ਰਾਸ਼ਟਰੀ

ਜੱਜਾਂ ਦੀ ਨਿਯੁਕਤੀ ਦੀ ਕੌਲਿਜੀਅਮ ਪ੍ਰਣਾਲੀ ਇੱਕ “ਸੰਪੂਰਨ ਮਾਡਲ” ਹੈ : ਸਾਬਕਾ ਚੀਫ਼ ਜਸਟਿਸ ਲਲਿਤ
ਨਵੀਂ ਦਿੱਲੀ, 18 ਫਰਵਰੀ : ਸਾਬਕਾ ਚੀਫ਼ ਜਸਟਿਸ (ਸੀਜੇਆਈ) ਜਸਟਿਸ ਯੂ ਯੂ ਲਲਿਤ ਨੇ ਸ਼ਨੀਵਾਰ ਨੂੰ ਕਿਹਾ ਕਿ ਜੱਜਾਂ ਦੀ ਨਿਯੁਕਤੀ ਦੀ ਕੌਲਿਜੀਅਮ ਪ੍ਰਣਾਲੀ ਇੱਕ “ਸੰਪੂਰਨ ਮਾਡਲ” ਹੈ ਜੋ “ਫੂਲ ਪਰੂਫ” ਸਿਸਟਮ ਹੈ। ਜਸਟਿਸ ਲਲਿਤ ਨਿਆਂਇਕ ਨਿਯੁਕਤੀਆਂ ਅਤੇ ਸੁਧਾਰਾਂ ‘ਤੇ ਇਕ ਪ੍ਰੋਗਰਾਮ ‘ਚ ਬੋਲ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੰਵਿਧਾਨਕ ਅਦਾਲਤਾਂ ਦੇ ਜੱਜਾਂ ਲਈ ਨਾਵਾਂ ਦੀ ਸਿਫ਼ਾਰਸ਼ ਕਰਨ ਵਿੱਚ ਸਖ਼ਤ ਪ੍ਰਕਿਰਿਆ ਸ਼ਾਮਲ ਹੈ। ਜਸਟਿਸ ਲਲਿਤ ਨੇ ਕਿਹਾ, ਮੇਰੇ ਹਿਸਾਬ ਨਾਲ ਸਾਡੇ ਕੋਲ ਕਾਲਜੀਅਮ....
ਇੰਦੌਰ ਤੋਂ ਛਤਰਪੁਰ ਜਾ ਰਹੀ ਬੱਸ ਪਲਟੀ, 4 ਲੋਕਾਂ ਦੀ ਮੌਤ, 35 ਜ਼ਖਮੀ
ਮੱਧ ਪ੍ਰਦੇਸ਼, (ਜੇਐੱਨਐੱਨ), 18 ਫਰਵਰੀ : ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ ਦੇ ਚਨਬੀਲਾ ਥਾਣਾ ਖੇਤਰ ਦੇ ਅਧੀਨ ਨਿਵਾਰ ਘਾਟੀ 'ਚ ਸਵੇਰੇ ਇੰਦੌਰ ਤੋਂ ਛਤਰਪੁਰ ਜਾ ਰਹੀ ਬੱਸ ਪਲਟ ਗਈ, ਜਿਸ 'ਚ 4 ਲੋਕਾਂ ਦੀ ਮੌਤ ਹੋ ਗਈ, 35 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸ਼ਾਹਗੜ੍ਹ ਸਿਹਤ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇੱਥੋਂ ਦੇ ਕੁਝ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਸਾਗਰ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸ਼ਾਹਗੜ੍ਹ ਅਤੇ ਚਨਬੀਲਾ ਦੀ ਪੁਲੀਸ ਮੌਕੇ....
ਦੋ ਗੈਸ ਟੈਂਕਰਾ ਦੀ ਹੋਈ ਟੱਕਰ ਕਾਰਨ ਹੋਏ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ ਦੀ ਲਪੇਟ ਵਿੱਚ ਆਏ ਚਾਰ ਲੋਕਾਂ ਦੀ ਮੌਤ
ਅਜਮੇਰ, 17 ਫਰਵਰੀ : ਅਜਮੇਰ ਵਿਚ ਬੀਤੀ ਰਾਤ ਦਰਦਨਾਕ ਹਾਦਸਾ ਵਾਪਰ ਗਿਆ ਜਿਥੇ ਦੋ ਗੈਸ ਟੈਂਕਰ ਆਪਸ ਵਿਚ ਟਕਰਾ ਗਏ। ਦੋਵੇਂ ਟੈਂਕਰਾਂ ਵਿਚ ਭਿਆਨਕ ਧਮਾਕੇ ਨਾਲ ਅੱਗ ਲੱਗ ਗਈ। ਅੱਗ ਦੀ ਲਪੇਟ ਵਿਚ ਆਉਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਅੱਗ ਨੇ ਘਟਨਾ ਵਾਲੀ ਥਾਂ ਦੇ ਆਸ-ਪਾਸ ਲਗਭਗ ਦਰਜਨ ਭਰ ਦੁਕਾਨ, ਮਕਾਨ ਤੇ ਇਲਾਵਾ ਹਾਈਵੇ ਤੋਂ ਗੁਜ਼ਰਦੇ ਤਿੰਨ ਟਰੱਕਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ, ਇਸ ਨਾਲ ਇਹ ਸਾਰੇ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦੀਆਂ....
ਪਾਸਪੋਰਟ ਬਣਵਾਉਣ ਲਈ ਪੁਲਿਸ ਵੈਰੀਫਿਕੇਸ਼ਨ ਹੁਣ ਪੰਜ ਦਿਨਾਂ ’ਚ ਆਨਲਾਈਨ ਹੋ ਜਾਵੇਗੀ : ਅਮਿਤ ਸ਼ਾਹ
ਨਵੀਂ ਦਿੱਲੀ, 17 ਫਰਵਰੀ : ਪਾਸਪੋਰਟ ਬਣਵਾਉਣ ਲਈ ਪੁਲਿਸ ਵੈਰੀਫਿਕੇਸ਼ਨ ’ਚ ਹੁਣ 15 ਦਿਨਾਂ ਦਾ ਸਮਾਂ ਨਹੀਂ ਲੱਗੇਗਾ ਸਗੋਂ ਮਹਿਜ਼ ਪੰਜ ਦਿਨਾਂ ’ਚ ਹੀ ਆਨਲਾਈਨ ਵੈਰੀਫਿਕੇਸ਼ਨ ਹੋ ਜਾਵੇਗੀ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਦੇ 76ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਸਮਾਗਮ ’ਚ ਕੀਤਾ। ਉਨ੍ਹਾਂ ਕਿਹਾ ਕਿ ਪਾਸਪੋਰਟ ਵੈਰੀਫਿਕੇਸ਼ਨ ਦੀ ਪੂਰੀ ਤਰ੍ਹਾਂ ਆਨਲਾਈਨ ਸਹੂਲਤ ਨੂੰ ਲੋਕ ਅਰਪਣ ਕਰਨ ਮੌਕੇ ਇਹ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਮੋਬਾਈਲ ਫੋਰੈਂਸਿਕ....
ਆਦਿਵਾਸੀ ਵਿਅਕਤੀ ਦੀ ਆਤਮ ਹੱਤਿਆ ਦੀ ਹੋਣੀ ਚਾਹੀਦੀ ਹੈ ਨਿਰਪੱਖ ਜਾਂਚ : ਰਾਹੁਲ ਗਾਂਧੀ
ਏਐੱਨਆਈ, ਤਿਰੂਵਨੰਤਪੁਰਮ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੂੰ ਕੋਝੀਕੋਡ ਮੈਡੀਕਲ ਕਾਲਜ ਦੇ ਕੋਲ ਕਬਾਇਲੀ ਲੜਕੇ ਵਿਸ਼ਵਨਾਥ ਦੀ ਕਥਿਤ ਆਤਮ ਹੱਤਿਆ ਦੇ ਮਾਮਲੇ 'ਤੇ ਇੱਕ ਪੱਤਰ ਲਿਖਿਆ ਹੈ। ਨਾਲ ਹੀ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਦੇ ਵਿਧਾਨ ਸਭਾ ਹਲਕੇ ਵਾਇਨਾਡ ਤੋਂ ਇੱਕ ਆਦਿਵਾਸੀ ਨੌਜਵਾਨ ਦੀ ਲਾਸ਼ ਕੋਝੀਕੋਡ ਮੈਡੀਕਲ ਕਾਲਜ ਦੇ ਨੇੜੇ ਮਿਲੀ ਹੈ। 8 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪਰਿਵਾਰ 'ਚ ਬੱਚਾ ਆਇਆ ਸੀ ਰਾਹੁਲ ਗਾਂਧੀ ਨੇ....
ਗ੍ਰਹਿ ਮੰਤਰਾਲੇ ਨੇ ਹਰਵਿੰਦਰ ਸਿੰਘ ਸੰਧੂ ਰਿੰਦਾ ਨੂੰ ਅੱਤਵਾਦੀ ਐਲਾਨਿਆ
ਜੇਐੱਨਐੱਨ, ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਕ ਹੋਰ ਵਿਅਕਤੀ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਨੂੰ ਅੱਤਵਾਦੀ ਅਤੇ ਦੋ ਹੋਰ ਸੰਗਠਨਾਂ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਅਤੇ ਜੰਮੂ-ਕਸ਼ਮੀਰ ਗਜ਼ਨਵੀ ਫੋਰਸ ਅੱਤਵਾਦੀ ਸੰਗਠਨਾਂ ਵਜੋਂ ਹੈ। ਸੰਘੂ ਦਾ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧ ਪਾਇਆ ਗਿਆ ਹੈ। ਫਿਲਹਾਲ ਉਹ ਸਰਹੱਦ 'ਤੇ ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਏਜੰਸੀਆਂ ਦੀ ਸੁਰੱਖਿਆ 'ਚ ਹਨ। ਯੂਏਪੀਏ ਦੀ ਚੌਥੀ ਸ਼ਡਿਊਲ....
ਸਕੂਲ ਬੱਸ ਅਤੇ ਆਟੋ ਦੀ ਭਿਆਨਕ ਟੱਕਰ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ, 5 ਗੰਭੀਰ ਜ਼ਖਮੀ
ਪਲਵਲ, 17 ਫਰਵਰੀ : ਪਲਵਲ 'ਚ ਸ਼ੁੱਕਰਵਾਰ ਸਵੇਰੇ ਸਕੂਲ ਬੱਸ ਅਤੇ ਆਟੋ ਦੀ ਭਿਆਨਕ ਟੱਕਰ ਹੋ ਗਈ , ਇਸ ਦਰਦਨਾਕ ਹਾਦਸੇ ਵਿੱਚ ਆਟੋ ‘ਚ ਸਫਰ ਕਰ ਰਹੇ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ ਅਤੇ 5 ਜਣੇ ਗੰਭੀਰ ਜ਼ਖਮੀ ਹੋ ਗਏ ਹਨ। ਇਹ ਹਾਦਸਾ ਰਸੂਲਪੁਰ ਰੋਡ ‘ਤੇ ਸਥਿਤ ਪਿੰਡ ਹੋਸ਼ੰਗਾਬਾਦ ਨੇੜੇ ਵਾਪਰਿਆ। ਮ੍ਰਿਤਕ ਪਰਿਵਾਰ ਪਿੰਡ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ। ਮ੍ਰਿਤਕ ਪਰਿਵਾਰ ਪਿੰਡ ਸੁਲਤਾਨਪੁਰ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ....
ਸ਼ਿਵਰਾਤਰੀ 'ਤੇ ਮੰਦਰ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਨਦੀ 'ਚ ਡਿੱਗੀ, 3 ਦੀ ਮੌਤ, 12 ਜ਼ਖ਼ਮੀ
ਲਖਨਊ, 17 ਫ਼ਰਵਰੀ : ਮਹਾਸ਼ਿਵਰਾਤਰੀ 'ਤੇ ਬਿਹਾਰ ਦੇ ਰੋਹਤਾਸ 'ਚ ਗੁਪਤਾਧਾਮ ਜਾ ਰਹੇ ਸ਼ਰਧਾਲੂਆਂ ਦੀ ਪਿਕਅੱਪ ਨਦੀ 'ਚ ਡਿੱਗ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਹੈ। 12 ਤੋਂ ਵੱਧ ਜ਼ਖਮੀ ਹਨ, 8 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਕਅੱਪ 'ਚ 24 ਸ਼ਰਧਾਲੂ ਸਵਾਰ ਸਨ। ਕਈ ਅਜੇ ਵੀ ਲਾਪਤਾ ਹਨ। ਜਿਨ੍ਹਾਂ ਦੀ ਭਾਲ ਜਾਰੀ ਹੈ। ਹਾਦਸਾ ਅੱਜ ਸ਼ੁੱਕਰਵਾਰ ਸਵੇਰੇ 6 ਵਜੇ ਵਾਪਰਿਆ। ਸਾਰੇ ਸ਼ਰਧਾਲੂ ਗੁਪਤਾਧਾਮ ਵਿਖੇ ਜਾ ਰਹੇ ਸਨ।ਦੱਸਿਆ ਜਾ ਰਿਹਾ ਹੈ ਕਿ ਗਊਘਾਟ ਪਹਾੜੀ ਨੇੜੇ....
ਸੁਪਰੀਮ ਕੋਰਟ ਵਲੋਂ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮਾਮਲੇ ‘ਚ ਕੇਂਦਰ ਸਰਕਾਰ ਨੂੰ ਜਵਾਬ ਦਾਖ਼ਲ ਕਰਨ ਦੇ ਹੁਕਮ
ਨਵੀਂ ਦਿੱਲੀ, 17 ਫਰਵਰੀ : ਸੁਪਰੀਮ ਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਹੈ। ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 22 ਫਰਵਰੀ ਨੂੰ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਨੇ ਪੁੱਛਿਆ ਹੈ ਕਿ ਕੇਂਦਰ ਸਰਕਾਰ ਰਾਜੋਆਣਾ ਮਾਮਲੇ ‘ਚ ਪਟੀਸ਼ਨ ‘ਤੇ ਕਿੰਨਾ ਸਮਾਂ ਲੈਣਾ ਚਾਹੁੰਦੀ ਹੈ। ਸੁਪਰੀਮ ਕੋਰਟ ਨੇ ਕੇਂਦਰ ਨੂੰ 22 ਫਰਵਰੀ ਤੱਕ ਪੂਰਾ ਜਵਾਬ ਦਾਖ਼ਲ ਕਰਨ ਦਾ ਹੁਕਮ ਦਿੱਤਾ ਹੈ....
ਗੁਜਰਾਤ 'ਚ ਤੇਜ ਜਾ ਰਹੀ ਜੀਪ ਦਾ ਫਟਿਆ ਟਾਇਰ, ਟਰੱਕ ਨਾਲ ਟਕਰਾਈ, ਸੱਤ ਲੋਕਾਂ ਦੀ ਮੌਤ, 8 ਜਖਮੀ
ਵਾਰਾਹੀ, 16 ਫਰਵਰੀ : ਗੁਜਰਾਤ ਦੇ ਪਾਟਨ ਜ਼ਿਲ੍ਹੇ ਦੇ ਵਾਰਾਹੀ ਨੇੜੇ ਵੱਡਾ ਹਾਦਸਾ ਵਾਪਰ ਗਿਆ। ਅੱਜ ਇੱਕ ਸੜਕ ਹਾਦਸੇ ਵਿੱਚ 7 ​​ਲੋਕਾਂ ਦੀ ਮੌਤ ਹੋ ਗਈ ਅਤੇ 8 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਰਾਧਨਪੁਰ ਅਤੇ ਪੱਤਣ ਦੇ ਸਿਵਲ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਪ ਪੁਲਿਸ ਕਪਤਾਨ ਕੇਕੇ ਪਾਂਡਿਆ ਨੇ ਦੱਸਿਆ ਕਿ ਫੁਲ ਸਪੀਡ ‘ਤੇ ਜਾ ਰਹੀ ਜੀਪ (ਜੀਜੇ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਗਾ ਰਾਸ਼ਟਰੀ ਜਨਜਾਤੀ ਉਤਸਵ "ਆਦੀ ਮਹੋਤਸਵ" ਦਾ ਕੀਤਾ ਉਦਘਾਟਨ
ਏਜੰਸੀ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ਮੈਗਾ ਰਾਸ਼ਟਰੀ ਜਨਜਾਤੀ ਉਤਸਵ "ਆਦੀ ਮਹੋਤਸਵ" ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਆਦਿਵਾਸੀ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਉਨ੍ਹਾਂ ਨਾਲ ਕੇਂਦਰੀ ਆਦਿਵਾਸੀ ਮਾਮਲਿਆਂ ਬਾਰੇ ਮੰਤਰੀ ਅਰਜੁਨ ਮੁੰਡਾ ਵੀ ਮੌਜੂਦ ਸਨ। ਆਦਿਵਾਸੀ ਸਮਾਜ ਦੇ ਯੋਗਦਾਨ ਦਾ ਉਚਿਤ ਸਨਮਾਨ ਹੋਣਾ ਚਾਹੀਦਾ ਜਾਣਕਾਰੀ ਦਿੰਦੇ ਹੋਏ ਪੀਐਮਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ....
ਸਾਬਕਾ ਮੁੱਖ ਮੰਤਰੀ ਚੰਨੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਕੀਤੀ ਮੁਲਾਕਾਤ
ਸ਼ਿਮਲਾ, 16 ਫਰਵਰੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀਰਵਾਰ ਦੁਪਹਿਰ ਅਚਾਨਕ ਹਿਮਾਚਲ ਪ੍ਰਦੇਸ਼ ਸਕੱਤਰੇਤ ਪਹੁੰਚ ਗਏ। ਉਨ੍ਹਾਂ ਨੇ ਛੋਟਾ ਸ਼ਿਮਲਾ ਸਥਿਤ ਸਕੱਤਰੇਤ ਵਿਖੇ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਦੋਵਾਂ ਨੇ ਕਰੀਬ ਇਕ ਘੰਟਾ ਗੱਲਬਾਤ ਕੀਤੀ। ਸੀਐੱਮ ਸੁਖਵਿੰਦਰ ਸਿੰਘ ਸੁੱਖੂ ਅਤੇ ਚਰਨਜੀਤ ਸਿੰਘ ਚੰਨੀ ਨੇ ਮੌਜੂਦਾ ਸਿਆਸੀ ਸਥਿਤੀ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਵੀ ਚਰਚਾ ਕੀਤੀ। ਇਸ ਤੋਂ ਪਹਿਲਾਂ ਮੁੱਖ ਸੰਸਦੀ....
ਤ੍ਰਿਪੁਰਾ ਤੇ ਮੇਘਾਲਿਆ ਵਿਧਾਨ ਸਭਾ ਚੋਣਾਂ 'ਚ 147 ਕਰੋੜ ਰੁਪਏ ਦੀ ਸ਼ਰਾਬ, ਨਸ਼ੀਲੇ ਪਦਾਰਥ ਅਤੇ ਨਕਦੀ ਕੀਤੀ ਜ਼ਬਤ 
ਤ੍ਰਿਪੁਰਾ, 16 ਫਰਵਰੀ : ਤ੍ਰਿਪੁਰਾ, ਨਗਾਲੈਂਡ ਤੇ ਮੇਘਾਲਿਆ ਵਿਧਾਨ ਸਭਾ ਚੋਣਾਂ 'ਚ ਵੋਟਰਾਂ ਨੂੰ ਲਾਲਚ ਦੇਣ ਲਈ ਸੰਭਾਵਿਤ ਤੌਰ 'ਤੇ ਇਸਤੇਮਾਲ ਹੋਣ ਵਾਲੀ 147 ਕਰੋੜ ਰੁਪਏ ਦੀ ਸ਼ਰਾਬ, ਨਸ਼ੀਲੇ ਪਦਾਰਥ ਅਤੇ ਨਕਦੀ ਜ਼ਬਤ ਕੀਤੀ ਹੈ, ਜੋ ਪਿਛਲੀਆਂ ਚੋਣਾਂ 'ਚ ਜ਼ਬਤ ਸਮੱਗਰੀ ਦੇ ਮੁਕਾਬਲੇ 20 ਗੁਣਾ ਵੱਧ ਹੈ। ਚੋਣ ਕਮਿਸ਼ਨ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਤ੍ਰਿਪੁਰਾ 'ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ, ਜਦਕਿ ਮੇਘਾਲਿਆ ਅਤੇ ਨਾਗਾਲੈਂਡ 'ਚ 27 ਫਰਵਰੀ ਨੂੰ ਵੋਟਾਂ ਪੈਣਗੀਆਂ।....
'ਦੋਸਤ' ਨੂੰ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਬਣਾਉਣ ਵਾਲਾ 'ਜਾਦੂ' ਛੋਟੇ ਕਾਰੋਬਾਰੀਆਂ 'ਤੇ ਕਿਉਂ ਨਹੀਂ ਚਲਾਇਆ : ਰਾਹੁਲ ਗਾਂਧੀ 
ਨਵੀਂ ਦਿੱਲੀ, 16 ਫਰਵਰੀ : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਭਾਜਪਾ ਮੈਂਬਰਾਂ ਦੇ ਨੋਟਿਸ 'ਤੇ ਲੋਕ ਸਭਾ ਸਕੱਤਰੇਤ ਨੂੰ ਵਿਸਤ੍ਰਿਤ ਜਵਾਬ ਸੌਂਪਿਆ ਹੈ। ਇਹ ਮਾਮਲਾ ਸਦਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਉਨ੍ਹਾਂ ਦੀ ਟਿੱਪਣੀ ਨਾਲ ਸਬੰਧਤ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 7 ਫਰਵਰੀ ਨੂੰ ਰਾਹੁਲ ਗਾਂਧੀ ਨੇ 'ਰਾਸ਼ਟਰਪਤੀ ਦੇ ਸੰਬੋਧਨ 'ਤੇ ਧੰਨਵਾਦ ਪ੍ਰਸਤਾਵ' 'ਤੇ ਚਰਚਾ ਦੌਰਾਨ ਮੋਦੀ ਖਿਲਾਫ ਟਿੱਪਣੀ ਕੀਤੀ ਸੀ। ਇਕ ਨਿਊਜ ਏਜੰਸੀ ਮੁਤਾਬਕ ਰਾਹੁਲ ਗਾਂਧੀ ਨੂੰ ਇਸ ਮਾਮਲੇ....
ਕੇਂਦਰ ਸਰਕਾਰ ਦਾ ਪੰਜਾਬ ਨੂੰ ਜਵਾਬ, ਰੂਟ ਚੁਣਨ ਦੀ ਛੋਟ ਪਰ ਸ਼ਰਤਾਂ ਲਾਗੂ, ਪਸੰਦੀਦਾ ਬੰਦਰਗਾਹ ਚੁਣਨ ਦੀ ਵੀ ਦਿੱਤੀ ਇਜਾਜ਼ਤ 
ਨਵੀਂ ਦਿੱਲੀ, 16 ਫਰਵਰੀ : ਪੰਜਾਬ ਸਰਕਾਰ ਅਤੇ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਨੇ ਕੋਲੇ ਦੀ ਖਰੀਦ ਲਈ ਦਿੱਤੇ ਰੇਲਵੇ ਸ਼ਿਪ ਰੇਲਵੇ (ਆਰਐੱਸਆਰ) ਰੂਟ ਦੇ ਵਿਕਲਪ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਤਹਿਤ ਸ਼ਰਤਾਂ ਲਗਾਉਂਦੇ ਹੋਏ ਸੂਬਾ ਸਰਕਾਰ ਨੂੰ ਆਪਣੀ ਪਸੰਦੀਦਾ ਬੰਦਰਗਾਹ ਚੁਣਨ ਦੀ ਇਜਾਜ਼ਤ ਦਿੱਤੀ ਗਈ ਹੈ। ਜਿਸ ਤੋਂ ਬਾਅਦ ਸੂਬਾ ਸਰਕਾਰ ਕੋਲ ਮੁੰਦਰਾ ਬੰਦਰਗਾਹ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ। ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਨੇ ਪੰਜਾਬ....