ਸਕੂਲ

ਆਜਾ ਮੇਰੇ ਪਿੰਡ ਦਾ ਦਿਖਾਵਾਂ,
ਮੈਂ ਤੈਨੂੰ ਵਿੱਦਿਆ ਅਦਾਰਾ ਦੋਸਤਾ।
ਉੱਚੀ ਗਗਨਾਂ ਨੂੰ  ਚੁੰਮਦੀ ਇਮਾਰਤ,
ਪਾਮ ਦੇ ਰੁੱਖਾਂ ਦਾ ਵੱਖਰਾ ਨਜ਼ਾਰਾ ਦੋਸਤਾ,
ਆਜਾ ਮੇਰੇ ਪਿੰਡ ਦਾ.........

ਭਾਂਤ-ਭਾਂਤ ਦੇ ਫੁੱਲਾਂ ਵਾਲੀ ਖਿੜੀ ਗੁਲਜ਼ਾਰ ਬਈ,
ਸੁਗੰਧੀ ਪੌਣਾਂ ਵਿੱਚੋਂ ਆਏ ਬੇਸ਼ੁਮਾਰ ਬਈ।
ਮਹਿਕਾਂ ਮਾਰਦਾ ਚੌਗਿਰਦਾ ਸਾਰਾ ਦੋਸਤਾ।
ਆਜਾ ਮੇਰੇ ਪਿੰਡ ਦਾ.........

ਬੂਟੇ ਅੰਬ ਤੇ ਅਮਰੂਦਾਂ ਦੇ ਜਿਨ੍ਹਾਂ ਛਹਿਬਰ ਲਗਾਈ,
ਛਾਂਦਾਰ ਰੁੱਖਾਂ ਨੇ ਹੈ ਦਿੱਖ ਹੋਰ ਵੱਖਰੀ ਬਣਾਈ,
ਠੰਢੀਆਂ ਹਵਾਵਾਂ ਆਉਣ ਜਿਵੇਂ ਚੱਲਦਾ ਫੁਆਰਾ ਦੋਸਤਾ।
ਆਜਾ ਮੇਰੇ ਪਿੰਡ ਦਾ.........

ਵਧੀਆ ਨਤੀਜੇ ਜੋ ਹਰ ਸਾਲ ਆਉਂਦੇ ਨੇ,
ਬੜੇ ਤਜ਼ਰਬੇਕਾਰ ਅਧਿਆਪਕ ਸਾਨੂੰ ਪੜ੍ਹਾਉਂਦੇ ਨੇ,
ਗੱਲ ਕੀ ਮੈਂ ਦੱਸਾਂ, ਬਸ ਮਿਹਨਤੀ ਸਟਾਫ਼ ਸਾਰਾ ਦੋਸਤਾ।
ਆਜਾ ਮੇਰੇ ਪਿੰਡ ਦਾ.........

ਬਣਦਾ ਜੋ ਖਾਣਾ ਚੈੱਕ ਕਰਨ ਟੀਮਾਂ ਵੀ ਆਉਂਦੀਆਂ,
ਵੇਖ ਕੇ ਸੈਂਪਲ ਉਹ ਵੀ ਬੜਾ ਹੀ ਸਲਾਹੁੰਦੀਆਂ,
ਘਰ ਨਾਲੋਂ ਲੱਗਦਾ ਸੁਆਦੀ ਬੱਚੇ ਮੰਗਦੇ ਦੁਬਾਰਾ ਦੋਸਤਾ।
ਆਜਾ ਮੇਰੇ ਪਿੰਡ ਦਾ.........

ਗ਼ਰੀਬ ਬੱਚਿਆਂ ਦੀ ‘ਕੁੱਕੂ’ ਬੜੀ ਸੁਣਵਾਈ ਐ,
ਆਰਥਿਕ ਪੱਖੋਂ ਤੰਗ ਜੋ ਫੀਸ ਉਨ੍ਹਾਂ ਦੀ ਜਾਦੀ ਭਰਾਈ ਐ,
ਯੋਗਦਾਨ ਦਾਨੀ ਸੱਜਣਾਂ ਦਾ ਬੜਾ ਭਾਰਾ ਦੋਸਤਾ।
ਆਜਾ ਮੇਰੇ ਪਿੰਡ ਦਾ.........