ਬਾਲ ਅਵਸਥਾ ਗੱਲਾਂ ਚੰਗੀਆਂ ਲਓ ਸਿੱਖ,
ਨਿਰਭਰ ਤੁਹਾਡੇ ਉੱਪਰ ਹੈ ਦੇਸ਼ ਦਾ ਭਵਿੱਖ।
ਹੋ ਕੇ ਰਹਿਣਾ ਸਦਾ ਹੁਸ਼ਿਆਰ ਬੱਚਿਓ,
ਖ਼ੁਰਾਕ, ਖੇਡਾਂ ਤੇ ਪੜ੍ਹਾਈ ਨੇ ਜ਼ਰੂਰੀ,
ਤੁਸੀਂ ਨਸ਼ਿਆਂ ਦਾ ਹੋਣਾ ਨੀ ਸ਼ਿਕਾਰ ਬੱਚਿਓ।
ਪੜ੍ਹਾਈ ਵਿੱਚ ਤੁਸੀਂ ਪੂਰਾ ਦਿਲ ਹੈ ਲਗਾਉਣਾ,
ਗਿਆਨ ਦੀਆਂ ਗੱਲਾਂ ਦਿਮਾਗ ’ਚ ਬਿਠਾਉਣਾ।
ਮੰਨਣਾ ਅਧਿਆਪਕਾਂ ਨੂੰ ਮਾਪਿਆਂ ਸਮਾਨ ਤੁਸੀਂ,
ਕਰਨਾ ਵੱਡਿਆਂ ਦਾ ਸਦਾ ਸਤਿਕਾਰ ਬੱਚਿਓ,
ਖ਼ੁਰਾਕ, ਖੇਡਾਂ ਤੇ..............।
ਸੰਗਤ ਜਿਨ੍ਹਾਂ ਦੀ ਮਾੜੀ ਆਦਤਾਂ ਨੇ ਗੰਦੀਆਂ,
ਕਾਮਯਾਬੀ ਦੀਆਂ ਕਦੇ ਛੂੰਹਦੇ ਨਾ ਬੁਲੰਦੀਆਂ।
ਮੱਲਾਂ ਇੱਕ ਦਿਨ ਜ਼ਿੰਦਗੀ ’ਚ ਤੁਸੀਂ ਮਾਰੋਗੇ ਜ਼ਰੂਰ,
ਗੱਲਾਂ ‘ਕੁੱਕੂ’ ਦੀਆਂ ਲਓ ਇਹ ਦਿਲ ਵਿੱਚ ਧਾਰ ਬੱਚਿਓ,
ਖ਼ੁਰਾਕ, ਖੇਡਾਂ ਤੇ..............।