ਹਰ ਚੀਜ਼ ਮਿਲਾਵਟੀ ਵਿਕਦੀ ਏ
ਜ਼ਹਿਰੀਲੀ ਸ਼ਰਾਬ ਨੇ ਸੱਥਰ ਵਿਛਾ ਦਿੱਤਾ
ਜ਼ੁੰਮੇਵਾਰ ਦੱਸੋ ਭਲਾ ਕਿਹੜਾ ਏ
ਰੰਗਲੇ ਪੰਜਾਬ ਨੂੰ ਜਿਹੜੇ ਪਾਸੇ ਲਾ ਦਿੱਤਾ
ਏਥੇ ਸੁੱਤੀਆਂ ਪਈਆਂ ਸਰਕਾਰਾਂ ਨੇ
ਨਾਂ ਜੁੰਮੇਵਾਰ ਮਹਿਕਮਾਂ ਦਿੱਸਦਾ ਏ
ਕਰਨ ਖਿਲਵਾੜ ਸੇਹਤ ਨਾਲ ਏਥੇ
ਮਿਲਾਵਟ ਸ਼ਰੇਆਮ ਏਥੇ ਵਿਕਦਾ ਏ
ਮੌਤਾਂ ਦੀ ਗਿਣਤੀ ਵੱਧਦੀ ਜਾਂਦੀ ਏ
ਲੋਥਾਂ ਦਾ ਢੇਰ ਏਥੇ ਲਾ ਦਿੱਤਾ
ਹਰ ਚੀਜ਼ ਮਿਲਾਵਟੀ ਵਿਕਦੀ
ਜ਼ਹਿਰੀਲੀ ਸ਼ਰਾਬ ਨੇ ਸੱਥਰ ਵਿਛਾ ਦਿੱਤਾ
ਸੱਪ ਦੀ ਲੀਕ ਤੇ ਸੋਟੀ ਮਾਰਨ ਏਥੇ
ਜਦੋਂ ਵਰਤ ਗਿਆ ਵੱਡਾ ਭਾਣਾ ਏ
ਘਰਾਂ ਦੇ ਘਰ ਬਰਬਾਦ ਹੋ ਗਏ ਏਥੇ
ਮਾਵਾਂ ਨੂੰ ਪੈ ਗਿਆ ਦੁੱਖ ਉਠਾਣਾ ਏ
ਕਈ ਹਸਪਤਾਲਾਂ ਚ ਪਏ ਤੜਫਦੇ ਨੇ
ਸੁਹਾਗਣਾਂ ਨੂੰ ਰੋਣ ਦੇ ਆਰੇ ਲਾ ਦਿੱਤਾ
ਹਰ ਚੀਜ਼ ਮਿਲਾਵਟੀ ਵਿਕਦੀ ਏ
ਜ਼ਹਿਰੀਲੀ ਸ਼ਰਾਬ ਨੇ ਸੱਥਰ ਵਿਛਾ ਦਿੱਤਾ
ਪਹਿਲਾਂ ਚਿੱਟੇ ਨੇ ਘਰ ਬਰਬਾਦ ਕੀਤੇ
ਅਜੇ ਤੱਕ ਵੀ ਸੂਤ ਆਈ ਨਾਂ ਤਾਣੀ ਏ
ਕਰ ਵਾਦੇ ਮੁੱਕਰ ਗਈਆਂ ਸਰਕਾਰਾਂ ਨੇ
ਜਹਿਰੀ ਹੋਇਆ ਪੰਜ ਆਬ ਦਾ ਪਾਣੀ ਏ
ਏਥੇ ਨਸ਼ਿਆਂ ਜਵਾਨੀ ਖਾ ਲਈ ਏ
ਕਈਆਂ ਦਾ ਭੋਗ ਪਵਾ ਦਿੱਤਾ
ਹਰ ਚੀਜ਼ ਮਿਲਾਵਟੀ ਵਿੱਕਦੀ ਏ
ਜ਼ਹਿਰੀਲੀ ਸ਼ਰਾਬ ਨੇ ਸੱਥਰ ਵਿਛਾ ਦਿੱਤਾ
ਜੁੰਮੇਵਾਰ ਦੱਸੋ ਭਲਾ ਕਿਹੜਾ ਏ
ਰੰਗਲੇ ਪੰਜਾਬ ਨੂੰ ਜਿਹੜੇ ਪਾਸੇ ਲਾ ਦਿੱਤਾ