ਮੋਹਾਲੀ 'ਚ ਦੋ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ, ਪੁਲਿਸ ਜਾਂਚ 'ਚ ਜੁਟੀ 

ਮੋਹਾਲੀ, 08 ਜਨਵਰੀ : ਮੋਹਾਲੀ ਦੇ ਪਿੰਡ ਚਿੱਲਾ ਨੇੜੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਦੀ ਖ਼ਬਰ ਹੈ। ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਦੇ ਮੁਤਾਬਕ ਦੋਵੇ ਨੌਜਵਾਨ ਪ੍ਰਵਾਸ਼ੀ ਲੱਗਦੇ ਹਨ, ਜਿੰਨਾਂ ਦੀ ਉਮਰ 25 ਤੋਂ 30 ਸਾਲ ਹੋ ਸਕਦੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਜੇ ਤੱਕ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋਈ। ਇਕ ਮ੍ਰਿਤਕ ਦੀ ਬਾਂਹ ਉਤੇ ਮਹਾਂਕਾਲ ਅਤੇ ਐਮਏ ਲਿਖਿਆ ਹੋਇਆ ਹੈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਮੁਢਲੀ ਤਫਤੀਸ਼ ਅਨੁਸਾਰ ਦੋਵਾਂ ਨੌਜਵਾਨਾਂ ਦਾ ਕਤਲ ਕਿਤੇ ਹੋਰ ਕਰਕੇ ਇੱਥੇ ਲਾਸ਼ਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਲੱਗਦੀ ਹੈ, ਪਰ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਕਤਲ ਕਰਨ ਤੋਂ ਬਾਅਦ ਇਸ ਨੂੰ ਇਕ ਹਾਦਸਾ ਬਣਾਉਣ ਦੇ ਯਤਨ ਕਰਨ ਕਾਰਨ ਰੇਲਵੇ ਟਰੈਕ ਉਤੇ ਲਾਸ਼ਾਂ ਨੂੰ ਰੱਖਿਆ ਗਿਆ ਹੋਵੇ। ਖੂਨ ਦੇ ਰੇਲਵੇ ਟਰੈਕ ਤੋਂ ਹੇਠਾਂ ਸੜਕਾਂ ਤੱਕ ਨਿਸ਼ਾਨ ਪਏ ਸਨ, ਜਿਸ ਤੋਂ ਇਹ ਲਗਦਾ ਕਿ ਕਿਸੇ ਹੋਰ ਥਾਂ ਉਤੇ ਕਤਲ ਕਰਕੇ ਲਾਸ਼ਾਂ ਨੂੰ ਇੱਥੇ ਲਿਆਂਦਾ ਗਿਆ ਹੈ।