ਆਲਸ ਹੁਣ ਤਿਆਗੋ ਬੱਚਿਓ,
ਸੁਬਹਾ ਸਵੇਰੇ ਜਾਗੋ ਬੱਚਿਓ।
ਸਲਾਨਾ ਪ੍ਰੀਖਿਆ ਸਿਰ ਤੇ ਆਈ ਐ,
ਖੇਡਣਾ, ਕੁੱਦਣਾ, ਟੀ. ਵੀ. ਵੇਖਣਾ ਛੱਡ ਕੇ,
ਆਪਾਂ ਕਰਨੀ ਦੱਬ ਕੇ ਹੁਣ ਪੜ੍ਹਾਈ ਐ।
ਖੇਡਣਾ, ਕੁੱਦਣਾ..............................
ਇਹ ਦਿਨਾਂ ਫਿਰ ਮੁੜ ਕੇ ਆਉਣਾ ਨੀ,
ਵਕਤ ਸਾਂਭ ਲੋ ਕਦੇ ਪਛਤਾਉਣਾ ਪੈਣਾ ਨੀ।
ਉਹ ਮੰਜ਼ਿਲਾਂ ਸਦਾ ਸਰ ਕਰ ਜਾਂਦੇ,
ਜਿਨ੍ਹਾਂ ਨੇ ਹਿੰਮਤ ਯਾਰ ਬਣਾਈ ਐ।
ਖੇਡਣਾ, ਕੁੱਦਣਾ..............................
ਨਕਲ ਦਾ ਰੁਝਾਨ ਹਮੇਸ਼ਾਂ ਦਿਲ ਚੋਂ ਕੱਢ ਕੇ,
ਹੱਲ ਕਰਨੇ ਸਵਾਲ ਦਿਮਾਗ ਨਾਲ ਗੱਡ ਕੇ।
ਜੋ ਕਰਦੇ ਸੰਗਤ ਨਾਲਾਇਕਾਂ ਦੀ,
ਨਾ ਜੱਗ ਵਿੱਚ ਉਨ੍ਹਾਂ ਨੂੰ ਮਿਲਦੀ ਵਡਿਆਈ ਐ।
ਖੇਡਣਾ, ਕੁੱਦਣਾ..............................
ਛੱਡੋ ਗੁੱਡੀਆਂ, ਪਤੰਗ ਵੀ ਚੜ੍ਹਾਉਣੇ ਹੁਣ,
ਸਿੱਖ ਲਈਏ ਘਲੋਟੀ ਤੋਂ ਰੁਤਬੇ ਪਾਉਣ ਦੇ ਗੁਣ।
ਡਾਕਟਰ, ਪਾਇਲਟ, ਵਿਗਿਆਨੀ ਬਣ ਗਏ,
ਜਿਨ੍ਹਾਂ ਕਦਰ ਵਕਤ ਆਪਣੇ ਦੀ ਪਾਈ ਐ।
ਖੇਡਣਾ, ਕੁੱਦਣਾ..............................
ਸੁਖਦੇਵ ਸਿੰਘ ਕੁੱਕੂ