 'ਤੇ ਨਰਿੰਦਰ ਮੋਦੀ ਨਾਲ ਕਈ ਵਾਰ ਗੱਲਬਾਤ ਕੀਤੀ....
ਪਾਕਿਸਤਾਨ 'ਚ ਤੇਜ਼ ਰਫਤਾਰ ਬੱਸ ਪਲਟੀ, 6 ਦੀ ਮੌਤ
ਸ਼ੇਖੂਪੁਰਾ, 10 ਸਤੰਬਰ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਤੇਜ਼ ਰਫਤਾਰ ਬੱਸ ਪਲਟ ਗਈ। ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 50 ਜ਼ਖਮੀ ਹੋ ਗਏ। ਬੱਸ ਇਕ ਧਾਰਮਿਕ ਸਭਾ ਲਈ ਈਸਾਈ ਤੀਰਥ ਯਾਤਰੀਆਂ ਨੂੰ ਲਿਜਾ ਰਹੀ ਸੀ। ਹਾਦਸਾ ਲਾਹੌਰ ਤੋਂ ਲਗਭਗ 50 ਕਿਲੋਮੀਟਰ ਦੂਰ ਸ਼ੇਖੂਪੁਰਾ ਵਿਚ ਹੋਇਆ। ਬੱਸ ਈਸਾਈ ਤੀਰਥ ਯਾਤਰੀਆਂ ਨੂੰ ਮਰੀਅਮਬਾਦ ਵਿਚ ਰਾਸ਼ਟਰੀ ਮੈਰੀਅਨ ਸ਼੍ਰਾਈਨ ਵਿਚ ਧਾਰਮਿਕ ਸਭਾ ਲਈ ਜਾ ਰਹੀ ਸੀ। ਖਾਨਕਾ ਡੋਗਰਾਨ, ਸ਼ੇਖੂਪੁਰਾ ਵਿਚ ਇਕ ਮੋੜ ‘ਤੇ ਬੱਸ ਪਲਟ ਗਈ। ਪੁਲਿਸ ਤੇ ਬਚਾਅ ਅਧਿਕਾਰੀ ਮੌਕੇ....
ਮੋਰੱਕੋ ਵਿੱਚ ਹੁਣ ਤਕ 2,012 ਲੋਕਾਂ ਦੀ ਮੌਤ, ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ
ਰਬਾਤ, 10 ਸਤੰਬਰ : ਮੋਰੱਕੋ ਵਿੱਚ 9 ਸਤੰਬਰ ਦੀ ਰਾਤ ਨੂੰ ਆਏ ਸ਼ਕਤੀਸ਼ਾਲੀ ਭੂਚਾਲ ਨੇ ਉੱਤਰੀ ਅਫ਼ਰੀਕੀ ਦੇਸ਼ 'ਚ ਤਬਾਹੀ ਮਚਾ ਦਿੱਤੀ ਹੈ। ਹੁਣ ਤਕ 2,012 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦਾ ਕੰਮ ਅਜੇ ਵੀ ਜਾਰੀ ਹੈ। ਮੱਧ ਮੋਰੱਕੋ ਦੇ ਦੇਸ਼ ਦੇ ਚੌਥੇ ਸਭ ਤੋਂ ਵੱਡੇ ਸ਼ਹਿਰ ਮਾਰਾਕੇਸ਼ ਵਿੱਚ ਸ਼ਨੀਵਾਰ ਰਾਤ ਨੂੰ 6.8 ਤੀਬਰਤਾ ਦਾ ਭੂਚਾਲ ਆਇਆ। ਇਸ ਭਿਆਨਕ ਭੂਚਾਲ ਤੋਂ ਬਾਅਦ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਹਨ, ਜੋ ਦਿਲ ਦਹਿਲਾ ਦੇਣ ਵਾਲੀਆਂ ਹਨ। ਲੋਕ ਸੜਕਾਂ....
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਭਾਰਤੀ ਸ਼ਰਧਾਲੂਆਂ ਲਈ ਰਾਤ ਰਹਿਣ ਲਈ ਬਣਾ ਰਹੀ ਹੈ ਯੋਜਨਾ
ਕਰਤਾਰਪੁਰ, 10 ਸਤੰਬਰ : ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਚੌਥੀ ਵਰ੍ਹੇਗੰਢ ਤੋਂ ਪਹਿਲਾਂ ਪਾਕਿਸਤਾਨ ਦੀ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀਐਮਯੂ) ਭਾਰਤੀ ਸ਼ਰਧਾਲੂਆਂ ਨੂੰ ਤੋਹਫ਼ਾ ਦੇਣ ਦੀ ਤਿਆਰੀ ਕਰ ਰਹੀ ਹੈ। ਪੀਐਮਯੂ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਰਾਤ ਭਰ ਰਹਿਣ ਦੀ ਇਜਾਜ਼ਤ ਦੇਣ ਜਾਂ ਉਨ੍ਹਾਂ ਦੇ ਠਹਿਰਨ ਦੀ ਮਿਆਦ ਨੂੰ ਸੋਧਣ ਦੀ ਯੋਜਨਾ ਬਣਾ ਰਿਹਾ ਹੈ। ਇਸ ਤਜਵੀਜ਼ ਮੁਤਾਬਕ ਸ਼ਰਧਾਲੂਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ....
ਮਹਾਰਾਣੀ ਐਲਿਜ਼ਾਬੈਥ (II) ਦੀ ਪਹਿਲੀ ਬਰਸੀ ’ਤੇ 23 ਮਿਲੀਅਨ ਅਮਰੀਕੀ ਡਾਲਰ ਦਾ ਸਿੱਕਾ ਕੀਤਾ ਜਾਰੀ
ਭਾਰਤੀ ਮੂਲ ਦੇ ਈਸਟ ਇੰਡੀਆ ਕੰਪਨੀ ਦੇ ਸੀਈਓ ਸੰਜੀਵ ਮਹਿਤਾ ਨੇ ਹੀਰੇ ਤੇ ਸੋਨੇ ਨਾਲ ਬਣਿਆ ਸਿੱਕਾ ਕੀਤਾ ਜਾਰੀ ਲੰਡਨ, 09 ਸਤੰਬਰ : ਮਹਾਰਾਣੀ ਐਲਿਜ਼ਾਬੈਥ (II) ਦੀ ਪਹਿਲੀ ਬਰਸੀ ’ਤੇ ਭਾਰਤੀ ਮੂਲ ਦੇ ਈਸਟ ਇੰਡੀਆ ਕੰਪਨੀ ਦੇ ਸੀਈਓ ਸੰਜੀਵ ਮਹਿਤਾ ਨੇ ਹੀਰੇ ਤੇ ਸੋਨੇ ਨਾਲ ਬਣਿਆ ਸਿੱਕਾ ਜਾਰੀ ਕੀਤਾ ਹੈ। ਐਲਿਜ਼ਾਬੈਥ (II) ਦੀ ਯਾਦ ਵਿਚ ਸਿੱਕੇ ਨੂੰ 16 ਮਹੀਨਿਆਂ ਦੀ ਸਖ਼ਤ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਹੁਣ ਤਕ ਦਾ ਸੱਭ ਤੋਂ ਕੀਮਤੀ ਸਿੱਕਾ ਮੰਨਿਆ ਜਾ ਰਿਹਾ ਹੈ। ਇਸ ਦੀ ਕੀਮਤ 23 ਮਿਲੀਅਨ....
ਮੋਰੱਕੋ ਵਿੱਚ ਦੇਰ ਰਾਤ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ 820 ਲੋਕਾਂ ਦੀ ਮੌਤ, 600 ਤੋਂ ਵੱਧ ਜ਼ਖ਼ਮੀ 
ਰਬਾਤ, 9 ਸਤੰਬਰ : ਮੋਰੱਕੋ ਵਿੱਚ ਸ਼ੁੱਕਰਵਾਰ ਦੇਰ ਰਾਤ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਹੁਣ ਤੱਕ 820 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 600 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਐਸੋਸੀਏਟਿਡ ਪ੍ਰੈਸ ਦੀ ਰਿਪੋਰਟ ਮੁਤਾਬਕ ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ 'ਭੂਚਾਲ ਦੀ ਤੀਬਰਤਾ 6.8 ਮਾਪੀ ਗਈ ਹੈ।' ਭੂਚਾਲ ਦੇ ਤੇਜ਼ ਝਟਕਿਆਂ ਤੋਂ ਬਾਅਦ ਲੋਕ ਡਰ ਗਏ ਅਤੇ ਘਰਾਂ ਤੋਂ ਭੱਜ ਗਏ। ਭੂਚਾਲ ਕਾਰਨ ਇਤਿਹਾਸਕ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ ਅਤੇ ਬਿਜਲੀ ਦੇ ਕੱਟ ਵੀ....
ਅਮਰੀਕਾ 'ਚ ਫੁੱਟਬਾਲ ਟੀਮ ਡੱਲਾਸ ਕਾਉਬੌਏਜ਼ ਨੇ ਆਪਣੀ ਜਰਸੀ 'ਤੇ ਸਿੱਖ ਯੋਧੇ ਹਰੀ ਸਿੰਘ ਨਲੂਆ ਦੀ ਲਗਾਈ  ਤਸਵੀਰ 
ਵਾਸਿੰਗਟਨ, 8 ਸਤੰਬਰ : ਅਮਰੀਕਾ 'ਚ ਨੈਸ਼ਨਲ ਫੁੱਟਬਾਲ ਲੀਗ (ਐੱਨ.ਐੱਫ.ਐੱਲ.) 'ਚ ਹਿੱਸਾ ਲੈ ਰਹੀ ਮਸ਼ਹੂਰ ਫੁੱਟਬਾਲ ਟੀਮ ਡੱਲਾਸ ਕਾਉਬੌਏਜ਼ ਨੇ ਆਪਣੀ ਜਰਸੀ 'ਤੇ ਸਿੱਖ ਯੋਧੇ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ ਲਗਾਈ ਹੈ। ਇਸ ਤੋਂ ਇਲਾਵਾ ਟੀਮ ਦੇ ਥੀਮ ਵਾਲੇ ਪੋਸਟਰ ਵਿੱਚ ਵੀ ਤਸਵੀਰ ਦਿਖਾਈ ਗਈ ਹੈ। ਜਿੱਤ ਪ੍ਰਾਪਤ ਕਰਨ ਅਤੇ ਸਾਰੀਆਂ ਚੁਣੌਤੀਆਂ ਨੂੰ ਜਿੱਤਣ ਦੇ ਸੰਦਰਭ ਵਿੱਚ ਇਸ ਟੀਮ ਨੇ ਇੱਕ ਥੀਮ ਵੀ ਅਪਣਾਇਆ ਹੈ, 'ਕਾਰਪ ਓਮਨੀਆ' ਜਿਸਦਾ ਅਰਥ ਹੈ-'ਇਹ ਸਭ ਜਿੱਤੋ' ਜਾਂ 'ਸਭ ਕੁਝ ਜ਼ਬਤ ਕਰੋ'....
ਕੈਨੇਡਾ ’ਚ ਖ਼ਾਲਿਸਤਾਨ ਸਮੱਰਥਕਾਂ ਨੇ ਹਿੰਦੂ ਮੰਦਰ ਦੀਆਂ ਕੰਧਾਂ ’ਤੇ ਭਾਰਤ ਵਿਰੋਧੀ ਨਾਅਰੇ ਲਿਖੇ ਤੇ ਬਣਾਏ ਇਤਰਾਜ਼ਯੋਗ ਚਿੱਤਰ
ਟੋਰਾਂਟੋ, 8 ਸਤੰਬਰ : ਕੈਨੇਡਾ ਦੇ ਬੀਸੀ ’ਚ ਸਥਿਤ ਇਕ ਹਿੰਦੂ ਮੰਦਰ ਨੂੰ ਖ਼ਾਲਿਸਤਾਨ ਸਮੱਰਥਕਾਂ ਨੇ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਮੰਦਰ ਦੀਆਂ ਕੰਧਾਂ ’ਤੇ ਭਾਰਤ ਵਿਰੋਧੀ ਨਾਅਰੇ ਤੇ ਇਤਰਾਜ਼ਯੋਗ ਚਿੱਤਰ ਬਣਾਏ। ਸ੍ਰੀ ਮਾਤਾ ਭਾਮੇਸ਼ਵਰੀ ਦੁਰਗਾ ਸੁਸਾਇਟੀ ਮੰਦਰ ਦੀ ਬਾਹਰਲੀ ਕੰਧ ’ਤੇ ਵੀਰਵਾਰ ਨੂੰ ਸਪਰੇਅ ਪੇਂਟ ਨਾਲ ਨਾਅਰੇ ਲਿਖੇ ਮਿਲੇ। ਇਨ੍ਹਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਵੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਹਨ। ਰਿਚਮੰਡ ’ਚ ਰੇਡੀਓ ਐੱਫਐੱਮ 600 ਦੇ ਸਮਾਚਾਰ ਨਿਰਦੇਸ਼ਕ ਸਮੀਰ....
ਦੇਸ਼ ਵਿੱਚ ਘੱਟ ਗਿਣਤੀਆਂ ’ਤੇ ਹਮਲੇ ਹੋ ਰਹੇ ਹਨ ਅਤੇ ਸਰਕਾਰ ਕੁਝ ਨਹੀਂ ਕਰ ਰਹੀ : ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਬੈਲਜੀਅਮ 'ਚ ਭਾਜਪਾ ਅਤੇ ਕੇਂਦਰ ਸਰਕਾਰ 'ਤੇ ਬੋਲਿਆ ਹਮਲਾ ਬੈਲਜੀਅਮ, 8 ਸਤੰਬਰ : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ, ਜੋ ਕਿ ਬੈਲਜੀਅਮ ਦੌਰੇ 'ਤੇ ਹਨ, ਨੇ ਭਾਜਪਾ ਅਤੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਇਸ ਦੇ ਨਾਲ ਹੀ ਰਾਹੁਲ ਨੇ ਇੱਕ ਵਾਰ ਫਿਰ ਭਾਰਤ ਵਿੱਚ ਲੋਕਤੰਤਰ ਨੂੰ ਵਿਦੇਸ਼ੀ ਧਰਤੀ ਤੋਂ ਖ਼ਤਰੇ ਵਿੱਚ ਹੋਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਮ ਲੋਕਾਂ ਵੱਲ ਧਿਆਨ ਨਹੀਂ ਦੇ ਰਹੀ ਅਤੇ ਸਿਰਫ ਆਪਣੇ ਕੁਝ ਖਾਸ ਲੋਕਾਂ ਦੀ ਹੀ ਸੁਣਦੀ ਹੈ। ਰਾਹੁਲ ਗਾਂਧੀ....
ਪ੍ਰਧਾਨ ਮੰਤਰੀ ਨੇ ਡਿਜੀਟਲ ਭਵਿੱਖ ਲਈ ਆਸੀਆਨ-ਇੰਡੀਆ ਫੰਡ ਦੀ ਸਥਾਪਨਾ ਦਾ ਕੀਤਾ ਐਲਾਨ
ਜਕਾਰਤਾ, 07 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸੀਆਨ-ਭਾਰਤ ਅਤੇ ਪੂਰਬੀ ਏਸ਼ੀਆ ਸੰਮੇਲਨ (ਈਏਐਸ) ਵਿਚ ਸ਼ਾਮਲ ਹੋਣ ਲਈ ਇੰਡੋਨੇਸ਼ੀਆ ਦੀ ਆਪਣੀ ਛੋਟੀ ਪਰ 'ਸਾਰਥਕ ਅਤੇ ਫਲਦਾਇਕ' ਯਾਤਰਾ ਪੂਰੀ ਕਰਨ ਤੋਂ ਬਾਅਦ ਭਾਰਤ ਪਰਤ ਆਏ ਹਨ। ਇਸ ਦੌਰੇ ਦੌਰਾਨ ਉਨ੍ਹਾਂ ਨੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਖੇਤਰ ਦੇ ਦੇਸ਼ਾਂ ਨਾਲ ਭਾਰਤ ਦੇ ਮਜ਼ਬੂਤ ਸਬੰਧਾਂ ਦੀ ਪੁਸ਼ਟੀ ਕੀਤੀ। ਪ੍ਰਧਾਨ ਮੰਤਰੀ ਇਨ੍ਹਾਂ ਸਿਖਰ ਸੰਮੇਲਨਾਂ ਵਿਚ ਹਿੱਸਾ ਲੈਣ ਲਈ ਸਵੇਰੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਪਹੁੰਚੇ ਸਨ। ਵਿਦੇਸ਼....