news

Jagga Chopra

Articles by this Author

ਪੀ.ਏ.ਯੂ. ਵੱਲੋਂ ਸਥਾਪਿਤ ਤਕਨਾਲੋਜੀ ਸਰੋਤ ਕੇਂਦਰ ਦਾ ਦੌਰਾ ਕਰਨ ਸੀ ਆਈ ਡਬਲਯੂ ਏ ਦੇ ਨਿਰਦੇਸ਼ਕ ਵਿਸ਼ੇਸ਼ ਤੌਰ ਤੇ ਆਏ

ਲੁਧਿਆਣਾ 15 ਨਵੰਬਰ : ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੁਧਾਰ ਵਿਖੇ ਕਰਵਾਏ ਕਿਸਾਨ ਬੀਬੀਆਂ ਦੇ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਭੁਵਨੇਸ਼ਵਰ ਵਿਖੇ ਸਥਿਤ ਆਈ ਸੀ ਏ ਆਰ ਭਾਰਤੀ ਕਿਸਾਨ ਔਰਤਾਂ ਦੇ ਸੰਸਥਾਨ ਦੇ ਨਿਰਦੇਸ਼ਕ ਡਾ. ਮ੍ਰਿਦੁਲਾ ਦੇਵੀ ਵਿਸ਼ੇਸ਼ ਤੌਰ ਤੇ ਪਹੁੰਚੇ| ਉਹਨਾਂ ਤੋਂ ਇਲਾਵਾ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ

1559 ਅਨਾਜ ਮੰਡੀਆਂ ਨੂੰ ਆਪ ਸਰਕਾਰ ਵੱਲੋਂ ਬੰਦ ਕਰਨ ਦੀ ਨਿਖੇਧੀ, 20 ਨਵੰਬਰ ਤੱਕ ਸਾਰੀਆਂ ਮੰਡੀਆਂ ਖੋਲ੍ਹੀਆਂ ਜਾਣ : ਬਾਦਲ  
  • ਇਹ ਵੀ ਮੰਗ ਕੀਤੀ ਕਿ ਦੀਵਾਲੀ ਮੌਕੇ ਅਚਨਚੇਤ 4.7 ਲੱਖ ਮੀਟਰਿਕ ਟਨ ਝੋਨੇ ਦੀ ਆਮਦ ਦੀ ਸੀ ਬੀ ਆਈ ਜਾਂਚ ਹੋਵੇ

ਚੰਡੀਗੜ੍ਹ, 15 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਵਿਚ ਮੰਡੀਆਂ ਵਿਚ ਝੋਨੇ ਦੀ ਆਮਦ ਦੇ ਬਾਵਜੂਦ 1559 ਅਨਾਜ ਮੰਡੀਆਂ ਬੰਦ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ

ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਸਾਹਿਬ ਦੇ ਆਦੇਸ਼ ਦਾ ਦਿੱਲੀ ਕਮੇਟੀ ਵੱਲੋਂ ਰਾਜਸੀਕਰਨ ਕਰਨਾ ਦੁਖਦਾਈ : ਐਡਵੋਕੇਟ ਧਾਮੀ
  • ਸ਼੍ਰੋਮਣੀ ਕਮੇਟੀ ਦਾ ਵਫ਼ਦ ਭਲਕੇ 16 ਨਵੰਬਰ ਨੂੰ ਗਵਰਨਰ ਪੰਜਾਬ ਨੂੰ ਮਿਲੇਗਾ
  • ਭਾਈ ਰਾਜੋਆਣਾ ਨਾਲ ਮੁਲਾਕਾਤ ਲਈ ਡੀਜੀਪੀ ਜੇਲ੍ਹਾਂ ਨੂੰ ਲਿਖਿਆ ਪੱਤਰ
  • ਸ਼੍ਰੋਮਣੀ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਲਈ ਕਾਰਵਾਈ ਆਰੰਭੀ

ਅੰਮ੍ਰਿਤਸਰ, 15 ਨਵੰਬਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਬੰਦੀ ਛੋੜ ਦਿਵਸ ਮੌਕੇ ਦਿੱਤੇ ਸੰਦੇਸ਼ ਵਿਚ

ਮੀਤ ਹੇਅਰ ਨੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੇ 13 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
  • ਨੌਜਵਾਨਾਂ ਨੂੰ ਨੌਕਰੀਆਂ ਦੇਣਾ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ: ਮੀਤ ਹੇਅਰ

ਚੰਡੀਗੜ੍ਹ, 15 ਨਵੰਬਰ : ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੇ ਨਵ-ਨਿਯੁਕਤ 13 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਨਿਯੁਕਤੀ ਪੱਤਰ ਹਾਸਲ ਕਰਨ ਵਾਲਿਆਂ ਵਿੱਚ 5

ਸਰਚ ਅਪਰੇਸ਼ਨ ਦੌਰਾਨ ਸਰਹੱਦੀ ਇਲਾਕੇ ਖੇਮਕਰਨ ਚੋਂ ਮਿਲੇ ਵਿਦੇਸ਼ੀ 2 ਡਰੋਨ
  • ਹੈਰੋਇਨ ਦਾ ਧੰਦਾ ਕਰਨ ਵਾਲੇ ਕਿਸੇ ਦੇ ਮਿੱਤਰ ਨਹੀ : ਡੀਐਸਪੀ 

ਭਿੱਖੀਵਿੰਡ, 15 ਨਵੰਬਰ : ਹਿੰਦ ਪਾਕਿਸਤਾਨ ਸਰਹੱਦ ਖੇਮਕਰਨ ਵਿਖੇ ਤੈਨਾਤ ਸਰਹੱਦੀ ਸੁਰੱਖਿਆ ਬਲ ਬੀਐਸਐਫ ਦੇ ਜਵਾਨਾਂ ਵੱਲੋਂ ਬੇਸ਼ਕ ਰਾਤ ਦਿਨ ਵੇਲੇ ਪਹਿਰਾ ਦੇ ਕੇ ਦੇਸ਼ ਵਿਰੋਧੀ ਤਾਕਤਾਂ ਤੇ ਬਾਜ ਅੱਖ ਰੱਖੀ ਜਾ ਰਹੀ, ਜਦੋਂ ਕਿ ਗੁਆਂਢੀ ਮੁਲਕ ਵੱਲੋਂ ਡਰੋਨ ਰਾਹੀਂ ਹੈਰੋਇਨ ਭੇਜ ਕੇ ਭਾਰਤ ਦੇ ਸੂਬਾ ਪੰਜਾਬ ਦੇ

ਜੌੜਾਮਾਜਰਾ ਵੱਲੋਂ ਸਨੌਰ ਵਿਖੇ ਕੇਬਲ ਉਪਰੇਟਰਾਂ ਦੇ ਮਾਮਲੇ 'ਚ ਵਿਧਾਇਕ ਪਠਾਣਮਾਜਰਾ ਉਪਰ ਲਗਾਏ ਦੋਸ਼ਾਂ ਦੀ ਨਿੰਦਾ
  • ਕਿਹਾ, ਕਿਸੇ ਕੰਪਨੀ ਦੀਆਂ ਸੇਵਾਵਾਂ ਤੋਂ ਸੰਤੁਸ਼ਟ ਨਾ ਹੋਕੇ ਦੂਸਰੀ ਕੰਪਨੀ ਨਾਲ ਜੁੜਨਾ ਉਪਰੇਟਰਾਂ ਦਾ ਨਿੱਜੀ ਮਾਮਲਾ

ਪਟਿਆਲਾ, 15 ਨਵੰਬਰ : ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਹਲਕਾ ਸਨੌਰ ਵਿੱਚ ਇੱਕ ਕੇਬਲ ਕੰਪਨੀ ਦੇ ਉਪਰੇਟਰਾਂ ਵੱਲੋਂ ਦੂਸਰੀ ਕੇਬਲ ਕੰਪਨੀ ਦੇ ਨਾਲ ਜੁੜਨ ਦੇ ਮੁੱਦੇ 'ਤੇ ਹਲਕਾ ਵਿਧਾਇਕ ਸ. ਹਰਮੀਤ ਸਿੰਘ

ਸਮਾਜ ਸੇਵੀ ਐਸਪੀ ਐਸ ਓਬਰਾਏ ਦੇ ਪ੍ਰਾਜੈਕਟ ਨੂੰ ਆਪਣਾ ਦੱਸ ਕੇ 16 ਲੱਖ ਦੀ ਠੱਗੀ ਮਾਰਨ ਦੇ ਦੋਸ਼

ਪਟਿਆਲਾ, 15 ਨਵੰਬਰ : ਸੈਂਟਰਲ ਇੰਡਸਟ੍ਰੀਅਲ ਸਕਿਓਰਿਟੀ ਫੋਰਸ (ਸੀ ਆਈ ਐਸ ਐਫ) ਦੇ ਸੇਵਾ ਮੁਕਤ ਕਮਾਡੈਂਟ ਪਵਨ ਕੁਮਾਰ ਨੇ ਕਿਹਾ ਹੈ ਕਿ ਇਕ ਵਕੀਲ ਤੇ ਉਸਦੇ ਸਾਥੀ ਨੇ ਪ੍ਰਸਿੱਧ ਸਮਾਜ ਸੇਵੀ ਐਸ ਪੀ ਐਸ ਓਬਰਾਏ ਦੇ ਪ੍ਰਾਜੈਕਟ ਨੁੰ ਆਪਣਾ ਦੱਸ ਕੇ ਉਹਨਾਂ ਨਾਲ 16 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ ਤੇ ਧੋਖੇ ਦਾ ਮਾਮਲਾ ਦਰਜ ਹੋਣ ਦੇ ਬਾਵਜੂਦ ਵੀ ਪੁਲਿਸ ਮਾਮਲੇ ਵਿਚ ਚਲਾਨ ਪੇਸ਼

203 ਏਕੜ  ਸਰਕਾਰੀ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ : ਪੰਚਾਇਤ ਮੰਤਰੀ ਭੁੱਲਰ
  • ਹੁਣ ਤੱਕ ਸੂਬੇ ਵਿਚ ਕੁੱਲ 13 ਹਜ਼ਾਰ ਏਕੜ ਜ਼ਮੀਨ ਕਰਵਾਈ ਗਈ ਕਬਜ਼ਾ ਮੁਕਤ 
  • ਕਿਹਾ, ਵਿਭਾਗ ਦੇ ਸ਼ਾਮਲਾਟ ਸੈੱਲ ਨੂੰ  ਕੀਤਾ ਗਿਆ ਹੈ ਮਜ਼ਬੂਤ

ਤਲਵਾੜਾ, 15 ਨਵੰਬਰ : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਜ਼ਿਲ੍ਹੇ ਦੇ ਤਲਵਾੜਾ ਬਲਾਕ ਦੇ ਪਿੰਡ ਭੰਬੋਤਾੜ ਦੀ 203 ਏਕੜ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ। ਇਸ ਮੌਕੇ

ਮਾਨ ਸਰਕਾਰ ਦੇ ਚੰਗੇ ਫੈਸਲੇ ਕਾਰਨ ਇਸ ਵਾਰ  ਪੰਜਾਬ ਦੇ 50,000 ਪਰਿਵਾਰਾਂ ਦੀ ਦੀਵਾਲੀ ਖੁਸ਼ਹਾਲ ਹੋਈ : ਆਪ
  • 'ਆਪ' ਸਰਕਾਰ ਨੇ ਪਿਛਲੇ 18 ਮਹੀਨਿਆਂ 'ਚ 37 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਅਤੇ 12 ਹਜ਼ਾਰ  ਮੁਲਾਜ਼ਮ ਪੱਕੇ ਕੀਤੇ, ਜਦਕਿ ਕਾਂਗਰਸ ਸਰਕਾਰ ਨੇ 5 ਸਾਲਾਂ 'ਚ 56 ਹਜ਼ਾਰ ਨੌਕਰੀਆਂ ਦਿੱਤੀਆਂ - ਅਹਿਬਾਬ ਗਰੇਵਾਲ
  • ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ, ਨੌਕਰੀਆਂ, ਸਿੱਖਿਆ, ਸਿਹਤ, ਬਿਜਲੀ ਸਾਡੀ ਤਰਜੀਹ

ਚੰਡੀਗੜ੍ਹ, 15 ਨਵੰਬਰ : ਆਮ ਆਦਮੀ ਪਾਰਟੀ (ਆਪ)

ਐਸਵੋਟਰ ਜੀਪੀਸੀ ਵਜੋਂ ਨਾਮ ਦਰਜ ਕਰਵਾਉਣ ਦੀ ਆਖਰੀ ਮਿਤੀ 'ਚ 29 ਫਰਵਰੀ 2024 ਤੱਕ ਕੀਤਾ ਵਾਧਾ

ਚੰਡੀਗੜ੍ਹ, 15 ਨਵੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀਆਂ ਚੋਣਾਂ ਵਿੱਚ ਵੋਟ ਪਾਉਣ ਲਈ ਵੋਟਰ ਵਜੋਂ ਨਾਮ ਰਜਿਸਟਰ ਕਰਵਾਉਣ ਦੀ ਆਖਰੀ ਮਿਤੀ 15 ਨਵੰਬਰ 2023 ਤੋਂ ਵਧਾ ਕੇ 29 ਫਰਵਰੀ, 2024 ਕਰ ਦਿੱਤੀ ਗਈ ਹੈ। ਅੱਜ ਇੱਥੇ ਸੋਧਿਆ ਹੋਇਆ ਸ਼ਡਿਊਲ ਜਾਰੀ ਕਰਦਿਆਂ ਕਮਿਸ਼ਨਰ ਗੁਰਦੁਆਰਾ ਚੋਣਾਂ, ਪੰਜਾਬ, ਗੁਰਕੀਰਤ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਜਸਟਿਸ (ਸੇਵਾਮੁਕਤ)