ਪੜ੍ਹ ਲਉ ਕਿਤਾਬਾਂ ਦਿਲ ਲਾ ਕੇ ਬੱਚਿਓ,
ਗੱਲਾਂ ਹੋਰ ਤੁਸੀਂ ਦਿਲ ਚੋਂ ਭੁਲਾ ਕੇ ਬੱਚਿਓ।
ਇਨ੍ਹਾਂ ਵਿੱਚ ਥੋਡੀ ਜ਼ਿੰਦਗੀ ਦਾ ਗਿਆਨ ਬੱਚਿਓ,
ਇਹੀ ਪੜ੍ਹ ਪੜ੍ਹ ਕੇ ਕਿਤਾਬਾਂ,
ਬਣੇ ਮਹਾਨ ਖੋਜੀ, ਸਾਇੰਸਦਾਨ ਬੱਚਿਓ।
ਇਹੀ ਪੜ੍ਹ ਪੜ..............................
ਨਾ ਮੰਨਣਾ ਕਿਤਾਬਾਂ ਤਾਈਂ ਤੁਸੀਂ ਕਦੇ ਭਾਰ,
ਇਹਨਾਂ ਕਰਕੇ ਲੇ ਤੁਹਾਡੇ ਸੁਪਨੇ ਸਾਕਾਰ।
ਕਰਕੇ ਪੜ੍ਹਾਈਆਂ ਉੱਚੇ ਰੁਤਬੇ ਜਦੋਂ ਪਾਏ,
ਫਿਰ ਉਸਤਤਿ ਕਰੂਗਾ ਜਹਾਨ ਬੱਚਿਓ।
ਇਹੀ ਪੜ੍ਹ ਪੜ..............................
ਨਕਲ ਦੀ ਭੁੱਲ ਕੇ ਨਾ ਕਰਨੀ ਕਦੇ ਆਸ,
ਜ਼ਿੰਦਗੀ ਨਾ ਕਦੇ ਤੁਹਾਨੂੰ ਆਉ ਇਹ ਰਾਸ।
ਹਮੇਸ਼ਾਂ ਮਿਹਨਤਾਂ ਨੂੰ ਸਦਾ ਬੂਰ,
ਮਾੜਾ ਹੁੰਦਾ ਇਹ ਨਕਲ ਦਾ ਰੁਝਾਨ ਬੱਚਿਓ।
ਇਹੀ ਪੜ੍ਹ ਪੜ..............................
ਕੁੱਕੂ ਘਲੋਟੀ ਦਾ ਤੁਸੀਂ ਮੰਨ ਲਵੋ ਕਹਿਣਾ,
ਪਾ ਲਉ ਜਰੂਰ ਤੁਸੀਂ ਵਿੱਦਿਆ ਦਾ ਗਹਿਣਾ।
ਤੁਹਾਨੂੰ ਦਿੰਦੇ ਜੋ ਅਸਲੀ ਗਿਆਨ ਬੱਚਿਓ।
ਇਹੀ ਪੜ੍ਹ ਪੜ..............................
ਸੁਖਦੇਵ ਸਿੰਘ ਕੁੱਕੂ