news

Jagga Chopra

Articles by this Author

ਡਿਪਟੀ ਕਮਿਸ਼ਨਰ ਨੇ ਈ.ਵੀ.ਐਮ. ਜਾਗਰੂਕਤਾ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ  

ਅੰਮ੍ਰਿਤਸਰ 18 ਦਸੰਬਰ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਵੀਪ ਗਤੀਵਿਧੀਆਂ ਤਹਿਤ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਜੀ ਵੱਲੋਂ ਪੰਜਾਬ ਰਾਜ ਵਿੱਚ ਈ.ਵੀ.ਐਮ. ਜਾਗਰੂਕਤਾ ਵੈਨਾਂ ਚਲਾਈਆਂ ਗਈਆਂ ਹਨ। ਜਿਲ੍ਹਾ ਚੋਣ ਅਫ਼ਸਰ—ਕਮ—ਡਿਪਟੀ ਕਮਿਸ਼ਨਰ ਜਿਲ੍ਹਾ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਜਿਲ੍ਹੇ ਵਿਚ ਪੁੱਜੀ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਨਸ਼ਿਆਂ ਸਬੰਧੀ ਨੌਜਵਾਨਾਂ ਦੀਆਂ ਅੱਖਾਂ ਖੋਲਣ ਲਈ ਪੰਜਾਬ ਪੁਲਿਸ ਨੇ ਕਰਵਾਇਆ ਜਾਗਰੂਕਤਾ ਪ੍ਰੋਗਰਾਮ
  • ਪੰਜਾਬ ਸਰਕਾਰ ਨਸ਼ੇ ਦੇ ਖਾਤਮੇ  ਲਈ ਲਗਾਤਾਰ ਸਰਗਰਮ-ਈ ਟੀ ਓ
  • ਲੋਕ ਪੁਲਿਸ ਦਾ ਸਾਥ ਦੇਣ ਤਾਂ ਨਸ਼ੇ ਦਾ ਖਾਤਮਾ ਯਕੀਨੀ- ਜਿਲ੍ਹਾ ਪੁਲਿਸ ਮੁਖੀ

ਅੰਮ੍ਰਿਤਸਰ, 18 ਦਸੰਬਰ : ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਨੇ ਨੌਜਵਾਨਾਂ ਤੇ ਬੱਚਿਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂੰ ਕਰਵਾਉਣ ਲਈ ਨਿਵੇਕਲੀ ਕਿਸਮ ਦਾ ਜਾਗਰੂਕਤਾ ਪ੍ਰੋਗਰਾਮ ਮਾਨਾਵਾਂਲਾ ਦੇ ਖੇਡ ਸਟੇਡੀਅਮ ਵਿਚ

ਸ੍ਰੀ ਦਰਬਾਰ ਸਾਹਿਬ ਦੇ ਕਾਊਂਟਰ ਚੋਂ ਚੋਰੀ ਕਰਨ ਵਾਲੇ 4 ਦਿੱਲੀ ਤੋਂ ਗ੍ਰਿਫ਼ਤਾਰ

ਅੰਮ੍ਰਿਤਸਰ, 03 ਦਸੰਬਰ : ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਅਰਦਾਸ ਦੇ ਪੈਸਿਆਂ ਵਾਲੇ ਕਾਊਂਟਰ ਚੋਂ ਇੱਕ ਲੱਖ ਦੀ ਚੋਰੀ ਕਰਨ ਵਾਲੇ 4 ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਇਨ੍ਹਾਂ ਆਰੋਪੀਆਂ ਦਾ ਪਿੱਛਾ ਕਰਦੀ ਦਿੱਲੀ ਤੱਕ ਪਹੁੰਚੀ ਸੀ। ਗ੍ਰਿਫ਼ਤਾਰ ਕੀਤੇ ਗਏ ਚਾਰ ਦੋਸ਼ੀਆਂ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ। ਫ਼ਿਲਹਾਲ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਦੇ

ਥਾਈਲੈਂਡ ‘ਚ ਲਾੜੇ ਨੇ ਆਪਣੀ ਪਤਨੀ ਸਮੇਤ ਤਿੰਨ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ

ਨਾਖੋਨ ਰਤਚਾਸਿਮਾ, 03 ਦਸੰਬਰ : ਇਕ ਲਾੜੇ ਦਾ ਮਹਿਮਾਨਾਂ ਦੀ ਮੌਜੂਦਗੀ ‘ਚ ਬਹੁਤ ਖੁਸ਼ੀ ਨਾਲ ਵਿਆਹ ਹੋਇਆ ਹੈ। ਸ਼ਾਮ ਤੱਕ ਉਹ ਆਪਣੀ ਪਤਨੀ ਸਮੇਤ ਤਿੰਨ ਲੋਕਾਂ ਨੂੰ ਮਾਰ ਦਿੰਦਾ ਹੈ। ਇਹ ਘਟਨਾ ਬੀਤੇ ਸ਼ਨੀਵਾਰ ਥਾਈਲੈਂਡ ਦੇ ਨਾਖੋਨ ਰਤਚਾਸਿਮਾ ਸੂਬੇ ਦੀ ਹੈ। ਚਤੁਰੌਂਗ ਸੁਕਸੁਕ ਨਾਂ ਦੇ ਵਿਅਕਤੀ ਦਾ ਵਿਆਹ ਕੰਚਨਾ ਪਚਨਤੁਏਕ ਨਾਂ ਦੀ ਔਰਤ ਨਾਲ ਹੋਇਆ ਸੀ। ਸ਼ਨੀਵਾਰ ਸਵੇਰੇ ਉਨ੍ਹਾਂ

ਪਾਕਿਸਤਾਨ ਵਿਚ ਇਕ ਯਾਤਰੀ ਬੱਸ ‘ਤੇ ਅੱਤਵਾਦੀਆਂ ਨੇ ਕੀਤਾ ਹਮਲਾ, 8 ਲੋਕਾਂ ਦੀ ਮੌਤ, 26 ਲੋਕ ਜ਼ਖਮੀ 

ਰਾਵਲਪਿੰਡੀ, 03 ਦਸੰਬਰ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਿਟਸਤਾਨ ਵਿਚ ਇਕ ਯਾਤਰੀ ਬੱਸ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 8 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 26 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਬੱਸ ਗਿਲਗਿਤ ਤੋਂ ਰਾਵਲਪਿੰਡੀ ਜਾ ਰਹੀ ਸੀ ਉਦੋਂ ਹੀ ਸਾਮ ਲਗਭਗ 6 ਵਜੇ ਅੱਤਵਾਦੀਆਂ ਨੇ ਅੰਨ੍ਹੇਵਾਹ ਫਾਇਰਿੰਗ

ਫ਼ਿਰੋਜ਼ਾਬਾਦ ਵਿੱਚ ਝੁੱਗੀ ਨੂੰ ਲੱਗੀ ਅੱਗ, ਜ਼ਿੰਦਾ ਸੜੇ 3 ਬੱਚੇ, ਪਿਤਾ ਦੀ ਹਾਲਤ ਗੰਭੀਰ 

ਫ਼ਿਰੋਜ਼ਾਬਾਦ, 03 ਦਸੰਬਰ : ਯੂਪੀ ਦੇ ਫ਼ਿਰੋਜ਼ਾਬਾਦ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਜਸਰਾਣਾ ਇਲਾਕੇ ਦੇ ਪਿੰਡ ਖਰੀਤ ਦੇ ਬੰਜਾਰਾਂ ਪਿੰਡ ਵਿੱਚ ਸ਼ਨੀਵਾਰ ਅੱਧੀ ਰਾਤ ਨੂੰ ਇੱਕ ਝੌਂਪੜੀ ਨੂੰ ਅੱਗ ਲੱਗ ਗਈ। ਸੁੱਤੇ ਪਏ ਪਰਿਵਾਰ ਨੂੰ ਬਾਹਰ ਆਉਣ ਦਾ ਮੌਕਾ ਵੀ ਨਹੀਂ ਮਿਲਿਆ। ਪਿਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਸ਼ਨੀਵਾਰ ਰਾਤ 11 ਵਜੇ ਦੀ

ਮੱਧ ਪ੍ਰਦੇਸ਼ ਵਿਚ ਭਾਜਪਾ ਨੇ ਦਰਜ ਕੀਤੀ ਜਿੱਤ, ਤੇਲੰਗਾਨਾ ਵਿਚ ਕਾਂਗਰਸ ਨੂੰ ਮਿਲਿਆ ਬਹੁਮਤ

ਨਵੀਂ ਦਿੱਲੀ, 03 ਦਸੰਬਰ  : ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ 230 ਸੀਟਾਂ 'ਤੇ ਤਸਵੀਰ ਲਗਭਗ ਸਾਫ਼ ਹੋ ਗਈ ਹੈ। ਰੁਝਾਨਾਂ ਮੁਤਾਬਕ ਭਾਜਪਾ ਨੂੰ ਦੋ ਤਿਹਾਈ ਤੋਂ ਵੱਧ ਬਹੁਮਤ ਮਿਲ ਰਿਹਾ ਹੈ। ਹੁਣ ਤਕ ਭਾਜਪਾ 126 ਸੀਟਾਂ ਜਿੱਤ ਚੁੱਕੀ ਹੈ ਅਤੇ 38 'ਤੇ ਅੱਗੇ ਹੈ। ਕਾਂਗਰਸ ਨੇ 37 ਸੀਟਾਂ ਜਿੱਤੀਆਂ ਹਨ ਅਤੇ 28 'ਤੇ ਅੱਗੇ ਹੈ। ਬਹੁਮਤ ਲਈ 116 ਸੀਟਾਂ ਦੀ ਲੋੜ ਹੈ। ਇਸ ਚੋਣ ਵਿਚ

ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਗਏ ਹਥਿਆਰਾਂ ਦੀ ਖੇਪ ਕੀਤੀ ਜ਼ਬਤ

ਤਰਨਤਾਰਨ, 03 ਦਸੰਬਰ : ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਇਕ ਵਾਰ ਫਿਰ ਪਾਕਿਸਤਾਨੀ ਅੱਤਵਾਦੀਆਂ ਅਤੇ ਸਮੱਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਦੇ ਜਵਾਨਾਂ ਨੇ ਡਰੋਨ ਰਾਹੀਂ ਭੇਜੇ ਗਏ ਹਥਿਆਰਾਂ ਦੀ ਖੇਪ ਜ਼ਬਤ ਕਰ ਲਈ ਹੈ। ਬੀਐਸਐਫ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਬਰਾਮਦਗੀ ਤਰਨਤਾਰਨ ਅਧੀਨ ਪੈਂਦੇ ਪਿੰਡ ਖਾਲੜਾ ਤੋਂ ਕੀਤੀ ਗਈ

ਬਠਿੰਡਾ ‘ਚ ਰੇਲ ਇੰਜਣ ਦੀ ਲਪੇਟ ‘ਚ ਆਏ ਪਿਓ-ਪੁੱਤ, ਦੋਵਾਂ ਦੀ ਮੌਤ

ਬਠਿੰਡਾ, 03 ਦਸੰਬਰ : ਬਾਬਾ ਦੀਪ ਸਿੰਘ ਨਗਰ ਬਠਿੰਡਾ ਦੇ ਪਟਿਆਲਾ ਫਾਟਕ ਤੇ ਰੇਲਗੱਡੀ ਦੇ ਇੰਜਣ ਦੀ ਲਪੇਟ ਵਿੱਚ ਆਉਣ ਵਾਲਾ ਇੱਕ ਪਿਤਾ ਅਤੇ ਮਾਸ਼ੂਮ ਪੁੱਤ ਦੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਇੱਕ ਨੌਜਵਾਨ ਮਨੀ (29) ਆਪਣੇ ਕਯਾਸ਼ ਕੁਮਾਰ (3) ਮਾਸੂਮ ਪੁੱਤ ਨਾਲ ਲਾਇਨ ਪਾਰ ਕਰ ਰਿਹਾ ਸੀ ਕਿ ਉਹ ਅਚਾਨਕ ਇੰਜਣ ਨਾਲ ਟਕਰਾ ਗਏ ਮਨੀ ਦੀ ਮੌਕੇ ਤੇ ਹੀ

ਦੁਬਈ ਤੋਂ ਆਏ ਯਾਤਰੀਆਂ ਕੋਲੋਂ 42 ਲੱਖ ਦਾ ਸੋਨਾ ਅਤੇ 59 ਆਈਫੋਨ ਕੀਤੇ ਬਰਾਮਦ 

ਅੰਮ੍ਰਿਤਸਰ, 03 ਦਸੰਬਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਡਾ ਅੰਮ੍ਰਿਤਸਰ 'ਤੇ ਕਸਟਮ ਅਧਿਕਾਰੀਆਂ ਨੇ 4 ਯਾਤਰੀਆਂ ਕੋਲੋਂ 650 ਗ੍ਰਾਮ ਤੋਂ ਵੱਧ 24 ਕੈਰਟ ਸੋਨਾ ਅਤੇ 59 ਆਈਫੋਨ ਜ਼ਬਤ ਕੀਤੇ ਹਨ। ਸ਼ਨੀਵਾਰ ਨੂੰ ਜ਼ਬਤੀਆਂ ਦੇ ਵੇਰਵੇ ਦਿੰਦੇ ਹੋਏ, ਕਸਟਮ ਦੇ ਸੰਯੁਕਤ ਕਮਿਸ਼ਨਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਸਟਾਫ਼ ਨੇ