ਥੋੜ੍ਹੇ ਦਿਨ ਖਹਿੜਾ ਹੁਣ ਖੇਡਣ ਦਾ ਛੱਡ ਕੇ,
ਤੁਸੀਂ ਚੁੱਕ ਲਓ ਕਿਤਾਬਾਂ ਪੜ੍ਹਨਾ ਹੈ ਦੱਬ ਕੇ।
ਭੋਰਾ ਕਰਨੀ ਨ੍ਹੀਂ ਪੜ੍ਹਾਈ ’ਚ ਕੁਤਾਹੀ ਬੱਚਿਓ,
ਪੇਪਰਾਂ ਦੇ ਦਿਨ ਹੁਣ ਆ ਗਏ ਨੇ ਨੇੜੇ,
ਕਰ ਲਓ ਪੜ੍ਹਾਈ ਬਸ ਥੋੜ੍ਹੇ ਦਿਨ ਆਹੀ ਬੱਚਿਓ।
ਕਰਕੇ ਪੜ੍ਹਾਹੀਆਂ ਜਿਹੜੇ ਮਾਰ ਲੈਂਦੇ ਮੱਲਾਂ,
ਵੱਜਦੇ ਸਲੂਟ ਨਾਲੋਂ ਘਰ-ਘਰ ਹੁੰਦੀਆਂ ਨੇ ਗੱਲਾਂ।
ਮਨ੍ਹਾਂ ਕਰਦੇ ਜਿਥੋਂ ਸਰ, ਕਰ ਲਓ ਮਨਾਹੀ ਬੱਚਿਓ,
ਕਰ ਲਓ ਪੜ੍ਹਾਈ ਬਸ..............।
ਹੁਣ ਟੀ. ਵੀ. ਅਤੇ ਖੇਡਾਂ ਵਿੱਚ ਵਕਤ ਗਵਾਉਣਾ ਨ੍ਹੀਂ,
ਲੰਘ ਗਿਆ ਵੇਲਾ ਫਿਰ ਇਹ ਮੁੜ ਹੱਥ ਆਉਣਾ ਨ੍ਹੀਂ।
ਆਉਣ ਮੈਰਿਟਾਂ ’ਚ ਉਹੀ, ਛੱਡੀ ਜਿਨ੍ਹਾਂ ਲਾਪ੍ਰਵਾਹੀ ਬੱਚਿਓ,
ਕਰ ਲਓ ਪੜ੍ਹਾਈ ਬਸ..............।
ਕਦੇ ਵੀ ਨਕਲ ਉੱਤੇ ਰੱਖਣੀ ਤੁਸੀਂ ਟੋਕ ਬੱਚਿਓ,
ਉੱਚ ਸੰਸਥਾਵਾਂ ਵਿੱਚ ਜਾ ਕੇ ਫਿਰ ਲੱਗਦੇ ਬਰੇਕ ਬੱਚਿਓ।
ਆਖਦਾ ‘ਘਲੋਟੀ’ ਸੱਚ ਪਲ ਥੋਡੇ ਲਈ ਇਲਾਹੀ ਬੱਚਿਓ,
ਕਰ ਲਓ ਪੜ੍ਹਾਈ ਬਸ..............।