news

Jagga Chopra

Articles by this Author

ਕੈਲੀਫੋਰਨੀਆ 'ਚ 35 ਵਾਹਨਾਂ ਦੀ ਟੱਕਰ, 2 ਦੀ ਮੌਤ, 9 ਜ਼ਖਮੀ 

ਕੈਲੀਫੋਰਨੀਆ, 08 ਜਨਵਰੀ : ਅਮਰੀਕਾ ਦੇ ਕੈਲੀਫੋਰਨੀਆ 'ਚ 35 ਵਾਹਨਾਂ ਦੀ ਟੱਕਰ ਵਿਚ 2 ਦੀ ਮੌਤ ਅਤੇ 9 ਹੋਰ ਜ਼ਖਮੀ ਹੋ ਗਏ। ਇਸ ਹਾਦਸੇ ਕਾਰਨ ਕੇਰਨ ਕਾਉਂਟੀ ਵਿਚ ਦੱਖਣ ਵੱਲ ਜਾਣ ਵਾਲਾ ਅੰਤਰਰਾਜੀ ਐਤਵਾਰ ਸਵੇਰ ਤਕ 24 ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਿਹਾ। ਸਥਾਨਕ ਕੇਜੀਈਟੀ ਨਿਊਜ਼ ਚੈਨਲ ਦੇ ਅਨੁਸਾਰ, ਲਾਸ ਏਂਜਲਸ ਤੋਂ ਲਗਭਗ 170 ਕਿਲੋਮੀਟਰ ਉੱਤਰ ਵਿਚ, ਬੇਕਰਸਫੀਲਡ ਦੇ

10 ਮੰਤਰੀਆਂ ਨੂੰ ਨਵੀਂਆਂ ਗੱਡੀਆਂ ਦਾ ਤੋਹਫਾ, ਪੰਜਾਬ ਸਰਕਾਰ ਨੇ ਮੰਤਰੀਆਂ ਲਈ ਕਰੋੜਾਂ ਰੁਪੈ ਦੀਆਂ ਖ੍ਰੀਦੀਆਂ ਨਵੀਂਆਂ ਗੱਡੀਆਂ

ਚੰਡੀਗੜ੍ਹ, 08 ਜਨਵਰੀ : ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਮੰਤਰੀਆਂ ਨਵੀਆਂ ਦੇਣ ਲਈ ਕਰੋੜਾਂ ਰੁਪੈ ਖਰਚ ਦਿੱਤੇ ਹਨ, ਜਿਸ ਤੋਂ ਬਾਅਦ 10 ਮੰਤਰੀਆਂ ਨੂੰ ਨਵੀਂਆਂ ਗੱਡੀਆਂ ਦਾ ਤੋਹਫਾ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਸਰਕਾਰ ਵਲੋਂ ਕਰੋੜਾਂ ਦੀ ਲਾਗਤ ਨਾਲ 20 ਵਾਹਨ ਖਰੀਦੇ ਗਏ ਹਨ। ਹਾਲਾਂਕਿ ਵਿਰੋਧੀ ਪਾਰਟੀਆਂ ਕਾਰਾਂ ਖਰੀਦਣ ਦੇ ਮੁੱਦੇ 'ਤੇ ਸਰਕਾਰ 'ਤੇ ਸਵਾਲ

ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ’ਤੇ ਗੋਲੀ ਚਲਾਉਣ ਦਾ ਮਾਮਲਾ, ਐਸਜੀਪੀਸੀ ਨੇ ਜਾਂਚ ਕਮੇਟੀ ਦੀ ਰਿਪੋਰਟ ਕੀਤੀ ਜਨਤਕ
  • ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ’ਤੇ ਗੋਲੀ ਚਲਾਉਣ ਦੀ ਘਟਨਾ ਲਈ ਜਾਂਚ ਕਮੇਟੀ ਨੇ ਮੁੱਖ ਮੰਤਰੀ ਨੂੰ ਠਹਿਰਾਇਆ ਜੁੰਮੇਵਾਰ
  • ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਜਾਂਚ ਕਮੇਟੀ ਦੀ ਰਿਪੋਰਟ ਕੀਤੀ ਜਨਤਕ

ਅੰਮ੍ਰਿਤਸਰ, 08 ਜਨਵਰੀ : ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਿਛਲੇ ਦਿਨੀਂ ਵਾਪਰੇ ਗੋਲੀ ਕਾਂਡ ਅਤੇ ਮਰਯਾਦਾ ਦੇ ਨਿਰਾਦਰ ਦੀ

ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦਾ ਪਲਟਿਆ ਫੈਸਲਾ, ਬਿਲਕਿਸ ਬਾਨੋ ਦੇ ਦੋਸ਼ੀ ਮੁੜ ਜਾਣਗੇ ਜੇਲ੍ਹ

ਨਵੀਂ ਦਿੱਲੀ, 8 ਜਨਵਰੀ : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਬਿਲਕਿਸ ਬਾਨੋ ਸਮੂਹਿਕ ਜਬਰ ਜਨਾਹ ਅਤੇ 2002 ਦੇ ਗੁਜਰਾਤ ਦੰਗਿਆਂ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ 7 ਮੈਂਬਰਾਂ ਦੀ ਹੱਤਿਆ ਦੇ 11 ਦੋਸ਼ੀਆਂ ਦੀ ਸਜ਼ਾ ਮੁਆਫੀ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਵੱਡਾ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ 11 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਹੁਕਮ ਨੂੰ ਰੱਦ ਕਰ

ਮਿਆਂਮਾਰ ਦੇ ਉੱਤਰ-ਪੱਛਮ ਵਿੱਚ ਫੌਜੀ ਹਵਾਈ ਹਮਲਿਆਂ 'ਚ 9 ਬੱਚਿਆਂ ਸਮੇਤ 17 ਦੀ ਮੌਤ

ਬੈਂਕਾਕ, 8 ਜਨਵਰੀ : ਮਿਆਂਮਾਰ ਦੇ ਉੱਤਰ-ਪੱਛਮ ਵਿੱਚ ਇੱਕ ਪਿੰਡ ਉੱਤੇ ਫੌਜੀ ਹਵਾਈ ਹਮਲਿਆਂ ਵਿੱਚ 9 ਬੱਚਿਆਂ ਸਮੇਤ 17 ਨਾਗਰਿਕ ਮਾਰੇ ਗਏ। ਕਰੀਬ 20 ਲੋਕ ਜ਼ਖਮੀ ਵੀ ਹੋਏ ਹਨ। ਸਥਾਨਕ ਲੋਕਾਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਦਾ ਦਾਅਵਾ ਹੈ ਕਿ ਇਹ ਹਵਾਈ ਹਮਲਾ ਭਾਰਤੀ ਸਰਹੱਦ ਦੇ ਬਿਲਕੁਲ ਦੱਖਣ ਵਿਚ ਸਾਗਾਇੰਗ ਖੇਤਰ ਦੇ ਖੰਪਤ ਸ਼ਹਿਰ ਦੇ ਕਾਨਨ ਪਿੰਡ 'ਤੇ ਸਵੇਰੇ ਹੋਇਆ।

ਰਿਸ਼ੀਕੇਸ਼ ਹਾਦਸੇ ਵਿੱਚ ਰੇਂਜ ਅਫਸਰ ਅਤੇ ਡਿਪਟੀ ਰੇਂਜ ਅਫਸਰ ਸਮੇਤ ਚਾਰ ਲੋਕਾਂ ਦੀ ਮੌਤ, ਪੰਜ ਜ਼ਖਮੀ 

ਰਿਸ਼ੀਕੇਸ਼, 8 ਜਨਵਰੀ : ਰਾਜਾਜੀ ਟਾਈਗਰ ਰਿਜ਼ਰਵ ਦੀ ਚਿੱਲਾ ਰੇਂਜ ਵਿੱਚ ਪਸ਼ੂਆਂ ਦੇ ਬਚਾਅ ਲਈ ਆਏ ਇੱਕ ਨਵੇਂ ਇੰਟਰਸੈਪਟਰ ਵਾਹਨ ਦੀ ਜਾਂਚ ਦੌਰਾਨ ਇਹ ਇੰਟਰਸੈਪਟਰ ਵਾਹਨ ਬੇਕਾਬੂ ਹੋ ਕੇ ਇੱਕ ਦਰੱਖਤ ਨਾਲ ਜਾ ਟਕਰਾਇਆ ਅਤੇ ਜ਼ਿਲ੍ਹਾ ਸ਼ਕਤੀ ਨਹਿਰ ਦੀ ਸੁਰੱਖਿਆ ਕੰਧ ਨਾਲ ਜਾ ਟਕਰਾਇਆ। ਇਸ ਹਾਦਸੇ ਵਿੱਚ ਰੇਂਜ ਅਫਸਰ ਅਤੇ ਡਿਪਟੀ ਰੇਂਜ ਅਫਸਰ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ।

ਡੱਬਵਾਲੀ 'ਚ ਬੇਕਾਬੂ ਕਾਰ ਦਰੱਖਤ ਨਾਲ ਟਕਰਾਈ, ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ

ਸਿਰਸਾ, 8 ਜਨਵਰੀ : ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਡੱਬਵਾਲੀ ਵਿੱਚ ਸੋਮਵਾਰ ਨੂੰ ਇੱਕ ਬੇਕਾਬੂ ਕਾਰ ਦਰੱਖਤ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਇਸ ਦੇ ਨਾਲ ਹੀ ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਡੱਬਵਾਲੀ ਥਾਣਾ ਇੰਚਾਰਜ (ਸਿਟੀ) ਸਬ-ਇੰਸਪੈਕਟਰ ਸਲਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸਾ ਕਾਰ

ਪੰਜਾਬ ਦੇ ਦੋ ਵੱਖ ਵੱਖ ਸ਼ਹਿਰਾਂ ਵਿੱਚ 2 ਕਰੋੜ ਰੁਪਏ ਦੇ ਗਹਿਣੇ ਅਤੇ ਕੈਸ਼ ਚੋਰੀ 

ਅੰਮ੍ਰਿਤਸਰ/ਜਲੰਧਰ, 8 ਜਨਵਰੀ : ਦੋ ਵੱਖ ਵੱਖ ਸ਼ਹਿਰਾਂ ਵਿੱਚ ਚੋਰਾਂ ਵੱਲੋਂ 3 ਜਵੈਲਰਜ਼ ਸ਼ੋਅ-ਰੂਮਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਵਾਰਦਾਤਾਂ ਵਿਚ ਚੋਰਾਂ ਵੱਲੋਂ ਕਰੀਬ 2 ਕਰੋੜ ਰੁਪਏ ਦੇ ਗਹਿਣੇ ਅਤੇ ਕੈਸ਼ ਚੋਰੀ ਕਰਕੇ ਲੈ ਗਏ। ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ 2 ਜਵੇਲਰੀ ਸ਼ੋਅਰੂਮਾਂ ਵਿਚੋਂ ਚੋਰਾਂ ਨੇ 56 ਲੱਖ ਰੁਪਏ ਦੇ ਗਹਿਣੇ ਚੋਰੀ ਕਰ ਲਏ। ਚੋਰੀ ਦੌਰਾਨ

ਮੋਹਾਲੀ 'ਚ ਦੋ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ, ਪੁਲਿਸ ਜਾਂਚ 'ਚ ਜੁਟੀ 

ਮੋਹਾਲੀ, 08 ਜਨਵਰੀ : ਮੋਹਾਲੀ ਦੇ ਪਿੰਡ ਚਿੱਲਾ ਨੇੜੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਦੀ ਖ਼ਬਰ ਹੈ। ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਦੇ ਮੁਤਾਬਕ ਦੋਵੇ ਨੌਜਵਾਨ ਪ੍ਰਵਾਸ਼ੀ ਲੱਗਦੇ ਹਨ, ਜਿੰਨਾਂ ਦੀ ਉਮਰ 25 ਤੋਂ 30 ਸਾਲ ਹੋ ਸਕਦੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਜੇ ਤੱਕ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋਈ। ਇਕ ਮ੍ਰਿਤਕ ਦੀ ਬਾਂਹ

19 ਕਿਲੋ ਹੈਰੋਇਨ ਬਰਾਮਦ ਪੰਜਾਬ ਪੁਲਿਸ ਨੇ ਮੰਨੂ ਮਹਾਵਾ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ, 3.5 ਕਿਲੋ ਹੈਰੋਇਨ ਬਰਾਮਦ
  • ਹੈਰੋਇਨ ਦੀ ਕੁੱਲ ਬਰਾਮਦਗੀ 22.5 ਕਿਲੋਗ੍ਰਾਮ ਤੱਕ ਪਹੁੰਚੀ, ਗ੍ਰਿਫਤਾਰੀਆਂ ਦੀ ਗਿਣਤੀ 10 ਹੋਈ : ਡੀਜੀਪੀ ਗੌਰਵ ਯਾਦਵ
  • ਦੋਸ਼ੀ ਵਿਅਕਤੀ ਪਾਕਿ-ਆਧਾਰਿਤ ਤਸਕਰਾਂ ਦੇ ਸੰਪਰਕ ਵਿੱਚ ਸਨ: ਸੀ.ਪੀ. ਗੁਰਪ੍ਰੀਤ ਭੁੱਲਰ

ਚੰਡੀਗੜ੍ਹ/ਅੰਮ੍ਰਿਤਸਰ, 8 ਜਨਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਫੈਸਲਾਕੁੰਨ ਜੰਗ ਦੇ ਹਿੱਸੇ ਵਜੋਂ 19