ਸੋਚ ਸੋਚ ਕੇ ਚੱਲ ਮਨਾਂ
ਇਥੇ ਪੈਰ ਪੈਰ ਤੇ ਰੋੜੇ ਨੇ
ਤੈਨੂੰ ਨਿੰਦਣ ਵਾਲੇ ਬਹੁਤੇ ਨੇ
ਤੇ ਸਿਫਤਾਂ ਵਾਲੇ ਥੋੜੇ ਨੇ
ਛੱਡ ਨਫ਼ਰਤ ਈਰਖ ਦਵੈਤਾ ਨੂੰ
ਤੂੰ ਸਬਕ ਪਿਆਰ ਦਾ ਪੜ ਬੰਦਿਆ
ਪੰਜਾਬ ਗੁੱਲਦਸਤਾ ਹੈ ਸਭ ਧਰਮਾਂ ਦਾ
ਨਾਂ ਜਣੇ ਖਣੇ ਨਾਲ ਲੜ ਬੰਦਿਆ
ਇਹ ਜ਼ਹਿਰ ਘੋਲਦੇ ਲਗਦੇ ਨੇ
ਜੋ ਇੱਕ ਦੂਜੇ ਵੱਲੋਂ ਬੋਲੇ ਸ਼ਬਦ ਕੌੜੇ ਨੇ
ਸੋਚ ਸੋਚ ਕੇ ਚੱਲ ਮਨਾਂ
ਏਥੇ ਪੈਰ ਪੈਰ ਤੇ ਰੋੜੇ ਨੇ
ਤੈਨੂੰ ਨਿੰਦਣ ਵਾਲੇ ਬਹੁਤੇ ਨੇ
ਤੇ ਸਿਫਤਾਂ ਵਾਲੇ ਥੋੜੇ ਨੇ
ਅਧਿਅਤਮਕ ਰਸਤੇ ਤੇ ਚੱਲ ਕੇ ਤੂੰ
ਆਪਣਾ ਆਪ ਪਛਾਣ ਲਏ
ਉਚੀ ਸੋਚ ਦਾ ਮਾਲਕ ਬਣਕੇ ਤੂੰ
ਇਹ ਖੇਡ ਸਿਆਸਤ ਤੂੰ ਜਾਣ ਲਏ
ਪੱਕੀ ਗੰਢ ਦੇ ਲਏ ਤੂੰ
ਜੋ ਪੱਕੇ ਤੰਦ ਤੋੜੇ ਨੇ
ਸੋਚ ਸੋਚ ਕੇ ਚੱਲ ਮਨਾਂ
ਏਥੇ ਪੈਰ ਪੈਰ ਤੇ ਰੋੜੇ ਨੇ
ਤੈਨੂੰ ਨਿੰਦਣ ਵਾਲੇ ਬਹੁਤੇ ਨੇ
ਤੇ ਸਿਫਤਾਂ ਵਾਲੇ ਥੋੜੇ ਨੇ
ਬਾਬੇ ਨਾਨਕ ਦਾ ਫਲਸਫ਼ਾ ਪੜਕੇ ਤੂੰ
ਆਪਣਾ ਕਰਮ ਕਮਾ ਬੰਦਿਆ
ਕਿਰਤ ਕਮਾਈਆ ਵੰਡ ਬਹੁਤ ਛਕਿਆ
ਧਿਆਨ ਗੁਰਬਾਣੀ ਵੱਲ ਨੂੰ ਲਾ ਬੰਦਿਆ
ਜ਼ਿੰਦਗੀ ਦੀ ਕਿਤਾਬ ਦੇ ਵਰਕੇ ਧੰਜ਼ੂ ਲਿਖਦੈਂ ਏਂ
ਲਿਖਣੇ ਰਹਿ ਗਏ ਥੋੜੇ ਨੇ
ਸੋਚ ਸੋਚ ਕੇ ਚੱਲ ਮਨਾਂ
ਏਥੇ ਪੈਰ ਪੈਰ ਤੇ ਰੋੜੇ ਨੇ
ਤੈਨੂੰ ਨਿੰਦਣ ਵਾਲੇ ਬਹੁਤੇ ਨੇ
ਤੇ ਸਿਫਤਾਂ ਵਾਲੇ ਥੋੜੇ ਨੇ
ਗੁਰਚਰਨ ਸਿੰਘ ਧੰਜੂ