ਤਬਾਹੀ ਦੀ ਪੁਕਾਰ


ਸਾਰ ਲਏ  ਬਾਬਾ ਨਾਨਕਾ
ਤੇਰਾ ਰੁੜਦਾ ਜਾਦਾਂ ਪੰਜਾਬ
ਨੁਕਸਾਨ ਬਹੁਤ ਵਾ ਹੋ ਗਿਆ
ਪਾਣੀ ਆ ਗਿਆ ਬੇ ਹਿਸਾਬ

ਮੀਂਹ ਪਿਆ ਪਹਾੜਾਂ ਚ
ਦਰਿਆ  ਭਰ ਗਏ ਨੇਂ ਸਾਰੇ
ਕਰਨ ਤਬਾਹੀ ਮੰਜਰ ਮਚਾਵਦੇਂ
ਪਾਣੀ ਅੱਗੇ ਮਨੁੱਖ ਨੇਂ ਹਾਰੇ
ਸਾਰੇ ਜਗਤ ਚ ਮਹਿਕਾਂ ਸੀ ਵੰਡਦਾਂ
ਇਹ ਖਿੜਿਆ ਫੁੱਲ ਗੁਲਾਬ
ਸਾਰ ਲਏ ਬਾਬਾ ਨਾਨਕਾ
ਤੇਰਾ ਰੁੜਦਾ ਜਾਵੇ ਪੰਜਾਬ

ਘੱਗਰ ਖਿਲਰਿਆ ਚਾਰੇ ਪਾਸੇ
ਇਹਨੇ ਮਚਾਹੀ ਤਬਾਹੀ
ਖਰੜ ਫਤਿਹਗੜ ਪਟਿਆਲਾ ਡੋਬ ਕੇ
ਦੇਵੀਗੜ ਏਰੀਏ ਚ ਮਚਾਈ ਦਹਾਈ
ਸਮਾਣਾ ਸੁਤਰਾਣਾ ਪਾਤੜਾਂ ਚ
ਕੀਤੀਆਂ ਘਰ ਫਸਲਾਂ ਬਹੁਤ ਖਰਾਬ
ਸਾਰ ਲਏ ਬਾਬਾ ਨਾਨਕਾਂ
ਤੇਰਾ ਰੁੜਦਾ ਜਾਦਾਂ ਪੰਜਾਬ

ਖਨੌਰੀ ਵੇਖਿਆ ਮੈਂ ਜਾ ਕੇ ਘੱਗਰ ਹੈਡ ਤੇ
ਦਿਸੇ ਦੂਰ ਚਾਰੇ ਪਾਸੇ ਪਾਣੀ ਹੀ ਪਾਣੀ
ਏਹਨੇ ਸੰਗਰੂਰ ਦਿੱਲੀ ਰੋਡ ਤੋੜਤਾ
ਇਹ ਰਤਾ ਵੀ ਝੂਠ ਨਾਂ ਸੱਚ ਜਾਣੀ
ਮੈਂ ਦੇਖਿਆ ਦਰਿਸ਼ ਡਰਾਵਣਾ
ਲਿਖਣਾ ਹੋ ਗਿਆ ਲਾ ਜਵਾਬ
ਸਾਰ ਲਏ ਬਾਬਾ ਨਾਨਕਾ
ਤੇਰਾ ਰੁੜਦਾ ਜਾਦਾਂ ਪੰਜਾਬ

ਖਨੌਰੀ ਏਰੀਏ ਨੂੰ ਡੋਬਕੇ
ਜਾ ਮੂਣਕ ਵੱਲ ਨੂੰ ਵਧਿਆ
ਖਬਰਾਂ ਆ ਗਈਆਂ ਚਾਂਦ ਪੁਰਾ ਹੈਡ ਤੋਂ
ਬੰਨ ਤੋੜ ਕਈ ਪਿੰਡਾਂ ਵੱਲ ਭੱਜਿਆ
ਮਾਨਸਾ ਸਰਦੂਲ ਗੜ ਵੱਲ ਤੁਰ ਪਿਆ
ਚੜਿਆ ਜਾਵੇ ਪਾਣੀ ਦਾ ਸਲਾਬ
ਸਾਰ ਲਏ ਬਾਬਾ ਨਾਨਕਾ
ਤੇਰਾ ਰੁੜਦਾ ਜਾਦਾਂ ਪੰਜਾਬ
ਨੁਕਸਾਨ ਬਹੁਤ ਵਾ ਹੋ ਗਿਆ
ਪਾਣੀ ਆ ਗਿਆ ਬੇ ਹਿਸਾਬ

ਗੁਰਚਰਨ ਸਿੰਘ ਧੰਜੂ