ਮਲੇਰਕੋਟਲਾ, 1 ਜੂਨ : ਲੋਕ ਸਭਾ ਚੋਣਾਂ 2024 ਨੂੰ ਸੁਚਾਰੂ ਅਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਡੀ.ਆਈ.ਜੀ ਪਟਿਆਲਾ ਰੇਜ਼ ਅਤੇ ਐੱਸ.ਐੱਸ.ਪੀ ਮਾਲੇਰਕੋਟਲਾ ਨੇ ਜ਼ਿਲ੍ਹੇ ਵੱਖ-ਵੱਖ ਪੋਲਿੰਗ ਬੂਥਾਂ ‘ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ਪਟਿਆਲਾ ਰੇਂਜ਼ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਆਪਣੀ ਟੀਮ ਸਮੇਤ ਮਲੇਰਕੋਟਲਾ ਦੇ ਵੱਖ-ਵੱਖ ਬੂਥਾ ਉੱਤੇ ਜਾ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ....
ਮਾਲਵਾ

ਗੁਰੂਹਰਸਹਾਏ,1 ਜੂਨ : ਫਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਦੇ ਵਿਰੁੱਧ ਗੁਰੂਹਰਸਹਾਏ ਪੁਲਿਸ ਦੇ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਅਤੇ ਵੋਟ ਪਾਉਣ ਸਮੇਂ ਵੀਡੀਓ ਗ੍ਰਾਫੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ-10 ਦੇ ਡੀ.ਈ.ਓ-ਕਮ-ਡੀ.ਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਇਸ ਹਲਕੇ ਤੋਂ ਬਸਪਾ ਦੀ ਟਿਕਟ 'ਤੇ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਕੰਬੋਜ ਨੇ....

ਮੁੱਲਾਂਪੁਰ ਦਾਖਾ 20 ਅਪਰੈਲ (ਸਤਵਿੰਦਰ ਸਿੰਘ ਗਿੱਲ) ਸਥਾਨਕ ਈਸਟਵੁੱਡ ਇੰਟਰਨੈਸ਼ਨਲ ਸਕੂਲ ’ਚ ਪ੍ਰਧਾਨ ਦਮਨਜੀਤ ਸਿੰਘ ਮੋਹੀ ਦੀ ਪ੍ਰਧਾਨਗੀ ਅਤੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਬਖਸ਼ੀ ਦੀ ਅਗਵਾਈ ਹੇਠ ਦੂਜੀ ਅਤੇ ਤੀਜੀ ਜਮਾਤ ਵਿਚਕਾਰ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ। ਬੱਚਿਆਂ ਨੇ ਇਸ ਵਿੱਚ ਬੜਾ ਉਤਸ਼ਾਹ ਦਿਖਾਉਂਦੇ ਹੋਏ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਬੱਚੇ ਦਿੱਤੇ ਹੋਏ ਵਿਸ਼ਿਆਂ ਅਨੁਸਾਰ ਦੂਜੀ ਜਮਾਤ ਦੇ ਵਿਦਿਆਰਥੀ ਕਮਿਊਨਿਟੀ ਹੈਲਪਰ ਅਤੇ ਤੀਜੀ ਜਮਾਤ ਦੇ ਵਿਦਿਆਰਥੀ ਅਲੱਗ - ਅਲੱਗ....

ਮੁੱਲਾਂਪੁਰ ਦਾਖਾ 20 ਅਪਰੈਲ (ਸਤਵਿੰਦਰ ਸਿੰਘ ਗਿੱਲ) : ਦੇਸ਼ ਦੀ ਇੱਕੋ-ਇੱਕ ਧਰਮ ਨਿਰਪੱਖ ਤੇ ਮਹਿਲਾਵਾ ਦਾ ਮਾਣ ਵਧਾਉਣ ਵਾਲੀ ਆਲ ਇੰਡੀਆ ਕਾਂਗਰਸ ਪਾਰਟੀ ਹੈ, ਜਿਹੜੀ ਕਿ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲਦੀ ਹੈ, ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਸੈਕਟਰੀ ਮੈਡਮ ਖੁਸ਼ਮਿੰਦਰ ਕੌਰ ਮੁੱਲਾਂਪੁਰ ਤੇ ਸੀਨੀਅਰ ਮਹਿਲਾ ਆਗੂ ਮੈਡਮ ਬਲਜੀਤ ਕੌਰ ਮੰਡਿਆਣੀ ਨੇ ਇਸ ਪੱਤਰਕਾਰ ਨਾਲ ਸ਼ਾਂਝੇ ਕੀਤੇ। ਉਕਤ ਆਗੂ ਮਹਿਲਾਵਾ ਨੇ ਕਿਹਾ ਕਿ ਸੂਬੇ ਅੰਦਰ ਸੱਤਾਧਾਰੀ ਪਾਰਟੀ ਨੇ ਲੋਕ ਸਭਾ ਚੋਣਾਂ....

ਮੁੱਲਾਂਪੁਰ ਦਾਖਾ 20 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਜਗਰਾਉਂ ਪੁਲਸ ਤੋਂ ਮੰਗ ਕੀਤੀ ਹੈ ਕਿ ਪਾਰਟੀ ਤੇ ਪੰਜਾਬ ਕਿਸਾਨ ਯੂਨੀਅਨ ਦੇ ਜਾਣੇ ਪਛਾਣੇ ਆਗੂ ਅਤੇ ਲੁਧਿਆਣਾ ਜਿਲੇ ਦੇ ਪ੍ਰਧਾਨ ਕਾਮਰੇਡ ਬੂਟਾ ਸਿੰਘ ਚੱਕਰ ਉਤੇ ਹਮਲਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਪੰਜਾਬ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ ਸੂਬਾਈ ਆਗੂ ਡਾਕਟਰ ਗੁਰਚਰਨ ਸਿੰਘ ਵੜਿੰਗ....

ਕਪੂਰਥਲਾ, 20 ਅਪ੍ਰੈਲ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਜਪੁਰਾ ਵਿਖੇ ਕਾਂਗਰਸ ਦੇ ਪਤਵੰਤੇ ਵਰਕਰਾਂ ਤੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ ਕੀਤੀ। ਰਾਜਾ ਵੜਿੰਗ ਨੇ ਕਿਹਾ ਇਕੱਠੇ ਹੋਏ ਨੇਤਾਵਾਂ ਨੇ ਜ਼ਮੀਨੀ ਪੱਧਰ ਦੇ ਕਾਰਜਕਰਤਾਵਾਂ ਅਤੇ ਜਨਤਾ ਦੇ ਨਾਲ ਲਗਾਤਾਰ ਡੂੰਘੀ ਸ਼ਮੂਲੀਅਤ ਦਾ ਪ੍ਰਦਰਸ਼ਨ ਕੀਤਾ ਹੈ। ਅੱਜ ਦੀ ਮਹੱਤਵਪੂਰਨ ਹਾਜ਼ਰੀ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਆਗੂ ਕਾਂਗਰਸ ਦੀ ਏਕਤਾ ਨੂੰ ਦਰਸਾਉਂਦੇ ਹਨ ਅਤੇ ਲੋਕਾਂ ਦੀ ਵਫ਼ਾਦਾਰੀ ਨਾਲ ਸੇਵਾ....

ਨੰਗਲ, 20 ਅਪ੍ਰੈਲ : ਬੀਤੀ ਰਾਤ ਨੰਗਲ-ਚੰਡੀਗੜ ਮੁੱਖ ਮਾਰਗ ’ਤੇ ਪੈਂਦੇ ਕਸਬਾ ਭਨੂਪਲੀ ਨੇੜੇ ਨੈਸ਼ਨਲ ਹਾਈਵੇ ’ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ 2 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 1 ਔਰਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਲਸ਼ਮਣ ਦਾਸ ਪੁੱਤਰ ਅਮਰਦਾਸ ਪਿੰਡ ਥਲੂਹ, ਜੋ ਆਪਣੀ ਪਤਨੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਭਨੂਪਲੀ ਦੇ ਇਕ ਨਿੱਜੀ ਹਸਪਤਾਲ ’ਚੋਂ ਜਿਵੇਂ ਹੀ ਆਪਣੇ ਰਿਸ਼ਤੇਦਾਰਾਂ ਦੀ ਖ਼ਬਰ ਲੈ ਕੇ ਘਰ ਜਾਣ ਲੱਗਾ ਤਾਂ ਉਸ ਦੇ ਅੱਗਿਓਂ ਆਕਾਸ਼ ਕੁਮਾਰ (23), ਪਿੰਡ ਦੜੌਲੀ ਜੋ....

ਢੀਂਡਸਾ ਨੂੰ ਟਿਕਟ ਨਾ ਦੇਣ ਕਾਰਨ ਨਾਰਾਜ਼ਗੀ ਹੁਣ ਖੁੱਲ੍ਹ ਕੇ ਆਈ ਸਾਹਮਣੇ, ਸੰਗਰੂਰ ਤੋਂ ਪਰਮਿੰਦਰ ਅਜਾਦ ਲੜ ਸਕਦੇ ਨੇ ਚੋਣ
ਸੰਗਰੂਰ, 20 ਅਪ੍ਰੈਲ : ਅੱਜ ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਵੱਲੋਂ ਪਾਰਟੀ ਦੇ ਜੁਝਾਰੂ ਆਗੂਆਂ ਤੇ ਵਰਕਰਾਂ ਨਾਲ ਇੱਕ ਅਹਿਮ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿੱਚ ਅਜੋਕੇ ਸਿਆਸੀ ਹਾਲਾਤ ਬਾਰੇ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਬੋਲਦਿਆਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਾਡਾ ਨਿਸ਼ਾਨਾ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਅਜਿਹਾ ਹੀ ਹੋਵੇਗਾ। ਇਕੱਤਰ ਹੋਏ ਸਮੂਹ ਆਗੂਆਂ ਤੇ....

ਸੂਬੇ ‘ਚ ਕਣਕ ਦੀ ਸੁਚਾਰੂ ਅਤੇ ਨਿਰਵਿਘਨ ਖਰੀਦ ਲਈ ਪੁਖਤਾ ਪ੍ਰਬੰਧ – ਗਿਰੀਸ਼ ਦਿਆਲਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਸਾਨਾਂ ਦੀ ਫ਼ਸਲ ਦੇ ਇੱਕ-ਇੱਕ ਦਾਣੇ ਦੀ ਖਰੀਦ ਲਈ ਦ੍ਰਿੜ ਵਚਨਬੱਧਤਾ ਦੁਹਰਾਈ ਖੰਨਾ, 20 ਅਪ੍ਰੈਲ : ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਖੰਨਾ ਦੀ ਦਾਣਾ ਮੰਡੀ ਵਿਖੇ ਕਣਕ ਦੇ ਖਰੀਦ ਕਾਰਜਾਂ ਦਾ ਨਿਰੀਖਣ ਕੀਤਾ। ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿੱਚ ਜ਼ਮੀਨੀ ਪੱਧਰ ਦੀ ਸਥਿਤੀ ਦਾ ਜਾਇਜ਼ਾ ਮੌਕੇ ਗਿਰੀਸ਼ ਦਿਆਲਨ ਦੇ ਨਾਲ ਡਿਪਟੀ ਕਮਿਸ਼ਨਰ ਸਾਕਸ਼ੀ....

ਰੂਪਨਗਰ, 19 ਅਪ੍ਰੈਲ : ਬੀਤੇ ਦਿਨੀਂ ਰੋਪੜ 'ਚ ਪ੍ਰੀਤ ਕਲੋਨੀ 'ਚ ਘਰ ਦਾ ਲੈਂਟਰ ਚੁੱਕਣ ਸਮੇਂ ਵਾਪਰੇ ਹਾਦਸੇ 'ਚ ਹੁਣ ਤੱਕ 3 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ 5 ਮਜ਼ਦੂਰ ਮਲਬੇ ਹੇਠ ਦੱਬ ਗਏ ਜਿੰਨ੍ਹਾਂ ਚੋਂ 4 ਮਜ਼ਦੂਰਾਂ ਨੂੰ ਹੁਣ ਤੱਕ ਕੱਢ ਲਿਆ ਗਿਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਡੀਸੀ ਰੋਪੜ ਪੂਜਾ ਸਿਆਲ ਨੇ ਦੱਸਿਆ ਕਿ ਹੁਣ ਤੱਕ ਕੁੱਲ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਸੀ, ਜਿਨਾਂ ਵਿੱਚੋਂ 2 ਨੂੰ ਫੌਰੀ ਸਿਹਤ ਸਹੂਲਤਾਂ ਦੇਣ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਰੈਫਰ ਕਰ....

ਲੁਧਿਆਣਾ, 19 ਅਪ੍ਰੈਲ : ਪੰਜਾਬ 'ਚ ਅੱਜ ਵੱਖ-ਵੱਖ ਥਾਵਾਂ 'ਤੇ ਮੀਂਹ ਅਤੇ ਗੜ੍ਹੇ ਪੈਣ ਦੀ ਜਾਣਕਾਰੀ ਮਿਲੀ ਹੈ। ਇਸ ਮੀਂਹ ਤੇ ਗੜ੍ਹੇਮਾਰੀ ਕਾਰਨ ਖੇਤਾਂ ‘ਚ ਪੱਕੀ ਖੜ੍ਹੀ ਕਣਕ ਦੀ ਫ਼ਸਲ ਤੇ ਬਰਸੀਮ ਦਾ ਕਾਫੀ ਨੁਕਸਾਨ ਹੋਇਆ ਹੈ।ਇਹ ਵੀ ਜਾਣਕਾਰੀ ਮਿਲੀ ਹੈ ਕਿ ਇਕਦਮ ਆਏ ਮੀਂਹ ਤੇ ਹਨੇਰੀ ਕਾਰਨ ਕਿਸਾਨਾਂ ਦੀ ਮੰਡੀਆਂ 'ਚ ਲਿਆਂਦੀ ਕਣਕ ਦੀ ਫ਼ਸਲ ਭਿੱਜ ਗਈ ਹੈ। ਪੰਜਾਬ ਦੇ ਮੋਹਾਲੀ,ਪਟਿਆਲ਼ਾ,ਰੋਪੜ,ਫਤਹਿਗੜ੍ਹ ਸਾਹਿਬ,ਮੋਗਾ, ਅੰਮ੍ਰਿਤਸਰ ਅਤੇ ਜਲੰਧਰ ਆਦਿ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ....

ਧਨੌਲਾ, 19 ਅਪ੍ਰੇਲ : ਬਰਨਾਲਾ ਦੇ ਧਨੌਲਾ ਨੇੜੇ ਇਕ ਸਕੂਲ ਬੱਸ ਦੀ ਟੱਕਰ ਇਕ ਟਰੱਕ ਨਾਲ ਹੋ ਗਈ। ਇਸ ਹਾਦਸੇ ਵਿਚ ਬੱਸ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਇਸ ਦੌਰਾਨ 14 ਬੱਚੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਹਾਦਸੇ ਵਿਚ ਬੱਸ ਦਾ ਡਰਾਈਵਰ ਅਤੇ ਹੈਲਪਰ ਵੀ ਜ਼ਖ਼ਮੀ ਦੱਸੇ ਜਾ ਰਹੇ ਹਨ। ਜਿਸ ਤੋਂ ਬਾਅਦ ਰਾਹਗੀਰਾਂ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ। ਗ੍ਰੀਨ ਫੀਲਡ ਕਾਨਵੈਂਟ ਸਕੂਲ ਦਾਨਗੜ੍ਹ ਦੀ ਸਕੂਲੀ....

ਸੰਗਰੂਰ, 19 ਅਪ੍ਰੈਲ : ਸੰਗਰੂਰ ਜੇਲ੍ਹ ਵਿਚ ਕੈਦੀਆਂ ਵਿਚਾਲੇ ਹੋਈ ਖੂਨੀ ਝੜਪ ਦੇ ਵਿਚ 2 ਕੈਦੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਜਦੋਂਕਿ ਦੋ ਕੈਦੀ ਜ਼ਖਮੀ ਹੋ ਗਏ ਹਨ। ਖ਼ਬਰ ਮੁਤਾਬਿਕ, ਸੰਗਰੂਰ ਜੇਲ੍ਹ ਵਿਚ ਹੋਈ ਖੂਨੀ ਝੜਪ ਦੀ ਖ਼ਬਰ ਜਿਵੇਂ ਹੀ ਜੇਲ੍ਹ ਪ੍ਰਸਾਸ਼ਨ ਨੂੰ ਪਤਾ ਲੱਗੀ ਤਾਂ, ਪ੍ਰਸਾਸ਼ਨ ਹਰਕਤ ਵਿਚ ਆ ਗਿਆ। ਖੂਨੀ ਝੜਪ ਦੇ ਦੌਰਾਨ ਕੁੱਲ ਚਾਰ ਕੈਦੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਦੋ ਕੈਦੀਆਂ ਨੇ ਦਮ ਤੋੜ ਦਿੱਤਾ, ਜਦੋਂਕਿ ਦੋ ਹੋਰ ਕੈਦੀ ਗੰਭੀਰ ਰੂਪ....

ਫਾਜਿਲਕਾ, 19 ਅਪਰੈਲ : ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਾਜਿਲਕਾ ਦੀ ਅਗਵਾਈ ਹੇਠ ਵੱਖ ਵੱਖ ਪੁਲਿਸ ਪਾਰਟੀਆਂ ਵੱਲੋਂ ਸ਼ਰਾਬ ਅਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ 270 ਲੀਟਰ ਲਾਹਣ, 60 ਬੋਤਲਾਂ ਸ਼ਰਾਬ ਅਤੇ 25 ਗਰਾਮ ਹੈਰੋਇਨ ਸਮੇਤ 06 ਦੋਸ਼ੀ ਕਾਬੂ ਕੀਤੇ ਗਏ ਹਨ। ਜਿਹਨਾਂ ਦੇ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਕੁੱਲ 05 ਮੁਕੱਦਮੇ ਦਰਜ ਕੀਤੇ ਗਏ ਹਨ। ਜਿਸ ਵਿੱਚ ਸਬ ਇੰਸਪੈਕਟਰ ਗੁਰਜੰਟ ਸਿੰਘ ਮੁੱਖ ਅਫਸਰ ਥਾਣਾ ਵੈਰੋਕਾ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਸਤਨਾਮ ਦਾਸ ਵੱਲੋਂ ਰੇਸ਼ਮਾ ਬਾਈ ਪਤਨੀ....

ਸ੍ਰੀ ਫ਼ਤਿਹਗੜ੍ਹ ਸਾਹਿਬ, 19 ਅਪ੍ਰੈਲ : ਮੁੱਖ ਮੰਤਰੀ ਭਗਵੰਤ ਮਾਨ ‘ਆਪ’ ਦੇ ਮਿਸ਼ਨ 13-0 ਪ੍ਰੋਗਰਾਮ ਤਹਿਤ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਭਾਰੀ ਮੀਂਹ ਅਤੇ ਹਨੇਰੀ ਦੇ ਬਾਵਜੂਦ ਲੋਕਾਂ ਨੂੰ ਸੰਬੋਧਨ ਕੀਤਾ। ਪੰਡਾਲ ਵਿੱਚ ਮੌਜੂਦ ਸੀਐਮ ਭਗਵੰਤ ਮਾਨ ਅਤੇ ਪਾਰਟੀ ਦੇ ਸਾਰੇ ਵਰਕਰ ਮੀਂਹ ਵਿੱਚ ਭਿੱਜ ਗਏ। ਇਕੱਠ ਨੂੰ ਸੰਬੋਧਨ ਕਰਨ ਲਈ ਭਗਵੰਤ ਮਾਨ ਵਰਕਰਾਂ ਨਾਲ ਪੰਡਾਲ ਵਿੱਚ ਹੀ ਰੁਕੇ ਰਹੇ। ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਕਿਸਾਨਾਂ ਦਾ ਦਰਦ ਸਮਝਦੇ ਹਨ। ਇਹ ਮੀਂਹ ਕਣਕ ਦੀ....