ਵਿਧਾਇਕ ਸ਼ੈਰੀ ਕਲਸੀ ਬਾਰੇ ਲਾਇਵ ਹੋਏ ਸੁਖਪਾਲ ਖਹਿਰਾ, ਕਲਸੀ ਨੇ ਦਿੱਤਾ ਸਪੱਸ਼ਟੀਕਰਨ, ਸ਼ੈਰੀ ਕਲਸੀ ਦਾ ਝੂਠ ਸਾਫ ਫੜਿਆ ਗਿਆ : ਗੋਇਲ

01

ਚੰਡੀਗੜ੍ਹ, 24 ਮਾਰਚ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੋਂ ਲਾਇਵ ਹੋ ਕੇ ਖੁਲਾਸਾ ਕੀਤਾ ਕਿ ਆਮ ਆਦਮੀ ਪਾਰਟੀ ਦਾ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਜਿਸ ਤਰ੍ਹਾਂ ਆਪਣਾ ਬਾਰਵੀਂ ਦਾ ਪੇਪਰ ਦੇ ਰਿਹਾ ਹੈ, ਪਰ ਉਹ ਖੁਦ ਸੈਂਟਰ ਵਿੱਚ ਹਾਜ਼ਰ ਨਹੀਂ ਹੈ, ਇਸ ਦਾ ਭਾਵ ਕਿ ਉਸਦੀ ਜਗ੍ਹਾ ਕੋਈ ਹੋਰ ਪੇਪਰ ਦੇ ਰਿਹਾ ਸੀ। 

ਲਾਇਵ ਹੋ ਕੇ ਵਿਧਾਇਕ ਸ਼ੈਰੀ ਨੇ ਦਿੱਤਾ ਸਪੱਸ਼ਟੀਕਰਨ
ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਲਗਾਏ ਇੰਨ੍ਹਾਂ ਦੋਸ਼ਾਂ ਤੇ ਆਪਣਾ ਸਪੱਸ਼ਟੀਕਰਨ ਦੇਣ ਲਈ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਲਾਇਵ ਆਏ ਅਤੇ ਕਿਹਾ ਕਿ ਉਸਨੇ ਤਾਂ +2 ਕੀਤੀ ਹੋਈ ਹੈ, ਫਿਰ ਉਹ ਪੇਪਰ ਦੇਣ ਕਿਉਂ ਜਾਵੇ।

ਸ਼ੈਰੀ ਕਲਸੀ ਦਾ ਝੂਠ ਸਾਫ ਫੜਿਆ ਗਿਆ : ਮਾਨਿਕ ਗੋਇਲ 
ਵਿਧਾਇਕ ਸ਼ੈਰੀ ਕਲਸੀ ਵੱਲੋਂ ਲਾਇਵ ਹੋ ਕੇ ਦਿੱਤੇ ਸਪੱਸ਼ਟੀਕਰਨ ਸਬੰਧੀ ਆਰ.ਟੀ.ਆਈ ਕਾਰਕੁੰਨ ਮਾਨਿਕ ਗੋਇਲ ਵੱਲੋਂ ਇਸ ਸੱਚ ਨੂੰ ਉਜਾਗਰ ਕਰਨ ਲਈ ਵਿਧਾਇਕ ਸ਼ੈਰੀ ਕਲਸੀ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਐਫੀਡੈਵਿਟ ਬਾਰੇ ਦੱਸਿਆ ਗਿਆ, ਕਿ ਉਸ ਵਿੱਚ ਵਿਧਾਇਕ ਸ਼ੈਰੀ ਕਸਲੀ ਵੱਲੋਂ +2 ਦੀ ਜਗ੍ਹਾ ਦਸਵੀਂ ਹੀ ਲਿਖਿਆ ਹੋਇਆ ਹੈ। ਜਿਸਦੀ ਜਾਣਕਾਰੀ ਗੋਇਲ ਵੱਲੋਂ ਉਨ੍ਹਾਂ ਦੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਆਪਣੀ ਪੋਸਟ 'ਚ ਲਿਖਿਆ, "ਸ਼ੈਰੀ ਕਲਸੀ ਦਾ ਝੂਠ ਸਾਫ ਫੜਿਆ ਗਿਆ। ਸ਼ੈਰੀ ਕਲਸੀ ਦਾ ਨਾਂ 2 ਦੇ ਪੇਪਰ ਦੇਣ ਵਾਲੀ ਅੱਜ ਦੀ ਰੋਲ ਨੰਬਰ ਸ਼ੀਟ ਵਿੱਚ ਵੀ ਹੈ। ਇਹੋਜੇ ਨਮੂਨੇ ਵਿਧਾਇਕ ਨੇ 'ਆਪ' ਦੇ। ਇੱਕ ਤੇ ਹੈ ਅਨਪੜ੍ਹ, ਦੂਜਾ ਚੋਰੀ ਫੇਰ ਗੱਪ ਮਾਰ ਕੇ ਸੀਨਾ ਜੋਰੀ।" ਕਾਫ਼ੀ ਸਖ਼ਤ ਸ਼ਬਦਾਂ 'ਚ ਕਾਰਕੁੰਨ ਵੱਲੋਂ 'ਆਪ' ਵਿਧਾਇਕ ਦੀ ਨਿਖੇਧੀ ਕੀਤੀ ਗਈ ਹੈ।