ਮੇਰੇ ਬਾਪੂ ਜੀ ਮੈਨੂੰ ਪੁੱਛਦੇ ਨੇ, ਕਿਤੋਂ ਪਤਾ ਕਰਕੇ ਦਸਿਓ, ਸੰਤਾਲੀ ਵਿੱਚ ਕੌਣ-ਕੌਣ ਹੋਏ ਆਜ਼ਾਦ ਨੇ
ਜਿਹੜੇ ਪਾਸੇ ਵੀ ਤੱਕਿਆ, ਉਧਰ ਹੀ ਵੱਢ ਟੁੱਕ ਤੇ ਖੂਨ ਖਰਾਬਾ, ਬਹੁਤੇ ਸਾਡੇ ਵਾਂਗੂੰ ਹੋਏ ਬਰਬਾਦ ਨੇ
ਮੇਰੇ ਬਾਪੂ ਜੀ ਮੈਨੂੰ ਪੁੱਛਦੇ ਨੇ, ਕਿਤੋਂ ਪਤਾ ਕਰਕੇ ਦਸਿਓ, ਸੰਤਾਲੀ ਵਿੱਚ ਕੌਣ-ਕੌਣ ਹੋਏ ਆਜ਼ਾਦ ਨੇ
ਅਸਾਂ ਨਾ ਕਿਸੇ ਨੂੰ ਕੁੱਟਿਆ ਨਾ ਕਿਸੇ ਨੂੰ ਮਾਰਿਆ, ਅਸੀਂ ਤਾਂ ਅਮਨ ਚੈਨ ਨਾਲ ਇਕੱਠੇ ਪਏ ਸੀ ਰਹਿੰਦੇ
ਪਤਾ ਹੀ ਉਦੋਂ ਲੱਗਿਆ ਜਦੋਂ ਆ ਗਏ ਫੜ੍ਹ ਕੇ ਡਾਂਗਾਂ, ਲੱਗ ਪਏ ਮਾਰਨ ਜਿਹੜੇ ਸਾਨੂੰ ਆਪਣੇ ਸੀ ਕਹਿੰਦੇ
ਬਜ਼ੁਰਗ ਮੰਜੀਆਂ ਉਤੇ ਪਏ, ਪੁੱਛਣ ਲੱਗੇ ਕੀ ਹੋ ਗਿਆ ਤੁਹਾਨੂੰ, ਕਿਉਂ ਤੁਹਾਡੇ ਖਰਾਬ ਹੋਗਏ ਦਿਮਾਗ ਨੇ
ਮੇਰੇ ਬਾਪੂ ਜੀ ਮੈਨੂੰ ਪੁੱਛਦੇ ਨੇ, ਕਿਤੋਂ ਪਤਾ ਦਸਿਓ, ਸੰਤਾਲੀ ਵਿੱਚ ਕੌਣ-ਕੌਣ ਹੋਏ ਆਜ਼ਾਦ ਨੇ
ਡੰਗਰ ਵੱਛੀਆਂ ਦੇ ਖੋਲ ਸੰਗਲ, ਗੱਡੇ ਜੋੜ ਲੱਦ ਕੇ ਦਾਣਾ ਫੱਕਾ, ਤੁਰ ਪਏ ਕਹਿੰਦੇ ਇਹ ਦੇਸ਼ ਨਹੀਂ ਤੁਹਾਡਾ
ਸਾਡੀਆਂ ਸਾਰੀਆਂ ਜ਼ਮੀਨਾਂ ਜਾਇਦਾਦਾਂ ਭੋੋਇੰ ਮੰਡਲਾਂ, ਸਭ ਕੁਝ ਤਾਂ ਇੱਥੇ ਹੈ, ਕੁਝ ਦੱਸੋ ਕੀ ਕਸੂਰ ਹੈ ਸਾਡਾ
ਕੀ ਕਰਾਂਗੇ ਜਾ ਕੇ ਖਾਲੀ ਹੱਥ ਕਿਧਰ ਨੂੰ ਜਾਈਏ, ਕੌਣ ਸਾਂਭੇਗਾ ਸਾਨੂੰ ਕਾਫਲੇ ਹੀ ਕਾਫਲੇ ਬਹੁਤ ਤਾਦਾਦ ਨੇ
ਮੇਰੇ ਬਾਪੂ ਜੀ ਮੈਨੂੰ ਪੁੱਛਦੇ ਨੇ, ਕਿਤੋਂ ਪਤਾ ਕਰਕੇ ਦਸਿਓ, ਸੰਤਾਲੀ ਵਿੱਚ ਕੌਣ-ਕੌਣ ਹੋਏ ਕਰਕੇ ਹੋਏ ਆਜ਼ਾਦ ਨੇ
ਨਹੁੰ ਮਾਸ ਦਾ ਰਿਸ਼ਤਾ ਜਿਹਨਾਂ ਨਾਲ ਸੀ ਸਾਡਾ, ਉਹੀ ਬਣ ਗਏ ਵੈਰੀ, ਹੋਰ ਕਿਸੇ ਨੂੰ ਅਸੀਂ ਸੀ ਕੀ ਕਹਿ ਸਕਦੇ
ਮਸਾਂ ਸੀ ਨਿੱਕਲੇ ਜਾਨ ਬਚਾ ਕੇ, ਕਈ ਮਰ ਖੱਪ ਗਏ, ਲੂਲੇ ਲੰਗੜੇ ਵੀ ਤੁਰ ਜੋ ਪਿੱਛੇ ਨਹੀਂ ਸੀ ਰਹਿ ਸਕਦੇ
ਕਿਵੇਂ ਦਸੀਏ ਜੋ ਹੋਇਆ ਹਾਲ ਸਾਡਾ, ਸਿਰ ਤੋਂ ਲੈ ਕੇ ਪੈਰਾਂ ਤੱਕ ਹਿਲਾ ਕੇ ਰੱਖ ਦਿੱਤਾ ਸਿਆਸਤ ਦੇ ਫਸਾਦ ਨੇ
ਮੇਰੇ ਬਾਪੂ ਜੀ ਮੈਨੂੰ ਪੁੱਛਦੇ ਨੇ, ਕਿਤੋਂ ਪਤਾ ਕਰਕੇ ਦਸਿਓ, ਸੰਤਾਲੀ ਵਿੱਚ ਕੌਣ-ਕੌਣ ਹੋਏ ਆਜ਼ਾਦ ਨੇ
ਆਜ਼ਾਦੀ ਦੀਆਂ ਵਧਾਈਆਂ ਮੈਨੂੰ ਦੇਣੀਆਂ ਨਾ ਭੁੱਲ ਕੇ, ਅਸੀਂ ਰੁਲ ਰੁਲਕੇ ਮਸਾਂ ਹੀ ਹਾਂ ਹੋਏ ਖੜੇ ਪੈਰਾਂ ਉਤੇ ਆਣਕੇ
ਧਰਤੀ ਮਾਂ ਦਾ ਕਲੇਜ਼ਾ ਰੱਖ ਦਿੱਤਾ ਚੀਰ, ਮਾਰ ਕੇ ਅੱਧ ’ਚ ਲਕੀਰ ਵੱਡ ਟੁੱਕ ਵੀ ਕਰਾਈ ਸਿਆਸਤਾਂ ਨੇ ਜਾਣ ਕੇ
ਪੁੱਤ ਜਸਵਿੰਦਰਾ ਨੀ ਲਾਈ ਲੂਣ ਮੇਰੇ ਜ਼ਖਮਾਂ ‘ਤੇ, ਆਜ਼ਾਦੀ ਤੇ ਗੁਲਾਮੀ ਦੇ ਹੋਰ ਵੀ ਬਥੇਰੇ ਹਿਸਾਬ ਤੇ ਕਿਤਾਬ ਨੇ
ਮੇਰੇ ਬਾਪੂ ਜੀ ਮੈਨੂੰ ਪੁੱਛਦੇ ਨੇ, ਕਿਤੋਂ ਪਤਾ ਕਰਕੇ ਦਸਿਓ, ਸੰਤਾਲੀ ਵਿੱਚ ਕੌਣ-ਕੌਣ ਹੋਏ ਆਜ਼ਾਦ ਨੇ
ਜਿਹੜੇ ਪਾਸੇ ਵੀ ਤੱਕਿਆ, ਉਧਰ ਹੀ ਵੱਢ ਟੁੱਕ ਤੇ ਖੂਨ ਖਰਾਬਾ, ਬਹੁਤੇ ਸਾਡੇ ਵਾਂਗੂੰ ਹੋਏ ਬਰਬਾਦ ਨੇ
ਮੇਰੇ ਬਾਪੂ ਜੀ ਮੈਨੂੰ ਪੁੱਛਦੇ ਨੇ, ਕਿਤੋਂ ਪਤਾ ਸਿਓ, ਸੰਤਾਲੀ ਵਿੱਚ ਕੌਣ-ਕੌਣ ਹੋਏ ਆਜ਼ਾਦ ਨੇ।