ਕਾਦਾ ਤੁਰ ਗਿਆ ਦੂਰ ਵੇ ਸੱਜਣਾ,
ਉਡ ਗਿਆ ਚਿਹਰੇ ਦਾ ਨੂਰ ਵੇ ਸੱਜਣਾ।
ਪੈਰ ਪੈਰ ਤੇ ਦਿੰਦੇ ਨੇ ਧੋਖੇ,
ਬੰਦੇ ਨਿਰੇ ਖਾਲੀ ਖੋਖੇ,
ਰੂਹ ਵੀ ਕਰਦੇ ਸੱਚੀ ਚੂਰ ਵੇ ਸੱਜਣਾ।
ਕਾਦਾ ਤੁਰ ਗਿਆਂ......................
ਜੰਗਲ ਲਗਦਾ ਚਾਰ ਚੁਫੇਰੇ,
ਦਿਸਦੇ ਨਾ ਕੋਈ ਮੈਨੂੰ ਮੇਰੇ,
ਮਰ ਜਾਊਂਗੀ ਤੇਰੀ ਹੂਰ ਵੇ ਸੱਜਣਾ।
ਕਾਦਾ ਤੁਰ ਗਿਆਂ......................
ਰੁਲ ਗਿਆ ਦੇਖ ’ਦਰਦੀ’ ਵਿਚਾਰਾ,
ਦੇ ਜਾਅ ਆ ਕੇ ਤੂੰ ਸਹਾਰਾ,
ਸਹਿ ਲਈ ਹਰ ਇੱਕ ਦੀ ਘੂਰ ਵੇ ਸੱਜਣਾ।
ਕਾਦਾ ਤੁਰ ਗਿਆਂ......................
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ – 9855155392