ਲੁਧਿਆਣਾ, 30 ਦਸੰਬਰ 2024 : ਉੱਘੇ ਖੇਡ ਸਰਪ੍ਰਸਤ ਤੇ ਸਿਆਸੀ ਆਗੂ ਸ. ਕ੍ਰਿਪਾਲ ਸਿੰਘ ਔਜਲਾ (ਸ਼ਹਿਨਸ਼ਾਹ ਪੈਲੇਸ ਲੁਧਿਆਣਾ)ਰਾਤੀਂ (ਵਾਸ਼ਿੰਗਟਨ ਸਟੇਟ)ਅਮਰੀਕਾ ਵਿੱਚ ਸਦੀਵੀ ਅਲਵਿਦਾ ਕਹਿ ਗਏ ਹਨ। ਆਪਣੇ ਦਾਦਾ ਜੀ ਸ. ਕਪੂਰ ਸਿੰਘ ਨਸਰਾਲੀ(ਪੰਜਾਬ ਦੇ ਸਾਬਕਾ ਸਪੀਕਰ ਤੇ ਵਿੱਤ ਮੰਤਰੀ) ਦੀ ਵਿਰਾਸਤ ਨੂੰ ਉਨ੍ਹਾਂ ਬਾਖੂਬੀ ਸੰਭਾਲਿਆ। ਸ. ਕ੍ਰਿਪਾਲ ਸਿੰਘ ਔਜਲਾ ਸੰਜੇ ਗਾਂਧੀ ਦੇ ਨਿਕਟਵਰਤੀ ਸਾਥੀਆਂ ਵਿੱਚੋਂ ਸਨ। ਮੇਨਕਾ ਗਾਂਧੀ ਨਾਲ ਸੰਜੇ ਵਿਚਾਰ ਮੰਚ ਬਣਾ ਕੇ ਉਨ੍ਹਾਂ ਸ. ਸ਼ਿਵਕੰਵਰ ਸਿੰਘ ਸੰਧੂ ਨਾਲ ਮਿਲ ਕੇ ਪੂਰੇ ਦੇਸ਼ ਵਿੱਚ ਸਮਾਜਿਕ ਚੇਤਨਾ ਲਹਿਰ ਚਲਾਈ। ਪੰਜਾਬ ਜਨਤਾ ਪਾਰਟੀ ਦੇ ਵੀ ਉਹ 1990-91 ਵਿੱਚ ਜਨਰਲ ਸਕੱਤਰ ਰਹੇ। ਪੰਜਾਬ ਵਿੱਚ ਅਮਨ ਸ਼ਾਂਤੀ ਲਿਆਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਵੀ ਪੀ ਸਿੰਘ ਵੱਲੋਂ ਲੁਧਿਆਣਾ ਵਿੱਚ ਕਰਵਾਈ ਆਲ ਪਾਰਟੀ ਮੀਟਿੰਗ ਵੇਲੇ ਉਨ੍ਹਾਂ ਨੇ ਹੀ ਸ. ਸ਼ਿਵਕੰਵਰ ਸਿੰਘ ਸੰਧੂ ਨਾਲ ਮਿਲ ਕੇ ਹਲਵਾਰਾ ਹਵਾਈ ਅੱਡੇ ਤੇ ਵੀ ਪੀ ਸਿੰਘ, ਚੌਧਰੀ ਦੇਵੀ ਲਾਲ, ਮੁਫ਼ਤੀ ਮੁਹੰਮਦ ਸਈਅਦ ਤੇ ਕੇਂਦਰੀ ਕੈਬਨਿਟ ਦੇ ਕੁਝ ਹੋਰ ਮੰਤਰੀਆਂ ਦਾ ਸੁਆਗਤ ਕੀਤਾ। ਸ. ਕ੍ਰਿਪਾਲ ਸਿੰਘ ਔਜਲਾ ਦੇ ਦੇਹਾਂਤ ਤੇ ਉੱਘੇ ਨੇਤਾ ਸ਼ਿਵਕੰਵਰ ਸਿੰਘ ਸੰਧੂ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ,ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ,ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਹਰਦੀਪ ਸਿੰਘ ਮੁੰਡੀਆਂ,ਤਰੁਣਪ੍ਰੀਤ ਸਿੰਘ ਸੌਂਦ, ਗੁਰਮੀਤ ਸਿੰਘ ਖੁੱਡੀਆਂ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ,ਸ. ਜਗਦੀਸ਼ ਸਿੰਘ ਗਰਚਾ, ਸ਼ਰਨਜੀਤ ਸਿੰਘ ਢਿੱਲੋਂ, ਗੁਰਕੀਰਤ ਸਿੰਘ ਕੋਟਲੀ, ਜਥੇਦਾਰ ਹੀਰਾ ਸਿੰਘ ਗਾਬੜੀਆ,ਮਹੇਸ਼ਇੰਦਰ ਸਿੰਘ ਗਰੇਵਾਲ, ਮਲਕੀਤ ਸਿੰਘ ਦਾਖਾ, ਚੇਅਰਮੈਨ ਮਾਲਵਾ ਸੱਭਿਆਚਾਰਕ ਮੰਚ ਕ ਕ ਬਾਵਾ,ਵਿਧਾਇਕ ਕੁਲਵੰਤ ਸਿੰਘ ਸਿੱਧੂ, ਗੁਰਪ੍ਰੀਤ ਗੋਗੀ, ਪੱਪੀ ਪ੍ਰਾਸ਼ਰ,ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਕੁਲਦੀਪ ਸਿੰਘ ਵੈਦ, ਰਣਜੀਤ ਸਿੰਘ ਢਿੱਲੋਂ,ਕੌਂਸਲਰ ਅੰਮ੍ਰਿਤ ਵਰਸ਼ਾ ਰਾਮਪਾਲ, ਤਨਵੀਰ ਸਿੰਘ ਧਾਲੀਵਾਲ, ਮਨਜੀਤ ਸਿੰਘ ਢਿੱਲੋਂ,ਅਕਾਲੀ ਆਗੂ ਮਾਨ ਸਿੰਘ ਗਰਚਾ, ਬਲਕਾਰ ਸਿੰਘ ਸੰਧੂ ਸਾਬਕਾ ਮੇਅਰ, ਤਰਲੋਚਨ ਸਿੰਘ ਲਲਤੋਂ,ਸਾਬਕਾ ਸਰਪੰਚ, ਇੰਸਪੈਕਟਰ ਸ਼ਮਸ਼ੇਰ ਸਿੰਘ ਗੁੱਡੂ, ਮਨਜੀਤ ਸਿੰਘ ਗਰੇਵਾਲ, ਐਡਵੋਕੇਟ ਹਰਪ੍ਰੀਤ ਸਿੰਘ ਗਰਚਾ, ਜਸਜੀਤ ਸਿੰਘ ਨੱਤ, ਰਾਜਵੰਤ ਸਿੰਘ ਗਰੇਵਾਲ,ਗੁਰਿੰਦਰਜੀਤ ਸਿੰਘ ਨੱਤ,ਕੰਵਲਜੀਤ ਸਿੰਘ ਸ਼ੰਕਰ, ਸਾਬਕਾ ਸਰਪੰਚ ਪਿੰਡ ਦਾਦ ਜਗਦੀਸ਼ਪਾਲ ਸਿੰਘ ਗਰੇਵਾਲ ,ਗੋਲਡੀ ਸ਼ਰਮਾ, ਡਾ. ਅਨਿਲ ਸ਼ਰਮਾ ਪੀ ਏ ਯੂ ਨੇ ਵੀ ਔਜਲਾ ਸਾਹਿਬ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।