ਆਰ.ਟੀ.ਏ. ਲੁਧਿਆਣਾ ਵਲੋਂ ਸਕੂਲ ਬੱਸਾਂ ਦੀ ਲਗਾਤਾਰ ਚੈਕਿੰਗ ਜਾਰੀ

  • 6 ਸਕੂਲ ਬੱਸਾਂ ਨੂੰ ਕੀਤਾ ਬੰਦ, 3 ਬੱਸਾਂ ਦੇ ਕੀਤੇ ਚਾਲਾਨ, 4 ਓਵਰਲੋਡ ਟਿੱਪਰ ਵੀ ਕੀਤੇ ਬੰਦ

ਲੁਧਿਆਣਾ, 23 ਮਈ : ਸੇਫ ਸਕੂਲ ਵਾਹਨ ਸਕੀਮ ਤਹਿਤ ਸਕੱਤਰ ਆਰ.ਟੀ.ਏ., ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵਲੋਂ ਬੀਤੀ ਸਵੇਰ ਲੁਧਿਆਣਾ ਜ਼ਿਲ੍ਹੇ ਦੀਆਂ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਆਰ.ਟੀ.ਏ. ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੁਧਿਆਣਾ ਵਿੱਚ ਬੀ.ਸੀ.ਐਮ ਆਰਿਆ ਸਕੂਲ ਅਤੇ ਆਰ.ਐਸ. ਮਾਡਲ ਸਕੂਲ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ ਜਿੱਥੇ ਚੈਕਿੰਗ ਦੌਰਾਨ 6 ਸਕੂਲੀ ਬੱਸਾਂ ਬ੍ਹਿਨਾਂ ਦਸਤਾਵੇਜ, ਪਾਸਿੰਗ ਅਤੇ ਟੈਕਸ ਅਧੂਰੇ ਸਨ, 4 ਓਵਰਲੋਡ ਟਿੱਪਰ ਆਦਿ ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ। ਇਸ ਤੋ ਇਲਾਵਾ 3 ਹੋਰ ਸਕੂਲ ਬੱਸਾਂ ਜੋ ਕਿ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦੀਆਂ ਪਾਈਆਂ ਗਈਆਂ, ਦੇ ਵੀ ਚਾਲਾਨ ਕੀਤੇ ਗਏ। ਆਰ.ਟੀ.ਏ ਵੱਲੋਂ ਸਕੂਲ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਸੜ੍ਹਕ ਸੁਰੱਖਿਆ ਅਤੇ ਸਕੂਲੀ ਬੱਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਕੋਈ ਵੀ ਸਕੂਲ ਬੱਸ ਸੜ੍ਹਕ 'ਤੇ ਸੇਫ ਸਕੂਲ ਵਾਹਨ ਪਾਲਿਸੀ ਅਤੇ ਮੋਟਰ ਵਹੀਕਲ ਐਕਟ ਅਨੁਸਾਰ ਨਿਯਮਾਂ ਦੀ ਉਲੰਘਣਾ ਕਰਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆ ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਵਿੱਚ ਸਕੂਲ ਨਾ ਭੇਜਿਆ ਜਾਵੇ।