ਨਵੀਂ ਦਿੱਲੀ, 15 ਨਵੰਬਰ 2024 : ਝਾਰਖੰਡ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ ‘ਚ ਤਕਨੀਕੀ ਖਰਾਬੀ ਆਉਣ ਦੀ ਖਬਰ ਸਾਹਮਣੇ ਹੈ। ਇਸ ਕਾਰਨ ਪੀਐਮ ਮੋਦੀ ਦੇ ਹੈਲੀਕਾਪਟਰ ਨੂੰ ਦੇਵਘਰ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਸਮੇਂ ਪੀਐਮ ਮੋਦੀ ਆਪਣੇ ਹੈਲੀਕਾਪਟਰ ‘ਚ ਬੈਠ ਕੇ ਉਸ ਦੇ ਠੀਕ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਲਿਆਉਣ ਲਈ ਦਿੱਲੀ ਤੋਂ ਇੱਕ ਹੋਰ ਜਹਾਜ਼ ਭੇਜਿਆ ਜਾ ਰਿਹਾ ਹੈ। ਅਜਿਹੇ ‘ਚ ਉਨ੍ਹਾਂ ਦੀ ਦਿੱਲੀ ਵਾਪਸੀ ‘ਚ ਦੇਰੀ ਹੋ ਸਕਦੀ ਹੈ।