ਸਾਡੀਆਂ ਤਾਂ ਕਰੀਆਂ ਮੁਸ਼ੱਕਤਾਂ,
ਆ ਗਈਆਂ ਰਾਸ ਬਈ।
ਅਸੀਂ ਤਾਂ ਦੋਸਤੋ,
ਹੋ ਗਏ ਪਾਸ ਬਈ।
ਲੈਣੀ ਆਂ ਕਲਾਸ ਹੁਣ,
ਨਵੀਂ ਅਸੀਂ ਮੱਲ ਬਈ।
ਮਾਪਿਆਂ ਦੀ ਸਦਾ ਅਸੀਂ,
ਮੰਨਦੇ ਹਾਂ ਗੱਲ ਬਈ।
ਕਰਿਆ ਨਾਂ ਕਦੇ ਅਸੀਂ,
ਉਨ੍ਹਾਂ ਨੂੰ ਨਿਰਾਸ਼ ਬਈ।
ਅਸੀਂ ਤਾਂ ਦੋਸਤੋਂ...........।
ਮੰਮੀ ਅਤੇ ਡੈਡੀ ਨੇ,
ਵੰਡੀ ਮਠਿਆਈ ਐ।
ਅਸੀਂ ਵੀ ਰੀਝ ਉਹਨਾਂ ਦੀ,
ਪੂਰੀ ਕਰ ਵਿਖਾਈ ਐ।
ਪੁੱਤਰਾਂ ਤੇ ਆਸ ਬਈ।
ਅਸੀਂ ਤਾਂ ਦੇਸਤੋ...........।
ਨਵੀਆਂ ਕਿਤਾਬਾਂ ਲੈ ਕੇ,
ਸਕੂਲ ਨਵੇਂ ਜਾਵਾਂਗੇ।
ਸਤਿ ਸ੍ਰੀ ਅਕਾਲ ਸਰਾਂ ਨੂੰ ਬੁਲਾ ਕੇ,
ਮਾਣ ਆਪਣਾ ਵਧਾਵਾਂਗੇ।
ਹੋ ਗਏ ਨੇ ਫੇਲ ਉਹ,
ਜਿਨ੍ਹਾਂ ਖੇਡੀ ਤਾਸ਼ ਬਈ।
ਅਸੀਂ ਤਾਂ ਦੋਸਤੋ...........।