ਪਤੰਗਾਂ ਵਾਲਾ ਛੱਡ ਦੇ ਧਿਆਨ ਬੱਚਿਉ।
ਇਨ੍ਹਾਂ ਲੈ ਲਈ ਮਾਸੂਮਾਂ ਦੀ ਜਾਨ ਬੱਚਿਉ।
ਕੋਠੇ ਉੱਤੇ ਚੜ੍ਹ ਕੇ ਜਦੋਂ ਪਤੰਗ ਨੇ ਚੜਾਉਂਦੇ,
ਵੇਖਦੇ ਆਕਾਸ਼ ਵੱਲ ਜਦੋਂ ਤੁਣਕੇ ਇਹ ਲਾਉਂਦੇ।
ਫਿਰ ਪਿੱਛੇ ਵੱਲ ਰਹਿੰਦਾ ਨੀ ਧਿਆਨ ਬੱਚਿਉ,
ਪਤੰਗਾਂ ਵਾਲਾ.....................।
ਜਿਉਣਾ ਜੱਗ ਉੱਤੇ ਹੋ ਗਿਆ ਮੁਹਾਲ,
ਪੁੱਛੋ ਜਾ ਕੇ ਉਨ੍ਹਾਂ ਮਾਪਿਆਂ ਦਾ ਹਾਲ।
ਪੁੱਤਰ ਜਿਨ੍ਹਾਂ ਦੇ ਛੱਡ ਗਏ ਜਹਾਨ ਬੱਚਿਉ,
ਪਤੰਗਾਂ ਵਾਲਾ.....................।
ਵਿੱਦਿਆ ਦੇ ਨਾਲ ਤੁਸੀਂ ਪਾ ਲਉ ਪਿਆਰ,
ਹਰ ਪਾਸੇ ਸਦਾ ਤੁਹਾਨੂੰ ਮਿਲੂ ਸਤਿਕਾਰ।
ਭੈੜਾ ਨਸ਼ਿਆਂ ਤੋਂ ਪਤੰਗਾਂ ਦੇ ਰੁਝਾਨ ਬੱਚਿਉ,
ਪਤੰਗਾਂ ਵਾਲਾ.....................।
ਮਿੰਦੇ ਪਤੰਗਾਂ ਵਾਲੀ ਆਦਤ ਹੈ ਮਾੜੀ,
ਤੂੰ ਵੀ ਛੱਡ ਨਬੀ ਹੁਣ ਗੋਪੀ ਨਾਲੋਂ ਆੜੀ।
ਗੱਲ ਵੱਡਿਆਂ ਦੀ ਹੁੰਦੀ ਹੈ ਮਹਾਨ ਬੱਚਿਉ,
ਇਨ੍ਹਾਂ ਲੈ ਲਈ ਮਾਸੂਮਾਂ ਦੀ ਜਾਨ ਬੱਚਿਉ।