ਪ੍ਰੈਸ ਕਲੱਬ ਰਾਏਕੋਟ ਵੱਲੋਂ ਕੌਮੀ ਪ੍ਰੈਸ ਦਿਵਸ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਤੇ ਅੱਖਾਂ ਦਾ ਮੁਫਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ

  • ਕੈਂਪ 'ਚ 235 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ, ਲੋੜਵੰਦਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ ਅਤੇ ਲੈੱਨਜ ਪਾਉਣ ਲਈ 22 ਮਰੀਜ਼ਾਂ ਨੂੰ ਚੁਣਿਆ ਗਿਆ।

ਰਾਏਕੋਟ, 16 ਨਵੰਬਰ (ਰਘਵੀਰ ਸਿੰਘ ਜੱਗਾ) : ਕੌਮੀ ਪ੍ਰੈਸ ਦਿਵਸ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਪ੍ਰੈਸ ਕਲੱਬ ਰਾਏਕੋਟ ਵੱਲੋਂ ਸਵ. ਸੁਖਦੇਵ ਸਿੰਘ ਜਵੰਧਾ ਯਾਦਗਾਰੀ ਟਰੱਸਟ ਬੱਸੀਆਂ ਅਤੇ ਹੋਰ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ ਡਾ. ਰਮੇਸ਼ ਸੁਪਰਸਪੈਸ਼ਲਿਟੀ ਆਈ ਕੇਅਰ ਹਸਪਤਾਲ ਐਂਡ ਲੇਸਿਕ ਸੈਂਟਰ ਰਾਏਕੋਟ ਵਿਖੇ ਅੱਖਾਂ ਦਾ ਮੁਫਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ। ਕੈਪ ਦਾ ਉਦਘਾਟਨ ਉੱਘੇ ਸਮਾਜਸੇਵੀ ਹੀਰਾ ਲਾਲ ਬਾਂਸਲ (ਮੁਸਕਾਨ ਫੀਡ ਵਾਲੇ) ਵੱਲੋਂ ਕੀਤਾ ਗਿਆ। ਇਸ ਮੌਕੇ ਹੀਰਾ ਲਾਲ ਬਾਂਸਲ, ਡਾ. ਅਕਰਸ਼ਨ ਮਹਿਤਾ ਸਮੇਤ ਹੋਰ ਆਏ ਹੋਏ ਮਹਿਮਾਨਾਂ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਸ਼ਰਧਾਾ ਦੇ ਫੁੱਲ ਭੇਟ ਕੀਤੇ ਗਏ ਅਤੇ ਪ੍ਰੈਸ ਕਲੱਬ ਰਾਏਕੋਟ ਵੱਲੋਂ ਕੀਤੇ ਇਸ ਸਮਾਜ ਭਲਾਈ ਦੇ ਉਪਰਾਲੇ ਨੂੰ ਸ਼ਲਾਘਾਯੋਗ ਦੱਸਦੇ ਹੋਏ ਉੱਘੇ ਸਮਾਜ ਸੇਵੀ ਜਵੰਧਾ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਡਾ. ਅਕਰਸ਼ਨ ਮਹਿਤਾ ਅਤੇ ਡਾ. ਜਸਵਿੰਦਰ ਵਸ਼ਿਸ਼ਟ ਦੀ ਅਗਵਾਈ ’ਚ ਆਈ ਟੀਮ ਵੱਲੋਂ 235 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਲੈੱਨਜ ਪਾਉਣ ਲਈ 22 ਮਰੀਜ਼ਾਂ ਨੂੰ ਚੁਣਿਆ ਗਿਆ। ਡਾ. ਜਸਵਿੰਦਰ ਸਿੰਘ ਵਸ਼ਿਸ਼ਟ ਨੇ ਦੱਸਿਆ ਕਿ ਜਿਹੜੇ ਮਰੀਜ਼ਾਂ ਦੇ ਲੈੱਨਜ ਪਾਏ ਜਾਣੇ ਹਨ, ਉਨ੍ਹਾਂ ਦੇ ਆਪ੍ਰੇਸ਼ਨ ਡਾ. ਰਮੇਸ਼ ਆਈ ਹਸਪਤਾਲ ਲੁਧਿਆਣਾ ਵਿਖੇ ਕੀਤੇ ਜਾਣਗੇ। ਇਸ ਮੌਕੇ ਪ੍ਰੈੱਸ ਕਲੱਬ ਰਾਏਕੋਟ ਦੇ ਚੇਅਰਮੈਨ ਆਰ.ਜੀ ਰਾਏਕੋਟੀ  ਅਤੇ ਪ੍ਰਧਾਨ ਸੰਜੀਵ ਕੁਮਾਰ ਭੱਲਾ ਵੱਲੋਂ ਕੈਂਪ ਲਈ ਸਹਿਯੋਗ ਦੇਣ ਲਈ ਜਿੱਥੇ ਕੰਵਲਜੀਤ ਸਿੰਘ ਜਵੰਧਾ, ਸਵ. ਸੁਖਦੇਵ ਸਿੰਘ ਜਵੰਧਾ ਯਾਦਗਾਰੀ ਟਰੱਸਟ ਬੱਸੀਆਂ ਅਤੇ ਡਾ ਰਮੇਸ਼ ਮਨਸੂਰਾਂ ਵਾਲਿਆਂ ਦਾ ਧੰਨਵਾਦ ਕੀਤਾ ਉੱਥੇ ਬੀਤੇ ਦਿਨ ਇੱਕ ਹਾਦਸੇ ’ਚ ਬੇਵਕਤੀ ਅਕਾਲ ਚਲਾਣਾ ਕਰ ਗਏ ਜਵੰਧਾ ਪਰਿਵਾਰ ਦੇ ਮੈਂਬਰ ਗੁਰਵਿੰਦਰ ਸਿੰਘ ਜਵੰਧਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਯਾਦ ਕੀਤਾ ਗਿਆ। ਇਸ ਮੌਕੇ ਪ੍ਰੈੱਸ ਕਲੱਬ ਰਾਏਕੋਟ ਵੱਲੋਂ ਆਏ ਮਹਿਮਾਨਾਂ ਦਾ ਸਨਮਾਨ ਨਿਸ਼ਾਨੀਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ  ਹੀਰਾ ਲਾਲ ਬਾਂਸਲ (ਮੁਸਕਾਨ ਫੀਡ ਵਾਲੇ), ਵਿਨੋਦ ਜੈਨ (ਪੁਜਾਰੀ ਫੀਡ), ਅਤਰ ਸਿੰਘ ਚੱਢਾ, ਵਿਨੋਦ ਖੁਰਮੀ (ਪ੍ਰਧਾਨ ਸਵਰਨਕਾਰ ਸੰਘ), ਅਮਿਤ ਜੈਨ, ਏਵੰਤ ਜੈਨ, ਮਦਨ ਲਾਲ ਅੱਗਰਵਾਲ, ਕੇ.ਕੇ. ਸ਼ਰਮਾਂ, ਡਾ.ਨ੍ਵਰੇਸ਼ ਗੋਇਲ, ਡਾ. ਸੁਬੋਧ ਗੁਪਤਾ, ਕੌਂਸਲਰ ਕਮਲਜੀਤ ਵਰਮਾਂ, ਸੁਰੇਸ਼ ਗਰਗ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਗੁਰਚਰਨ ਸਿੰਘ ਸੰਤ ਪ੍ਰਧਾਨ ਲਾਇੰਨਜ਼ ਕਲੱਬ, ਸਾਬਕਾ ਨਗਰ ਕੌਂਸਲ ਪ੍ਰਧਾਨ ਸਲਿਲ ਜੈਨ, ਬੂਟਾ ਸਿੰਘ ਛਾਪਾ ਸਾਬਕਾ ਕੌਂਸਲਰ, ਰਜਿੰਦਰ ਸਿੰਘ ਰਾਜੂ ਕੌਂਸਲਰ, ਬਾਵਾ ਗਿੱਲ, ਗੁਰਦੀਪ ਸਿੰਘ ਸੇਵਾ ਟਰੱਸਟ ਯੂਕੇ, ਨਰੈਣ ਦੱਤ ਕੌਸ਼ਿਕ, ਸ੍ਰੀਮਤੀ ਬਲਬੀਰ ਕੌਰ ਰਾਏਕੋਟੀ, ਜਗਦੇਵ ਸਿੰਘ ਕਲਸੀ, ਸ਼ੀਤਲ ਪ੍ਰਕਾਸ਼ ਜੈਨ, ਆਰ.ਜੀ ਰਾਏਕੋਟੀ, ਸੁਸ਼ੀਲ ਕੁਮਾਰ, ਰਘਵੀਰ ਸਿੰਘ ਜੱਗਾ, ਅਮਿਤ ਪਾਸੀ, ਪ੍ਰਵੀਨ ਅੱਗਰਵਾਲ, ਸੰਜੀਵ ਭੱਲਾ, ਨਾਮਪ੍ਰੀਤ ਗੋਗੀ, ਇਕਬਾਲ ਸਿੰਘ ਗੁਲਾਬ, ਸੁਸ਼ੀਲ ਵਰਮਾਂ, ਗੁਰਭਿੰਦਰ ਗੁਰੀ, ਸ਼ਮਸ਼ੇਰ ਸਿੰਘ, ਆਤਮਾ ਸਿੰਘ ਲੋਹਟਬੱਦੀ, ਜਸਵੰਤ ਸਿੰਘ ਸਿੱਧੂ, ਸੰਦੀਪ ਸਿੰਘ ਸੋਨੀ, ਮੁਹੰਮਦ ਇਮਰਾਨ, ਜਗਤਾਰ ਸਿੰਘ ਸੰਤ, ਚਰਨਜੀਤ ਸਿੰਘ ਬੱਬੂ, ਨੀਰਜ (ਬਾਲਾ ਜੀ ਸਵੀਟਸ), ਮਾਸਟਰ ਰਾਜਨ ਸਿੰਘ, ਪ੍ਰਭਜੋਤ ਸਿੰਘ (ਏਲੀਅਨ ਟੈਟੂ), ਕੁਲਦੀਪ ਸਿੰਘ, ਸੰਨੀ, ਜੈਅੰਤੀ ਬਨਜਾਰਾ, ਦਰਸ਼ਨ ਸਿੰਘ, ਮੈਨੇਜਰ ਰਮੇਸ਼ ਕੁਮਾਰ, ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।