ਨਸ਼ਿਆਂ ਦੀ ਭਰਪਾਈ ਲਈ ਘਰ ਦਾ ਸਮਾਨ ਤੱਕ ਵੇਚ ਦਿਤਾ ਇੱਕ ਮਾਂ ਨੇ ਇਹ ਦੱਸਿਆਂ। ਗੱਲਾਂ ਸੁਣ ਕੇ ਮੇਰਾ ਸਰੀਰ ਕੰਬ ਗਿਆ। ਸੋਚੋ ਜਿਹੜੇ ਮਾਂ-ਬਾਪ ਕਿੰਨੀਆਂ ਤੰਗੀਆਂ ਕੱਟ ਕੇ ਤੁਹਾਨੂੰ ਪੜ੍ਹਾਉਂਦੇ ਲਿਖਾਉਂਦੇ ਹਨ, ਅੱਜ ਤੁਸੀਂ ਉਹਨਾਂ ਦੇ ਗੱਲ ਵਿੱਚ ਅਗੂੰਠਾ ਦੇ ਰਹੇ ਹੋ। ਘਰ ਵਿਚ ਕਿਸੇ ਦੀ ਇੱਜ਼ਤ ਨਹੀਂ ਕਰਦੇ। ਛੋਟੇ ਵੱਡੇ ਦਾ ਖਿਆਲ ਨਹੀਂ ਰੱਖਦੇ। ਹਾਲ ਹੀ ਵਿਚ ਖ਼ਬਰ ਪੜ੍ਹੀ ਕਿ ਇੱਕ ਹੀ ਪਿੰਡ ਦੇ 18 ਸਾਲ ਦੇ ਨੌਜਵਾਨਾਂ ਨੇ ਚਿੱਟੇ ਦਾ ਟੀਕਾ ਲਗਾਇਆ। ਦੋਨਾਂ ਦੀ ਮੌਤ ਹੋ ਚੁੱਕੀ ਹੈ। ਚਿੱਟੇ ਨੇ ਪੰਜਾਬ ਦੀ ਜਵਾਨੀ ਖ਼ਤਮ ਕਰ ਦਿੱਤੀ ਹੈ। ਨੌਜਵਾਨ ਭੈੜੀਆਂ ਆਦਤਾਂ ਦਾ ਸ਼ਿਕਾਰ ਹੋ ਰਹੇ ਹਨ। ਅਕਸਰ ਚੋਰੀ ਦੀਆਂ ਵਾਰਦਾਤਾਂ ਵਿਚ ਅਜਿਹੇ ਸ਼ਰਾਰਤੀ ਨੌਜਵਾਨ ਆਮ ਫੜੇ ਜਾਂਦੇ ਹਨ। ਪੜਾਈ ਲਿਖਾਈ ਦਾ ਇਨਾਂ ਤੇ ਬਿਲਕੁਲ ਵੀ ਅਸਰ ਨਹੀਂ ਹੁੰਦਾ।
ਜ਼ਿੰਦਗੀ ਖ਼ੂਬਸੂਰਤ ਹੈ। ਸਾਨੂੰ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਨਣਾ ਚਾਹੀਦਾ ਹੈ। ਮਾਂ-ਬਾਪ ਦੇ ਕਿੰਨੇ ਹੀ ਅਰਮਾਨ ਹੁੰਦੇ ਹਨ ਕਿ ਕੱਲ ਨੂੰ ਉਹਨਾਂ ਦੀ ਔਲਾਦ ਪੜ੍ਹ ਲਿਖ ਕੇ ਸਮਾਜ ਦਾ ਨਾਂਅ ਰੋਸ਼ਨ ਕਰੇ। ਸਮਾਜ ਲਈ ਵਧੀਆ ਕੰਮ ਕਰੇ ਤਾਂ ਜੋ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਹੋਵੇ। ਵਿਚਾਰਨ ਵਾਲੀ ਗੱਲ ਹੈ ਤਕਰੀਬਨ ਕੁਝ ਸਮੇਂ ਤੋਂ ਨੌਜਵਾਨ ਪੀੜ੍ਹੀ ਕੁਰਾਹੇ ਪੈ ਗਈ ਹੈ। ਪੱਛਮੀ ਸੱਭਿਅਤਾ ਦਾ ਬਹੁਤ ਜ਼ਿਆਦਾ ਬੋਲ-ਬਾਲਾ ਹੈ। ਨੋਜ਼ਵਾਨੀ ਰਸਾਤਲ ਵੱਲ ਲਗਾਤਾਰ ਵੱਧ ਰਹੀ ਹੈ। ਨੌਜਵਾਨੀ ਭੈੜੀਆਂ ਆਦਤਾਂ ਦਾ ਸ਼ਿਕਾਰ ਹੋ ਚੁੱਕੀ ਹੈ। ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਬੂਲਟ ਮੋਟਰਸਾਇਕਲ ਤੇ ਚਾਰ-ਚਾਰ ਬੰਦੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ, ਖੁੱਲ੍ਹੇ ਸਾਈਲੈਂਸਰ ਨਾਲ ਪਟਾਖੇ ਫੋੜਦੇ ਆਮ ਦੇਖੇ ਜਾ ਸਕਦੇ ਹਨ। ਜਦੋਂ ਰਾਹਗੀਰ ਕੋਈ ਜਾ ਰਿਹਾ ਹੁੰਦਾ ਹੈ ਤਾਂ ਅਜਿਹੇ ਸ਼ਰਾਰਤੀ ਨੌਜਵਾਨ ਬੁੱਲਟ ਤੇ ਪਟਾਖੇ ਫੋੜਦੇ ਹਨ ਤਾਂ ਇਹਨਾਂ ਦੀ ਤੇਜ਼ ਆਵਾਜ਼ ਕਰਕੇ ਉਹ ਘਬਰਾ ਜਾਂਦਾ ਹੈ। ਕਈ ਵਾਰ ਉਹ ਬੇਹੋਸ਼ ਹੋ ਕੇ ਡਿੱਗ ਜਾਂਦਾ ਹੈ। ਅਜਿਹੀਆਂ ਖ਼ਬਰਾਂ ਆਮ ਸੁਣਦੇ ਹਾਂ। ਕਈ ਵਾਰ ਤਾਂ ਅਜਿਹਾ ਦੇਖਣ ਨੂੰ ਵੀ ਆਉਂਦਾ ਹੈ ਜਦੋਂ ਪੁਲਿਸ ਮੁਲਾਜ਼ਮ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਹੁੰਦੇ ਹਨ, ਤਾਂ ਅਜਿਹੇ ਸ਼ਰਾਰਤੀ ਨੌਜਵਾਨ ਜਿਨ੍ਹਾਂ ਕੋਲ ਗੱਡੀ ਦੇ ਪੇਪਰ ਜਾਂ ਡਰਾਈਵਿੰਗ ਲਾਇਸੰਸ ਬਿਲਕੁਲ ਵੀ ਨਹੀਂ ਹੁੰਦਾ। ਅਜਿਹੇ ਨੌਜਵਾਨ ਆਪਣਾ ਵਹੀਕਲ ਬਿਲਕੁਲ ਵੀ ਨਹੀਂ ਰੋਕਦੇ, ਸਗੋਂ ਪੁਲਿਸ ਆਲਿਆਂ ਦੇ ਉੱਪਰ ਹੀ ਚੜ੍ਹਾ ਕੇ ਉਨ੍ਹਾਂ ਨੂੰ ਜ਼ਖਮੀ ਕਰਨ ਦੀਆਂ ਖ਼ਬਰਾਂ ਅਸੀਂ ਆਮ ਸੁਣੀਆਂ ਹਨ। ਜਦੋਂ ਕਈ ਵਾਰ ਅਜਿਹੇ ਸ਼ਰਾਰਤੀ ਪੁਲੀਸ ਦੇ ਅੜਿੱਕੇ ਚੜ੍ਹ ਜਾਂਦੇ ਹਨ ਤਾਂ ਪੁਲਿਸ ਇਨ੍ਹਾਂ ਦਾ ਚਾਲਾਨ ਕੱਟਦੀ ਹੈ ਤੇ ਵਹੀਕਲਾਂ ਨੂੰ ਆਪਣੇ ਕਾਬੂ ਵਿੱਚ ਵੀ ਲੈ ਲੈਂਦੀ ਹੈ। ਹਾਲ ਹੀ ਵਿੱਚ ਹੋਲੀ ਦਾ ਤਿਉਹਾਰ ਲੰਘ ਕੇ ਗਿਆ ਹੈ। ਪਤਾ ਨਹੀਂ ਪੁਲਿਸ ਨੇ ਕਿੰਨੇ ਹਜ਼ਾਰਾਂ ਚਲਾਨ ਕੱਟੇ ਹੋਣੇ, ਜਿਨ੍ਹਾਂ ਨੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ। ਫ਼ਿਰ ਵੀ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਅਕਲ ਨਹੀਂ ਆਈ ਹੋਣੀ। ਪਿਛਲੇ ਕੁਝ ਦਿਨ ਪਹਿਲਾਂ ਪੰਜਾਬ ਵਿੱਚ ਤਿੰਨ-ਚਾਰ ਅਜਿਹੀਆਂ ਵਾਰਦਾਤਾਂ ਹੋਈਆਂ, ਜਿਸ ਨੇ ਸਾਰਿਆਂ ਨੂੰ ਹੀ ਡਰਾ ਦਿੱਤਾ। ਅਜਨਾਲਾ ਥਾਣੇ ਤੇ ਪੁਲਿਸ ਨਾਲ ਕੀਤੀ ਗਈ ਮਾਰ ਕੁਟਾਈ, ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਸਾਹਿਬ ਵਿਖੇ ਸਥਾਨਕ ਵਸਨੀਕਾਂ ਨਾਲ ਪੱਥਰਬਾਜ਼ੀ, ਤੇ ਖ਼ਾਲਸਾ ਦੀ ਧਰਤੀ ਸੀ?? ਆਨੰਦਪੁਰ ਸਾਹਿਬ ਵਿਖੇ ਕਨੇਡਾ ਤੋਂ ਆਏ ਨੌਜਵਾਨ ਦਾ ਹੋਇਆ ਕਤਲ। ਆਨੰਦਪੁਰ ਸਾਹਿਬ ਵਾਲੀ ਘਟਨਾ ਦਾ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਤੇ ਕੀ ਅਸਰ ਪਿਆ ਹੋਣਾ। ਸੋਚਣ ਵਾਲੀ ਗੱਲ ਹੈ ਟਰੈਕਟਰਾਂ ਉੱਪਰ 15 ਤੋਂ 20 ਨੌਜਵਾਨ ਉੱਚੀ ਅਵਾਜ਼ ਵਿੱਚ ਭੜਕੀਲੇ ਗਾਣੇ ਲਗਾ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਆਮ ਦੇਖੇ ਜਾ ਸਕਦੇ ਹਨ। ਸੜਕਾਂ ਤੇ ਅਸੀਂ ਆਮ ਦੇਖਦੇ ਹਾਂ ਕਿ ਟਰੈਕਟਰਾਂ ਤੇ ਇੰਨੀ ਉੱਚੀ ਅਵਾਜ਼ ਵਿੱਚ ਗਾਣੇ ਚਲਾ ਕੇ ਆਪਣੀ ਮਸਤੀ ਕਰ ਰਹੇ ਹੁੰਦੇ ਹਨ। ਕਈ ਵਾਰ ਅਣਸੁਖਾਵੀਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਮਾਂ-ਬਾਪ ਆਪਣੀ ਔਲਾਦ ਨੂੰ ਕਹਿਣ ਤੋਂ ਡਰਦੇ ਹਨ। ਜੇ ਉਹ ਆਪਣੇ ਬੱਚਿਆ ਨੂੰ ਰੋਕਦੇ ਟੋਕਦੇ ਹਨ ਤਾਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਵਿੱਚ ਸਹਿਣਸ਼ੀਲਤਾ ਬਿਲਕੁਲ ਵੀ ਨਹੀ ਹੈ। ਗ਼ਲਤ ਕਦਮ ਚੁੱਕਦੇ ਨੇ। ਅਜਿਹੇ ਸ਼ਰਾਰਤੀ ਨੌਜਵਾਨ ਆਪਣੇ ਮਾਂ ਪਿਓ ਦਾ ਨਾਂ ਬਦਨਾਮ ਕਰਨ ਤੇ ਲੱਗ ਹੋਏ ਹਨ। ਮਾਂ-ਬਾਪ ਦੇ ਅੱਗੇ ਬੋਲਦੇ ਹਨ ਮਾਰ ਕੁਟਾਈ ਤੱਕ ਕਰਦੇ ਹਨ। ਕਈ ਮਾਂ-ਪਿਉ ਤਾਂ ਆਪ ਕਹਿੰਦੇ ਹਨ ਕਿ ਅਸੀਂ ਤਾਂ ਆਪਣੀ ਅਜਿਹੀ ਔਲਾਦ ਤੋਂ ਬੇਔਲਾਦ ਚੰਗੇ ਸਨ। ਪਿੱਛੇ ਜਿਹੇ ਮੇਰਾ ਦੋ ਕੁ ਮਹੀਨੇ ਪਹਿਲਾਂ ਲੇਖ ਬਜ਼ੁਰਗਾਂ ਸੰਬੰਧੀ ਛਪਿਆ ਸੀ, ਤਕਰੀਬਨ ਮੈਨੂੰ ਕਈ ਫ਼ੋਨ ਆਏ। ਮਾਂ ਬਾਪ ਕਹਿ ਰਹੇ ਸਨ ਕਿ ਸਾਡੀ ਔਲਾਦ ਨੇ ਸਾਡਾ ਜਿਊਣਾ ਦੁੱਭਰ ਤੱਕ ਕਰ ਰੱਖਿਆ ਹੈ। ਨਸ਼ੇ ਕਰਦੇ ਹਨ ਜੇ ਇਹਨਾਂ ਨੂੰ ਰੋਕਦੇ ਹਨ ਤਾਂ ਸਾਨੂੰ ਮਾਰ ਕਟਾਈ ਵੀ ਕਰਦੇ ਹਨ। ਨਸ਼ਿਆਂ ਦੀ ਭਰਪਾਈ ਲਈ ਘਰ ਦਾ ਸਮਾਨ ਤੱਕ ਵੇਚ ਦਿੱਤਾ ਇੱਕ ਮਾਂ ਨੇ ਇਹ ਦੱਸਿਆਂ ਗੱਲਾਂ ਸੁਣ ਕੇ ਮੇਰਾ ਸਰੀਰ ਕੰਬ ਗਿਆ। ਸੋਚੋ ਜਿਹੜੇ ਮਾਂ-ਬਾਪ ਕਿੰਨੀਆਂ ਤੰਗੀਆਂ ਕੱਟ ਕੇ ਤੁਹਾਨੂੰ ਪੜ੍ਹਾਉਂਦੇ ਲਿਖਾਉਂਦੇ ਹਨ, ਅੱਜ ਤੁਸੀਂ ਉਹਨਾਂ ਦੇ ਗੱਲ ਵਿੱਚ ਅਗੂੰਠਾ ਦੇ ਰਹੇ ਹੋ। ਘਰ ਵਿਚ ਕਿਸੇ ਦੀ ਇੱਜ਼ਤ ਨਹੀਂ ਕਰਦੇ। ਛੋਟੇ ਵੱਡੇ ਦਾ ਖਿਆਲ ਨਹੀਂ ਰੱਖਦੇ ਰੱਖਦੇ। ਹਾਲ ਹੀ ਵਿਚ ਖ਼ਬਰ ਪੜ੍ਹੀ ਕਿ ਇੱਕ ਹੀ ਪਿੰਡ ਦੇ 18 ਸਾਲ ਦੇ ਨੌਜਵਾਨਾਂ ਨੇ ਚਿੱਟੇ ਦਾ ਟੀਕਾ ਲਗਾਇਆ। ਦੋਨਾਂ ਦੀ ਮੋਤ ਹੋ ਚੁੱਕੀ ਹੈ। ਚਿੱਟੇ ਨੇ ਪੰਜਾਬ ਦੀ ਜਵਾਨੀ ਖ਼ਤਮ ਕਰ ਦਿੱਤੀ ਹੈ। ਨੌਜਵਾਨ ਭੈੜੀਆਂ ਆਦਤਾਂ ਦਾ ਸ਼ਿਕਾਰ ਹੋ ਰਹੇ ਹਨ। ਅਕਸਰ ਚੋਰੀ ਦੀਆਂ ਵਾਰਦਾਤਾਂ ਵਿਚ ਅਜਿਹੇ ਸ਼ਰਾਰਤੀ ਨੌਜਵਾਨ ਆਮ ਫੜੇ ਜਾਂਦੇ ਹਨ। ਪੜ੍ਹਾਈ ਲਿਖਾਈ ਦਾ ਇਨ੍ਹਾਂ ਤੇ ਬਿਲਕੁਲ ਵੀ ਅਸਰ ਨਹੀਂ ਹੁੰਦਾ। ਅਕਸਰ ਕਾਲਜਾਂ ਯੂਨੀਵਰਸਿਟੀਆਂ ਵਿੱਚ ਵੀ ਜਦੋਂ ਅਜਿਹੇ ਸ਼ਰਾਰਤੀ ਨੌਜਵਾਨ ਜਾਂਦੇ ਹਨ, ਤਾਂ ਉਥੇ ਵੀ ਅਜਿਹੇ ਨੌਜਵਾਨ ਲੜਾਈ ਦਾ ਕਾਰਨ ਬਣਦੇ ਹਨ। ਇਨ੍ਹਾਂ ਤੇ ਫਿਰ ਯੂਨੀਵਰਸਿਟੀ ਵੱਲੋਂ ਕੇਸ ਦਰਜ ਕਰਵਾਏ ਜਾਂਦੇ ਹਨ। ਹੁੱਲੜਬਾਜ਼ੀ ਕਰਦੇ ਹਨ ਗਲਤ ਸ਼ਬਦਾਂ ਦੀ ਵਰਤੋਂ ਕਰਦੇ ਹਨ। ਅਜਿਹੇ ਸ਼ਰਾਰਤੀ ਨੌਜਵਾਨਾਂ ਨੂੰ ਆਪਣੇ ਧਾਰਮਿਕ ਇਤਿਹਾਸ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੁੰਦੀ ਹੈ। ਹੁੱਲੜਬਾਜ਼ੀ ਕਰਦੇ ਅਜਿਹੇ ਨੌਜਵਾਨ ਸਾਰਿਆਂ ਲਈ ਪਰੇਸ਼ਾਨੀ ਖੜੀ ਕਰ ਰਹੇ ਹਨ। ਹੇਮਕੁੰਟ ਸਾਹਿਬ ਦੀ ਜਦੋਂ ਤੀਰਥ ਯਾਤਰਾ ਸ਼ੁਰੂ ਹੁੰਦੀ ਹੈ, ਤਾਂ ਮੋਟਰਸਾਈਕਲਾਂ ਤੇ ਹੁੱਲੜਬਾਜ਼ੀ ਕਰਦੇ ਅਜਿਹੇ ਸ਼ਰਾਰਤੀ ਨੌਜਵਾਨ ਆਮ ਦੇਖੇ ਜਾ ਸਕਦੇ ਹਨ। ਧਾਰਮਿਕ ਸਥਾਨਾਂ ਵੱਲ ਜਾ ਕੇ ਵੀ ਇਹ ਨੌਜਵਾਨ ਆਪਣੇ ਸੂਬੇ ਦਾ ਨਾਂ ਬਦਨਾਮ ਕਰਨ ’ਤੇ ਲੱਗੇ ਹੋਏ ਹਨ। ਗਲਤ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ ਹੁੱਲੜਬਾਜ਼ਾਂ ਨੂੰ ਪੁਲਿਸ ਪ੍ਰਸ਼ਾਸ਼ਨ ਵੱਲੋ ਹਿਰਾਸਤ ਵਿੱਚ ਵੀ ਲਿਆ ਜਾਂਦਾ ਹੈ। ਪੁਲਿਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਬਹੁਤ ਇਮਾਨਦਾਰੀ ਨਾਲ ਨਿਭਾਅ ਰਿਹਾ ਹੈ। ਧਾਰਮਿਕ ਤੇ ਆਮ ਮੇਲਿਆਂ ਵਿੱਚ ਲੜਾਈ ਝਗੜਾ, ਕਤਲ, ਲੁੱਟ ਖੋਹ ਜਿਹੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਧਾਰਮਿਕ ਸਥਾਨਾਂ ਵੱਲ ਜਾਂਦੇ ਅਜਿਹੇ ਨੌਜਵਾਨ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਕਈ ਵਾਰ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਕਿੰਨਾ ਚੰਗਾ ਹੋਵੇ ਜੇ ਇਹ ਸਾਰੀਆਂ ਬੇਹੁਦਗੀਆਂ ਨਾ ਕੀਤੀਆਂ ਜਾਣ। ਨੌਜਵਾਨੀ ਨੂੰ ਅੱਜ ਬਚਾਉਣ ਦੀ ਲੋੜ ਹੈ।