ਗ਼ਲ ਲਈ ਤੂੰ ਮੰਗਦੀ ਮਾਲਾ, ਮੋਤੀ ਦੱਸ ਮੈਂ ਕਿਥੋਂ ਭਾਲਾ,
ਐਧਰ ਰਾਵਣ ਵੱਸਦਾ, ਓਧਰ ਵੱਸਦਾ ਕੰਸ,
ਨੀਂ ਮੈਂ ਮੋਤੀ ਕਿਥੋ ਭਾਲਾ, ਮੋਤੀ ਤਾਂ ਚੁਗ ਗਏ ਹੰਸ।
ਜ਼ਹਿਰ ਘੋਲਤੀ ਵਿੱਚ ਪਿਆਰਾਂ,
ਘਰ ਘਰ ਵਿੱਚ, ਦੇਖ ਪਈਆਂ ਖਾਰਾਂ,
ਗੁਰੂ ਨਾਨਕ ਤੇ ਗੁਰੂ ਗੋਬਿੰਦ ਤੁਰ ਗਏ,
ਦੇਸ਼ ਕੌਮ ਵਾਰੇ ਜਿਨ੍ਹਾਂ ਆਪਣੇ ਸਰਬੰਸ।
ਨੀ ਮੈਂ ਮੋਤੀ ........................
ਚੁਰਾਸੀ ਦੇ ਚੱਕਰਾਂ ਵਿੱਚ ਪਾਇਆ,
ਪੈਸੇ ਨੇ ਅੱਜ ਧਰਮ ਗੁਵਾਇਆ,
ਆਪ ਤਾਂ ਸਭ ਨੂੰ ਲੁੱਟ ਲੁੱਟ ਖਾਂਦੇ ,
ਪਾਲਣ ਆਪਣਾ ਆਪਣਾ ਵੰਸ਼।
ਨੀਂ ਮੈਂ ਮੋਤੀ...............
ਇੱਜਤਾਂ ਲੁੱਟਣ, ਧੀਆਂ ਮਾਰਨ,
ਮਾਸੂਮਾਂ ਅੱਗ ਲਾ ਸਾੜਨ,
ਚਾਰੇ ਪਾਸੇ ਹਾ ਹਾ ਕਾਰ ਹੈ ਮੱਚੀ,
ਆਇਆ ਦੁਨੀਆਂ ਦਾ ਅੰਤ।
ਨੀਂ ਮੈਂ ਮੋਤੀ.................
‘ਦਰਦੀ’ ਆਪਣਾ ਆਪ ਬਚਾ ਲੈ,
ਸੱਜਣਾਂ ਚੰਗੇ ਕਰਮ ਕਮਾ ਲੈ,
ਚੰਗਾ ਕਰੋ ਤੇ ਚੰਗਾ ਪਾਓ,
ਕਹਿ ਗਏ ਲੋਕ ਨੇ ਸੰਤ।
ਨੀ ਮੈਂ ਮੋਤੀ...............
ਸ਼ਿਵਨਾਥ ਦਰਦੀ