ਅੱਜ ਸਵੇਰ ਦੀ ਸਭਾ ਦੇ ਵਿੱਚ,
ਮੰਮੀ ਸਾਨੂੰ ਸਰਾਂ ਸਮਝਾਇਆ।
ਪਾਣੀ ਦੀ ਮਹਤੱਤਾ ’ਤੇ ਚਾਨਣਾ ਪਾਇਆ।
ਇਹ ਇੱਕ ਦਿਨ ਮੁੱਕ ਜਾਊਗਾ ਪਾਣੀ,
ਜੇ ਨਾ ਆਪਾਂ ਬੁੰਦ-ਬੂੰਦ ਨੂੰ ਬਚਾਇਆ।
ਇਹ ਇੱਕ ਦਿਨ...............।
ਸੁੱਕ ਗਏ ਜੇ ਪਾਣੀ ਦੇ ਕੁਦਰਤੀ ਸਰੋਤ ਬੱਚਿਓਂ,
ਇੱਕ ਦਿਨ ਆ ਜਾਊ ਵੱਡੀ ਪਾਣੀ ਦੇ ਖੜੋਤ ਬੱਚਿਓਂ।
ਕਰੀਏ ਹਮੇਸ਼ਾਂ ਇਹਦੀ ਸੰਜਮ ਲਾਲ ਵਰਤੋਂ,
ਸਮਝ ਕੇ ਤੁਸੀਂ ਇਹਨੂੰ ਕੀਮਤੀ ਸਰਮਾਇਆ।
ਇਹ ਇੱਕ ਦਿਨ...............।