ਮਾਲਵਾ

ਖੇਡਾਂ ਵਤਨ ਪੰਜਾਬ ਦੀਆਂ ਅਧੀਨ ਜ਼ਿਲਾ ਪੱਧਰੀ ਖੇਡਾਂ ਹੋਈਆਂ ਸਮਾਪਤ
ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਮੁੱਖ ਮਹਿਮਾਨ ਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵਿਸ਼ੇਸ਼ ਮਹਿਮਾਨ ਵਜੋਂ ਕੀਤੀ ਸ਼ਿਰਕਤ ਡਾ.ਬਲਜੀਤ ਕੌਰ ਨੇ 5 ਲੱਖ ਰੁਪਏ ਦੇਣ ਦਾ ਕੀਤਾ ਐਲਾਨ ਫ਼ਰੀਦਕੋਟ 14 ਦਸੰਬਰ 2024 : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜਨ-3 ਅਧੀਨ ਜਿਲ੍ਹਾ ਪੱਧਰੀ ਖੇਡਾਂ -2024 ਬਾਸਕਿਟਬਾਲ ਅਤੇ ਤਾਇਕਵਾਂਡੋ ਦਾ ਅੱਜ ਸਮਾਪਤੀ ਸਮਾਰੋਹ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਕੀਤਾ ਗਿਆ। ਕੈਬਨਿਟ....
ਫਰੀਦਕੋਟ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ 
ਫ਼ਰੀਦਕੋਟ 14 ਦਸੰਬਰ 2024 : ਅੱਜ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਭਾਰਤ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਸਟਿਸ ਸ਼੍ਰੀ ਗੁਰਮੀਤ ਸਿੰਘ ਸੰਧਾਵਾਲੀਆ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਹਿਤ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਿਸ ਨਵਜੋਤ ਕੌਰ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ ਗੁਰਪ੍ਰੀਤ ਕੌਰ....
1971 ਦੇ ਜੰਗ ਦੇ ਹੀਰੋ ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਨੂੰ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ
ਲੁਧਿਆਣਾ, 14 ਦਸੰਬਰ 2024 : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਨੀਵਾਰ ਨੂੰ ਪਰਮ ਵੀਰ ਚੱਕਰ ਪ੍ਰਾਪਤ ਸ਼ਹੀਦ ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀਆਂ ਭੇਟ ਕਰਨ ਲਈ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਦਾਖਾ ਦੇ ਪਿੰਡ ਈਸੇਵਾਲ ਦੇ ਵਸਨੀਕ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਨੇ 1971 ਦੀ ਭਾਰਤ-ਪਾਕਿ ਜੰਗ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਅਤੇ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਹੀਦ....
ਡੀ.ਸੀ ਨੇ ਸਬ-ਰਜਿਸਟਰਾਰ ਲੁਧਿਆਣਾ (ਪੂਰਬੀ) ਦਫਤਰ ਦਾ ਅਚਨਚੇਤ ਨਿਰੀਖਣ ਕੀਤਾ
ਜ਼ਮੀਨ ਦੀ ਰਜਿਸਟਰੀ ਕਰਵਾਉਣ ਆਏ ਵਿਅਕਤੀਆਂ ਨਾਲ ਗੱਲਬਾਤ ਕਰਕੇ ਦਫਤਰੀ ਕੰਮਕਾਜ ਬਾਰੇ ਫੀਡਬੈਕ ਇਕੱਠਾ ਕੀਤਾ ਮਾਲ ਅਧਿਕਾਰੀਆਂ ਨੂੰ ਨਿਰਵਿਘਨ ਜ਼ਮੀਨ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਲੁਧਿਆਣਾ, 13 ਦਸੰਬਰ 2024 : ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਸ਼ੁੱਕਰਵਾਰ ਨੂੰ ਟਰਾਂਸਪੋਰਟ ਨਗਰ ਇਲਾਕੇ ਵਿੱਚ ਸਬ-ਰਜਿਸਟਰਾਰ ਦਫ਼ਤਰ (ਲੁਧਿਆਣਾ ਪੂਰਬੀ) ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਆਈ.ਏ.ਐਸ (ਅੰਡਰ ਟਰੇਨਿੰਗ) ਮੈਡਮ ਕ੍ਰਿਤਿਕਾ ਗੋਇਲ ਵੀ ਮੌਜੂਦ ਸਨ। ਡਿਪਟੀ....
ਡੀ.ਸੀ ਨੇ ਅਰਬਨ ਕਮਿਊਨਿਟੀ ਹੈਲਥ ਸੈਂਟਰ (ਯੂ.ਸੀ.ਐਚ.ਸੀ) ਜਵੱਦੀ ਦਾ ਅਚਨਚੇਤ ਨਿਰੀਖਣ ਕੀਤਾ
ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਡਾਕਟਰਾਂ ਨੂੰ ਅਪੀਲ ਕਿ ਉਹ ਸਾਰਿਆਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲੁਧਿਆਣਾ, 13 ਦਸੰਬਰ 2024 : ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਸ਼ੁੱਕਰਵਾਰ ਨੂੰ ਅਰਬਨ ਕਮਿਊਨਿਟੀ ਹੈਲਥ ਸੈਂਟਰ (ਯੂ.ਸੀ.ਐਚ.ਸੀ) ਜਵੱਦੀ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਡਾਕਟਰੀ ਸੇਵਾਵਾਂ, ਜ਼ਰੂਰੀ ਅਤੇ ਗੈਰ-ਜ਼ਰੂਰੀ ਦਵਾਈਆਂ ਦੀ ਉਪਲਬਧਤਾ ਤੋਂ ਇਲਾਵਾ ਹੋਰਨਾਂ ਦੀ ਜਾਂਚ ਕੀਤੀ। ਇਸ ਦੌਰੇ ਵਿੱਚ ਓ.ਪੀ.ਡੀ ਸੇਵਾਵਾਂ ਦੀ ਸਮੀਖਿਆ, ਦਵਾਈਆਂ ਦੀ ਦੁਕਾਨ, ਸਫਾਈ ਅਤੇ ਸੁਧਾਰ....
ਨਹਿਰੀ ਜਲ ਸਪਲਾਈ ਪ੍ਰੋਜੈਕਟ: ਪ੍ਰਗਤੀ ਦਾ ਜਾਇਜ਼ਾ ਲੈਣ ਲਈ ਪੀ.ਐਮ.ਸੀ ਦੀ ਪਹਿਲੀ ਮੀਟਿੰਗ ਹੋਈ; ਕੰਮਾਂ ਨੂੰ ਤੇਜ਼ ਕਰਨ ਲਈ ਨਿਰਦੇਸ਼ ਕੀਤੇ ਜਾਰੀ
ਲੁਧਿਆਣਾ, 13 ਦਸੰਬਰ 2024 : ਵਰਲਡ ਬੈਂਕ ਦੁਆਰਾ ਫੰਡ ਪ੍ਰਾਪਤ ਨਹਿਰੀ ਜਲ ਸਪਲਾਈ ਪ੍ਰੋਜੈਕਟ ਅਧੀਨ ਪ੍ਰੋਜੈਕਟ ਮੋਨਿਟਰਿੰਗ ਕਮੇਟੀ (ਪੀ.ਐਮ.ਸੀ) ਦੀ ਪਹਿਲੀ ਮੀਟਿੰਗ ਸ਼ੁੱਕਰਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਹੋਈ। ਮੀਟਿੰਗ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੀ ਪ੍ਰਧਾਨਗੀ ਹੇਠ ਹੋਈ। ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ, ਮੁੱਖ ਇੰਜੀਨੀਅਰ ਰਵਿੰਦਰ ਗਰਗ, ਨਿਗਰਾਨ ਇੰਜੀਨੀਅਰ (ਪ੍ਰੋਜੈਕਟ) ਪਾਰੁਲ ਗੋਇਲ ਸਮੇਤ....
ਪੰਜਾਬ ਫੂਡ ਕਮਿਸ਼ਨ ਦੀ ਮੈਂਬਰ ਪ੍ਰੀਤੀ ਚਾਵਲਾ ਵੱਲੋਂ ਸਕੂਲਾਂ ਤੇ ਆਂਗਨਵਾੜੀਆਂ ਦੀ ਚੈਕਿੰਗ
ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਮਿਡ-ਡੇਅ ਮੀਲ ਦਾ ਜਾਂਚਿਆ ਮਿਆਰ ਰਾਸ਼ਨ ਡੀਪੂਆਂ ਦਾ ਵੀ ਲਿਆ ਜਾਇਜ਼ਾ ਫ਼ਤਹਿਗੜ੍ਹ ਸਾਹਿਬ, 13 ਦਸੰਬਰ 2024 : ਪੰਜਾਬ ਫੂਡ ਕਮਿਸ਼ਨ ਦੀ ਮੈਂਬਰ ਸ਼੍ਰੀਮਤੀ ਪ੍ਰੀਤੀ ਚਾਵਲਾ ਨੇ ਸਰਕਾਰੀ ਹਾਈ ਸਕੂਲ, ਸਰਕਾਰੀ ਐਲੀਮੈਂਟਰੀ ਸਕੂਲ, ਰਾਸ਼ਨ ਡੀਪੂ, ਆਂਗਨਵਾੜੀ ਸੈਂਟਰ ਖਨਿਆਣ, ਬਲਾਕ ਅਮਲੋਹ, ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਐਲੀਮੈਂਟਰੀ ਸਕੂਲ, ਆਂਗਨਵਾੜੀ ਸੈਂਟਰ, ਮਾਜਰੀ ਕਿਸ਼ਨੇ ਵਾਲੀ ਬਲਾਕ ਮੰਡੀ ਗੋਬਿੰਦਗੜ੍ਹ, ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ, ਸਲਾਣੀ ਵਿਖੇ....
ਰਾਮ ਚੰਦਰ ਦੇ ਬਿਆਨ ਤੋਂ ਭੜਕੇ ਪੰਧੇਰ, ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਨਾ ਕਰੋ ਕੋਸ਼ਿਸ਼
ਸ਼ੰਭੂ ਬਾਰਡਰ, 13 ਦਸੰਬਰ 2024 : ਸ਼ੰਭੂ ਬਾਰਡਰ ‘ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਦੌਰਾਨ ਹੁਣ ਸਰਵਨ ਸਿੰਘ ਪੰਧੇਰ ਦੇ ਵੱਲੋਂ ਭਾਜਪਾ ਦੇ ਐਮਪੀ ਤੇ ਤਿੱਖਾ ਹਮਲਾ ਕੀਤਾ ਗਿਆ ਹੈ। ਬੀਤੇ ਦਿਨ ਭਾਜਪਾ ਐਮਪੀ ਰਾਮ ਚੰਦਰ ਜਾਂਗੜਾ ਨੇ ਕਿਸਾਨੀ ਅੰਦੋਲਨ ਦੌਰਾਨ ਹਰਿਆਣਾ ਵਿੱਚ ਨਸ਼ਾ ਫੈਲਾਉਣ ਦਾ ਆਰੋਪ ਕਿਸਾਨਾਂ ਸਿਰ ਮੜਿਆ ਸੀ। ਇਸ ਤੋਂ ਇਲਾਵਾਂ ਉਨ੍ਹਾਂ ਕਿਹਾ ਕਿ 2021 ਵਿੱਚ ਕਿਸਾਨੀ ਅੰਦੋਲਨ ਦੌਰਾਨ ਸਰਹੱਦੀ ਪਿੰਡਾਂ ਦੀਆਂ 700 ਕੁੜੀਆਂ ਗਾਇਬ ਹੋਈਆਂ ਸਨ। ਹੁਣ ਸਰਵਣ ਸਿੰਘ ਪੰਧੇਰ ਦੇ ਵੱਲੋਂ ਭਾਜਪਾ....
ਨਸ਼ੇ ਵੇਚਣ ਵਾਲਿਆਂ ਵਿਰੁੱਧ ਸਰਕਾਰ ਵਲੋਂ ਕੀਤੀ ਜਾਵੇਗੀ ਸਖਤ ਕਾਰਵਾਈ : ਡਾ.ਬਲਜੀਤ ਕੌਰ
ਕੈਬਨਿਟ ਮੰਤਰੀ ਨੇ ਚੁਣੇ ਹੋਏ ਸਰਪੰਚਾਂ,ਪੰਚਾਂ ਅਤੇ ਮੋਹਤਵਰਾਂ ਨੂੰ ਪਿੰਡਾਂ ਵਿੱਚ ਨਸ਼ੇ ਦੀ ਰੋਕਥਾਮ ਸਬੰਧੀ ਸਖਤ ਕਦਮ ਪੁੱਟਣ ਦੀ ਕੀਤੀ ਅਪੀਲ ਵਿਧਾਨ ਸਭਾ ਹਲਕਾ ਮਲੋਟ ਦੇ ਮੋਹਤਵਰਾਂ ਨੇ ਨਸ਼ਿਆਂ ਖਿਲਾਫ ਪਾਏ ਮਤੇ ਸ੍ਰੀ ਮੁਕਤਸਰ ਸਾਹਿਬ, 13 ਦਸੰਬਰ 2024 : ਨਸ਼ੇ ਵੇਚਣ ਵਾਲਿਆਂ ਅਤੇ ਨਸ਼ੇ ਵੇਚਣ ਵਾਲਿਆਂ ਦਾ ਸਾਥ ਦੇਣ ਵਾਲਿਆ ਵਿਰੁੱਧ ਪੰਜਾਬ ਸਰਕਾਰ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ, ਇਹ ਪ੍ਰਗਟਾਵਾ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਅੱਜ ਮਲੋਟ ਵਿਖੇ ਚੁਣੇ ਹੋਏ ਸਰਪੰਚਾਂ-ਪੰਚਾਂ ਅਤੇ ਮੋਹਤਵਰਾਂ ਨੂੰ....
ਐਸਏਐਸ ਨਗਰ ਲਈ ਤਾਇਨਾਤ ਸਥਾਨਕ ਸਰਕਾਰਾਂ ਬਾਰੇ ਚੋਣ ਅਬਜ਼ਰਵਰ ਵੱਲੋਂ ਡੀਸੀ, ਐੱਸਐੱਸਪੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ
ਚੋਣ ਨਿਗਰਾਨ ਅਮ੍ਰਿਤ ਸਿੰਘ ਨੇ ਜ਼ਿਲ੍ਹੇ ਵਿੱਚ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਸਥਾਨਕ ਸਰਕਾਰ ਚੋਣਾਂ ਨੂੰ ਯਕੀਨੀ ਬਣਾਉਣ ਲਈ ਆਖਿਆ ਸ਼ਿਕਾਇਤ ਦਰਜ ਕਰਵਾਉਣ ਲਈ ਸੰਪਰਕ ਨੰਬਰ ਅਤੇ ਈਮੇਲ ਜਾਰੀ ਕੀਤੇ ਐਸ.ਏ.ਐਸ ਨਗਰ ਵਿੱਚ ਘੜੂੰਆਂ ਵਿਖੇ ਆਮ ਚੋਣਾਂ ਤੋਂ ਇਲਾਵਾ ਬਨੂੜ, ਖਰੜ ਅਤੇ ਨਵਾਂ ਗਾਓਂ ਵਿਖੇ ਇੱਕ ਇੱਕ ਵਾਰਡ ਦੀ ਜ਼ਿਮਨੀ ਚੋਣ 21 ਨੂੰ ਐਸਏਐਸਨਗਰ, 13 ਦਸੰਬਰ, 2024 : ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਸਥਾਨਕ ਸਰਕਾਰ ਚੋਣਾਂ ਲਈ ਲਾਏ ਗਏ ਚੋਣ ਅਬਜ਼ਰਵਰ ਸ੍ਰੀਮਤੀ....
ਹਾੜ੍ਹੀ ਦੀਆਂ ਫਸਲਾਂ ਅਤੇ ਆਧੁਨਿਕ ਖੇੜੀ ਤਕਨੀਕਾਂ ਸਬੰਧੀ "ਕਿਸਾਨ ਗੋਸ਼ਟੀ"
ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਨੇ ਕੀਤਾ ਕੈਂਪ ਦਾ ਉਦਘਾਟਨ ਮੋਗਾ, 13 ਦਸੰਬਰ 2024 : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮੋਗਾ ਵੱਲੋਂ ਗਰੀਨ ਟੀ.ਵੀ., ਇਫਕੋ-ਐਮ.ਸੀ. ਅਤੇ ਮਹਿੰਦਰਾ ਫਾਇਨੈਂਸ ਦੇ ਸਹਿਯੋਗ ਨਾਲ ਹਾੜ੍ਹੀ ਦੀਆਂ ਫਸਲਾਂ ਦੀ ਸਫ਼ਲ ਕਾਸ਼ਤ, ਆਧੁਨਿਕ ਖੇਤੀ ਤਕਨੀਕਾਂ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਸਬੰਧੀ ਜ਼ਿਲ੍ਹਾ ਮੋਗਾ ਦੇ ਕਿਸਾਨਾ ਦੀ "ਕਿਸਾਨ ਗੋਸ਼ਟੀ" ਵਿੰਡਸਰ ਗਾਰਡਨ, ਦੁੱਨੇਕੇ ਵਿਖੇ ਕਰਵਾਈ ਗਈ । ਇਸ ਗੋਸ਼ਟੀ ਦਾ ਮੁੱਖ ਮੰਤਵ ਹਾੜ੍ਹੀ ਸੀਜ਼ਨ ਦੌਰਾਨ ਬੀਜੀਆਂ ਗਈਆਂ....
ਮਹਾਰਾਜਾ ਰਣਜੀਤ ਸਿੰਘ ਏਐਫਪੀਆਈ ਇੰਸਟੀਚਿਊਟ ਮੋਹਾਲੀ ਨੌਜਵਾਨ ਲੜਕਿਆਂ ਨੂੰ ਰੱਖਿਆ ਸੇਵਾਵਾਂ ਵਿੱਚ ਸ਼ਾਮਿਲ ਹੋਣ ਲਈ ਦੇ ਰਹੀ ਬਿਹਤਰ ਮੌਕੇ
15ਵੇਂ ਕੋਰਸ ਲਈ 22 ਦਸੰਬਰ ਤੱਕ ਕੀਤਾ ਜਾ ਸਕਦੈ ਅਪਲਾਈ, ਵੱਧ ਤੋਂ ਵੱਧ ਨੌਜਵਾਨ ਲੈਣ ਮੌਕੇ ਦਾ ਲਾਹਾ-ਡਿਪਟੀ ਕਮਿਸ਼ਨਰ ਮੋਗਾ, 13 ਦਸੰਬਰ 2024 : ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਨੌਜਵਾਨ ਲੜਕਿਆਂ ਨੂੰ ਰਾਸ਼ਟਰੀ ਰੱਖਿਆ ਸੇਵਾਵਾਂ ਵਿੱਚ ਸ਼ਾਮਿਲ ਕਰਵਾਉਣ ਲਈ ਬਿਹਤਰ ਮੌਕੇ ਪ੍ਰਦਾਨ ਕਰਵਾਉਣ ਦੇ ਮਨੋਰਥ ਨਾਲ ਸ਼ੁਰੂ ਕੀਤਾ ਗਿਆ ਹੈ।ਇਸ ਇੰਸਟੀਚਿਊਟ ਦੀ ਦਾਖਲਾ ਪ੍ਰੀਖਿਆ ਪਾਸ ਕਰਕੇ ਵਿਦਿਆਰਥੀ 11ਵੀਂ ਅਤੇ ਬਾਰਵ੍ਹੀਂ ਜਮਾਤ ਵਧੀਆ ਸਕੂਲ ਅਤੇ ਵਧੀਆ....
ਪ੍ਰੋਜੈਕਟ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਵਿਖੇ ਸੰਭਾਲ ਸੈਮੀਨਾਰ ਅਤੇ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ
ਸਮਾਇਲ ਵੋਮੈਨ ਫਾਉਂਡੇਸ਼ਨ ਵੱਲੋਂ 350 ਦੇ ਕਰੀਬ ਵਿਦਿਆਰਥੀਆ ਨੂੰ ਦੰਦ ਸਾਫ ਕਰਨ ਲਈ ਬਰੁਸ਼,ਪੇਸਟ ਦੀ ਵੰਡ ਮੋਗਾ, 13 ਦਸੰਬਰ 2024 : ਪੰਜਾਬ ਸਿੱਖਿਆ ਵਿਭਾਗ ਅਤੇ ਸਟੇਟ ਕੌਂਸਲ ਫਾਰ ਐਜ਼ੂਕੇਸ਼ਨਲ ਰਿਸਰਚ ਅਤੇ ਟਰੇਨਿੰਗ ਪੰਜਾਬ ਦੀਆਂ ਹਦਾਇਤਾਂ ਅਤੇ ਪ੍ਰੋਜੈਕਟ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਦਿਆਰਥੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਅੱਜ ਸ਼ਹੀਦ ਸਿਪਾਹੀ ਲਖਵੀਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਜ਼ਿਲ੍ਹਾ ਮੋਗਾ ਵਿਖੇ ਸਮਾਇਲ ਵੋਮੈਨ ਫਾਊਂਡੇਸ਼ਨ ਮੋਗਾ ਦੇ ਸਹਿਯੋਗ ਨਾਲ....
ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਵੱਲੋਂ ਫੂਡ ਸੇਫ਼ਟੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ
ਫੂਡ ਸੇਫ਼ਟੀ ਪ੍ਰਤੀ ਜਾਗਰੂਕਤਾ ਨੂੰ ਹੋਰ ਤੇਜ਼ ਕਰਨ ਦੇ ਸਖਤ ਆਦੇਸ਼ ਜਾਰੀ ਹੋਟਲ, ਰੈਸਟੋਰੈਂਟ, ਮਠਿਆਈ ਦੇ ਦੁਕਾਨਦਾਰ ਆਦਿ ਆਪਣਾ ਫੂਡ ਸੇਫ਼ਟੀ ਲਾਇਸੰਸ ਜਰੂਰ ਬਣਵਾ ਲੈਣ ਮੋਗਾ, 13 ਦਸੰਬਰ 2024 : ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ ਫੂਡ ਸੇਫ਼ਟੀ ਐਕਟ-2006 ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਸਿਹਤ ਵਿਭਾਗ ਅਤੇ ਫੂਡ ਸਪਲਾਈ ਵਿਭਾਗ ਰਲ ਕੇ ਇਸ ਸਬੰਧੀ ਚੈਕਿੰਗਾਂ ਕਰਨ ਨੂੰ ਯਕੀਨੀ ਬਣਾਉਣ। ਐਕਟ ਦੀ ਉਲੰਘਣਾ ਕਰਨ ਵਾਲੇ ਮਠਿਆਈ ਵਿਕਰੇਤਾਵਾਂ, ਦੁਕਾਨਾਂਦਾਰਾਂ ਅਤੇ ਰੇਹੜੀ....
ਅਬੋਹਰ ਦੇ ਵਾਰਡ ਨੰਬਰ 22 ਦੀ ਉਪਚੋਣ ਲਈ ਵੋਟਿੰਗ ਮਸ਼ੀਨਾਂ ਦੀ ਰੈਂਡੇਮਾਇਜੇਸ਼ਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਰਾਜਨੀਤਿਕ ਨੁਮਾਇੰਦਿਆਂ ਦੀ ਨਿਗਰਾਨੀ ਹੇਠ ਕੀਤੀ ਗਈ
ਫਾਜ਼ਿਲਕਾ 13 ਦਸੰਬਰ 2024 : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਣੇ ਚੋਣ ਪ੍ਰੋਗਰਾਮ ਅਨੁਸਾਰ ਅਬੋਹਰ ਨਗਰ ਨਿਗਮ ਦੇ ਵਾਰਡ ਨੰਬਰ 22 ਦੀ ਉਪਚੋਣ ਲਈ ਵਰਤੀਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾਂ ਦੀ ਰੈਂਡੇਮਾਇਜੇਸ਼ਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ- ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਦੀ ਨਿਗਰਾਨੀ ਹੇਠ ਰਾਜਨੀਤਿਕ ਪਾਰਟੀਆਂ ਦੇ ਸਾਹਮਣੇ ਕੀਤੀ ਗਈ। ਇਸ ਮੌਕੇ ਵਧੀਕ ਜ਼ਿਲ੍ਹਾ ਚੌਣ ਅਫਸਰ ਨੇ ਦੱਸਿਆ ਕਿ ਅਬੋਹਰ ਨਗਰ ਨਿਗਮ ਦੇ ਵਾਰਡ ਨੰਬਰ 22 ਦੀ ਉਪਚੋਣ ਲਈ 15 ਬੀ.ਯੂ. ਮਸ਼ੀਨਾਂ ਤੇ 11 ਕੰਟਰੋਲ....