ਸਾਝੀਂ ਧਰਤੀ ਸਾਝਾਂ ਅੰਬਰ

ਸਾਝੀਂ ਧਰਤੀ ਸਾਝਾਂ ਅੰਬਰ
ਸਾਝੀਂ ਸਾਡੀ ਮਾਂ ਬੋਲੀ 
ਮਾਖਿਓਂ ਮਿੱਠੇ ਬੋਲ ਨੇ ਏਹਦੇ
ਜਿਓਂ  ਦੁੱਧ ਵਿੱਚ ਮਿਸ਼ਰੀ ਘੋਲੀ 


ਗੁਰਮੁੱਖੀ ਦੇ ਵਾਰਸਿ ਹਾਂ ਅਸੀ
ਗਭਰੂ ਪੁੱਤ ਪੰਜਾਬੀ
ਗਿੱਧੇ ਲੁੱਡੀ ਭੰਗੜੇ ਪਾਈਏ
ਪਾਉਣ ਦੇ ਅਸੀ ਹਿਸਾਬੀ
ਕਿੰਨੇ ਸੋਹਣੇ ਨੱਚਦੇ ਫੱਬੀਏ
ਜਦੋ ਢੋਲ ਨੇਂ ਤਾਲ ਡਗੇ ਦੀ ਖੋਲੀ
ਸਾਝੀਂ ਧਰਤੀ ਸਾਝਾਂ ਅੰਬਰ
ਸਾਝੀਂ ਸਾਡੀ ਮਾਂ ਬੋਲੀ
ਮਾਖਿਓ ਮਿੱਠੇ ਬੋਲ ਹੈ ਇਸਦੇ
ਜਿਓਂ ਦੁੱਧ ਵਿੱਚ ਮਿਸ਼ਰੀ ਘੋਲੀ


ਖਾਣਾ ਪੀਣਾ ਪੰਜਾਬੀ ਸਾਡਾ
ਪਹਿਰਾਵਾ ਸਾਡਾ ਪੰਜਾਬੀ
ਕਿੰਨੀ ਸੋਹਣੀ ਮੁਟਿਆਰ ਵਾ ਫੱਬੇ
ਜਦੋ ਸੂਟ ਪਾਵੇ ਗੁਲਾਬੀ
ਹਰ ਖੇਤਰ ਵਿੱਚ ਮੱਲਾਂ ਮਾਰੀਆਂ
ਇਹਨੂੰ ਕਹਿੰਦੇ ਨੇਂ ਭਾਲੀ ਭੋਲੀ
ਸਾਝੀਂ ਧਰਤੀ ਸਾਝਾਂ ਅੰਬਰ
ਸਾਝੀਂ ਸਾਡੀ ਮਾਂ ਬੋਲੀ
ਮਾਖਿਓ ਮਿੱਠੇ ਬੋਲ ਨੇਂ ਇਸਦੇ
ਜਿਓਂ ਦੁੱਧ ਵਿੱਚ ਮਿਸ਼ਰੀ ਘੋਲੀ


ਪੰਜ ਦਰਿਆ ਹੈ ਧਰਤੀ ਸਾਡੀ
ਜਿਸਦੀ ਮਾਂ ਬੋਲੀ ਹੈ ਜਾਈ 
ਆਪਣੇ ਉਚੇ ਰੁਤਬੇ ਕਾਰਣ
ਵਿਦੇਸ਼ਾ ਦੇ ਵਿੱਚ ਛਾਈ 
ਬੋਲਣਾ ਤਾਂ ਹੈ ਸਭ ਜਾਣਦੇ
ਗੱਲ ਕਰਨ ਇਹ ਨਾਪੀ ਤੋਲੀ 
ਸਾਝੀਂ ਧਰਤੀ ਸਾਝਾਂ ਅੰਬਰ
ਸਾਝੀਂ ਸਾਡੀ ਮਾਂ ਬੋਲੀ 
ਮਾਖਿਓ ਮਿੱਠੇ ਬੋਲ ਨੇਂ ਇਸਦੇ
ਜਿਓਂ ਦੁੱਧ ਵਿੱਚ ਮਿਸ਼ਰੀ ਘੋਲੀ