ਲੇਖ / ਵਾਰਤਕ

ਗਿਆਨ ਅਤੇ ਸਮਝਦਾਰੀ

ਅੱਜਕੱਲ੍ਹ ਸਾਡੇ ਕੋਲ ਗਿਆਨ ਬਹੁਤ ਹੈ, ਪਰ ਸਮਝਦਾਰੀ ਘੱਟ ਹੈ। ਅਖ਼ਬਾਰ, ਟੈਲੀਵਿਜ਼ਨ, ਫੇਸਬੁੱਕ, ਵਟਸਐਪ ਅਤੇ ਇੰਟਰਨੈੱਟ ਨਾਲ ਸਾਨੂੰ ਦੁਨੀਆ ਭਰ ਦੀਆਂ ਖ਼ਬਰਾਂ ਦਾ ਗਿਆਨ ਹੈ, ਪਰ ਆਪਣੇ ਗੁਆਂਢੀ ਦੀ ਖ਼ਬਰ ਬਾਰੇ ਸਾਨੂੰ ਕੁਝ ਨਹੀਂ ਪਤਾ। ਸਾਡੀਆਂ ਪ੍ਰਾਪਤੀਆਂ ਬਹੁਤ ਹਨ, ਪਰ ਉਨ੍ਹਾਂ ਦਾ ਆਨੰਦ ਮਾਣਨ ਦਾ ਸਾਡੇ ਕੋਲ ਸਮਾਂ ਨਹੀਂ। ਅਸੀਂ ਸੰਸਾਰ ਨਾਲ ਤਾਂ ਜੁੜਦੇ ਹਾਂ, ਪਰ ਖ਼ੁਦ ਨਾਲੋਂ ਅਤੇ ਪਰਿਵਾਰ ਨਾਲੋਂ ਕੱਟੇ ਜਾਂਦੇ ਹਾਂ।

ਖੂਬਸੂਰਤ ਜ਼ਿੰਦਗੀ ਜਿਊਣ ਦਾ ਰਾਜ਼

ਜ਼ਿੰਦਗੀ ਅਨਮੋਲ ਖਜ਼ਾਨਾ ਹੈ। ਕੁਦਰਤ ਵੱਲੋਂ ਦਿੱਤੀ ਗਈ ਇੱਕ ਵਡਮੁੱਲੀ ਦਾਤ ਹੈ। ਇਨਸਾਨ ਨੂੰ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ। ਜ਼ਿੰਦਗੀ ਸਿਰਫ਼ ਇੱਕ ਵਾਰ ਮਿਲਦੀ ਹੈ । ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀ ਜ਼ਿੰਦਗੀ ਨੂੰ ਕਿਵੇਂ ਖੂਬਸੂਰਤ ਬਣਾਉਣਾ ਹੈ। ਹਰ ਇਨਸਾਨ ਜ਼ਿੰਦਗੀ ਦਾ ਆਨੰਦ ਵੱਖ-ਵੱਖ ਤਰੀਕੇ ਨਾਲ ਮਾਣਦਾ ਹੈ। ਨਿਮਰਤਾ, ਪ੍ਰੀਤ ਪਿਆਰ ਤੇ ਸਤਿਕਾਰ ਹਰ ਇਨਸਾਨ ਦੇ ਗਹਿਣੇ ਹਨ। ਜ਼ਿੰਦਗੀ ਨੂੰ ਕਦੇ ਵੀ ਬੰਝ ਬਣ ਕੇ ਨਾ ਕੱਟੋ। ਜ਼ਿੰਦਗੀ ਹਮੇਸ਼ਾ ਹੱਸ ਖੇਡ ਕੇ

ਚੁੰਨੀਆਂ ਤੇ ਪੱਗਾਂ ਰੰਗਨ ਵਾਲੇ ਲਲਾਰੀ ਦਿਨੋ ਦਿਨ ਕਿਉਂ ਹੁੰਦੇ ਜਾ  ਰਹੇ ਨੇ ਅਲੋਪ

ਚੁੰਨੀ ਤੇ ਪੱਗ ਦੋਵੇਂ ਔਰਤ ਤੇ ਮਰਦ ਦੇ ਸਿਰ ਦੇ ਤਾਜ਼ ਹੁੰਦੇ ਹਨ |ਬੱਚਾ ਜਦੋ ਥੋੜਾ ਜਿਹਾ ਸਮਝਦਾਰ ਹੋਣ  ਲਗਦਾ ਹੈ |ਉਸ ਸਮੇ ਘਰ ਵਿੱਚ ਇਹ ਚਰਚਾ ਸ਼ੁਰੂ ਹੋ ਜਾਂਦੀ ਸੀ ਕਿ ਕਾਕਾ ਹੁਣ ਜਵਾਨ ਹੋਣ ਲਗ ਪਿਆ ਹੈ |ਇਸ ਦੀ ਪੱਗ ਬਣਾਉਣ  ਦੀ ਰਸਮ ਕਰ ਲਈਏ |ਫਿਰ ਨਾਨਕਿਆਂ ਨੂੰ ਇਤਲਾਹ ਕੀਤੀ ਜਾਂਦੀ ਸੀ |ਕਿ ਆਪਾਂ ਫਲਾਣੇ ਦਿਨ ਘਰ ਵਿੱਚ ਪ੍ਰੋਗਰਾਮ  ਕਰਕੇ ਕਾਕੇ ਨੂੰ ਬੰਨਾਉਣੀ ਹੈ |ਫਿਰ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਸਨ |ਸਾਰੇ ਸ਼ਰੀਕੇ  ਕਬੀਲੇ ਵਿੱਚ ਨਾਨਕੇ ਮੁੰਡੇ ਨੂੰ

ਸ਼ਹੀਦ ਉਧਮ ਸਿੰਘ ਸੁਨਾਮ

ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਇਹ ਸਰਮਾਇਆ ਉਦੋਂ ਹੋਰ ਵੀ ਸੰਭਾਲਣ ਯੋਗ ਹੋ ਜਾਂਦਾ ਹੈ, ਜਦੋਂ ਅੱਗੋਂ ਨਾਮ ਸ਼ਹੀਦ ਊਧਮ ਸਿੰਘ ਸੁਨਾਮ ਵਰਗੇ ਸ਼ਹੀਦ ਦਾ ਆ ਜਾਵੇ। ਜਿਸ ਨੇ ਆਪਣੇ ਦੁਸ਼ਮਣ ਤੋਂ ਬਦਲਾ ਲੈਣ ਲਈ ਆਪਣੇ ਜਜਬਾਤ 21 ਸਾਲ ਤੱਕ ਸੀਨੇ ਵਿੱਚ ਦਬਾ ਕੇ ਰੱਖੇ ਹੋਣ ਤੇ ਆਪਣੇ ਮਕਸਦ ਵਿੱਚ ਕਾਮਯਾਬ ਹੋਣ ਲਈ ਦਿਨ-ਰਾਤ ਇੱਕ ਕਰਦਿਆਂ ਦੇਸ਼-ਵਿਦੇਸ਼ ਗਾਹ ਮਾਰੇ ਹੋਣ ਤੇ ਜਦੋਂ ਆਪਣਾ ਸ਼ਿਕਾਰ ਹੱਥ ਲੱਗਿਆ ਹੋਵੇ ਤਾਂ ਨਿਡਰਤਾ ਨਾਲ ਦੁਨੀਆਂ ਸਾਹਮਣੇ ਢਹਿ-ਢੇਰੀ ਕੀਤਾ। ਬਿਨਾਂ

ਮਨੁੱਖ ਹਾਰਨ ਲਈਂ ਨਹੀਂ ਬਣਿਆ

Gursharan Singh Kumarਮਨੁੱਖ ਹਾਰਨ ਲਈਂ ਨਹੀਂ ਬਣਿਆ       

ਪ੍ਰੇਰਨਾਦਾਇਕ ਲੇਖ: ਮਸ਼ਹੂਰ ਹੋਣਾ ਪਰ ਮਗ਼ਰੂਰ ਨਾ ਹੋਣਾ

ਜ਼ਿੰਦਗੀ ਵਿਚ ਸਫ਼ਲਤਾ ਲਈ ਆਸਾਨ ਰਸਤਾ ਨਹੀਂ ਹੁੰਦਾ ਪਰ ਜਦ ਕੋਈ ਮਨੁੱਖ ਸਫ਼ਲ ਹੋ ਜਾਂਦਾ ਹੈ ਤਾਂ ਉਸ ਲਈ ਸਾਰੇ ਰਸਤੇ ਹੀ ਆਸਾਨ ਹੋ ਜਾਂਦੇ ਹਨ। ਕੁਦਰਤ ਦੇ ਅਲੱਗ ਅਲੱਗ ਮੌਸਮ ਦੀ ਤਰ੍ਹਾਂ ਮਨੁੱਖਾ ਜ਼ਿੰਦਗੀ ਵਿਚ ਦੁੱਖ-ਸੱਖ, ਸਫ਼ਲਤਾ-ਅਸਫ਼ਲਤਾ, ਚੰਗੇ-ਮਾੜੇ ਦਿਨ, ਅਮੀਰੀ-ਗ਼ਰੀਬੀ ਅਤੇ ਜਿੱਤਾਂ-ਹਾਰਾਂ ਆਉਂਦੀਆਂ ਹੀ ਹਨ। ਸੁੱਖ-ਸਫ਼ਲਤਾ ਅਤੇ ਜਿੱਤਾਂ-ਹਾਰਾਂ ਸਭ ਨੂੰ ਚੰਗੀਆਂ ਲੱਗਦੀਆਂ ਹਨ। ਇਨਾਂ ਨਾਲ ਬੰਦੇ ਨੂੰ ਖ਼ੁਸ਼ੀ ਮਿਲਦੀ ਹੈ। ਉਸ ਦੀ ਜ਼ਿੰਦਗੀ ਸੁਖੀ ਹੁੰਦੀ

ਬਹੁਪੱਖੀ ਸਖ਼ਸ਼ੀਅਤ ਲੇਖਿਕਾ ਜਸਵੰਤ ਕੌਰ ਬੈਂਸ (ਕੰਗ)

ਸਤਿਕਾਰ ਯੋਗ ਸ਼ਖਸ਼ੀਅਤ ਜਸਵੰਤ ਕੌਰ ਕੰਗ ਇੱਕ ਉਚੀ ਤੇ ਸੁੱਚੀ ਸੋਚ  ਬਹੁ ਪੱਖੀ ਸ਼ਖਸ਼ੀਅਤ ਦੀ ਮਾਲਕ ਹੈ। ਜਿਸ ਵਿੱਚੋ ਪੰਜਾਬ ਦੀ ਮਿੱਟੀ ਦੀ ਖੁਸ਼ਬੋਅ ਝਲਕਾ ਮਾਰ ਰਹੀ ਹੈ। ਪੰਜ਼ਾਬੀ ਮਾਂ ਬੋਲੀ ਨੂੰ ਸਮਰਪਤ ਇਹ ਸ਼ਖਸ਼ੀਅਤ ਆਪਣੇ ਪੰਜਾਬੀ ਅਮੀਰ ਵਿਰਸੇ ਨੂੰ ਨਹੀ ਭੁਲੀ ਸਗੋ ਹੋਰਨਾ ਨੂੰ ਵੀ ਇਸ ਨਾਲ ਜੋੜਕੇ ਰੱਖਿਆ ਹੈ । ਕੁਝ ਦੁਹਾਕੇ ਪਹਿਲਾ Uk ਚ ਜਾ ਵਸੀ ਇਹ ਪੰਜਾਬਣ ਮੁਟਿਆਰ ਇਕ ਕਲਮਕਾਰ ਹੋਣ ਕਰਕੇ ਸਾਹਿਤ ਦੇ ਖੇਤਰ ਅੰਦਰ ਵੀ ਮੱਲਾ ਮਾਰੀਆ ਹਨ। ਜੇ ਕਵਿਤਾ ਵੀ ਦੇਖੀਆ ਜਾਣ

ਆਓ ਸ਼ਰੀਕਿਆਂ ’ਚ ਸਾਂਝ ਵਧਾਈਏ

ਜੇਕਰ ਅਸੀਂ 15 ਕੁ ਸਾਲ ਪਿੱਛੇ ਝਾਕੀਏ ਤਾਂ ਸ਼ਰੀਕੇ ਵਿਚ ਸਾਡੇ ਬਜ਼ੁਰਗਾਂ ਦੇ ਭਰਾ ਹੁੰਦੇ ਸਨ। ਸਾਡੇ ਦਾਦਿਆਂ ਦਾ ਆਪਸ ਵਿਚ ਬਹੁਤ ਪਿਆਰ ਹੁੰਦਾ ਸੀ। ਹਾਲਾਂਕਿ ਜੋ ਸਾਡੀ ਦਾਦੀ ਹੁੰਦੀ ਸੀ ,ਉਹ ਆਪਣੀ ਜੇਠਾਣੀ ਨੂੰ ਮਾਂ ਦਾ ਦਰਜਾ ਦਿੰਦੀ ਸੀ...