ਸੱਚ ਦੀ ਚਮਕ

ਸੱਚ ਨੂੰ ਝੂਠ ਦਬਾਉਣਾ ਪੈਂਦਾ
ਸਮਾਂ ਪਾ ਕੇ ਸੱਚ ਆਣ
ਖੜਦਾ
ਪੰਜ ਝੂਠੇ ਸੱਚੇ ਨੂੰ ਦਬਾ
ਜਾਂਦੇ
ਸੱਚਾ ਫਿਰ ਵੀ ਹਿਕ ਤਾਣ
ਖੜਦਾ
ਪੰਚਾਇਤ ਹੋਵੇ ਜਾਂ ਕਚਹਿਰੀ
ਸੱਚਾ ਆਪਣੀ ਸੱਚਾਈ
ਲਈ ਲੜਦਾ
ਝੂਠਾ ਸੌ ਵਾਰ ਝੂਠ ਬੋਲੇ
ਝੂਠਾ ਵਿਚ ਪੰਚਾਇਤ ਦੇ ਨਾ
ਖੜਦਾ
ਸੱਚ ਸੂਰਜ ਦੇ ਵਾਂਗ ਚਮਕੇ
ਜਿਹੜਾ ਰੋਜ਼ ਸਵੇਰੇ ਆਣ
ਚੜਦਾ
ਸਚ ਨਾਂਉ ਹੈ ਪਰਮਾਤਮਾ ਦਾ
ਮਨ ਤੇ ਪਿਆ ਹੈ ਹਾਊਮੈਂ
ਦਾ ਪਰਦਾ
ਜੇ ਸੱਚ ਨੂੰ ਅੰਦਰ ਵਸਾ
ਲਵੇ ਬੰਦਾ
ਉਹ ਪਰਮਾਤਮਾ ਦੇ
ਦਰਵਾਜ਼ੇ ’ਚ ਜਾ ਵੜਦਾ

ਗੁਰਚਰਨ ਸਿੰਘ ਧੰਜੂ