ਰਾਮਪੁਰਾ ਫੂਲ, 07 ਜਨਵਰੀ 2025 : ਰਾਮਪੁਰਾ ਫੂਲ ਦੇ ਨੇੜੇ ਪਿੰਡ ਬਦਿਆਲਾ ਦੇ ਖੇਤਾਂ ਵਿੱਚ ਬਣਾਈ ਕੋਠੀ ਵਿੱਚ ਰਹਿੰਦੇ ਬਜ਼ੁਰਗ ਪਤੀ-ਪਤਨੀ ਦਾ ਬੇਰਿਹਮੀ ਨਾਲ ਕਤਲ ਕਰ ਦੇਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗਿਆਸ ਸਿੰਘ (66) ਤੇ ਅਮਰਜੀਤ ਕੌਰ (62) ਦੋਵੇਂ ਪਤੀ-ਪਤਨੀ ਪਿੰਡ ਬਦਿਆਲਾ ਤੋਂ ਚਾਉਕੇ ਨੂੰ ਜਾਂਦੀ ਸੜਕ ਤੇ ਖੇਤਾਂ ਵਿੱਚ ਬਣੇ ਆਪਣੇ ਘਰ ਵਿੱਚ ਰਹਿੰਦੇ ਸਨ। ਮ੍ਰਿਤਕ ਜੋੜੇ ਦੇ ਇੱਕ ਬੇਟਾ ਬੇਟੀ ਹਨ, ਬੇਟਾ ਨੌਕਰੀ ਕਰਦਾ ਹੋਣ ਕਰਕੇ ਘਰ ਤੋਂ ਬਾਹਰ ਰਹਿੰਦਾ ਹੈ ਅਤੇ ਬੇਟੀ ਦਾ ਵਿਆਹ ਹੋ ਚੁੱਕਾ ਹੈ। ਪਤਾ ਲੱਗਾ ਹੈ ਕਿ ਸ਼ਾਮ ਸਮੇਂ ਜਦੋਂ ਬੇਟੇ ਨੇ ਬਜ਼ੁਰਗ ਜੋੜੇ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ, ਜਿਸ ਤੋਂ ਮ੍ਰਿਤਕਾਂ ਦੇ ਬੇਟੇ ਨੂੰ ਚਿੰਤਾ ਹੋਈ, ਜਿਸ ਤੋਂ ਬਾਅਦ ਉਸਨੇ ਪਿੰਡ ਆਪਣੇ ਕਿਸੇ ਨਜ਼ਦੀਕੀ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਇਸ ਘਟਨਾਂ ਬਾਰੇ ਪਤਾ ਲੱਗਾ।ਇਸ ਘਟਨਾਂ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ, ਮੌਕੇ ਤੇ ਪੁੱਜੀ ਥਾਣਾ ਰਾਮਪੁਰਾ ਫੂਲ ਦੀ ਪੁਲਿਸ ਪਾਰਟੀ ਨੇ ਬਾਰੀਕੀ ਨਾ ਜਾਂਚ ਪੜਤਾਲ ਸ਼ੁਰੂ ਕਰਦਿੱਤੀ ਹੈ। ਦੋਵੇਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਇਸ ਸਬੰਧੀ ਐਸਪੀ (ਡੀ) ਨਰਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਬਜ਼ੁਰਗਾਂ ਦੇ ਕਤਲ ਦਾ ਅਣਪਛਾਤਿਆਂ ਖਿਲਾਫ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਦਿੱਤੀ ਹੈ, ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰਲਿਆ ਜਾਵੇਗਾ।