ਇਸ ਧਰਤੀ ਤੇ ਸਿਰਫ਼ ਇੱਕ ਮਨੁੱਖੀ ਹੈ ਜੋ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਬਸਰ ਕਰਦਾ ਹੈ। ਕਿਸ ਤਰ੍ਹਾਂ ਉਸਨੇ ਖੁਸ਼ੀ ਵਿੱਚ ਆਨੰਦ ਮਾਨਣਾ ਹੈ ਜਾਂ ਦੁੱਖ ਵੇਲੇ ਕਿਸ ਤਰ੍ਹਾਂ ਉਸਨੇ ਨਿਮਰ, ਸਹਿਣਸ਼ੀਲ ਹੋ ਕੇ ਜ਼ਿੰਦਗੀ ਬਸਰ ਕਰਨੀ ਹੈ, ਸਿਰਫ਼ ਇਨਸਾਨ ਨੂੰ ਹੀ ਸਮਝ ਹੈ। ਪਰਿਵਾਰ, ਜ਼ਿੰਦਗੀ ਤਾਂ ਪਸ਼ੂ ਵੀ ਬਸਰ ਕਰਦੇ ਹਨ। ਜੋ ਅੱਜ ਦੀ ਦੌੜ ਭੱਜ ਦੀ ਜ਼ਿੰਦਗੀ ਹੈ, ਉਸ ਵਿੱਚ ਮਨੁੱਕ ਨੇ ਆਪਣੇ ਆਪ ਨੂੰ ਜਕੜ ਕੇ ਰੱਖ ਲਿਆ ਹੈ। ਉਸ ਕੋਲ ਸਮਾਂ ਨਹੀਂ ਰਿਹਾ ਹੈ। ਪੈਸੇ ਦੀ ਹੋੜ੍ਹ ਹੈ। ਕਿਸੇ ਕਈ ਤਾਂ ਕੀ ਸਮਾਂ ਕੱਢਣਾ, ਅੱਜ ਦੇ ਇਨਸਾਨ ਆਪਣੇ ਲਈ ਹੀ ਸਮਾਂ ਨਪੀਂ ਕੱਢਦੇ ਹਨ। ਜਿਸ ਕਰਕੇ ਅੱਜ ਅਨੇਕਾਂ ਬਿਮਾਰੀਆਂ ਨਾਲ ਇਨਸਾਨ ਘਿਰ ਗਿਆ ਹੈ। ਡਿਪਰੈਸ਼ਨ ਨਾਮੁਰਾਦ ਵਰਗੀ ਬਿਮਾਰੀਆਂ ਨੇ ਇਨਸਾਨ ਨੂੰ ਆਪਣੀ ਪਕੜ ਵਿਚ ਕੈਦ ਕਰ ਲਿਆ ਹੈ। ਜੋ ਅੱਜ ਦਾ ਇਨਸਾਨ ਹੈ ਉਹ ਆਪਣੇ ਆਪ ਨੂੰ ਖੁਸ਼ ਨਹੀਂ ਕਰ ਪਾ ਰਿਹਾ ਹੈ। ਪੈਸੈ ਤਾਂ ਹੈ ਪਰ ਉਸ ਕੋਲ ਸਕੂਨ ਨਹੀਂ ਹੈ। ਅਕਸਰ ਸਿਆਣੇ ਕਹਿੰਦੇ ਵੀ ਹਨ ਕਿ ਸਹੂਲਤਾਂ ਖਰੀਦੀਆਂ ਤਾਂ ਜਾ ਸਕਦੀਆਂ ਹਨ, ਪਰ ਸਕੂਨ ਕਿੱਥੋਂ ਵੀ ਖ਼ਰੀਦਿਆਂ ਨਹੀਂ ਜਾ ਸਕਦਾ। ਸਾਡੇ ਸਾਹਮਣੇ ਕਈ ਅਜਿਹੀਆਂ ਮਿਸਾਲਾਂ ਹਨ ਜੋ ਸਾਨੂੰ ਜ਼ਿੰਦਗੀ ਵਿਚ ਖੁਸ਼ ਰਹਿਣ ਲਈ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ। ਜੋ ਝੁੰਗੀ, ਝੌਪੜੀਆਂ ਵਾਲੇ ਹੁੰਦੇ ਹਨ ਉਹਨਾਂ ਕੋਲ ਜ਼ਿੰਦਗੀ ਬਸਰ ਕਰਨ ਲਈ ਨਾ ਮਾਤਰ ਸਾਧਨ ਹੁੰਦੇ ਹਨ, ਫਿਰ ਵੀ ਉਹ ਬਹੁਤ ਖੁਸ਼ ਰਹਿੰਦੇ ਹਨ। ਅਸੀਂ ਅਕਸਰ ਅਮ ਦੇਖਿਆ ਹੈ ਜੋ ਦਿਹਾੜੀਦਾਰ, ਮਿਸਤਰੀ ਲੇਬਰ ਵਾਲੇ ਹਨ, ਉਹ ਆਪਣੇ ਕੰਮ ਵਿੱਚ ਹੀ ਖੁਸ਼ੀ ਲੱਭਦੇ ਹਨ। ਉਸ ਵਿਚ ਹੀ ਖੁਸ਼ ਰਹਿ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ।
ਦੇਖੋ ਅਸੀਂ ਸਾਰੇ ਹੀ ਪਰਿਵਾਰਾਂ ਵਿੱਚ ਰਹਿੰਦੇ ਹਾਂ। ਕਈ ਵਾਰ ਪਰਿਵਾਰਾਂ ਵਿੱਚ ਮਨ ਮੁਟਾਵ ਅਕਸਰ ਹੋ ਜਾਂਦਾ ਹੈ। ਵੱਡਿਆਂ ਦਾ ਕੰਮ ਬੋਲਣਾ ਹੁੰਦਾ ਹੈ, ਛੋਟਿਆੰ ਦਾ ਕੰਮ ਸੁਣਨਾ ਹੁੰਦਾ ਹੈ, ਪਰ ਜੋ ਅੱਜਕੱਲ ਦੀ ਨੌਰਵਾਨ ਪੀੜ੍ਹੀ ਹੈ ਉਹ ਮਾਂ ਬਾਪ ਦੇ ਮੂਹਰੇ ਬੋਲਦੀ ਹੈ। ਉਹਨਾਂ ’ਚ ਬਰਦਾਸ਼ਤ ਸ਼ਕਤੀ ਨਹੀਂ ਹੈ। ਜਦੋਂ ਦੇ ਵੀ ਤੁਹਾਡਾ ਮਨ ਦੁੱਖੀ ਹੁੰਦਾ ਹੈ ਜਾਂ ਪਰੇਸ਼ਾਨ ਹੋ ਤੁਸੀਂ। ਸਕੂਲ ਵਾਲੀ ਥਾਂ ਤੇ ਜਾਓ। ਪਾਰਕ ਜਾਓ। ਚੰਗੇ ਦੋਸਤਾਂ ਨਾਲ ਦੋਸਤੀ ਕਰੋ। ਜੋ ਇਨਸਾਨ ਹਮੇਸ਼ਾ ਰੋਣਾ ਧੋਣਾ ਹੀ ਕਰਦਾ ਰਹਿੰਦਾ ਹੈ ਉਸ ਤੋਂ ਦੂਰੀ ਬਣਾ ਕੇ ਰਹੋ। ਦੋਸਤ ਅਜਿਹਾ ਹੋਵੇ, ਜੋ ਤੁਹਾਨੂੰ ਮੁਸੀਬਤ ਵਿੱਚੋਂ ਕੱਢਣ ਲਈ ਪ੍ਰੇਰਿਤ ਕਰਨ। ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ। ਦੇਖਦੇ ਹੀ ਹਾਂ ਕਿ ਲੋਕ ਫੇਸਬੁੱਕ ਵਟਸਐਪ ਤੇ ਆਪਣੀ ਫੋਟੋਆ ਦੇ ਸਟੇਟਸ ਪਾਉਂਦੇ ਹਨ। ਅਕਸਰ ਜੇ ਅਸੀਂ ਕਿਸੇ ਦੋਸਤ ਮਿੱਤਰ ਦਾ ਸਟੇਟਸ ਲਾਈਕ ਨਹੀਂ ਕਰਦੇ ਤਾਂ ਸਾਨੂੰ ਇਹ ਹੁੰਦਾ ਹੈ ਕਿ ਪਤਾ ਨਹੀਂ ਕਿਤੇ ਮੇਰੇ ਨਾਲ ਬੋਲਣਾ ਹੀ ਬੰਦ ਨਾ ਕਰ ਦੇਵੇ। ਅਜਿਹੇ ਨਕਰਾਤਮਕ ਵਿਚਾਰਾਂ ਕਰਕੇ ਅਸੀਂ ਹੋਰ ਪਰੇਸ਼ਾਨ ਹੋ ਜਾਂਦੇ ਹਾਂ। ਜਦੋਂ ਤੁਸੀਂ ਵੇਹਲੇ ਹੋਵੋ ਤਾਂ ਆਪਣੇ ਪਰਿਵਾਰਿਕ ਮੇਂਬਰਾਂ ਨਾਲ ਗੱਲ ਜਰੂਰ ਸਾਂਝੀ ਕਰੋ। ਜੋ ਘਰ ਬਜ਼ੁਰਗ ਹੁੰਦੇ ਹਨ ਉਹਨਾਂ ਨੂੰ ਦੱਸ ਦਿਓ। ਬਜ਼ੁਰਗਾਂ ਕੋਲ ਜ਼ਿੰਦਗੀ ਦਾ ਨਿਚੋੜ ਹੁੰਦਾ ਹੈ। ਹੋ ਸਕੇ ਕਿਸੇ ਲੋੜਵੰਦ ਦੀ ਜਰੂਰ ਮਦਦ ਕਰੋ। ਪਰ ਆਪਣੇ ਆਪ ਨੂੰ ਹਮੇਸ਼ਾ ਹਰ ਇੱਕ ਸਾਹਮਣੇ ਪੇਸ਼ ਨਾ ਕਰੋ, ਅੱਜ ਦੇ ਜਮਾਨੇ ਵਿੱਚ ਦੋਸਤੀ ਮਤਲਬ ਦੀ ਰਹਿ ਚੁੱਕੀ ਹੈ। ਆਪਣਾ ਮਤਲਬ ਪੂਰਾ ਕਰਕੇ ਲੋਕ ਤੁਰੇ ਫਿਰਦੇ ਹਨ। ਹਮੇਸ਼ਾ ਕੁੱਝ ਨਵਾਂ ਸਿੱਖੋ ਜੋ ਤੁਹਾਡੇ ਅੰਦਰ ਹੁਨਰ ਹੈ ਉਸਨੂੰ ਦੂਜਿਆਂ ਦੇ ਸਾਹਮਣੇ ਆਪਣੀ ਕਲਾ ਨੂੰ ਪੇਸ਼ ਕਰੋ। ਹਰ ਇਨਸਾਨ ਵਿੱਚ ਚੰਗੇ ਗੁਣ ਮਾੜੇ ਗੁਣ ਜਰੂਰ ਹੁੰਦੇ ਹਨ। ਅਜਿਹਾ ਕੋਈ ਇਨਸਾਨ ਨਹੀਂ ਹੁੰਦਾ ਜਿਸ ਵਿਚ ਕਮੀਆਂ ਨਾ ਹੋਣ, ਆਪਣੀਆਂ ਕਮੀਆਂ ਨੂੰ ਦੂਰ ਕਰੋ। ਜੇ ਤੁਹਾਨੂੰ ਘਰ ਵਿੱਚ ਬੂਟੇ ਲਗਾਉਣਾ ਪਸੰਦ ਹੈ ਤਾਂ ਬੂਟੇ ਲਗਾਓ। ਤੁਹਾਨੂੰ ਉਸ ਵਿੱਚੋਂ ਵੀ ਖੁਸ਼ੀ ਮਿਲੇਗੀ। ਕਹਿਣ ਦਾ ਮਤਲਬ ਹੈ ਕਿ ਆਪਣੇ ਅੰਦਰੋਂ ਖੁਸ਼ੀ ਲੱਭੋ। ਤੁਹਾਡਾ ਹੱਸਿਆ ਚਿਹਰਾ ਦੇਖ ਕੇ ਤੁਹਾਡੇ ਆਸ ਪਾਸ, ਰਾਹ ਜਾਂਦੇ ਮਿੱਤਰ ਖੁਸ਼ ਹੋਣਗੇ।ਜੇ ਤੁਸੀਂ ਹਮੇਸ਼ਾ ਰੋਂਦੇ ਹੀ ਰਹੋਗੇ ਤਾਂ ਤੁਹਾਡੇ ਨੇੜੇ ਕੋਈ ਵੀ ਨਹੀਂ ਲੱਗੇਗਾ। ਜੋ ਅੱਜ ਕੱਲ ਦੀ ਜਿੰਦਗੀ ਹੈ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਅਸੀਂ ਇਥੋਂ ਰੁਖ਼ਸਤ ਹੋ ਜਾਣਾ ਹੈ। ਝੱਟ ਹੀ ਖਬਰ ਆਉਂਦੀ ਹੈ ਕਿ ਭਲਾ ਚੰਗਾ ਬੰਦਾ ਸੋਇਆ ਸੀ, ਸਨੇਰੇ ਨਹੀਂ ਉੱਠ ਸਕਿਆ। ਹਮੇਸ਼ਾ ਉੱਚੀ ਸੋਚ, ਸਕਾਰਾਤਮਕ ਨਜ਼ਰੀਏ ਨਾਲ ਜੀਓ। ਆਪਣਾ ਵਧੀਆ ਕਿਰਦਾਰ ਰੱਖੋ। ਚੀਜਾਂ ਸਾਡੀ ਜਿੰਦਗੀ ਨੂੰ ਕਦੇ ਖੁਸ਼ਨੁਮਾ ਨਹੀਂ ਬਣਾ ਸਕਦੀਆਂ। ਤੁਸੀਂ ਹਮੇਸ਼ਾ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ। ਕਿਸੇ ਦੀ ਤਰੱਕੀ ਨੂੰ ਦੇਖ ਕੇ ਨਕਾਰਾਤਮਕ ਵਿਚਾਰ ਨਾ ਲੈ ਕੇ ਆਓ। ਆਪਣੇ ਅੰਦਰ ਤੋਂ ਹੀ ਖੁਸ਼ੀ ਲੱਭਣਾ ਸਿੱਖੀਏ ਤਾਂ ਹੀ ਜਿੰਦਗੀ ਵਧੀਆ ਆਨੰਦਮਈ ਬਸਰ ਹੋਵੇਗੀ।