ਸੱਚ ਗਲੋਂ ਤੰਦੀ ਦੱਸ ਕਿਵੇਂ ਲਾਵ੍ਹਾਂਗੇ।
ਹੱਕਾਂ ਖਾਤਰ ਜੇ ਨਾ ਰੌਲਾ ਪਾਵਾਂਗੇ।
ਮੁਨਸਫ ਪੂਰੇ ਪੱਖ ਜਦੋਂ ਅਪਰਾਧੀ ਦਾ,
ਜੇਲ ’ਚ ਬਿੰਨ ਗੁਨਾਹ ਉਮਰ ਲੰਘਾਵਾਂਗੇ।
ਸੱਜਣ ਹੀ ਜਦ ਪਾਸਾ ਵੱਟਣ ਲੱਗ ਪਏ,
ਕਿਸ ਨੂੰ ਆਪਣੇ ਦਿਲ ਦਾ ਦਰਦ ਸੁਣਾਵਾਂਗੇ।
ਰੋਟੀ ਖਾਤਰ ਤਾਂ ਕੁਝ ਕਰਨਾ ਪੈਣਾ ਹੈ,
ਜਾਂ ਫਿਰ ਵਾਗ ਭਿਖਾਰੀ ਮੰਗਣ ਜਾਵਾਂਗੇ।
ਸਾਡੀ ਚੁੱਪ ਸਮਝ ਕਮਜ਼ੋਰੀ ਹੱਸੋ ਨਾ,
ਵੱਕਤ ਆਉਣ ’ਤੇ ਛੋਲੇ ਚੱਬਾਵਾਂਗੇ।
ਜਿਸ ਨੇ ਡਾਕੇ ਮਾਰੇ ਸਾਡੇ ਹੱਕਾਂ ’ਤੇ,
ਕੱਤੀ ਦੀ ਅਕਤਾਲੀ ਸਿੱਧੂ ਪਾਵਾਂਗੇ।