
ਸਰਦੀ ਕਹਿਰ ਦੀ ਪੋਹ ਦੀ ਰਾਤ ਠੰਡੀ
ਕਸਮਾਂ ਵੈਰੀਆਂ ਝੂਠੀਆਂ ਖਾ ਲਈਆਂ ਨੇ
ਪੰਜ ਸਿੰਘਾ ਨੇਂ ਹੁਕਮ ਕੀਤਾ ਕਲਗੀ ਵਾਲੇ ਨੂੰ
ਸਿੰਘਾਂ ਘੋੜਿਆਂ ਤੇ ਕਾਠੀਆਂ ਪਾ ਲਈਆਂ ਨੇ।
ਚਾਰੇ ਸਹਿਬਜਾਦੇ ਨਾਲ ਬਿਰਧ ਮਾਂ ਗੁਜ਼ਰੀ
ਨਾਲ ਸਿੰਘਾਂ ਨੇਂ ਕਰ ਲਈਆਂ ਤਿਆਰੀਆਂ ਨੇ
ਜ਼ਬਰ ਜ਼ੁਲਮ ਦਾ ਅੱਜ ਨਾਸ ਹੋਣ ਲੱਗਾ
ਲੱਗਣ ਦੁਸ਼ਮਣ ਦੀਆਂ ਨੀਤਾਂ ਮਾੜੀਆਂ ਨੇ।
ਵੱਜਣ ਨਗਾਰੇ ਤੇ ਝੂਲਦੇ ਨਿਸ਼ਾਨ ਕੇਸਰੀ
ਜਥਾ ਸ਼ਹਿਨਸ਼ਾਹ ਦੇ ਨਾਲ ਪਿਆ ਜਾਂਵਦਾ ਏ
ਜਦ ਪਿੱਛੇ ਨੂੰ ਧਿਆਨ ਕਰ ਸਿੰਘਾ ਵੇਖਿਆ ਏ
ਪਿੱਛੇ ਵੈਰੀ ਦੱਲ ਭੱਜਾ ਪਿਆ ਆਂਵਦਾ ਏ ।
ਵੈਰੀਆਂ ਝੂਠੀ ਕੁਰਾਨ ਗਊ ਦੀ ਕਸਮ ਖਾ ਕੇ
ਜਾ ਰਹੇ ਜਥੇ ਦੇ ਪਿਛੋਂ ਵਾਰ ਕਰਿਆ ਈ
ਸੂਰਮਿਆਂ ਠੋਕ ਕੇ ਅੱਗੋਂ ਜਵਾਬ ਦਿੱਤਾ
ਦੱਲ ਵੈਰੀਆਂ ਦਾ ਸਿੰਘਾਂ ਵੱਢ ਧਰਿਆ ਈ।