ਦਿੜ੍ਹਬਾ, 07 ਜਨਵਰੀ 2025 : ਬੀਤੀ ਰਾਤ ਦਿੜ੍ਹਬਾ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਰੋਗਲਾ ਦੇ ਦੋ ਨੌਜਵਾਨ ਲਾਡੀ ਸਿੰਘ ਤੇ ਜਤਿੰਦਰ ਸਿੰਘ ਕਰੀਬ ਰਾਤ 8 ਵਜੇ ਜਨਮ ਦਿਨ ਮਨਾਉਣ ਲਈ ਕੁੱਝ ਸਮਾਨ ਲੈਣ ਲਈ ਦਿੜਬ੍ਹਾ ਗਏ ਸਨ, ਜਦੋਂ ਦੋਵੇਂ ਨੌਜਵਾਨ ਸਮਾਨ ਖ੍ਰੀਦਣ ਤੋਂ ਬਾਅਦ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਆਵਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਬੇਕਾਬੂ ਹੋ ਕੇ ਸਿੱਧੀ ਦਰੱਖਤ ਨਾ ਜਾ ਟਕਰਾਈ, ਜਿਸ ਕਾਰਨ ਕਾਰ ਸਵਾਰ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਕੌਰੀਆਂ ਚੌਕੀ ਦੇ ਇੰਚਾਰਜ ਰਘਵੀਰ ਸਿੰਘ ਨੇ ਦੱਸਿਆ ਕਿ ਜਨਮ ਦਿਨ ਦੀਆਂ ਤਿਆਰੀਆਂ ਦੌਰਾਨ ਮ੍ਰਿਤਕ ਲਾਡੀ ਸਿੰਘ ਆਪਣੇ ਦੋਸਤ ਨਾਲ ਸਾਮਾਨ ਲੈਣ ਗਿਆ ਸੀ। ਵਾਪਸ ਪਰਤਦੇ ਸਮੇਂ ਆਵਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਕਾਰ ਆਪਣਾ ਸੰਤੁਲਨ ਗੁਆ ਬੈਠੀ ਅਤੇ ਦਰੱਖਤ ਨਾਲ ਜਾ ਟਕਰਾਈ।