ਸ਼੍ਰੀ ਗੁੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਗਰੀਨ ਫੀਲਡਜ਼ ਸਕੂਲ ਵੱਲੋਂ ਬੂਟਿਆਂ ਅਤੇ ਕੱਪੜਿਆਂ ਦਾ ਲੰਗਰ ਲਗਾਇਆ ਗਿਆ  

ਸ੍ਰੀ ਫ਼ਤਹਿਗੜ੍ਹ ਸਾਹਿਬ, 6 ਜਨਵਰੀ 2025, (ਹਰਪ੍ਰੀਤ ਸਿੰਘ ਗੁੱਜਰਵਾਲ) : ਗਰੀਨਫੀਲਡਜ਼ ਸਕੂਲ ਸਰਿਹੰਦ ਵਿਖੇ ਚੇਅਰਮੈਨ ਦੀਦਾਰ ਸਿੰਘ ਭੱਟੀ ਜੀ ਦੀ ਅਗਵਾਈ ਹੇਠ ਪ੍ਰਿੰਸੀਪਲ ਡਾ. ਸ਼ਾਲੂ ਰੰਧਾਵਾ ਜੀ ਨੇ ਗੁੁਰਦੁਆਰਾ ਜੋਤੀ ਸਰੂਪ ਸਾਹਿਬ ਜੀ ਦੇ ਨੇੜੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਮਨੁੱਖਤਾ ਅਤੇ ਵਾਤਾਵਰਨ ਦੀ ਸੇਵਾ ਲਈ ਦਸਤਾਨੇ, ਟੋਪੀਆਂ, ਜਰਾਬਾਂ ,ਸਕਾਫ, ਸਵੈਟਰ, ਜੈਕਟਾਂ ,ਸੂਟ ,ਪੈਂਟ -ਸ਼ਰਟ ,ਕੰਬਲ ਕੱਪੜਿਆਂ ਦਾ ਅਤੇ ਬੂਟਿਆਂ ਦਾ ਲੰਗਰ ਲਗਵਾਇਆ । ਪ੍ਰਿੰਸੀਪਲ ਡਾ ਸ਼ਾਲੂ ਰੰਧਾਵਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੁੱਚੀ ਮਾਨਵਤਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਕਵੀ, ਬਹਾਦਰ ਜਰਨੈਲ, ਸੂਝਵਾਨ ਆਗੂ ਤੇ ਦੁਖੀਆਂ ਦਾ ਦੁੱਖ ਦੂਰ ਕਰਨ ਵਾਲੇ ਰਹਿਨੁਮਾ ਮੰਨੇ ਗਏ । ਰੁੱਖ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ । ਰੁੱਖਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਇਹ ਸਾਡੇ ਜੀਵਨ ਦਾ ਅਨਮੋਲ ਧਨ ਹਨ । ਸਾਡੇ ਆਲੇ- ਦੁਆਲੇ ਹਰ ਚੀਜ਼ ਕੁਦਰਤ ਦੀ ਦਿੱਤੀ ਹੋਈ ਹੈ। ਕੁਦਰਤ ਦੀ ਬਣਾਈ ਹਰ ਚੀਜ਼ ਸੁੰਦਰ ਹੈ। ਕੁਦਰਤ ਮਨੁੱਖ ਨੂੰ ਸ਼ਾਂਤੀ ਦਿੰਦਾ ਹੈ। ਅਸੀਂ ਉਸ ਦੀ ਗੋਦ ਵਿੱਚ ਵੱਡੇ ਹੁੰਦੇ ਹਾਂ। ਇਸ ਲਈ ਸਾਨੂੰ ਮਨੁੱਖਤਾ ਤੇ ਕੁੁਦਰਤ ਦੀ ਰੱਖਿਆ ਕਰਦੇ ਰਹਿਣਾ ਚਾਹੀਦਾ ਹੈ। ਇਸੇ ਮੰਤਵ ਦੀ ਪੂੂਰਤੀ ਲਈ ਸਾਨੂੰ ਸਭ ਨੂੰ ਸੇਵਾ ਨੂੰ ਅਜਿਹੇ ਉਪਰਾਲੇ ਕਰਦੇ ਰਹਿਣੇ ਚਾਹੀਦੇ ਹਨ । ਇਸ ਮੌਕੇ ਤੇ ਜਸਵਿੰਦਰ ਕੌਰ ,ਸ਼ਿਵਾਨੀ ਸ਼ਰਮਾ ਹਰਮੇਸ਼, ਪ੍ਰੀਤਪਾਲ, ਜਸਨ ਸਾਕਸ਼ੀ ,ਨਮਿਤਾ ਪ੍ਰਦੀਪ, ਰੋਹਿਤ, ਨਰਿੰਦਰ ਸਿੰਘ ਅਧਿਆਪਕਾਂ ਅਤੇ ਵਿਕਾਸ, ਗੁਰਵੀਰ, ਫਤਿਹ ਸਿੰਘ, ਨਵਬੀਰ ,ਯੁਵਰਾਜ ਰਾਜਦੀਪ ,ਸਿਮਰਨਜੀਤ ਕੌਰ, ਹਰਸ਼ ਸੋਡੀ ,ਬਿਕਰਮਜੀਤ ਸਿੰਘ ਵਿਦਿਆਰਥੀਆਂ ਨੇ ਵੀ ਸੇਵਾ ਕੀਤੀ । ਇਸ ਮੌਕੇ ਪਹੁੰਚੀਆਂ ਹੋਈਆਂ ਸੰਗਤਾਂ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਇਸ ਉਪਰਾਲੇ ਨੂੰ ਬਹੁਤ ਹੀ ਜਿਆਦਾ ਸਹਿਯੋਗ ਦਿੱਤਾ ਅਤੇ ਭਰਵਾਂ ਹੁੰਗਾਰਾ ਦਿੱਤਾ।