news

Jagga Chopra

Articles by this Author

ਹੁਣ ਵਟਸਐਪ ’ਤੇ ਭੇਜਿਆ ਮੈਸੇਜ 15 ਮਿੰਟ ਤੱਕ ਕਰ ਸਕੋਗੇ ਐਡਿਟ

ਵਾਸ਼ਿੰਗਟਨ, 23 ਮਈ : ਮੈਟਾ ਦੇ ਚੀਫ ਐਗਜ਼ੀਕਿਊਟਿਵ ਮਾਰਕ ਜ਼ਕਰਬਰਗ ਨੇ ਐਲਾਨ ਕੀਤਾ ਹੈ ਕਿ ਹੁਣ ਵਟਸਐਪ ਵਰਤਣ ਵਾਲੇ ਯੂਜ਼ਰਜ਼ ਮੈਸੇਜ ਭੇਜਣ ਤੋਂ 15 ਮਿੰਟ ਬਾਅਦ ਤੱਕ ਉਸਨੂੰ ਐਡਿਟ ਕਰ ਸਕਣਗੇ। ਇਸ ਨਾਲ ਯੂਜ਼ਰਜ਼ ਆਪਣੇ ਮੈਸੇਜ ਵਿਚ ਹੋਈ ਕੋਈ ਗਲਤੀ ਐਡਿਟ ਕਰ ਸਕਣਗੇ। 

ਕੈਬਨਿਟ ਮੰਤਰੀ ਅਰੋੜਾ ਵੱਲੋਂ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ 2 ਕਰੋੜ ਦੀ ਗਰਾਂਟ ਦੇ ਪ੍ਰਵਾਨਗੀ ਪੱਤਰਾਂ ਦੀ ਵੰਡ

ਸੁਨਾਮ, 23 ਮਈ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਨਵੇਂ ਮਕਾਨਾਂ ਦੀ ਉਸਾਰੀ ਲਈ ਜਾਰੀ ਹੋਈਆਂ ਗਰਾਂਟਾਂ ਦੇ ਪ੍ਰਵਾਨਗੀ ਪੱਤਰ ਸੌਂਪੇ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਦੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਮਕਾਨ ਦੀ ਲੋੜ ਨੂੰ ਪੂਰਾ ਕਰਨ ਦੀ ਦਿਸ਼ਾ ਵੱਲ

ਦੇਸ਼ ਅਗਲੇ 25 ਸਾਲਾਂ ਵਿੱਚ ਵਿਕਾਸ ਦੇ ਟੀਚੇ ਨਾਲ ਅੱਗੇ ਵਧ ਰਿਹਾ ਹੈ, ਉਹ ਭਾਰਤ ਹੈ :  ਪੀਐਮ ਮੋਦੀ 

ਸਿਡਨੀ, ਏਜੰਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਿਡਨੀ (ਆਸਟ੍ਰੇਲੀਆ) ਵਿੱਚ ਲਗਭਗ 20,000 ਭਾਰਤੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਿਡਨੀ ਵਿੱਚ ਆਯੋਜਿਤ ਕਮਿਊਨਿਟੀ ਸਮਾਗਮ ਵਿੱਚ ਭਾਰਤੀਆਂ ਦਾ ਧੰਨਵਾਦ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਸਿਡਨੀ ਵਿੱਚ ਤੁਹਾਨੂੰ (ਭਾਰਤੀ ਭਾਈਚਾਰੇ) ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਇਸ ਦੇ ਨਾਲ ਹੀ ਪੀਐਮ ਮੋਦੀ ਦੇ

ਕੈਲੀਫੋਰਨੀਆ ਵਿੱਚ ਚੇਨ ਰਿਐਕਸ਼ਨ ਹਾਦਸੇ ਵਿੱਚ 3 ਦੀ ਮੌਤ, 5 ਜ਼ਖਮੀ

ਕੈਲੀਫੋਰਨੀਆ, 23 ਮਈ : ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਸਨੀਵੇਲ ਵਿੱਚ ਹਾਈਵੇਅ 101 ਉੱਤੇ ਇੱਕ ਚੇਨ ਹਾਦਸੇ ਵਿੱਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਅੱਧੀ ਰਾਤ ਤੋਂ ਬਾਅਦ ਲਗਾਤਾਰ ਛੇ ਵਾਹਨਾਂ ਦੇ ਟਕਰਾਉਣ ਕਾਰਨ ਵਾਪਰਿਆ। ਕਿਸੇ ਅਣਪਛਾਤੇ ਕਾਰਨ ਕਰਕੇ, ਉੱਤਰ ਵੱਲ ਜਾਣ ਵਾਲਾ ਪਿਕਅੱਪ ਟਰੱਕ ਮੱਧ ਮੱਧ ਦੀ ਕੰਧ ਨਾਲ ਟਕਰਾ

ਸਕੂਲ ਦੇ ਹੋਸਟਲ ‘ਚ ਅੱਗ ਲੱਗਣ ਕਾਰਨ 19 ਲੜਕੀਆਂ ਦੀ ਮੌਤ

ਜਾਰਜਟਾਊਨ, 23 ਮਈ : ਦੱਖਣੀ ਅਮਰੀਕੀ ਦੇਸ਼ ਗੁਆਨਾ ਵਿੱਚ ਐਤਵਾਰ ਰਾਤ ਇੱਕ ਸਕੂਲ ਦੇ ਹੋਸਟਲ ਵਿੱਚ ਅੱਗ ਲੱਗ ਗਈ, ਜਿਸ ਵਿੱਚ ਘੱਟੋ-ਘੱਟ ਬੱਚੇ ਸੁੱਤੇ ਹੀ ਮੌਤ ਦੇ ਮੂੰਹ ਵਿਚ ਚਲੇ ਗਏ। ਸੈਕੰਡਰੀ ਸਕੂਲ ਦੇ ਲੜਕੀਆਂ ਦੇ ਹੋਸਟਲ 'ਚ ਅੱਗ ਲੱਗ ਗਈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ 'ਚ 20 ਲੋਕਾਂ ਦੇ ਮਾਰੇ ਜਾਣ

ਬਰਗਾੜੀ ਬੇਅਦਬੀ ਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਸੰਦੀਪ ਬਰੇਟਾ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫਤਾਰ

ਚੰਡੀਗੜ੍ਹ, 23 ਮਈ : ਫਰੀਦਕੋਟ ਦੇ ਸਾਲ 2015 ਦੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਅਤੇ ਡੇਰਾ ਸਿਰਸਾ ਦੇ ਕੌਮੀ ਕਮੇਟੀ ਮੈਂਬਰ ਸੰਦੀਪ ਬਰੇਟਾ ਨੂੰ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਬੇਅਦਬੀ ਦੀਆਂ ਤਿੰਨੋਂ ਘਟਨਾਵਾਂ ਵਿੱਚ ਸੰਦੀਪ ਬਰੇਟਾ ਬਰਗਾੜੀ ਦਾ ਨਾਂ ਆਉਂਦਾ ਹੈ। ਅਦਾਲਤ ਨੇ ਇਨ੍ਹਾਂ ਮਾਮਲਿਆਂ ਵਿੱਚ ਸੰਦੀਪ ਬਰੇਟਾ ਅਤੇ ਕਮੇਟੀ ਦੇ

ਕੇਜਰੀਵਾਲ ਅਤੇ ਮਾਨ ਪਹੁੰਚੇ ਕੋਲਕਾਤਾ, ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ

ਕੋਲਕਾਤਾ , 23 ਮਈ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਕੋਲਕਾਤਾ ਪਹੁੰਚ ਗਏ ਹਨ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮੰਗਲਵਾਰ ਨੂੰ ਕੋਲਕਾਤਾ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਗੂ ਸੰਜੇ ਸਿੰਘ ਅਤੇ ਰਾਘਵ ਚੱਢਾ ਵੀ

ਕੰਮਕਾਜੀ ਜੋੜਿਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ ਬਾਲਵਾਟਿਕਾ ਡੇਅ ਕੇਅਰ ਸੈਂਟਰ : ਕੋਮਲ ਮਿੱਤਲ
  • ਡਿਪਟੀ ਕਮਿਸ਼ਨਰ ਨੇ ਬਾਲਵਾਟਿਕਾ ਕਰੈਚ ਦਾ ਕੀਤਾ ਦੌਰਾ

ਹੁਸ਼ਿਆਰਪੁਰ, 23 ਮਈ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਸਾਂਝੀ ਰਸੋਈ ਦੇ ਨਾਲ ਬਣੇ ਬਾਲਵਾਟਿਕਾ ਡੇਅ ਕੇਅਰ ਸੈਂਟਰ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਲੋੜ ਨੂੰ ਮੁੱਖ ਰੱਖਦਿਆਂ ਰੈੱਡ ਕਰਾਸ ਸੋਸਾਇਟੀ ਹੁਸਿਆਰਪੁਰ ਵਲੋਂ ਈਸ਼ ਨਗਰ ਹੁਸ਼ਿਆਰਪੁਰ ਵਿਚ ਕਰੈਚ ਸੈਂਟਰ ਚਲਾਇਆ ਜਾ

ਆਰ.ਟੀ.ਏ. ਲੁਧਿਆਣਾ ਵਲੋਂ ਸਕੂਲ ਬੱਸਾਂ ਦੀ ਲਗਾਤਾਰ ਚੈਕਿੰਗ ਜਾਰੀ
  • 6 ਸਕੂਲ ਬੱਸਾਂ ਨੂੰ ਕੀਤਾ ਬੰਦ, 3 ਬੱਸਾਂ ਦੇ ਕੀਤੇ ਚਾਲਾਨ, 4 ਓਵਰਲੋਡ ਟਿੱਪਰ ਵੀ ਕੀਤੇ ਬੰਦ

ਲੁਧਿਆਣਾ, 23 ਮਈ : ਸੇਫ ਸਕੂਲ ਵਾਹਨ ਸਕੀਮ ਤਹਿਤ ਸਕੱਤਰ ਆਰ.ਟੀ.ਏ., ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵਲੋਂ ਬੀਤੀ ਸਵੇਰ ਲੁਧਿਆਣਾ ਜ਼ਿਲ੍ਹੇ ਦੀਆਂ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਆਰ.ਟੀ.ਏ. ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੁਧਿਆਣਾ ਵਿੱਚ

ਵਿਧਾਇਕ ਬੱਗਾ ਨੇ ਵਾਰਡ ਨੰਬਰ 83 'ਚ ਲਾਈਫ ਲਾਈਨ ਪੂਲੀ ਵਾਲੀ ਸੜ੍ਹਕ ਦੇ ਨਿਰਮਾਣ ਕਾਰਜ਼ਾਂ ਦੀ ਕਰਵਾਈ ਸ਼ੁਰੂਆਤ
  • ਕਿਹਾ! ਹਲਕੇ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ

ਲੁਧਿਆਣਾ, 23 ਮਈ : ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਾਰਡ ਨੰਬਰ 83 'ਚ ਲਾਈਫ ਲਾਈਨ ਪੂਲੀ ਵਾਲੀ ਰੋਡ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਹਲਕੇ ਦੇ ਵਸਨੀਕ ਵੀ ਮੌਜੂਦ ਸਨ ਜਿਨ੍ਹਾਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ