news

Jagga Chopra

Articles by this Author

ਮਿਸਰ ਦੀ ਰਾਜਧਾਨੀ ਕਾਹਿਰਾ ਦੇ ਇਕ ਹਸਪਤਾਲ ’ਚ ਲੱਗੀ ਭਿਆਨਕ ਅੱਗ , 3 ਲੋਕਾਂ ਮੌਤ, 32 ਲੋਕ ਜ਼ਖਮੀ

ਕਾਹਿਰਾ, 02 ਫਰਵਰੀ : ਮਿਸਰ ਦੀ ਰਾਜਧਾਨੀ ਕਾਹਿਰਾ ਦੇ ਇਕ ਹਸਪਤਾਲ ’ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਜਦਕਿ 32 ਲੋਕ ਜ਼ਖਮੀ ਹੋ ਗਏ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਅਨੁਸਾਰ ਅੱਗ ਪੂਰਬੀ ਕਾਹਿਰਾ ’ਚ ਮਟੇਰੀਆ ਦੇ ਨੇੜੇ ਸਥਿਤ ਨੂਰ ਮੁਹੰਮਦੀ ਹਸਪਤਾਲ ’ਚ ਲੱਗੀ, ਜਿਸ ਨੂੰ ਇਕ ਚੈਰੀਟੇਬਲ ਸੰਸਥਾ ਵੱਲੋਂ

ਮਹਾਰਾਣੀ ਐਲਿਜ਼ਾਬੈਥ ਆਸਟ੍ਰੇਲੀਆ ਦੇ ਪੰਜ ਡਾਲਰ ਦੇ ਕਰੰਸੀ ਨੋਟ 'ਤੇ ਨਹੀਂ ਦੇਵੇਗੀ ਦਿਖਾਈ

ਆਸਟ੍ਰੇਲੀਆ, 02 ਫਰਵਰੀ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-II ਦੀ ਮੌਤ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮਹਾਰਾਣੀ ਐਲਿਜ਼ਾਬੈਥ ਆਸਟ੍ਰੇਲੀਆ ਦੇ ਪੰਜ ਡਾਲਰ ਦੇ ਕਰੰਸੀ ਨੋਟ 'ਤੇ ਨਹੀਂ ਦਿਖਾਈ ਦੇਵੇਗੀ, ਇਸ ਦੀ ਬਜਾਏ ਆਸਟ੍ਰੇਲੀਆ ਆਪਣੇ ਸਵਦੇਸ਼ੀ ਸੱਭਿਆਚਾਰ ਦੇ ਇਤਿਹਾਸ ਨੂੰ ਦਰਸਾਏਗਾ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵੱਲੋਂ ਜਾਰੀ ਬਿਆਨ ਮੁਤਾਬਕ ਇਹ

ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀਆਂ ਖ਼ਬਰਾਂ 'ਤੇ ਕੈਪਟਨ ਨੇ ਕਿਹਾ, ‘ਮੈਨੂੰ ਇਸ ਬਾਰੇ ਕੁਝ ਨਹੀਂ ਪਤਾ’

ਨਵੀਂ ਦਿੱਲੀ, 02 ਫਰਵਰੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀਆਂ ਖ਼ਬਰਾਂ 'ਤੇ ਬਿਆਨ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ, “ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਇਸ ਬਾਰੇ ਮੇਰੇ ਨਾਲ ਕਿਸੇ ਨੇ ਗੱਲ ਨਹੀਂ ਕੀਤੀ। ਇਹ ਕਿਆਸਅਰਾਈਆਂ ਹਨ, ਇਸ ਸਬੰਧੀ ਮੇਰੇ ਨਾਲ ਕਿਸੇ ਨੇ ਸੰਪਰਕ ਨਹੀਂ

ਮੁੱਖ ਮੰਤਰੀ ਮਾਨ ਨੇ ਪਰਮਜੀਤ ਕੀਤੀ ਮੁਲਾਕਾਤ, ਫਰੀਦਕੋਟ ਵਿਖੇ ਹੀ ਹਾਕੀ ਕੋਚ ਕੀਤਾ ਨਿਯੁਕਤ

ਚੰਡੀਗੜ੍ਹ, 02 ਫਰਵਰੀ : ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨੂੰ ਸਰਕਾਰੀ ਨੌਕਰੀ ਮਿਲੇਗੀ। ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਕੌਮੀ ਹਾਕੀ ਖਿਡਾਰੀ ਪਰਮਜੀਤ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ। ਦੱਸ ਦਈਏ ਕਿ ਪਿਛਲੇ ਦਿਨੀਂ ਪਰਮਜੀਤ ਕੁਮਾਰ ਦੀ ਵੀਡਿਉ ਵਾਇਰਲ ਹੋਈ ਸੀ, ਜਿਸ ਵਿੱਚ ਹਾਕੀ ਦਾ ਕੌਮੀ ਖਿਡਾਰੀ ਪਰਮਜੀਤ ਕੁਮਾਰ

ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਭਲਕੇ ਪਲੇਸਮੈਂਟ ਕੈਂਪ ਦਾ ਆਯੋਜਨ

ਲੁਧਿਆਣਾ, 02 ਫਰਵਰੀ : ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ ਲੁਧਿਆਣਾ ਵਿਖੇ ਭਲਕੇ 03 ਫਰਵਰੀ (ਸ਼ੁੱਕਰਵਾਰ) ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 02 ਵਜੇ ਤੱਕ ਹੋਵੇਗਾ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ

ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੌਹਲਾਂ ਵਿਖੇ ਨਗਰ ਕੀਰਤਨ ਸਜਾਇਆ

ਰਾਏਕੋਟ, 02 ਫਰਵਰੀ (ਚਮਕੌਰ ਦਿਓਲ) : ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇੜਲੇ ਪਿੰਡ ਜੌਹਲਾਂ ਵਿਖੇ ਗੁਰਦੁਆਰਾ ਰਵਿਦਾਸ ਭਗਤ ਜੀ ਦੀ ਪ੍ਰਬੰਧਕੀ ਕਮੇਟੀ ਵਲੋਂ ਸਮੂਹ ਨਗਰ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਇਹ ਨਗਰ ਕੀਰਤਨ

ਡਾ.ਐਮ.ਐਸ ਰੰਧਾਵਾ ਕਲਾ ਉਤਸਵ ਦੇ ਪਹਿਲੇ ਦਿਨ ਪੰਜਾਬ ਦੀਆਂ ਅੱਠ ਉਘੀਆਂ ਹਸਤੀਆਂ ਦਾ ਗੌਰਵ ਪੰਜਾਬ ਪੁਰਸਕਾਰਾਂ ਨਾਲ ਸਨਮਾਨਿਤ

ਚੰਡੀਗੜ੍ਹ, 2 ਫਰਵਰੀ : ਪੰਜਾਬ ਆਰਟਸ ਕੌਂਸਲ ਵਲੋਂ ਕਲਾ ਭਵਨ ਚੰਡੀਗੜ੍ਹ ਵਿਖੇ ਚੇਅਰਮੈਨ ਡਾ ਸੁਰਜੀਤ ਪਾਤਰ ਦੀ ਅਗਵਾਈ ਹੇਠ ਸਲਾਨਾ ਡਾ ਐਮ ਐਸ ਰੰਧਾਵਾ ਕਲਾ ਉਤਸਵ ਦੇ ਪਹਿਲੇ ਦਿਨ ਪੰਜਾਬ ਦੀਆਂ ਵੱਖ ਵੱਖ ਅੱਠ ਉਘੀਆਂ ਹਸਤੀਆਂ ਦਾ ਗੌਰਵ ਪੰਜਾਬ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਗੀਤਕਾਰੀ ਵਿਚ ਵੱਡੇ ਯੋਗਦਾਨ ਬਦਲੇ ਉਘੇ ਗੀਤਕਾਰ ਬਾਬੂ ਸਿੰਘ ਮਾਨ, ਸਾਹਿਤ ਦੇ ਖੇਤਰ ਵਿਚ

ਟਾਂਡਾ ਤੋ ਮਸੌਲ ਪਿੰਡ ਤੱਕ ‘ਪਟਿਆਲਾ ਦੀ ਰਾਓ‘ ਨਦੀ ਤੇ 11 ਕਰੋੜ ਦੀ ਲਾਗਤ ਨਾਲ 5 ਪੁਲ ਮਨਜ਼ੂਰ

ਖਰੜ, 2 ਫਰਵਰੀ : ਖਰੜ ਹਲਕੇ ਦੇ ਪਿੰਡ ਟਾਂਡਾ ਤੋ ਮਸੌਲ ਪਿੰਡ ਤੱਕ ‘ਪਟਿਆਲਾ ਦੀ ਰਾਓ‘ ਨਦੀ ਉੱਪਰ 11 ਕਰੋੜ 22 ਲੱਖ ਦੀ ਲਾਗਤ ਨਾਲ 5 ਪੁਲ ਪਾਸ ਹੋ ਗਏ ਹਨ ਜਿੰਨ੍ਹਾਂ ਦਾ ਕੰਮ ਕੁਝ ਦਿਨਾਂ ‘ਚ ਸ਼ੁਰੂ ਹੋ ਜਾਵੇਗਾ। ਪੰਜਾਬ ਦੀ ਕੈਬਨਿਟ ਮੰਤਰੀ ਅਤੇ ਖਰੜ ਹਲਕੇ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਇਹਨਾਂ ਪੁਲਾਂ ਦਾ ਖਰਚਾ ਨਾਬਾਰਡ ਵੱਲੋਂ ਕੀਤਾ ਜਾਵੇਗਾ ਅਤੇ ਪਟਿਆਲਾ

ਸਪੇਨ 'ਚ ਫੁੱਟਬਾਲ ਮੈਚ ਦੌਰਾਨ ਸਿੱਖ ਲੜਕੇ ਨੂੰ ਰੈਫਰੀ ਨੇ ਪਟਕਾ ਉਤਾਰਨ ਲਈ ਕਿਹਾ, ਟੀਮ ਨੇ ਕੀਤਾ ਵਿਰੋਧ

ਸਪੇਨ, 02 ਫਰਵਰੀ : ਸਪੇਨ ਵਿੱਚ ਫੁੱਟਬਾਲ ਦਾ ਮੈਚ ਹੋ ਰਿਹਾ ਸੀ। ਇਸ ਦੌਰਾਨ ਇੰਗਲੈਂਡ ਦੀ ਫੁੱਟਬਾਲ ਟੀਮ ਵਿੱਚਲੇ ਇਕ ਬ੍ਰਿਟਿਸ਼ ਸਿੱਖ ਫੁੱਟਬਾਲ ਖਿਡਾਰੀ ਗੁਰਪ੍ਰੀਤ ਸਿੰਘ ਨੂੰ ਰੈਫਰੀ ਨੇ ਪਟਕਾ ਉਤਾਰਨ ਲਈ ਕਿਹਾ ਹੈ। ਰੈਫਰੀ ਦਾ ਕਹਿਣਾ ਸੀ ਕਿ ਉਹ ਪਟਕਾ ਉਤਾਰ ਕੇ ਹੀ ਖੇਡ ਸਕਦਾ ਹੈ। ਇਸ ਨੂੰ ਲੈ ਕੇ ਵਿਵਾਦ ਇਨ੍ਹਾਂ ਵੱਧ ਗਿਆ ਕਿ ਸਾਰੀ ਟੀਮ ਖਿਡਾਰੀ ਦੇ ਸਮਰਥਨ ਵਿੱਚ ਆ ਗਈ।

ਮੰਤਰੀ ਈ.ਟੀ.ਓ. ਨਾਲ ਮੋਹਾਲੀ ਦੇ ਬਿਲਡਰਾਂ ਵੱਲੋਂ ਮੁਲਾਕਾਤ

ਚੰਡੀਗੜ੍ਹ, 02 ਫਰਵਰੀ : ਪੰਜਾਬ ਸਰਕਾਰ ਨੇ ਸੱਤਾ ਸੰਭਾਲ ਦੇ ਹੀ ਪੰਜਾਬ ਵਿੱਚ ਅਣਅਧਿਕਾਰਿਤ ਕਾਲੋਨੀਆ ਉੱਤੇ ਰੋਕ ਲਗਾ ਦਿੱਤੀ ਸੀ ਜਿਸ ਤੋਂ ਬਾਅਦ ਕਾਲੋਨੀਆਂ ਵਿੱਚ ਬਿਜਲੀ ਦਾ ਕੁਨੈਕਸ਼ਨ ਲੈਣਾ ਵੀ ਮੁਸ਼ਕਿਲ ਹੋ ਰਿਹਾ ਹੈ। ਮੋਹਾਲੀ ਦੇ ਬਿਲਡਰਾਂ ਨੇ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਮੁਲਾਕਾਤ ਕੀਤੀ। ਇਸ ਬਾਰੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ  ਹਰਭਜਨ ਸਿੰਘ ਈ