ਖੇਡਣੇ ਤੋਂ ਸਾਨੂੰ ਹੁਣ ਕੋਈ ਵੀ ਨਾ ਹਟਾਵੇ।
ਛੁੱਟੀਆਂ ਦਾ ਚਾਅ ਸਾਥੋਂ ਚੁੱਕਿਆ ਨਾ ਜਾਵੇ।
ਛੇਤੀ-ਛੇਤੀ ਜਾਗਣ ਦਾ ਹੁਣ ਜੱਭ ਮੁੱਕਿਆ।
ਰਹਿੰਦਾ ਸੀਗ੍ਹਾ ਸਦਾ ਸਾਡਾ ਸਾਹ ਸੁੱਕਿਆ।
ਸੁੱਤਿਆਂ ਨੂੰ ਸਾਨੂੰ ਹੁਣ ਕੋਈ ਵੀ ਨਾ ਜਗਾਵੇ।
ਛੁੱਟੀਆਂ ਦਾ ਚਾਅ...।
ਬੜੇ ਭਾਰੇ ਬਸਤੇ ਤੋਂ ਸਾਡਾ ਖਹਿੜਾ ਛੁੱਟਿਆ।
ਗਰਮੀ ਵਿਚ ਜਾਂਦਾ ਨਹੀਂ ਸੀ ਪੈਰ ਪੁੱਟਿਆ।
ਕੁੱਟਮਾਰ ਹਰ ਕੋਈ ਸਾਨੂੰ ਸਕੂਲ ਨੂੰ ਭਜਾਵੇ।
ਛੁੱਟੀਆਂ ਦਾ ਚਾਅ...।
ਛੁੱਟੀਆਂ ਦੇ ਵਿਚ ਅਸੀਂ, ਨਾਨਕੇ ਵੀ ਜਾਵਾਂਗੇ।
ਮਾਮੇ ਮਾਮੀ ਦਾ ਉਲਾਮ੍ਹਾ ਚੰਗੀ ਤਰ੍ਹਾਂ ਲਾਹਾਂਗੇ।
ਨਾਨਾ ਨਾਨੀ ਸਾਡੇ ਉੱਤੋਂ ਸਦਾ ਸਦਕੜੇ ਜਾਵੇ।
ਛੁੱਟੀਆਂ ਦਾ ਚਾਅ...।
ਸਕੂਲੋਂ ਮਿਲੇ ਕੰਮ ਦਾ ਵੀ ਕਰਨਾ ਹੈ ਇਲਾਜ਼।
‘ਤਲਵੰਡੀ’ ਸਰ ਕਰਦੇ ਨਹੀਂ ਕਦੇ ਵੀ ਲਿਹਾਜ।
ਕਹਿ ਦੇਂਦੇ ਪਹਿਲਾਂ ਹੀ ਕੋਈ ਬਹਾਨਾ ਨਾ ਲਾਵੇ।
ਛੁੱਟੀਆਂ ਦਾ ਚਾਅ...।