ਨੀਵੇਂ ਰਹਿਕੇ ਚੱਲ ਬੰਦਿਆਂ
ਸਮੇਂ ਦੀ ਸੱਟ ਕਰਾਰੀ ਐ
ਆਪਣੇ ਦਮ ਤੇ ਜਿਊਣਾ ਮਾੜਾ ਨਹੀਂ
ਪਰ ਬਹੁਤੀ ਮੈਂ ਵੀ ਮਾੜੀ ਐ
ਸਾਰਾ ਬਾਗ ਆਪਣਾ ਸੀ
ਹਵਾ ਆਈ ਤੋਂ ਪਤਾ ਲੱਗਿਆ ਐ
ਸੁੱਕੇ ਪੱਤਿਆਂ ਤੇ ਹੱਕ ਆਪਣਾ ਨਹੀਂ
ਜਦੋਂ ਹਵਾ ਤੂਫਾਨ ਆ ਕੇ ਗੱਜਿਆ ਏ
ਇਹ ਬੋਲੇ ਬੱਦਲ ਮੌਸਮ ਦੇ
ਦਿਨ ਚਿੱਟੇ ਦੇ ਵਿੱਚ ਵਰ ਜਾਂਦੇ
ਸਭ ਖਲਕਤ ਅੰਦਰ ਵੜ ਜਾਂਦੀ
ਸਭ ਸੁੰਨੀਆਂ ਗਲੀਆਂ ਕਰ ਜਾਂਦੇ
ਲੈ ੳਟ ਆਸਰਾ ਬਾਬੇ ਨਾਨਕ ਦਾ
ਗੁਰਬਾਣੀ ਦਾ ਪੱਲਾ ਫੜ ਬੰਦਿਆਂ
ਸਿਆਸਤ ਖੇਡ ਤੋਂ ਬਚਕੇ ਤੇ
ਭਵ ਸਾਗਰ ਤੋਂ ਜਾ ਤਰ ਬੰਦਿਆ
ਗੁਰਚਰਨ ਸਿੰਘ ਧੰਜੂ