ਰਾਸ਼ਟਰੀ

ਭਗਵੰਤ ਮਾਨ ਵੱਲੋਂ ਧਰਤੀ ਹੇਠ ਪਾਣੀ ਜੀਰਣ ਲਈ ਤੇਲੰਗਾਨਾ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਸੰਭਾਵਨਾ ਤਲਾਸ਼ਣ ਦਾ ਐਲਾਨ
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਮੁੱਖ ਮੰਤਰੀ ਦੀ ਵੱਡੀ ਪਹਿਲਕਦਮੀ ਹੈਦਰਾਬਾਦ, 16 ਫਰਵਰੀ : ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਡਿੱਗਣ ਤੋਂ ਰੋਕਣ ਲਈ ਵੱਡੀ ਪੁਲਾਂਘ ਪੁੱਟਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਕੀਮਤੀ ਕੁਦਰਤੀ ਸਰੋਤ ਦੀ ਸੰਭਾਲ ਅਤੇ ਸੂਬੇ ਵਿੱਚ ਧਰਤੀ ਹੇਠ ਪਾਣੀ ਜੀਰਣ ਦੀ ਰਫ਼ਤਾਰ ਤੇਜ਼ ਕਰਨ ਲਈ ਤੇਲੰਗਾਨਾ ਮਾਡਲ ਨੂੰ ਅਪਨਾਉਣ ਦੀ ਸੰਭਾਵਨਾ ਤਲਾਸ਼ਣ ਦਾ ਐਲਾਨ ਕੀਤਾ ਹੈ। ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨਾਲ ਜਲ ਸੰਭਾਲ ਦੇ....
ਹੁਣ ਪੂਰਬ ਤੋਂ ਪੱਛਮ ਤਕ ਰਾਹੁਲ ਦੀ ਭਾਰਤ ਜੋੜੋ ਯਾਤਰਾ 2.0 ਦੀ ਤਿਆਰੀ, ਅਰੁਣਾਚਲ ਤੋਂ ਗੁਜਰਾਤ ਤਕ ਯਾਤਰਾ ਦੇ ਰੂਟ ਦੀ ਚਰਚਾ
ਨਵੀਂ ਦਿੱਲੀ, 15 ਫਰਵਰੀ : ਭਾਰਤ ਜੋੜੋ ਯਾਤਰਾ ਦੀ ਕਾਮਯਾਬੀ ਨੂੰ ਕਾਂਗਰਸ ਦੀ ਸਿਆਸੀ ਵਾਪਸੀ ਲਈ ਬੁਨਿਆਦ ਮੰਨ ਰਹੀ ਪਾਰਟੀ ਨੇ ਦੇਸ਼ ਦੇ ਸਭ ਤੋਂ ਦੂਰ-ਦੁਰਾਡੇ ਪੂਰਬੀ ਅਰੁਣਾਚਲ ਪ੍ਰਦੇਸ਼ ਤੋਂ ਪੱਛਮ ’ਚ ਗੁਜਰਾਤ ਤੱਕ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 2.0 ਦੀ ਯੋਜਨਾ ’ਤੇ ਚਰਚਾ ਸ਼ੁਰੂ ਕਰ ਦਿੱਤੀ ਹੈ। ਇਸ ਯਾਤਰਾ ਨੂੰ ਅਰੁਣਾਚਲ ਦੇ ਲੋਹਿਤ ਜ਼ਿਲ੍ਹੇ ਦੇ ਪਰਸ਼ੂਰਾਮ ਕੁੰਡ ਤੋਂ ਸ਼ੁਰੂ ਕਰ ਕੇ ਮਹਾਤਮਾ ਗਾਂਧੀ ਦੇ ਜਨਮ ਸਥਾਨ ਪੋਰਬੰਦਰ ’ਚ ਖ਼ਤਮ ਕਰਨ ਦੀ ਰੂਪਰੇਖਾ ’ਤੇ ਪਾਰਟੀ ਚਰਚਾ ਕਰ ਰਹੀ ਹੈ। ਕਾਂਗਰਸ....
ਕੇਂਦਰੀ ਮੰਤਰੀ ਮੰਡਲ ਵੱਲੋਂ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੀਆਂ 7 ਨਵੀਂਆਂ ਬਟਾਲੀਅਨਾਂ ਦੀ ਸਥਾਪਨਾ ਨੂੰ ਮਨਜ਼ੂਰੀ  
ਨਵੀਂ ਦਿੱਲੀ, 15 ਫਰਵਰੀ : ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ 'ਤੇ ਭਾਰਤ ਅਤੇ ਚੀਨ ਵਿਚਾਲੇ ਟਕਰਾਅ ਹੈ। ਅਜਿਹੇ 'ਚ ਦੋਹਾਂ ਦੇਸ਼ਾਂ ਵਿਚਾਲੇ ਫੌਜੀ ਪੱਧਰ ਦੀ ਗੱਲਬਾਤ ਦੇ ਕਈ ਦੌਰ ਵੀ ਹੋ ਚੁੱਕੇ ਹਨ। ਇਸ ਦੌਰਾਨ ਬੁੱਧਵਾਰ ਨੂੰ ਇਕ ਵੱਡਾ ਕਦਮ ਚੁੱਕਦੇ ਹੋਏ ਭਾਰਤ ਸਰਕਾਰ ਨੇ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ​​ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਮੰਤਰੀ ਮੰਡਲ ਨੇ ਭਾਰਤ-ਚੀਨ ਸਰਹੱਦ 'ਤੇ ਸੁਰੱਖਿਆ ਦੇ ਮੱਦੇਨਜ਼ਰ ਵੱਡਾ ਫੈਸਲਾ ਲਿਆ ਹੈ। ਦਰਅਸਲ, ਕੇਂਦਰੀ ਮੰਤਰੀ ਮੰਡਲ ਦੀ ਬੁੱਧਵਾਰ ਨੂੰ ਹੋਈ ਮੀਟਿੰਗ....
ਡੀ.ਆਰ.ਆਈ ਨੇ ਮੁੰਬਈ ਹਵਾਈ ਅੱਡੇ 'ਤੇ ਇੱਕ ਮਹਿਲਾ ਯਾਤਰੀ ਕੋਲੋਂ ਕੀਤੀ ਹੈਰੋਇਨ ਬਰਾਮਦ 
ਮੁੰਬਈ, 15 ਫਰਵਰੀ : ਮੁੰਬਈ ਡੀ.ਆਰ.ਆਈ ਨੇ ਬੀਤੇ ਦਿਨ ਇੱਕ ਮਹਿਲਾ ਯਾਤਰੀ ਕੋਲੋਂ ਹਵਾਈ ਅੱਡੇ 'ਤੇ 11.94 ਕਿਲੋਗ੍ਰਾਮ ਕਰੀਮ ਰੰਗ ਦੇ ਦਾਣੇ ਬਰਾਮਦ ਕੀਤੇ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਇਨ੍ਹਾਂ 'ਚ ਕਾਫੀ ਮਾਤਰਾ 'ਚ ਹੈਰੋਇਨ ਮੌਜੂਦ ਸੀ। ਇਸ ਤੋਂ ਬਾਅਦ ਇਸ ਨੂੰ ਜ਼ਬਤ ਕਰ ਲਿਆ ਗਿਆ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਦੀ ਕੀਮਤ 84 ਕਰੋੜ ਰੁਪਏ ਦੱਸੀ ਜਾ ਰਹੀ ਹੈ। ਡੀਆਰਆਈ ਨੇ ਦੱਸਿਆ ਕਿ ਮਹਿਲਾ ਹਰਿਆਣਾ ਤੋਂ ਮੁੰਬਈ ਆਈ ਸੀ। ਮਹਿਲਾ ਯਾਤਰੀ ਅਤੇ ਉਸ ਦੇ ਨਾਲ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ....
ਅਕਾਲੀ ਦਲ ਦੇ ਦੋ ਸਾਬਕਾ ਵਿਧਾਇਕ ਭਾਰਤੀ ਜਨਤਾ ਪਾਰਟੀ ਵਿੱਚ ਹੋਏ ਸ਼ਾਮਲ
ਨਵੀਂ ਦਿੱਲੀ, 15 ਫਰਵਰੀ : ਅੱਜ ਅਕਾਲੀ ਦਲ ਦੇ ਦੋ ਸਾਬਕਾ ਵਿਧਾਇਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਤੇ ਸਾਬਕਾ ਵਿਧਾਇਕ ਮਨਮੋਹਨ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ। ਦੋਵੇਂ ਸਾਬਕਾ ਵਿਧਾਇਕ ਅੱਜ ਦਿੱਲੀ ਵਿਖੇ ਭਾਜਪਾ ਆਗੂਆਂ ਦੀ ਹਾਜ਼ਰੀ ਵਿੱਚ ਸ਼ਾਮਲ ਹੋਏ। ਇਸ ਮੌਕੇ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਹਾਜ਼ਰ ਸਨ। ਅਮਰਪਾਲ ਸਿੰਘ ਬੋਨੀ ਨੇ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਾਬਕਾ ਵਿਧਾਇਕ ਅਮਰਪਾਲ ਸਿੰਘ....
ਬੀਬੀਸੀ ਨੂੰ ਦੁਨੀਆ ਦੀ ਸਭ ਤੋਂ ਭ੍ਰਿਸ਼ਟ ਤੇ ਬਾਕਵਾਸ ਕਾਰਪੋਰੇਸ਼ਨ : ਭਾਟੀਆ 
ਨਵੀਂ ਦਿੱਲੀ, 14 ਫਰਵਰੀ : ਆਮਦਨ ਕਰ ਵਿਭਾਗ ਵੱਲੋਂ ਅੱਜ ਬੀਬੀਸੀ ਦੇ ਦਫ਼ਤਰ ਉਤੇ ਮਾਰੇ ਗਏ ਛਾਪੇ ਤੋਂ ਬਾਅਦ ਭਾਜਪਾ ਦੀ ਚਾਰ ਚੁਫੇਰੇ ਤੋਂ ਨਿੰਦਾ ਹੋ ਰਹੀ ਹੈ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਕਿਹਾ ਬੀਬੀਸੀ ਨੂੰ ਦੁਨੀਆ ਦੀ ਸਭ ਤੋਂ ਭ੍ਰਿਸ਼ਟ ਤੇ ਬਾਕਵਾਸ ਕਾਰਪੋਰੇਸ਼ਨ। ਭਾਜਪਾ ਦੇ ਬੁਲਾਰੇ ਗੌਰਵ ਭਾਟੀਆਂ ਨੇ ਕਿਹਿਾ ਕਿ ਬੀਬੀਸੀ ਦੁਨੀਆਂ ਦੀ ਸਭ ਤੋਂ ਭ੍ਰਿਸ਼ਟ ਕਾਰਪੋਰੇਸ਼ਨ ਹੈ। ਉਨ੍ਹਾਂ ਕਿਹਾ ਕਿ ਦੁਖ ਦੀ ਗੱਲ ਇਹ ਹੈ ਕਿ ਕਾਂਗਰਸ ਦਾ ਏਜੰਡਾ ਅਤੇ ਬੀਬੀਸੀ ਦਾ ਪ੍ਰੋਪੇਗੇਂਡਾ ਮੇਲ ਖਾਂਦੇ ਹਨ।....
'ਬੁਲਡੋਜ਼ਰ ਨੀਤੀ' ਭਾਜਪਾ ਸਰਕਾਰ ਦੀ ਬੇਰਹਿਮੀ ਦਾ ਚਿਹਰਾ ਬਣ ਗਈ ਹੈ : ਰਾਹੁਲ ਗਾਂਧੀ
ਨਵੀਂ ਦਿੱਲੀ, 14 ਫਰਵਰੀ : ਉੱਤਰ ਪ੍ਰਦੇਸ਼ ਵਿਚ ਕਾਨਪੁਰ ਦੇ ਇਕ ਪਿੰਡ ਵਿਚ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਇਕ ਮਾਂ-ਧੀ ਵੱਲੋਂ ਕਥਿਤ ਤੌਰ 'ਤੇ ਆਤਮ ਹੱਤਿਆ ਕਰਨ ਦੇ ਮਾਮਲੇ ਵਿਚ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ। ਉਹਨਾਂ ਇਲਜ਼ਾਮ ਲਗਾਇਆ ਕਿ 'ਬੁਲਡੋਜ਼ਰ ਨੀਤੀ' ਭਾਜਪਾ ਸਰਕਾਰ ਦੀ ਬੇਰਹਿਮੀ ਦਾ ਚਿਹਰਾ ਬਣ ਗਈ ਹੈ, ਜਿਸ ਨੂੰ ਭਾਰਤ ਵਿਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਕਾਂਗਰਸੀ ਆਗੂ ਨੇ ਟਵੀਟ ਕੀਤਾ, ''ਜਦੋਂ ਸੱਤਾ ਦਾ ਹੰਕਾਰ ਲੋਕਾਂ ਦੇ ਜਿਊਣ ਦਾ ਅਧਿਕਾਰ ਖੋਹ ਲੈਂਦਾ ਹੈ ਤਾਂ ਇਸ ਨੂੰ....
ਪਾਕਿਸਤਾਨ ਵਿੱਚ ਮਹਿੰਗਾਈ ਨੇ ਤੋੜੇ ਰਿਕਾਰਡ, ਦੁੱਧ 210 ਰੂਪੈ, ਚਿਕਨ 780 ਰੂਪੈ ਮਿਲ ਰਿਹਾ
ਕਰਾਚੀ (ਏਜੰਸੀ) : ਪਾਕਿਸਤਾਨ ਵਿਚ ਬਦਹਾਲ ਅਰਥ-ਵਿਵਸਥਾ ਵਿਚਾਲੇ ਖ਼ੁਰਾਕੀ ਪਦਾਰਥਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨਾਲ ਲੋਕਾਂ ਦੀਆਂ ਮੁਸੀਬਤਾਂ ਵੱਧ ਗਈਆਂ ਹਨ। ਕਰਾਚੀ ਵਿਚ ਖੁੱਲ੍ਹੇ ਦੁੱਧ ਦੀ ਕੀਮਤ 190 ਪਾਕਿਸਤਾਨੀ ਰੁਪਏ ਤੋਂ ਵੱਧ ਕੇ 210 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਦੋ ਦਿਨਾਂ ਵਿਚ ਬ੍ਰਾਇਲਰ ਚਿਕਨ ਦੇ ਭਾਅ ਵਿਚ 30-40 ਰੁਪਏ ਪ੍ਰਤੀ ਕਿੱਲੋ ਵੱਧ ਹੋਈ ਹੈ, ਇਹ 480 ਤੋਂ 500 ਰੁਪਏ ਪ੍ਰਤੀ ਕਿੱਲੋ ਮਿਲ ਰਿਹਾ ਹੈ। ਖੁੱਲ੍ਹੇ ਦੁੱਧ ’ਤੇ ਕਰਾਚੀ ਮਿਲਕ ਰਿਟੇਲਰਸ ਐਸੋਸੀਏਸ਼ਨ ਦੇ ਮੀਡੀਆ....
ਦਿੱਲੀ 'ਚ ਸ਼ਰਧਾ ਕਤਲ ਕਾਂਡ ਵਰਗਾ ਮਾਮਲਾ ਆਇਆ ਸਾਹਮਣੇ, ਲੜਕੀ ਦੀ ਹੱਤਿਆ ਕਰਕੇ ਲਾਸ਼ ਨੂੰ ਫਰਿੱਜ ਰੱਖਿਆ 
ਨਵੀਂ ਦਿੱਲੀ, 14 ਫਰਵਰੀ : ਰਾਸ਼ਟਰੀ ਰਾਜਧਾਨੀ ਦਿੱਲੀ 'ਚ ਇਕ ਵਾਰ ਫਿਰ ਸ਼ਰਧਾ ਕਤਲ ਕਾਂਡ ਵਰਗਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਨਜਫਗੜ੍ਹ ਇਲਾਕੇ ਵਿੱਚ ਇੱਕ ਲੜਕੀ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਇੱਕ ਢਾਬੇ ਦੇ ਫਰਿੱਜ ਵਿੱਚ ਛੁਪਾ ਦਿੱਤਾ ਗਿਆ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਢਾਬੇ ਤੋਂ ਲਾਸ਼ ਨੂੰ ਬਰਾਮਦ ਕੀਤਾ। ਪੁਲਿਸ ਮੁਤਾਬਕ ਕਤਲ ਦੇ ਦੋਸ਼ੀ ਦਾ ਨਾਂ ਸਾਹਿਲ ਗਹਿਲੋਤ ਦੱਸਿਆ ਜਾ ਰਿਹਾ ਹੈ, ਜਿਸ ਦੀ ਭਾਲ ਜਾਰੀ ਹੈ। ਦੱਸ ਦੇਈਏ ਕਿ ਇਹ ਘਟਨਾ....
ਅਡਾਨੀ ਮੁੱਦੇ 'ਤੇ ਬੋਲੇ ਗ੍ਰਹਿ ਮੰਤਰੀ, ਭਾਜਪਾ ਲਈ ਲੁਕਾਉਣ ਜਾਂ ਡਰਨ ਵਾਲੀ ਕੋਈ ਗੱਲ ਨਹੀਂ ਹੈ : ਅਮਿਤ ਸ਼ਾਹ
ਏਐੱਨਆਈ, ਅਗਰਤਲਾ : ਅਡਾਨੀ ਸਮੂਹ 'ਤੇ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਵਿਰੋਧੀ ਪਾਰਟੀਆਂ ਲਗਾਤਾਰ ਮੋਦੀ ਸਰਕਾਰ 'ਤੇ ਹਮਲੇ ਕਰ ਰਹੀਆਂ ਹਨ। ਖਾਸ ਤੌਰ 'ਤੇ ਕਾਂਗਰਸ ਇਸ ਮੁੱਦੇ 'ਤੇ ਸਰਕਾਰ ਨੂੰ ਨਿਸ਼ਾਨਾ ਬਣਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੀ ਹੈ। ਕਾਂਗਰਸ ਦੇ ਦੋਸ਼ਾਂ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਅਮਿਤ ਸ਼ਾਹ ਨੇ ਕਿਹਾ, "ਸੁਪਰੀਮ ਕੋਰਟ ਨੇ ਮਾਮਲੇ ਦਾ ਨੋਟਿਸ ਲਿਆ ਹੈ, ਇਸ ਲਈ ਮੇਰੇ ਲਈ ਇਸ 'ਤੇ....
ਪੁਲਵਾਮਾ ਵਿੱਚ ਗੁਆਚੇ ਨਾਇਕਾਂ ਤੇ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਕਦੇ ਨਹੀਂ ਭੁੱਲਾਂਗੇ : ਪੀਐਮ ਮੋਦੀ
ਜੇਐੱਨਐੱਨ, ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦੀ ਅੱਜ ਬਰਸੀ ਹੈ। ਪੂਰਾ ਦੇਸ਼ ਅੱਜ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕਰ ਰਿਹਾ ਹੈ। ਦੱਸ ਦੇਈਏ ਕਿ ਪੁਲਵਾਮਾ ਹਮਲੇ ਵਿੱਚ ਦੇਸ਼ ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ। ਪੁਲਵਾਮਾ ਹਮਲੇ ਦੀ ਬਰਸੀ 'ਤੇ ਪੀਐਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਰਧਾਂਜਲੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਪੁਲਵਾਮਾ ਵਿੱਚ ਗੁਆਚੇ ਨਾਇਕਾਂ ਨੂੰ ਯਾਦ ਕਰਦੇ....
ਪਿੰਡ ਮਡੌਲੀ 'ਚ ਮਾਂ-ਧੀ ਦੀ ਅੱਗ ਲੱਗਣ ਕਾਰਨ ਮੌਤ, ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ 
ਕਾਨਪੁਰ, 14 ਫ਼ਰਵਰੀ : ਯੂਪੀ ਦੇ ਕਾਨਪੁਰ ਦੇ ਦੇਹਾਤੀ ਇਲਾਕੇ 'ਚ ਮੈਥਾ ਤਹਿਸੀਲ ਦੇ ਪਿੰਡ ਮੜੌਲੀ 'ਚ ਕਬਜ਼ੇ ਹਟਾਉਣ ਦੌਰਾਨ ਮਾਂ-ਧੀ ਦੀ ਜ਼ਿੰਦਾ ਸੜ ਕੇ ਸੁਆਹ ਹੋ ਗਏ। ਪੁਲੀਸ-ਪ੍ਰਸ਼ਾਸਨ ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਗਿਆ ਸੀ। ਇਸੇ ਦੌਰਾਨ ਇੱਕ ਔਰਤ ਚੀਕਦੀ ਹੋਈ ਝੌਂਪੜੀ ਵੱਲ ਭੱਜੀ। ਉਹ ਅੰਦਰੋਂ ਦਰਵਾਜ਼ਾ ਬੰਦ ਕਰ ਦਿੰਦੀ ਹੈ। ਪੁਲਿਸ ਵੀ ਭੱਜਦੀ ਹੋਈ ਉੱਥੇ ਪਹੁੰਚ ਗਈ। ਉਹ ਦਰਵਾਜ਼ਾ ਤੋੜਦੀ ਹੈ। ਇਸੇ ਦੌਰਾਨ ਝੌਂਪੜੀ ਨੂੰ ਅੱਗ ਲੱਗ ਗਈ। ਔਰਤ ਅਤੇ ਉਸਦੀ ਧੀ ਅੰਦਰ ਸਨ। ਦੋਵਾਂ....
ਏਅਰਬੱਸ ਕੰਪਨੀ ਤੋਂ 250 ਜਹਾਜ਼ ਖਰੀਦੇਗੀ ਏਅਰ ਇੰਡੀਆ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
ਨਵੀਂ ਦਿੱਲੀ, 14 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀਡੀਓ ਕਾਨਫਰੰਸ ਰਾਹੀਂ ਨਵੀਂ ਏਅਰ ਇੰਡੀਆ-ਏਅਰਬੱਸ ਸਾਂਝੇਦਾਰੀ ਦੀ ਸ਼ੁਰੂਆਤ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਟਾਟਾ ਸੰਨਜ਼ ਦੇ ਚੇਅਰਮੈਨ ਨੇ ਕਿਹਾ ਕਿ ਅਸੀਂ ਏਅਰਬੱਸ ਨਾਲ ਖ਼ਾਸ ਰਿਸਤੇ ਬਣਾਏ ਹਨ। ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਏਅਰਬੱਸ ਤੋਂ 250 ਜਹਾਜ਼ ਖਰੀਦਣ ਲਈ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਟਾਟਾ ਸਮੂਹ ਦੇ ਮੁਖੀ ਐਨ ਚੰਦਰਸ਼ੇਖਰਨ ਨੇ ਕਿਹਾ ਕਿ ਏਅਰ....
ਸੜਕ ਪਾਰ ਕਰਦੀਆਂ ਔਰਤਾਂ ਨੂੰ ਤੇਜ ਰਫਤਾਰ ਵਾਹਨ ਨੇ ਮਾਰੀ ਟੱਕਰ, 5 ਦੀ ਮੌਤ, 12 ਜ਼ਖ਼ਮੀ
ਪੁਣੇ, 14 ਫ਼ਰਵਰੀ : ਮਹਾਰਾਸ਼ਟਰ ਦੇ ਪੁਣੇ-ਨਾਸਿਕ ਹਾਈਵੇਅ 'ਤੇ ਸੋਮਵਾਰ ਦੇਰ ਰਾਤ ਇਕ ਅਣਪਛਾਤੇ ਵਾਹਨ ਨੇ 17 ਔਰਤਾਂ ਨੂੰ ਦਰੜ ਦਿੱਤਾ, 5 ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ । ਜਦੋਂ ਕਿ 12 ਔਰਤਾਂ ਗੰਭੀਰ ਜ਼ਖਮੀ ਹਨ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਵਾਹਨ ਦੀ ਭਾਲ ਕਰ ਰਹੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਸਾਰੀਆਂ ਔਰਤਾਂ ਰਸੋਈਏ ਦਾ ਕੰਮ ਕਰਦੀਆਂ ਹਨ। ਉਹ ਰਾਤ ਨੂੰ ਕਿਸੇ ਪ੍ਰੋਗਰਾਮ ਤੋਂ ਆਪਣਾ ਕੰਮ ਖਤਮ ਕਰਕੇ ਘਰ ਪਰਤ ਰਹੀਆਂ ਸਨ। ਔਰਤਾਂ ਪੁਣੇ ਦੀ ਬੱਸ ਤੋਂ ਖਰਪੁੜੀ ਫਟਾ ਵਿਖੇ....
ਪਾਕਿਸਤਾਨ ਭਾਵੇਂ ਸਾਡਾ ਦੁਸ਼ਮਣ ਹੈ, ਪਰ ਸਾਨੂੰ ਦੁਸ਼ਮਣੀ ਇੱਕ ਪਾਸੇ ਰੱਖ ਕੇ ਉਸ ਦੀ ਇਸ ਸੰਕਟ ਵਿੱਚ ਮੱਦਦ ਕਰਨੀ ਚਾਹੀਦੀ ਹੈ : ਜਾਖੜ
ਨਵੀਂ ਦਿੱਲੀ, 13 ਫਰਵਰੀ : ਸਾਬਕਾ ਸਾਂਸਦ ਸੁਨੀਲ ਜਾਖੜ ਨੇ ਪਾਕਿਸਤਾਨ ਦੇ ਹੱਕ ਵਿਚ ਵੱਡਾ ਬਿਆਨ ਦਿੱਤਾ ਹੈ। ਸੁਨੀਲ ਜਾਖੜ ਨੇ ਟਵੀਟ ਜਾਰੀ ਕਰਕੇ ਕਿਹਾ ਹੈ ਕਿ ਸਾਰਿਆਂ ਨੂੰ ਪਤਾ ਹੈ ਕਿ ਪਾਕਿਸਤਾਨ ਵਿਚ ਲੱਖਾਂ ਲੋਕਾਂ ਨੂੰ ਭੋਜਨ ਦੀ ਕਮੀ ਹੈ ਅਸਲ ਵਿਚ ਦੀਵਾਲੀਆ ਹੋ ਚੁੱਕੇ ਪਾਕਿਸਤਾਨ ਨੂੰ ਮਦਦ ਦੀ ਸਖਤ ਲੋੜ ਹੈ। ਬੇਸ਼ੱਕ ਪਾਕਿਸਤਾਨ ਸਾਡਾ ਬਹੁਤ ਹੀ ਕੱਟੜ ਦੁਸ਼ਮਣ ਹੈ ਪਰ ਉਸ ਦੀ ਦੁਸ਼ਮਣੀ ਨੂੰ ਇਕ ਪਾਸੇ ਰੱਖ ਕੇ ਭਾਰਤ ਨੂੰ ਸੰਕਟਗ੍ਰਸਤ ਗੁਆਂਢੀ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਲਿਖਿਆ ਕਿ....