ਰਾਸ਼ਟਰੀ

ਰੋਡਵੇਜ ਬੱਸ ਨੇ ਸੜਕ ਪਾਰ ਕਰ ਰਹੇ ਇੱਕ ਕੰਪਨੀ ਦੇ ਮੁਲਾਜਮਾਂ ਕੁਚਲਿਆ, ਚਾਰ ਦੀ ਮੌਤ
ਨੋਇਡਾ, 9 ਫ਼ਰਵਰੀ : ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਭਿਆਨਕ ਹਾਦਸਾ ਵਾਪਰਿਆ ਹੈ। ਰੋਡਵੇਜ਼ ਦੀ ਬੱਸ ਨੇ ਸੜਕ ਪਾਰ ਕਰ ਰਹੇ ਇੱਕ ਕੰਪਨੀ ਦੇ ਮੁਲਾਜ਼ਮਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਚਾਰ ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਬਾਦਲਪੁਰ ਕੋਤਵਾਲੀ ਇਲਾਕੇ 'ਚ ਜੀ.ਟੀ ਰੋਡ 'ਤੇ ਸਥਿਤ ਹੀਰੋ ਮੋਟਰਜ਼ ਕੰਪਨੀ ਦੇ ਸਾਹਮਣੇ ਰੋਡਵੇਜ਼ ਡਿਪੂ ਦੀ ਬੱਸ ਨੇ ਸੜਕ ਪਾਰ ਕਰ ਰਹੇ ਮੁਲਾਜ਼ਮਾਂ ਨੂੰ ਟੱਕਰ....
ਪੰਜਾਂ ਪਾਣੀਆਂ ਦੀ ਧਰਤੀ ਦਾ ਪਾਣੀ ਇਸ ਵੇਲੇ ਮੁੱਕ ਰਿਹਾ ਤੇ ਸੁੱਕ ਰਿਹਾ ਹੈ : ਸੰਤ ਸੀਚੇਵਾਲ 
ਜਲ ਸ਼ਕਤੀ ਮੰਤਰਾਲੇ ਦੀ ਸਲਾਹਕਾਰ ਕਮੇਟੀ ਵਿੱਚ ਸੰਤ ਸੀਚੇਵਾਲ ਨੇ ਉਠਾਏ ਪਾਣੀਆਂ ਦੇ ਮੁੱਦੇ ਨਵੀਂ ਦਿੱਲੀ, 09 ਫਰਵਰੀ : ਪਾਰਲੀਮੈਂਟ ਵੱਲੋਂ ਜਲ ਸ਼ਕਤੀ ਮੰਤਰਾਲੇ ਦੀ ਬਣਾਈ ਸਲਾਹਕਾਰ ਕਮੇਟੀ ਦੀ ਦੇ ਮੈਂਬਰ ਬਣੇ ਪੰਜਾਬ ਤੋਂ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੀ ਪਹਿਲੀ ਮੀਟਿੰਗ ਦੌਰਾਨ ਪੰਜਾਬ ਦੇ ਪਾਣੀਆਂ ਦੇ ਮੁੱਦੇ ਉਠਾਏ। ਸੰਤ ਸੀਚੇਵਾਲ ਨੇ ਦੱਸਿਆ ਕਿ ਸਲਾਹਕਾਰ ਕਮੇਟੀ ਵਿੱਚ ਉਨ੍ਹਾਂ ਨੇ ਵਰਤੇ ਗਏ ਪਾਣੀ ਨੂੰ ਮੁੜ ਵਰਤਣ, ਮੀਂਹ ਦੇ ਪਾਣੀ ਨੂੰ ਸੰਭਾਲਣ ਅਤੇ....
ਝੌਂਪੜੀਆਂ ਨੂੰ ਲੱਗੀ ਅੱਗ ਦੀ ਲਪੇਟ ‘ਚ ਆਉਣ ਕਾਰਨ ਇੱਕ ਬੱਚੀ ਸਮੇਤ ਚਾਰ ਬਚਿਆਂ ਦੀ ਮੌਤ
ਊਨਾ, 9 ਫ਼ਰਵਰੀ : ਹਿਮਾਚਲ ਪ੍ਰਦੇਸ਼ ‘ਚ ਊਨਾ ਜ਼ਿਲ੍ਹੇ ਦੀ ਅੰਬ ਸਬ-ਡਿਵੀਜ਼ਨ ਵਿੱਚ ਬੁੱਧਵਾਰ ਰਾਤ ਨੂੰ ਅੱਗ ਲੱਗਣ ਦੀ ਘਟਨਾ ਵਿੱਚ ਇੱਕ ਬੱਚੀ ਸਮੇਤ ਚਾਰ ਬੱਚੇ ਜ਼ਿੰਦਾ ਜਲ ਗਏ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਥਾਣੇ ਦੇ ਅਧਿਕਾਰੀ ਆਸ਼ੀਸ਼ ਪਠਾਨੀਆ ਨੇ ਦੱਸਿਆ ਕਿ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਰਹਿਣ ਵਾਲੇ ਭਦੇਸ਼ਵਰ ਦਾਸ ਅਤੇ ਰਮੇਸ਼ ਦਾਸ ਦੀਆਂ ਝੁੱਗੀਆਂ 'ਚ....
ਆਂਧਰਾ ਪ੍ਰਦੇਸ਼ ‘ਚ ਤੇਲ ਟੈਂਕਰ ਦੀ ਸਫਾਈ ਕਰਨ ਲਈ ਟੈਂਕਰ 'ਚ ਵੜੇ ਸੱਤ ਵਿਅਕਤੀਆਂ ਦੀ ਮੌਤ
ਅਮਰਾਵਤੀ, 9 ਫ਼ਰਵਰੀ : ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ 'ਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਕੰਪਨੀ ਵਿੱਚ ਕੰਮ ਕਰਦੇ ਸੱਤ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਇਹ ਸਾਰੇ ਲੋਕ ਫੈਕਟਰੀ 'ਚ ਲੱਗੇ ਤੇਲ ਟੈਂਕਰ ਨੂੰ ਸਾਫ ਕਰਨ ਲਈ ਅੰਦਰ ਵੜ ਗਏ ਸਨ। ਸਫਾਈ ਦੌਰਾਨ ਹੀ ਸੱਤਾਂ ਦੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਸੱਤ ਮੁਲਾਜ਼ਮਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।ਪੇਦਾਪੁਰਮ ਮੰਡਲ ਦੇ ਜੀ ਰਾਗਮਪੇਟ ਸਥਿਤ ਅੰਬਾਤੀ....
ਚੰਡੀਗੜ੍ਹ ਨੂੰ ਤੁਰੰਤ ਪੰਜਾਬ ਹਵਾਲੇ ਕੀਤਾ ਜਾਵੇ : ਹਰਸਿਮਰਤ ਕੌਰ ਬਾਦਲ
ਸੂਬੇ ਵੱਲੋਂ ਦੇਸ਼ ਦੀ ਅਨਾਜ ਲੋੜ ਨੂੰ ਪੂਰਾ ਕਰਨ ਵਾਸਤੇ ਯੋਗਦਾਨ ਨੂੰ ਵੇਖਦਿਆਂ ਇਸਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ : ਬਾਦਲ ਸਰਹੱਦੀ ਰਾਜਾਂ ਨੂੰ ਮਿਲਦੇ ਟੈਕਸ ਲਾਭ ਪੰਜਾਬ ਨੂੰ ਵੀ ਦਿੱਤੇ ਜਾਣ ਤਾਂ ਜੋ ਇਸ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਸਕੇ : ਬਾਦਲ ਪੰਜਾਬ ਇਕੱਲਾ ਰਾਜ, ਜਿਸ ਕੋਲ ਆਪਣੀ ਰਾਜਧਾਨੀ ਨਹੀਂ ਹੈ : ਹਰਸਿਮਰਤ ਕੌਰ ਬਾਦਲ ਨਵੀਂ ਦਿੱਲੀ, 9 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਅੱਜ ਮੰਗ ਕੀਤੀ ਕਿ ਚੰਡੀਗੜ੍ਹ ਨੂੰ ਤੁਰੰਤ ਪੰਜਾਬ ਹਵਾਲੇ....
ਕਈ ਸੰਸਦ ਮੈਂਬਰ-ਮੰਤਰੀ ਸਿਰਫ ਹਿੰਦੂ-ਮੁਸਲਿਮ ਹੀ ਕਰਦੇ ਹਨ : ਮਲਿਕਾਰਜੁਨ ਖੜਗੇ 
ਨਵੀਂ ਦਿੱਲੀ, 08 ਫਰਵਰੀ : ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਈ ਸੰਸਦ ਮੈਂਬਰ-ਮੰਤਰੀ ਸਿਰਫ ਹਿੰਦੂ-ਮੁਸਲਿਮ ਹੀ ਕਰਦੇ ਹਨ, ਕੀ ਇਸ ‘ਤੇ ਗੱਲ ਕਰਨ ਲਈ ਹੋਰ ਕੋਈ ਮੁੱਦਾ ਨਹੀਂ ਹੈ। ਦੂਜੇ ਪਾਸੇ ਜਦੋਂ ਕੁਝ ਅਨੁਸੂਚਿਤ ਜਾਤੀ ਦੇ ਲੋਕ ਮੰਦਰ ਜਾਂਦੇ ਹਨ ਤਾਂ ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ, ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਅਨੁਸੂਚਿਤ ਜਾਤੀਆਂ ਨੂੰ ਹਿੰਦੂ ਮੰਨਦੇ ਹਾਂ, ਫਿਰ ਅਸੀਂ ਉਨ੍ਹਾਂ....
ਗੌਤਮ ਮਲਹੋਤਰਾ ਦਾ ਈਡੀ ਨੂੰ ਸੱਤ ਦਿਨ ਦਾ ਮਿਲਿਆ ਰਿਮਾਂਡ
ਨਵੀਂ ਦਿੱਲੀ, 8 ਫਰਵਰੀ : ਰੌਜ਼ ਐਵੇਨਿਊ ਅਦਾਲਤ ਨੇ ਬੁੱਧਵਾਰ ਨੂੰ ਦਿੱਲੀ ਐਕਸਾਈਜ਼ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਪੁੱਤਰ ਕਾਰੋਬਾਰੀ ਗੌਤਮ ਮਲਹੋਤਰਾ ਨੂੰ ਈਡੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਦੀ ਧੀ ਕੇ ਕਵਿਤਾ ਦੇ ਆਡੀਟਰ ਨੂੰ ਸੀਬੀਆਈ ਰਿਮਾਂਡ 'ਤੇ ਭੇਜ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗੌਤਮ ਮਲਹੋਤਰਾ ਦਾ 14 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਉਸ ਦਾ ਸੱਤ ਦਿਨ ਦਾ ਰਿਮਾਂਡ ਦਿੱਤਾ ਹੈ। OASIS ਸਮੂਹ ਦੀ ਸ਼ਰਾਬ ਨਿਰਮਾਣ ਅਤੇ ਵੰਡ....
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਅਡਾਨੀ ਨੂੰ ਬਚਾਉਣ ਦਾ ਲਗਾਇਆ ਦੋਸ਼
ਨਵੀਂ ਦਿੱਲੀ, 08 ਫਰਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਦਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ‘ਤੇ ਅਡਾਨੀ ਨੂੰ ਬਚਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਕ ਵੀ ਜਵਾਬ ਨਹੀਂ ਦਿੱਤਾ। ਉਨ੍ਹਾਂ ਦੇ ਬੋਲਾਂ ਵਿਚ ਸੱਚਾਈ ਝਲਕਦੀ ਹੈ। ਜੇਕਰ (ਅਡਾਨੀ) ਦੋਸਤ ਨਹੀਂ ਹਨ ਤਾਂ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਉਹ ਜਾਂਚ ਕਰਵਾ ਦੇਣਗੇ। ਲੋਕ ਸਭਾ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਸਦਨ ਦੇ ਬਾਹਰ ਪ੍ਰਧਾਨ ਮੰਤਰੀ ‘ਤੇ....
ਰਾਜਸਥਾਨ ‘ਚ ਝੌਂਪੜੀ ਨੂੰ ਅੱਗ ਲੱਗਣ ਕਾਰਨ 3 ਮਾਸੂਮ ਬੱਚਿਆਂ ਦੀ ਹੋਈ ਦਰਦਨਾਕ ਮੌਤ
ਬਾੜਮੇਰ, 8 ਫਰਵਰੀ : ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿਚ ਵੱਡਾ ਹਾਦਸਾ ਵਾਪਰ ਗਿਆ ਜਿਥੇ ਇਕ ਖੇਤ ਵਿਚ ਬਣੀ ਝੌਂਪੜੀ ਵਿਚ ਖੇਡ ਰਹੇ ਤਿੰਨ ਬੱਚੇ ਅੱਗ ਲੱਗ ਜਾਣ ਨਾਲ ਜ਼ਿੰਦਾ ਸੜ ਗਏ। ਘਟਨਾ ਨਾਗਾਣਾ ਥਾਣਾ ਇਲਾਕੇ ਵਿਚ ਵਾਪਰੀ। ਤਿੰਨੋਂ ਮਾਸੂਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿਚ 2 ਸਕੇ ਭਰਾ-ਭੈਣ ਦੱਸੇ ਜਾ ਰਹੇ ਹਨ। ਇਕ ਹੋਰ ਬੱਚੀ ਉਨ੍ਹਾਂ ਦੇ ਹੀ ਪਰਿਵਾਰ ਦੀ ਸੀ। ਪੁਲਿਸ ਨੇ ਤਿੰਨੋਂ ਦੀਆਂ ਲਾਸ਼ਾਂ ਨੂੰ ਸਥਾਨਕ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਹੈ। ਹਾਦਸੇ ਦੇ ਬਾਅਦ ਮਾਤਮ ਛਾ ਗਿਆ ਹੈ।....
ਨਿਰਾਸ਼ਾ ਵਿੱਚ ਡੁੱਬੇ ਕੁਝ ਲੋਕ ਇਸ ਦੇਸ਼ ਦੀ ਤਰੱਕੀ ਨੂੰ ਸਵੀਕਾਰ ਨਹੀਂ ਕਰ ਪਾ ਰਹੇ : ਪੀ.ਐਮ. ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਤਲਾਂ ਤੋਂ ਬਣਾਈ ਜੈਕੇਟ ਪਹਿਨ ਕੇ ਸੰਸਦ ਪਹੁੰਚੇ। ਹਰ ਘਰ ਵਿੱਚ ਤਿਰੰਗੇ ਝੰਡੇ ਦਾ ਸਫਲ ਪ੍ਰੋਗਰਾਮ ਹੋਇਆ। ਅੱਤਵਾਦੀਆਂ ਦੇ ਧਮਕੀ ਭਰੇ ਪੋਸਟਰ ਲਗਾਉਣ ਦੇ ਬਾਵਜੂਦ ਵੀ ਮੈਂ ਜੰਮੂ-ਕਸ਼ਮੀਰ ਦੇ ਲਾਲ ਚੌਂਕ ‘ਚ ਲਹਿਰਾਇਆ ਝੰਡਾ : ਪੀ.ਐਮ. ਮੋਦੀ ਨਵੀਂ ਦਿੱਲੀ, 08 ਫਰਵਰੀ : ਬਜਟ ਸੈਸ਼ਨ ਦੌਰਾਨ ਰਾਸ਼ਟਰਪਤੀ ਦੇ ਭਾਸ਼ਣ ‘ਤੇ ਸੰਸਦ ‘ਚ ਜ਼ੋਰਦਾਰ ਬਹਿਸ ਹੋ ਰਹੀ ਹੈ। ਅਡਾਨੀ ਕੰਪਨੀ ਦੇ ਸ਼ੇਅਰਾਂ ਦੇ ਮੁੱਦੇ ‘ਤੇ ਭਾਜਪਾ ਅਤੇ ਕਾਂਗਰਸ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ। ਮੰਗਲਵਾਰ....
ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ, ਗਰੀਬਾਂ ਤੇ ਸਿੱਖ ਕੌਮ ਨੂੰ ਫੇਲ੍ਹ ਕਰ ਰਹੀ ਹੈ: ਹਰਸਿਮਰਤ ਬਾਦਲ
ਰਾਸ਼ਟਰਪਤੀ ਦੇ ਭਾਸ਼ਣ ’ਤੇ ਬਹਿਸ ’ਚ ਭਾਗ ਲੈਂਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ ਤੇ ਗਰੀਬ ਲੋਕ ਅੱਛੇ ਦਿਨਾਂ ਦੀ ਉਡੀਕ ਕਰ ਰਹੇ ਹਨ ਨਵੀਂ ਦਿੱਲੀ, 8 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨਾਂ ਤੇ ਗਰੀਬਾਂ ਨੂੰ ਫੇਲ੍ਹ ਬਣਾ ਚੁੱਕੀ ਹੈ ਜਦੋਂ ਕਿ ਇਹ ਸਿੱਖ ਕੌਮ ਦੇ ਖਿਲਾਫ ਵਿਤਕਰਾ ਕਰ ਰਹੀ ਹੈ। ਸੰਸਦ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਬਹਿਸ ਵਿਚ....
ਸ਼ਰਧਾ ਕਤਲ ਕਾਂਡ 'ਚ ਵੱਡਾ ਖੁਲਾਸਾ, ਪੁਲਿਸ ਨੇ ਦੋਸ਼ੀ ਆਫਤਾਬ 'ਤੇ ਸ਼ਰਧਾ ਦੀਆਂ ਹੱਡੀਆਂ ਨੂੰ ਗ੍ਰਾਈਂਡਰ 'ਚ ਪੀਸਣ ਅਤੇ ਫਿਰ ਹੱਡੀਆਂ ਦਾ ਪਾਊਡਰ ਕੱਢਣ ਦਾ ਲਗਾਇਆ ਦੋਸ਼
ਜੇਐੱਨਐੱਨ, ਨਵੀਂ ਦਿੱਲੀ : ਸ਼ਰਧਾ ਕਤਲ ਕਾਂਡ 'ਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਦੋਸ਼ੀ ਆਫਤਾਬ 'ਤੇ ਸ਼ਰਧਾ ਦੀਆਂ ਹੱਡੀਆਂ ਨੂੰ ਗ੍ਰਾਈਂਡਰ 'ਚ ਪੀਸਣ ਅਤੇ ਫਿਰ ਹੱਡੀਆਂ ਦਾ ਪਾਊਡਰ ਕੱਢਣ ਦਾ ਦੋਸ਼ ਲਗਾਇਆ ਹੈ। ਸਾਕੇਤ ਅਦਾਲਤ ਨੇ ਮੰਗਲਵਾਰ ਨੂੰ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦੇ ਖਿਲਾਫ ਦਿੱਲੀ ਪੁਲਿਸ ਦੁਆਰਾ ਦਾਇਰ ਚਾਰਜਸ਼ੀਟ 'ਤੇ ਨੋਟਿਸ ਲਿਆ। ਅਦਾਲਤ ਨੇ ਆਫਤਾਬ ਦੇ ਵਕੀਲ ਨੂੰ ਚਾਰਜਸ਼ੀਟ ਦੀ ਕਾਪੀ ਵੀ ਮੁਹੱਈਆ ਕਰਵਾਈ ਹੈ। ਆਫਤਾਬ 'ਤੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦਾ ਗਲਾ ਘੁੱਟਣ....
ਤੁਰਕੀ ਦੀ ਮੱਦਦ ਲਈ ਭਾਰਤ ਨੇ ਵਿਸ਼ੇਸ਼ ਜਹਾਜ਼ C-17 ਗਲੋਬਮਾਸਟਰ ਰਾਂਹੀ NDRF ਦੇ 51 ਜਵਾਨ ਭੇਜੇ
ਨਵੀਂ ਦਿੱਲੀ, 07 ਫਰਵਰੀ : ਤੁਰਕੀ ਵਿੱਚ ਭੂਚਾਲ ਕਾਰਨ ਹੋਏ ਭਾਰੀ ਨੁਕਸਾਨ ਤੋਂ ਬਾਅਦ, ਭਾਰਤ ਸਰਕਾਰ ਨੇ ਮਦਦ ਦਾ ਹੱਥ ਵਧਾਇਆ ਹੈ। ਇਸ ਕੜੀ ਵਿੱਚ NDRF ਦੇ 51 ਜਵਾਨ ਵਿਸ਼ੇਸ਼ ਜਹਾਜ਼ C-17 ਗਲੋਬਮਾਸਟਰ ਰਾਹੀਂ ਤੁਰਕੀ ਪਹੁੰਚੇ ਹਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਵਿਦੇਸ਼ ਮੰਤਰੀ ਨੇ ਟਵੀਟ ਕੀਤਾ ਕਿ 50 ਤੋਂ ਵੱਧ ਸੈਨਿਕਾਂ ਨਾਲ ਪਹਿਲੀ ਭਾਰਤੀ ਸੀ17 ਉਡਾਣ ਤੁਰਕੀ ਦੇ ਅਡਾਨਾ ਹਵਾਈ ਅੱਡੇ ‘ਤੇ ਪਹੁੰਚ ਗਈ ਹੈ। ਇਸ ਵਿੱਚ ਬਚਾਅ ਕਰਮਚਾਰੀ, ਸਿਖਲਾਈ ਪ੍ਰਾਪਤ....
'ਅਗਨੀਵੀਰ ਯੋਜਨਾ ਨਾਲ ਸਹਿਮਤ ਨਹੀਂ ਦੇਸ਼ ਦੇ ਨੌਜਵਾਨ, ਡੋਭਾਲ ਨੇ ਥੋਪਿਆ ਆਈਡੀਆ' : ਰਾਹੁਲ ਗਾਂਧੀ
ਨਵੀਂ ਦਿੱਲੀ, 07 ਫਰਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ 'ਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਭਾਰਤ ਜੋੜੋ ਯਾਤਰਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਸ ਦੌਰਾਨ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਅੱਜਕੱਲ੍ਹ ਸਿਆਸਤਦਾਨਾਂ ਦੀ ਤਰਫੋਂ ਤੁਰਨ ਦਾ ਰਿਵਾਜ ਘਟ ਗਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਯਾਤਰਾ ਦੌਰਾਨ ਲੋਕ ਸਾਨੂੰ ਮਿਲੇ। ਲੋਕਾਂ ਨੇ ਸਾਨੂੰ ਸਵਾਲ ਪੁੱਛੇ। ਲੋਕ ਸਾਨੂੰ ਬੇਰੁਜ਼ਗਾਰੀ ਬਾਰੇ ਸਵਾਲ ਪੁੱਛਦੇ ਸਨ। ਕੁਝ ਦੇਰ ਬਾਅਦ ਇੱਕ....
ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੋ ਦਿਨਾਂ ਗੁਜਰਾਤ ਦੌਰੇ 'ਤੇ, ਐਲੋਰਾ ਗੁਫ਼ਾਵਾਂ ਦਾ ਕਰੇਗੀ ਦੌਰਾ
ਔਰੰਗਾਬਾਦ, 07 ਫਰਵਰੀ : ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਪਹੁੰਚੀ, ਜਿੱਥੇ ਉਹ ਬੁੱਧਵਾਰ ਨੂੰ ਵਿਸ਼ਵ ਪ੍ਰਸਿੱਧ ਐਲੋਰਾ ਗੁਫ਼ਾਵਾਂ ਦਾ ਦੌਰਾ ਕਰੇਗੀ। ਇੱਕ ਅਧਿਕਾਰੀ ਨੇ ਕਿਹਾ ਕਿ ਕਲਿੰਟਨ ਦੋ ਦਿਨਾਂ ਲਈ ਗੁਜਰਾਤ ਦੌਰੇ 'ਤੇ ਸੀ। ਉਹ ਮੰਗਲਵਾਰ ਦੁਪਹਿਰ ਇੱਥੇ ਪਹੁੰਚੀ ਅਤੇ ਖੁਲਤਾਬਾਦ ਸ਼ਹਿਰ ਲਈ ਰਵਾਨਾ ਹੋਈ ਜਿੱਥੇ ਉਹ ਰਾਤ ਰੁਕੇਗੀ। ਅਧਿਕਾਰੀ ਨੇ ਕਿਹਾ ਕਿ ਬੁੱਧਵਾਰ ਨੂੰ ਉਹ ਦੇਸ਼ ਦੇ 12ਵੇਂ ਜੋਤਿਰਲਿੰਗ ਘ੍ਰਿਸ਼ਨੇਸ਼ਵਰ....