ਖਾਲਸਾ

ਖਾਲਸਾ ਅੰਮ੍ਰਿਤ ਛਕਣ ਵਾਲਾ
ਪੂਰਨ ਗੁਰ ਸਿੱਖ ਹੁੰਦਾ ਹੈ
ਖਾਲਸਾ ਇੱਕ ਵੱਖਰੀ ਪਛਾਣ
ਵਾਲੀ ਪੂਰਨ ਦਿੱਖ ਹੁੰਦਾ ਹੈ

ਖਾਲਸਾ ਪੰਜ ਕੱਕਿਆ ਦਾ ਧਾਰੀ
ਗੁਰੂ ਦੀ ਦਿੱਤੀ ਹੋਈ ਮੱਤ ਹੁੰਦਾ ਹੈ
ਖਾਲਸਾ ਮੈਲੀ ਬੁੱਧ ਰਹਿਤ ਸ਼ੁੱਧ
ਆਕਾਲ ਪੁਰਖ ਦਾ ਤੱਤ ਹੁੰਦਾ ਹੈ

ਖਾਲਸਾ ਜੁਲਮ ਵਿਰੁੱਧ ਲੜਨ ਵਾਲਾ
ਇੱਕ ਸੂਰਬੀਰ ਯੋਧਾ ਹੁੰਦਾ ਹੈ
ਖਾਲਸਾ ਮਲੇਸ਼ਾ ਨੂੰ ਲਾਉਣ ਵਾਲਾ
ਇੱਕ ਸੋਧਾ ਵੀ ਹੁੰਦਾ ਹੈ

ਖਾਲਸਾ ਸਾਬਤ ਸੂਰਤ ਬਾਣੀ ਬਾਣੇ ਦਾ
ਧਾਰੀ ਵੀ ਹੁੰਦਾ ਹੈ
ਖਾਲਸਾ ਸਵਾ ਲੱਖ ਨਾਲ ਲੜਨ ਵਾਲਾ
ਗੱਤਕੇ ਦਾ ਖਿਡਾਰੀ ਵੀ ਹੁੰਦਾ ਹੈ

ਖਾਲਸੇ ਨੂੰ ਨਾਮ ਰੰਗ ਤੇ ਬੀਰ ਰਸ
ਵੀ ਚੜਿਆ ਹੁੰਦਾ ਹੈ
ਖਾਲਸਾ ਜ਼ੁਲਮ ਵਿਰੁੱਧ ਚਟਾਨ ਬਣ
ਖੜਿਆ ਵੀ ਹੁੰਦਾ ਹੈ

ਖਾਲਸਾ ਕਿਰਤ ਕਰਨ ਵਾਲਾ ਤੇ ਵੰਡ
ਛਕਣ ਵਾਲਾ ਹੁੰਦਾ ਹੈ
ਖਾਲਸਾ ਗੁਰੂ ਸ਼ਬਦ ਨੂੰ ਮੰਨਣ ਵਾਲਾ
ਗੁਰਬਾਣੀ ਜਪਣ ਵਾਲਾ ਹੁੰਦਾ ਹੈ

ਖਾਲਸਾ ਗਰੀਬਾ ਮਜ਼ਲੂਮਾਂ ਦੀ
ਰੱਖਿਆ ਵੀ ਕਰਦਾ ਹੈ
ਖਾਲਸਾ ਝੂਠੇ ਦੀ ਝਾੜ ਝੰਬ
ਤੇ ਸੱਚੇ ਦੀ ਹਾਮੀ ਵੀ ਭਰਦਾ ਹੈ

ਖਾਲਸਾ ਸੁਚੱਜੀ ਬੁੱਧ ਬਿਕੇਕ ਵਾਲਾ
ਗੁਰ ਸਿੱਖ ਹੁੰਦਾ ਹੈ
ਖਾਲਸਾ ਸੋਹਣੀ ਸੂਰਤ ਤੇ ਸੀਰਤ
ਵਾਲੀ ਦਿੱਖ ਹੁੰਦਾ ਹੈ

ਖਾਲਸਾ ਪ੍ਰਮਾਤਮਾ ਦਾ ਰੂਪ
ਖਾਸ ਹੁੰਦਾ ਹੈ
ਖਾਲਸੇ ਵਿੱਚ ਹੀ ਪ੍ਰਮਾਤਮਾ ਦਾ
ਨਿਵਾਸ ਹੁੰਦਾ ਹੈ

ਖਾਲਸਾ ਕਲਗੀਆ ਵਾਲੇ ਦਾ ਲਾਇਆ
ਸਿੱਖੀ ਦਾ ਬੂਟਾ ਹੈ
ਖਾਲਸਾ ਪੰਥ ਦਾ ਸਜਾਇਆ ਹੋਇਆ
ਰੂਹਾਨੀ ਝੂਟਾ ਹੈ

ਗੁਰਚਰਨ ਸਿੰਘ ਧੰਜੂ