news

Jagga Chopra

Articles by this Author

ਇਸਰੋ ਨੇ ਰਚਿਆ ਇਤਿਹਾਸ, ਹੁਣ ਬਲੈਕ ਹੋਲ ਦਾ ਖੁੱਲ੍ਹਗਾ ਰਾਜ, ਪੁਲਾੜ ਯਾਨ ਤੋਂ ਸਫਲਤਾਪੂਰਵਕ ਵੱਖ ਹੋਇਆ ਐਕਸਪੋ ਸੈਟੇਲਾਈਟ

ਨਵੀਂ ਦਿੱਲੀ, 1 ਜਨਵਰੀ : ਇਸਰੋ ਨੇ ਨਵੇਂ ਸਾਲ 'ਤੇ ਨਵਾਂ ਇਤਿਹਾਸ ਰਚ ਦਿੱਤਾ ਹੈ। ਅੱਜ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸਾਲ ਦੇ ਆਪਣੇ ਪਹਿਲੇ ਪੁਲਾੜ ਮਿਸ਼ਨ ਵਿੱਚ ਐਕਸ-ਰੇ ਪੋਲਰੀਮੀਟਰ ਸੈਟੇਲਾਈਟ (ਐਕਸਪੋਸੈਟ) ਲਾਂਚ ਕੀਤਾ ਹੈ। 

XPoSat ਸਫਲ ਲਾਂਚ
ISRO XPoSat ਲਾਂਚ ਲਾਈਵ ਸੈਟੇਲਾਈਟ ਨੂੰ ਸ਼੍ਰੀਹਰੀਕੋਟਾ, ਆਂਧਰਾ ਪ੍ਰਦੇਸ਼ ਵਿੱਚ ਸਤੀਸ਼ ਧਵਨ ਪੁਲਾੜ ਕੇਂਦਰ

ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ, 636 ਨਵੇਂ ਕੋਰੋਨਾ ਮਾਮਲੇ, 3 ਮੌਤਾਂ

ਨਵੀਂ ਦਿੱਲੀ, 1 ਜਨਵਰੀ : ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਮੰਤਰਾਲੇ ਅਨੁਸਾਰ ਭਾਰਤ ਵਿਚ ਅੱਜ ਫਿਰ ਤੋਂ 636 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਕੱਲ੍ਹ ਕੋਰੋਨਾ ਦੇ 841 ਮਾਮਲੇ ਸਾਹਮਣੇ ਆਏ ਸਨ ਪਰ ਐਕਟਿਵ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਐਕਟਿਵ ਕੇਸ ਹੁਣ ਵੱਧ ਕੇ 4,394 ਹੋ ਗਏ ਹਨ। ਸਿਹਤ ਮੰਤਰਾਲੇ

ਪੰਜਾਬ ਦੇ ਲੋਕਾਂ ਨਾਲ ਭਾਜਪਾ ਦੇ ਪ੍ਰਧਾਨ ਜਾਖੜ ਨੇ ਝੂਠ ਬੋਲਿਆ ਹੈ ਅਤੇ ਝੂਠਾ ਪ੍ਰਚਾਰ ਕੀਤਾ ਹੈ : ਕੈਬਨਟ ਮੰਤਰੀ ਧਾਲੀਵਾਲ 

ਅੰਮ੍ਰਿਤਸਰ, 1 ਜਨਵਰੀ : 26 ਜਨਵਰੀ ਦੀ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਚੱਲ ਰਹੀ ਸਿਆਸਤ ਦਰਮਿਆਨ ਰੱਖਿਆ ਮੰਤਰਾਲੇ ਨੇ ਸਥਿਤੀ ਸਪੱਸ਼ਟ ਕੀਤੀ ਹੈ। ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਝਾਕੀ ਦੀ ਚੋਣ ਕਰਨ ਵਾਲੀ ਵਿਸ਼ੇਸ਼ ਕਮੇਟੀ ਨੇ ਤੀਜੇ ਗੇੜ ਤੋਂ ਬਾਅਦ ਪੰਜਾਬ ਦੀ ਝਾਕੀ ਬਾਰੇ ਵਿਚਾਰ ਨਹੀਂ ਕੀਤਾ ਕਿਉਂਕਿ ਝਾਕੀ ਨਿਰਧਾਰਤ ਥੀਮ ਅਨੁਸਾਰ

ਐਡਵੋਕੇਟ ਧਾਮੀ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਲਿਖਿਆ ਪੱਤਰ, ਭਾਈ ਰਾਜੋਆਣਾ ਮਾਮਲੇ ’ਚ ਸਮਾਂ ਵਧਾਉਣ ਦੀ ਕੀਤੀ ਅਪੀਲ 

ਅੰਮ੍ਰਿਤਸਰ, 1 ਜਨਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਕ ਪੱਤਰ ਲਿਖ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਕੁਝ ਹੋਰ ਸਮਾਂ ਵਧਾਉਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ 6 ਦਸੰਬਰ 2023

ਪੰਜਾਬ ਸਰਕਾਰ ਨੇ ਪੰਜਾਬ ਦੇ ਸਾਰੇ ਸਕੂਲਾਂ ਦੇ ਵਿਕਾਸ ਲਈ ਵਿਸ਼ੇਸ਼ ਬਜਟ ਰੱਖਿਆ ਹੈ : ਕੈਬਨਿਟ ਮੰਤਰੀ ਜੌੜਾਮਾਜਰਾ 
  • ਜੌੜਾਮਾਜਰਾ ਵੱਲੋਂ ਸਮਾਣਾ 'ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ
  • ਲੁਟਕੀ ਮਾਜਰਾ 'ਚ 32 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕੰਮ ਲੋਕਾਂ ਨੂੰ ਸਮਰਪਿਤ, ਬੰਮਣਾਂ ਦੇ ਸਕੂਲ ਲਈ 15 ਲੱਖ ਦਾ ਚੈਕ
  • ਜੌੜਾਮਾਜਰਾ 'ਚ 17 ਲੱਖ ਰੁਪਏ ਨਾਲ ਛੱਪੜ ਤੋਂ ਖੇਤਾਂ ਤੱਕ ਪਾਇਪਲਾਈਨ ਤੇ ਸੋਲਰ ਮੋਟਰ ਤੇ 17 ਲੱਖ ਰੁਪਏ ਨਾਲ ਫਿਰਨੀ, ਗਲੀਆਂ ਦੇ ਵਿਕਾਸ ਤੇ ਸਟਰੀਟ ਲਾਇਟਾਂ ਦਾ ਹੋਇਆ
ਅੰਮ੍ਰਿਤਸਰ ਪੁਲਿਸ ਨੇ 10 ਕਿਲੋ ਅਫੀਮ ਸਮੇਤ ਵਿਅਕਤੀਆਂ ਨੂੰ ਕੀਤਾ ਕਾਬੂ
  • ਨਸ਼ਿਆਂ ਦੇ ਸਪਲਾਇਰਾਂ, ਡੀਲਰਾਂ ਅਤੇ ਉਹਨਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਤਾ ਲਗਾਏ ਜਾਣਗੇ: ਸੀਪੀ ਗੁਰਪ੍ਰੀਤ ਭੁੱਲਰ

ਅੰਮ੍ਰਿਤਸਰ, 1 ਜਨਵਰੀ : ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਵੱਡਾ ਝਟਕਾ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ ਨੇ ਸੋਮਵਾਰ ਨੂੰ ਦੋ ਅਹਿਮ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ

ਮੋਗਾ ‘ਚ ਬਲੈਰੋ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ, ਨੌਜਵਾਨ ਦੀ ਮੌਤ 

ਮੋਗਾ, 01 ਜਨਵਰੀ : ਮੋਗਾ ‘ਚ ਬਲੈਰੋ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਪਿੰਡ ਫੁੱਲਵਾਲਾ ਵਾਸੀ 18 ਸਾਲਾ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਪਿੰਡ ਨੱਥੋਕੇ ਕੋਲ ਹੋਇਆ। ਥਾਣਾ ਬਾਘਾਪੁਰਾਣਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਕਿਹਾ ਕਿ

ਸਰਕਾਰ ਹੁਣ ਬਜ਼ੁਰਗਾਂ ਨੂੰ ਹਵਾਈ ਜਹਾਜ਼ ਰਾਹੀਂ ਕਰਵਾਏਗੀ ਤੀਰਥ ਯਾਤਰਾ, ਕੇਂਦਰ ਤੋਂ ਰੇਲ ਨਾ ਮਿਲਣ ‘ਤੇ ਲਿਆ ਫ਼ੈਸਲਾ

ਚੰਡੀਗੜ੍ਹ, 01 ਜਨਵਰੀ : ਕੇਂਦਰ ਸਰਕਾਰ ਵੱਲੋਂ ਰੇਲਾਂ ਨਾ ਦੇਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਨਵਾਂ ਫੈਸਲਾ ਲਿਆ ਹੈ। ਸਰਕਾਰ ਹੁਣ ਬਜ਼ੁਰਗਾਂ ਨੂੰ ਹਵਾਈ ਜਹਾਜ ਰਾਹੀਂ ਤੀਰਥ ਯਾਤਰਾ ‘ਤੇ ਜਾਣ ਲਈ ਤਿਆਰ ਕਰੇਗੀ। ਇਸ ਦੇ ਲਈ ਸਰਕਾਰ ਨੇ ਚਾਰਟਰਡ ਫਲਾਈਟਾਂ ਬੁੱਕ ਕੀਤੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਬਾਅਦ ਦੁਪਹਿਰ 3 ਵਜੇ ਪੰਜਾਬ ਭਵਨ ਵਿਖੇ ਹੋਣ ਵਾਲੀ ਪ੍ਰੈਸ

ਆਦਮਪੁਰ 'ਚ ਇਕ ਪਰਿਵਾਰ ਦੇ 5 ਲੋਕਾਂ ਦੀਆਂ ਮਿਲੀਆਂ ਲਾਸ਼ਾਂ 

ਜਲੰਧਰ, 1 ਜਨਵਰੀ : ਜਲੰਧਰ ਦੇ ਕਸਬਾ ਆਦਮਪੁਰ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਹੀ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਮਰਨ ਵਾਲਿਆਂ 'ਚ ਆਦਮਪੁਰ ਦੇ ਪਿੰਡ ਡਰੋਲੀ ਖੁਰਦ ਦਾ ਰਹਿਣ ਵਾਲਾ ਮਨਮੋਹਨ ਸਿੰਘ (55), ਉਸ ਦੀ ਪਤਨੀ ਸਰਬਜੀਤ ਕੌਰ, ਵੱਡੀ ਬੇਟੀ ਪ੍ਰਭਜੋਤ ਕੌਰ ਉਰਫ ਜੋਤੀ (32), ਛੋਟੀ ਬੇਟੀ ਗੁਰਪ੍ਰੀਤ ਕੌਰ ਉਰਫ ਗੋਪੀ (31) ਅਤੇ ਜੋਤੀ ਦੀ ਬੇਟੀ ਅਮਨ

ਸੀਨੀਅਰ ਆਈ.ਏ.ਐਸ. ਅਧਿਕਾਰੀ ਵਿਜੋਏ ਕੁਮਾਰ ਸਿੰਘ ਨੇ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ
  • ਲੋਕਾਂ ਨੂੰ ਸਾਫ-ਸੁਥਰਾ, ਅਸਰਦਾਰ, ਪਾਰਦਰਸ਼ੀ ਅਤੇ ਜੁਆਬਦੇਹੀ ਵਾਲਾ ਸ਼ਾਸਨ ਮੁਹੱਈਆ ਕਰਵਾਉਣਾ ਪ੍ਰਮੁੱਖ ਤਰਜੀਹ-ਵਿਸ਼ੇਸ਼ ਮੁੱਖ ਸਕੱਤਰ

ਚੰਡੀਗੜ੍ਹ, 1 ਜਨਵਰੀ : ਸੀਨੀਅਰ ਆਈ.ਏ.ਐਸ. ਅਧਿਕਾਰੀ ਸ੍ਰੀ ਵਿਜੋਏ ਕੁਮਾਰ ਸਿੰਘ ਨੇ ਅੱਜ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਉਪਰੰਤ