Amrik Talwandi

Articles by this Author

ਧਰਤੀ ਜਿਸਨੂੰ ਮਾਂ ਆਖਦੇ

ਧਰਤੀ ਜਿਸ ਨੂੰ ਮਾਂ ਆਖਦੇ, ਤਰਸ ਏਹਦੇ ‘ਤੇ ਖਾਓ ਲੋਕੋ।
ਏਹਦੀ ਮਿੱਟੀ ਤੇ ਹਵਾ ਪਾਣੀ, ਪ੍ਰਦੂਸ਼ਣ ਕੋਲੋਂ ਬਚਾਓ ਲੋਕੋ।
ਕੂੜਾ ਕਰਕਟ ਇਕੱਠਾ ਕਰਕੇ, ਧਰਤੀ ਉਤੇ ਸੁੱਟੀ ਹੋ ਜਾਂਦੇ।
ਮਾਂ ਮਿੱਟੀ ਦੀ ਮਹਿਕ ਤੁਸੀਂ, ਦਿਨ ਦਿਹਾੜੇ ਲੁੱਟੀ ਹੋ ਜਾਂਦੇ।
ਪਾਕਿ ਪਵਿੱਤਰ ਧਰਤੀ ਮਾਂ ਨੂੰ, ਸੰਵਾਰੋ ਅਤੇ ਸਜਾਓ ਲੋਕੋ।
ਧਰਤੀ ਜਿਸ ਨੂੰ ਮਾਂ ਆਖਦੇ....
ਹਵਾ ਦਾ ਜੋ ਵੀ ਮਹੱਤਵ ਹੈ

ਵਿਸਾਖੀ ਦਾ ਤਿਉਹਾਰ ਹੈ ਨਿਆਰਾ

ਦੇਸ਼ ਮੇਰੇ ਦੇ ਤਿਉਹਾਰ ਪਏ ਦੱਸਦੇ, ਹੁੰਦਾ ਕੀ ਹੈ ਭਾਈਚਾਰਾ।
ਸਾਰੇ ਤਿਉਹਾਰਾਂ ਨਾਲੋਂ ਡਿੱਠਾ, ਵਿਸਾਖੀ ਦਾ ਹੈ ਤਿਉਹਾਰ ਨਿਆਰ।

ਸਦੀਆਂ ਤੋਂ ਇਹ ਤਿਉਹਾਰ, ਦੇਸ ਮੇਰੇ ਦੇ ਲੋਕ ਨੇ ਮਨਾਉਂਦੇ।
ਭੁੱਲ ਕੇ ਸਾਰੇ ਵੈਰ ਵਿਰੋਧ, ਇਕੱਠੇ ਹੋ ਕੇ ਮੇਲੇ ਵਿੱਚ ਆਉਂਦੇ।
ਕਿਧਰੇ ਖੇਡ ਮੇਲੇ ਦੇ ਵਿੱਚ, ਗੱਭਰੂ ਆਪਣੇ ਜ਼ੌਹਰ ਵਿਖਾਉਂਦੇ।
ਕਿਧਰੇ ਦੇਸ਼ ਭਗਤੀ ਦੀਆਂ, ਢਾਡੀ ਕਵੀਸ਼ਰ

ਨਵੀਂ ਜਮਾਤ

ਨਵੀਂ ਜਮਾਤ ਦੀ ਪੜ੍ਹਾਈ, ਸ਼ੁਰੂ ਤੋਂ ਹੀ ਕਰੀਏ।
ਨਵੀਆਂ ਕਿਤਾਬਾਂ ਆਪਾਂ, ਚਾਵਾਂ ਨਾਲ ਪੜ੍ਹੀਏ।
ਪੀ.ਟੀ.ਸਰ ਮੂਹਰੇ ਖੜ੍ਹ, ਪੀ.ਟੀ.ਨੇ ਕਰਾਂਵਦੇ।
ਹਰ ਰੋਜ਼ ਨਵੇਂ ਵਿਚਾਰ, ਨਵੇਂ ਸਰ ਨੇ ਸੁਣਾਂਵਦੇ।
ਪ੍ਰਾਰਥਨਾ ਪਿੱਛੋਂ ਸਰ, ਸਾਡੀ ਵੇਖਦੇ ਨੇ ਸਫ਼ਾਈ।
ਵਰਦੀ ਦੇ ਨਾਲ, ਵੇਂਹਦੇ ਨਹੁੰਆਂ ਦੀ ਕਟਾਈ।
ਬੜਾ ਸੋਹਣਾ ਕਮਰਾ ਜੋ, ਨਵਾਂ ਸਾਨੂੰ ਮਿਲਿਆ।
ਰੰਗ-ਬਰੰਗੇ ਚਾਰਟ ਵੇਖ

ਕਿਸਾਨ ਮੇਲਾ ਐਤਕੀਂ ਮਾਹੀਆ

ਤੂੰ ਹਰ ਥਾਂ ਜਾਵੇਂ ‘ਕੱਲਾ ਵੇ,
ਸਾਥੋਂ ਛੁਡਾਕੇ ਪੱਲਾ ਵੇ,
ਹੁਣ ਕੋਈ ਸੁਣਨੀ ਨਾ ਮਜ਼ਬੂਰੀ ਵੇ।
ਕਿਸਾਨ ਮੇਲਾ ਐਂਤਕੀ ਮਾਹੀਆ,
ਵੇਖਣਾ ਅਸਾਂ ਜ਼ਰੂਰੀ ਵੇ।

ਯੂਨੀਵਰਸਿਟੀ ਵਾਲੇ ਸਾਲ ‘ਚ, ਮੇਲੇ ਕਈ ਲਗਾਉਂਦੇ ਵੇ।
ਖੇਤੀਵਾੜੀ ਦੀ ਨਵੀਂ ਤਕਨੀਕ, ਸਭ ਨੂੰ ਸੁਣੇ ਸਮਝਾਉਂਦੇ ਵੇ।
ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ, ਕਿਸਾਨ ਮੇਲੇ ਦੀ ਮਸ਼ਹੂਰੀ ਵੇ।
ਕਿਸਾਨ ਮੇਲਾ ਐਤਕੀਂ

ਕੂੜਾ ਦਾਨ

ਪਵਿੱਤਰ ਸਿੰਘ ਕਈ ਸਾਲਾਂ ਬਾਅਦ ਅਮਰੀਕਾ ਤੋਂ ਆਇਆ ਸੀ। ਅੱਜ ਆਪਣੇ ਪਿੰਡ ਦੀ ਸੱਥ ਵਿਚ ਖੜ੍ਹਾ ਅਮਰੀਕਾ ਦੇਸ਼ ਦੀ ਸਫ਼ਾਈ ਦੀਆਂ ਸਿਫ਼ਤਾਂ ਕਰ ਰਿਹਾ ਸੀ। ਸੱਥ ਵਿੱਚ ਬੈਠੇ ਗਿਆਨ ਸਿੰਘ ਤੋਂ ਰਿਹਾ ਨਾ ਗਿਆ ਉਹ ਕਹਿੰਦਾ, ਪਵਿੱਤਰ ਸਿੰਘ ਜੀ ਜੇ ਬਾਹਰ ਐਨੀ ਸਫ਼ਾਈ ਹੈ ਤਾਂ ਤੁਸੀਂ ਜਦੋਂ ਭਾਰਤ ਵਿਚ ਦਾਖ਼ਲ ਹੁੰਦੇ ਹੋ ਤਾਂ ਤੁਸੀਂ ਵੀ ਖਾ-ਪੀ ਕੇ ਲਿਫ਼ਾਫ਼ੇ ਉਥੇ ਹੀ ਸੁੱਟ ਦਿੰਦੇ ਹੋ

ਬੋਲੀਆਂ (ਬਾਰੀ-ਬਰਸੀ)

ਬਾਰੀਂ ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਗਾਨਾ।
ਅੱਜ ਕੱਲ੍ਹ ਅਨਪੜ੍ਹਾਂ ਦਾ,
ਰਿਹਾ ਨਹੀਉਂ ਜ਼ਮਾਨਾ।

ਬਾਰੀਂ ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਰਾਇਆ।
ਸਕੂਲੇ ਆ ਕੇ ਵੇਖ ਮੁੰਡਿਆ,
ਅਸੀਂ ਕਿਵੇਂ ਸਕੂਲ ਸਜਾਇਆ।

ਬਾਰੀਂ ਬਰਸੀਂ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਖਿਡੌਣਾ।
ਆਓ ਆਪਾਂ ਪ੍ਰਣ ਕਰੀਏ,
ਬਿਨਾਂ ਦਾਜ ਤੋਂ ਵਿਆਹ ਕਰਾਉਣਾ।

ਬਾਰੀਂ ਬਰਸੀ

ਬਾਲ ਗੀਤ (ਇਹ ਗੱਲ ਨਹੀਓਂ ਚੰਗੀ)

ਦਿਲ ਲਾਕੇ ਬੇਲੀਆ ਤੂੰ,
ਆ ਜਾ ਕਰ ਲੈ ਪੜ੍ਹਾਈ।
ਇਹ ਗੱਲ ਨਹੀਓਂ ਚੰਗੀ,
ਟੇਕ ਨਕਲ ਉੱਤੇ ਲਾਈ।
ਕਰਕੇ ਪੜ੍ਹਾਈ ਜਿਹੜੇ,
ਬੱਚੇ ਹੁੰਦੇ ਵੇਖੇ ਪਾਸ ਨੇ।
ਜ਼ਿੰਦਗੀ ’ਚ ਹੁੰਦੇ ਨਹੀਓਂ,
ਉਹ ਕਦੇ ਵੀ ਨਿਰਾਸ਼ ਨੇ।
ਨਕਲ ਵਾਲੇ ਜਾਣ ਡੋਲ,
ਔਖੀ ਘੜੀ ਜਦੋਂ ਆਈ।
ਇਹ ਗੱਲ ਨਹੀਓਂ ਚੰਗੀ ...।
ਨਕਲ ਵਾਲਾ ਡਰ-ਡਰ,
ਪੇਪਰਾਂ ਵਿਚ ਬਹਿੰਦਾ ਏ।
ਆ ਜੇ ਕੋਈ ਚੈਕਰ ਤਾਂ,
ਖ਼ਰਗੋਸ਼

(ਗੀਤ) ਮਾਂ ਬੋਲੀ ਕਿਤੇ ਰੁੱਸ ਨਾ ਜਾਵੇ ...

ਮਾਂ ਬੋਲੀ ਦੇ ਪੁੱਤਰੋ ਧੀਓ, ਮਾਂ ਬੋਲੀ ਦਾ ਕਰੋ ਸਤਿਕਾਰ।
ਮਾਂ ਕਿਤੇ ਰੁੱਸ ਨਾ ਜਾਵੇ, ਵੇਖਕੇ ਤੁਹਾਡਾ ਦੁਰ ਵਿਵਹਾਰ।

ਸਕੀ ਮਾਂ ਦੇ ਸਾਹਮਣੇ ਜਦੋਂ ਮਤਰੇਈ ਦੇ ਗੁਣ ਗਾਵੋਂਗੇ,
ਮਾਂ ਫੇਰ ਕਿਵੇਂ ਨਾ ਕਲਪੇਗੀ, ਸੀਨੇ ਅੱਗ ਜਦੋਂ ਲਾਵੋਂਗੇ,
ਮਾਂ ਬੋਲੀ ਨੂੰ ਭੁੱਲ ਜੋ ਜਾਂਦੇ, ਧਰਤੀ ਮਾਂ ’ਤੇ ਹੁੰਦੇ ਨੇ ਭਾਰ,
ਮਾਂ ਬੋਲੀ ਕਿਤੇ ਰੁੱਸ ਨਾ ਜਾਵੇ...।

ਆਪਣੇ ਅਮੀਰ ਵਿਰਸੇ

(ਗੀਤ) ਜਗ ਨੂੰ ਏਹਦੀ ਲੋੜ ਹੈ ਹੁੰਦੀ

ਜਗ ਵਾਲਿਓ ਸੁਣੋ ਸੁਣਾਵਾਂ,ਮੈਂ ਕੁੱਝ ਕੁ ਸੱਚੀਆਂ ਗੱਲਾਂ ਨੂੰ।

ਜਗ ਨੂੰ ਏਹਦੀ ਲੋੜ ਹੈ ਹੁੰਦੀ,ਖੁਰਾਕ ਦੀ ਜਿੱਦਾਂ ਮੱਲਾਂ ਨੂੰ।

ਹੁਸਨ ਜਵਾਨੀ ਮਾਪੇ ਕੇਰਾਂ,ਜ਼ਿਦਗੀ ਦੇ ਵਿੱਚ ਮਿਲਦੇ ਨੇ।

ਸਾਂਭ ਲਏ ਜਿਸ ਨੇ ਤਿੰਨੇ ਲੋਕੋ,ਵਾਂਗ ਗੁਲਾਬ ਦੇ ਖਿਲਦੇ ਨੇ।

ਗਵਾਕੇ ਫਿਰ ਪਛਤਾਉਣਾ ਪੈਂਦਾ,ਪੈਂਦਾ ‘ਕੱਲ-ਮਕੱਲਾਂ’ ਨੂੰ।

ਜੱਗ ਨੂੰ ਏਹਦੀ ਲੋੜ ਹੈ ਹੁੰਦੀ

(ਗੀਤ) ਚਾਹੁੰਦੇ  ਹੋ ਤੁਸੀਂ ਮਾਣ

ਕਿਸੇ ਦੀਆਂ ਭਾਵਨਾਵਾਂ ਦਾ,ਭੁੱਲ ਕੇ ਵੀ ਨਾ ਕਰੋ ਘਾਣ।

ਜਿਵੇਂ ਚਾਹੁੰਦੇ ਹੋ ਤੁਸੀਂ ਮਾਣ,ਉਹ ਵੀ ਚਾਹੁੰਦੇ ਓਵੇਂ ਮਾਣ।

ਫੱਟ ਤਲਵਾਰ ਦੇ ਸੀਤੇ ਜਾਂਦੇ,ਫੱਟ ਜ਼ੁਬਾਨ ਦੇ ਜੁੜਦੇ ਨਾ।

ਜਿਹੜੇ ਸ਼ਬਦ ਮੂੰਹੋਂ ਨਿਕਲੇ,ਮੁੜਕੇ ਕਦੇ ਵੀ ਮੁੜਦੇ ਨਾ।

ਚੁਭਮੇਂ ਬੋਲ ਸੀਨਾ ਕਿਸੇ ਦਾ,ਬੁਰੀ ਤਰ੍ਹਾਂ ਨੇ ਦਿੰਦੇ ਛਾਣ।

ਜਿਵੇਂ ਚਾਹੁੰਦੇ ਹੋ ਤੁਸੀਂ ਮਾਣ