ਪੰਜਾਬ ਵਿਚ ਤਾਪਮਾਨ 40 ਡਿਗਰੀ ਦੇ ਪਾਰ, 3 ਦਿਨਾਂ ‘ਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ

ਚੰਡੀਗੜ੍ਹ, 14 ਮਈ : ਪੰਜਾਬ ਵਿਚ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ। ਜਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਦੇ ਪਾਰ ਪਹੁੰਚ ਗਿਆ ਹੈ, ਦੂਜੇ ਪਾਸੇ ਜ਼ਿਆਦਾਤਰ 30 ਦੇ ਕਰੀਬ ਹੈ। ਇਸੇ ਦਰਮਿਆਨ ਮਾਝਾ ਤੇ ਦੁਆਬਾ ਵਿਚ ਸੋਮਵਾਰ ਨੂੰ ਤੇ ਮੰਗਲਵਾਰ-ਬੁੱਧਵਾਰ ਨੂੰ ਮਾਲਵਾ ਵਿਚ ਮੀਂਹ ਪੈਣ ਦੇ ਆਸਾਰ ਬਣ ਰਹੇ ਹਨ। ਇਸ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਵਿਚ ਕੁਝ ਜ਼ਿਲ੍ਹਿਆਂ ਵਿਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਚੇਤਾਵਨੀ ਵਿਚ ਮਾਝਾ ਦੇ ਅੰਦਰ ਗੁਰਦਾਸਪੁਰ ਤੇ ਅੰਮ੍ਰਿਤਸਰ, ਦੁਆਬਾ ਦੇ ਅੰਦਰ ਕਪੂਰਥਲਾ ਤੇ ਜਲੰਧਰ ਤੇ ਮਾਲਵਾ ਵਿਚ ਲੁਧਿਆਣਾ ਬਰਨਾਲਾ, ਰੂਪਨਗਰ, ਪਟਿਆਲਾ, ਐੱਸਏਐੱਸ ਨਗਰ ਦੇ ਨਾਲ-ਨਾਲ ਬਠਿੰਡਾ ਵਿਚ ਯੈਲੋ ਅਲਰਟ ਹੈ। ਮੰਗਲਵਾਰ ਨੂੰ ਮਾਲਵਾ ਵਿਚ ਬਠਿੰਡਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਤੇ ਮਾਨਸਾ ਵਿਚ ਮੀਂਹ ਦਾ ਯੈਲੋ ਅਲਰਟ ਹੈ। ਬੁੱਧਵਾਰ ਦੀ ਗੱਲ ਕੀਤੀ ਜਾਵੇ ਤਾਂ ਮਾਲਵਾ ਦੇ ਬਰਨਾਲਾ, ਮਾਨਸਾ ਤੇ ਸੰਗਰੂਰ ਤੋਂ ਇਲਾਵਾ ਪੂਰੇ ਪੱਛਮੀ ਮਾਲਵਾ ਤੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਤੇ ਬਠਿੰਡਾ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਗਲੇ 3 ਦਿਨ ਮੀਂਹ ਦਾ ਅਲਰਟ ਤਾਂ ਦਿੱਤਾ ਹੈ ਪਰ ਇਸ ਨਾਲ ਗਰਮੀ ਤੋਂ ਜ਼ਿਆਦਾ ਰਾਹਤ ਨਹੀਂ ਮਿਲਣ ਵਾਲੀ ਹੈ। ਮੀਂਹ ਤੋਂ ਕੁਝ ਪਲਾਂ ਲਈ ਰਾਹਤ ਮਿਲੇਗੀ ਪਰ ਇਸ ਦੇ ਨਾਲ ਹੀ ਧੁੱਪ ਵਧੇਗੀ ਤੇ ਪਾਰਾ ਵੀ ਵਧੇਗਾ। ਆਉਣ ਵਾਲੇ ਕੁਝ ਦਿਨਾਂ ਵਿਚ ਸ਼ਹਿਰਾਂ ਦਾ ਤਾਪਮਾਨ 42 ਡਿਗਰੀ ਦੇ ਨੇੜੇ ਪਹੁੰਚਣ ਦਾ ਅਨੁਮਾਨ ਹੈ।